ETV Bharat / science-and-technology

Nokia G42 5G ਸਮਾਰਟਫੋਨ 'ਤੇ ਮਿਲ ਰਹੇ ਖਾਸ ਆਫ਼ਰਸ, ਜਾਣੋ ਫੀਚਰਸ ਅਤੇ ਕੀਮਤ

author img

By ETV Bharat Punjabi Team

Published : Sep 18, 2023, 4:38 PM IST

Special Offers Available on Nokia G42 5G: ਬੀਤੇ ਦਿਨ ਨੋਕੀਆ ਨੇ ਭਾਰਤੀ ਬਾਜ਼ਾਰ 'ਚ ਆਪਣਾ ਪਹਿਲਾ 5G ਸਮਾਰਟਫੋਨ Nokia G42 5G ਲਾਂਚ ਕੀਤਾ ਹੈ। ਇਸ ਫੋਨ ਨੂੰ ਐਮਾਜ਼ਾਨ 'ਤੇ 10 ਹਜ਼ਾਰ ਤੋਂ ਘਟ ਕੀਮਤ 'ਚ ਖਰੀਦਿਆਂ ਜਾ ਸਕਦਾ ਹੈ ਅਤੇ ਇਸ ਸਮਾਰਟਫੋਨ 'ਤੇ ਖਾਸ ਆਫ਼ਰਸ ਮਿਲ ਰਹੇ ਹਨ।

Special Offers Available on Nokia G42 5G
Nokia G42 5G

ਹੈਦਰਾਬਾਦ: HMD ਗਲੋਬਲ ਵੱਲੋ ਬੀਤੇ ਦਿਨ ਭਾਰਤੀ ਬਾਜ਼ਾਰ 'ਚ Nokia G42 5G ਸਮਾਰਟਫੋਨ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਇਸ ਫੋਨ ਨੂੰ ਸ਼ਾਨਦਾਰ ਫੀਚਰਸ ਦੇ ਨਾਲ ਲਾਂਚ ਕੀਤਾ ਹੈ। ਆਫ਼ਰਸ ਦੇ ਚਲਦਿਆਂ Nokia G42 5G ਸਮਾਰਟਫੋਨ ਨੂੰ 10 ਹਜ਼ਾਰ ਰੁਪਏ ਤੋਂ ਘਟ ਕੀਮਤ 'ਚ ਖਰੀਦਣ ਦਾ ਵਿਕਲਪ ਲੋਕਾਂ ਨੂੰ ਮਿਲ ਰਿਹਾ ਹੈ।

Nokia G42 5G ਸਮਾਰਟਫੋਨ 'ਤੇ ਮਿਲ ਰਹੇ ਖਾਸ ਆਫ਼ਰਸ: ਐਮਾਜ਼ਾਨ ਨੇ Nokia G42 5G ਸਮਾਰਟਫੋਨ ਦੇ ਲਾਂਚ ਹੋਣ ਤੋਂ ਕੁਝ ਦਿਨਾਂ ਬਾਅਦ ਹੀ Nokia G42 5G ਨੂੰ 20 ਫੀਸਦ ਤੋਂ ਜ਼ਿਆਦਾ ਦੇ ਡਿਸਕਾਊਂਟ 'ਤੇ ਲਿਸਟ ਕੀਤਾ ਹੈ। ਇਸਦੇ ਨਾਲ ਹੀ ਇਸ ਸਮਾਰਟਫੋਨ 'ਤੇ ਚੁਣੇ ਹੋਏ ਆਫ਼ਰਸ ਵੀ ਦਿੱਤੇ ਜਾ ਰਹੇ ਹਨ। Nokia G42 5G ਸਮਾਰਟਫੋਨ ਦੀ ਅਸਲੀ ਕੀਮਤ 15,999 ਰੁਪਏ ਹੈ ਅਤੇ ਇਸਨੂੰ 21 ਫੀਸਦ ਡਿਸਕਾਊਂਟ ਤੋਂ ਬਾਅਦ 12,599 ਰੁਪਏ 'ਚ ਲਿਸਟ ਕੀਤਾ ਗਿਆ ਹੈ। HDFC ਬੈਂਕ ਕ੍ਰੇਡਿਟ ਕਾਰਡ ਅਤੇ ਡੇਬਿਟ ਕਾਰਡ ਨਾਲ EMI ਭੁਗਤਾਨ ਕਰਨ ਨਾਲ ਇਸ ਫੋਨ 'ਤੇ 5500 ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ। ਇਸਦੇ ਨਾਲ ਹੀ 11,500 ਰੁਪਏ ਤੱਕ ਦਾ ਐਕਸਚੇਜ਼ ਡਿਸਕਾਊਂਟ ਆਫ਼ਰ ਕੀਤਾ ਜਾ ਰਿਹਾ ਹੈ। ਇਨ੍ਹਾਂ ਆਫ਼ਰਸ ਨਾਲ ਫੋਨ ਨੂੰ 10 ਹਜ਼ਾਰ ਰੁਪਏ ਤੋਂ ਘਟ 'ਚ ਖਰੀਦਿਆ ਜਾ ਸਕਦਾ ਹੈ। ਇਹ ਸਮਾਰਟਫੋਨ ਪਰਪਲ ਅਤੇ ਗ੍ਰੇ ਕਲਰ ਆਪਸ਼ਨਾਂ 'ਚ ਉਪਲਬਧ ਹੈ।

Nokia G42 5G ਸਮਾਰਟਫੋਨ ਦੇ ਫੀਚਰਸ: Nokia G42 5G ਸਮਾਰਟਫੋਨ 'ਚ 6.56 ਇੰਚ ਦਾ ਡਿਸਪਲੇ HD+Resolution ਅਤੇ 90Hz ਰਿਫ੍ਰੈਸ਼ ਦਰ ਦੇ ਨਾਲ ਮਿਲਦਾ ਹੈ। ਵਧੀਆਂ ਪ੍ਰਦਰਸ਼ਨ ਲਈ ਇਸ 'ਚ Qualcomm Snapdragon 480+ 5G ਪ੍ਰੋਸੈਸਰ ਦੇ ਨਾਲ 6GB ਰੈਮ ਮਿਲਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 50MP ਪ੍ਰਾਈਮਰੀ ਲੈਂਸ ਦੇ ਨਾਲ 2MP ਮੈਕਰੋ ਅਤੇ 2MP ਡੈਪਥ ਸੈਂਸਰ ਵੀ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਫੋਨ 'ਚ 8MP ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 20ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.