ETV Bharat / science-and-technology

JioPhone Prima ਸਮਾਰਟਫੋਨ ਦੀ ਸੇਲ ਹੋਈ ਸ਼ੁਰੂ, ਜਾਣੋ ਇਸਦੀ ਕੀਮਤ ਅਤੇ ਮਿਲਣਗੇ ਸ਼ਾਨਦਾਰ ਫੀਚਰਸ

author img

By ETV Bharat Tech Team

Published : Nov 8, 2023, 1:44 PM IST

JioPhone Prima Smartphone Sale
JioPhone Prima Smartphone Sale

JioPhone Prima Smartphone Sale: ਹਾਲ ਹੀ ਵਿੱਚ JioPhone Prima ਸਮਾਰਟਫੋਨ ਲਾਂਚ ਕੀਤਾ ਗਿਆ ਸੀ। ਇਸ ਫੋਨ ਨੂੰ ਇੰਡੀਅਨ ਮੋਬਾਈਲ ਕਾਂਗਰਸ 2023 'ਚ ਲਾਂਚ ਕੀਤਾ ਗਿਆ ਸੀ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਹੈ।

ਹੈਦਰਾਬਾਦ: JioPhone Prima ਸਮਾਰਟਫੋਨ ਨੂੰ ਇੰਡੀਅਨ ਮੋਬਾਈਲ ਕਾਂਗਰਸ 2023 'ਚ ਲਾਂਚ ਕੀਤਾ ਗਿਆ ਸੀ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਸ਼ੁਰੂ ਹੋ ਚੁੱਕੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ JioPhone Prima Kai-OS ਪਲੇਟਫਾਰਮ 'ਤੇ ਚੱਲਣ ਵਾਲਾ 4G ਕੀਪੈਡ ਸਮਾਰਟਫੋਨ ਹੈ। ਇਸ 'ਚ YouTube, ਫੇਸਬੁੱਕ ਅਤੇ ਵਟਸਐਪ ਵੀ ਚਲੇਗਾ। ਇਸਦੇ ਨਾਲ ਹੀ JioPhone Prima 'ਚ ਗੂਗਲ ਵਾਈਸ Assistant ਦਾ ਅਕਸੈਸ ਵੀ ਮਿਲੇਗਾ।

JioPhone Prima ਸਮਾਰਟਫੋਨ ਦੇ ਫੀਚਰਸ: JioPhone Prima ਇੱਕ ਕੀਪੈਡ ਵਾਲਾ ਫੋਨ ਹੈ, ਪਰ ਇਸ ਫੋਨ 'ਚ YouTube, ਫੇਸਬੁੱਕ, ਵਟਸਐਪ, JioTV, JioCinema ਅਤੇ JioSaavn ਵਰਗੀਆਂ ਐਪਸ ਤੋਂ ਇਲਾਵਾ ਗੂਗਲ ਵਾਈਸ Assistant ਦਾ ਸਪੋਰਟ ਵੀ ਮਿਲੇਗਾ। ਇਸ ਸਮਾਰਟਫੋਨ 'ਚ 4G ਨੈੱਟਵਰਕ ਦਾ ਸਪੋਰਟ ਵੀ ਮਿਲਦਾ ਹੈ। JioPhone Prima 'ਚ 2.4 ਇੰਚ ਦੀ ਡਿਸਪਲੇ ਦਿੱਤੀ ਗਈ ਹੈ ਅਤੇ 1800mAh ਦੀ ਬੈਟਰੀ ਮਿਲਦੀ ਹੈ। ਇਸ ਫੋਨ 'ਚ 512MB ਰੈਮ ਅਤੇ 128GB ਸਟੋਰੇਜ ਦਿੱਤੀ ਗਈ ਹੈ। ਹੋਰਨਾਂ ਫੋਨਾਂ ਦੀ ਤਰ੍ਹਾਂ ਇਸ ਫੋਨ 'ਚ 23 ਭਾਸ਼ਾਵਾਂ ਦਾ ਸਪੋਰਟ ਵੀ ਮਿਲੇਗਾ। ਇਸਦੇ ਨਾਲ ਹੀ ਇਸ ਫੋਨ 'ਚ 3.5mm ਆਡੀਓ ਜੈਕ ਅਤੇ FM ਰੇਡੀਓ ਸਪੋਰਟ ਮਿਲਦਾ ਹੈ। ਫੋਟੋਗ੍ਰਾਫ਼ੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ ਡਿਜੀਟਲ ਕੈਮਰੇ ਦਿੱਤੇ ਗਏ ਹਨ। ਇਸ ਸਮਾਰਟਫੋਨ 'ਚ JioPay ਦਾ ਸਪੋਰਟ ਵੀ ਮਿਲੇਗਾ। ਇਸ ਰਾਹੀ ਤੁਸੀਂ UPI Payment ਕਰ ਸਕੋਗੇ। JioPhone Prima 4G ਫੋਨ ਪੀਲੇ ਅਤੇ ਬਲੂ ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੈ।

JioPhone Prima ਸਮਾਰਟਫੋਨ ਦੀ ਕੀਮਤ: JioPhone Prima ਸਮਾਰਟਫੋਨ ਦੀ ਕੀਮਤ 2,599 ਰੁਪਏ ਹੈ। ਇਸ ਫੋਨ ਨੂੰ ਤੁਸੀਂ ਐਮਾਜ਼ਾਨ, ਰਿਲਾਇੰਸ ਡਿਜੀਟਲ ਡਾਟ ਇਨ, ਜੀਓ ਮਾਰਟ ਸਮੇਤ ਹੋਰ ਕਈ ਲੀਡਿੰਗ ਰਿਟੇਲ ਸਟੋਰਸ ਅਤੇ ਆਨਲਾਈਨ ਪਲੇਟਫਾਰਮ ਤੋਂ ਖਰੀਦ ਸਕਦੇ ਹੋ।

ਚੀਨ ਤੋਂ ਬਾਅਦ ਹੁਣ ਭਾਰਤ 'ਚ ਇਸ ਦਿਨ ਲਾਂਚ ਕੀਤੀ ਜਾਵੇਗੀ iQOO 12 ਸੀਰੀਜ਼: iQOO 12 ਸੀਰੀਜ਼ ਚੀਨ 'ਚ ਲਾਂਚ ਕਰ ਦਿੱਤੀ ਗਈ ਹੈ। ਹੁਣ ਭਾਰਤ 'ਚ ਵੀ ਜਲਦ ਹੀ ਇਸ ਸੀਰੀਜ਼ ਨੂੰ ਲਾਂਚ ਕੀਤਾ ਜਾਵੇਗਾ। iQOO ਨੇ ਪਹਿਲਾ ਹੀ iQOO 12 ਸੀਰੀਜ਼ ਦੀ ਭਾਰਤ 'ਚ ਲਾਂਚਿੰਗ ਡੇਟ ਦਾ ਐਲਾਨ ਕਰ ਦਿੱਤਾ ਸੀ। ਭਾਰਤ 'ਚ iQOO 12 ਸੀਰੀਜ਼ 12 ਦਸੰਬਰ ਨੂੰ ਲਾਂਚ ਹੋਵੇਗੀ। ਇਸ ਡਿਵਾਈਸ ਨੂੰ ਕੰਪਨੀ ਕਈ ਕਲਰ ਅਤੇ ਸਟੋਰੇਜ ਆਪਸ਼ਨਾਂ 'ਚ ਪੇਸ਼ ਕਰ ਸਕਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਚੀਨ 'ਚ ਇਹ ਫੋਨ ਬਲੈਕ, ਵਾਈਟ ਅਤੇ ਰੈਡ ਕਲਰ ਆਪਸ਼ਨਾਂ 'ਚ ਉਪਲਬਧ ਹੈ ਅਤੇ 14 ਨਵੰਬਰ ਤੋਂ ਇਨ੍ਹਾਂ ਦੀ ਡਿਲੀਵਰੀ ਯੂਜ਼ਰਸ ਨੂੰ ਮਿਲਣੀ ਸ਼ੁਰੂ ਹੋ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.