ETV Bharat / science-and-technology

Samsung Galaxy S24 Ultra ਦੇ ਕੁਝ ਫੀਚਰਸ ਹੋਏ ਲੀਕ, ਅਗਲੇ ਸਾਲ ਸਮਾਰਟਫੋਨ ਹੋ ਸਕਦੈ ਲਾਂਚ

author img

By ETV Bharat Punjabi Team

Published : Oct 30, 2023, 10:11 AM IST

Samsung Galaxy S24 Ultra: Samsung Galaxy S24 Ultra ਸਮਾਰਟਫੋਨ ਅਗਲੇ ਸਾਲ ਲਾਂਚ ਹੋ ਸਕਦਾ ਹੈ। ਇਸ ਸਮਾਰਟਫੋਨ ਦੇ ਕੁਝ ਫੀਚਰਸ ਪਹਿਲਾ ਹੀ ਲੀਕ ਹੋ ਗਏ ਹਨ।

Samsung Galaxy S24 Ultra
Samsung Galaxy S24 Ultra

ਹੈਦਰਾਬਾਦ: Samsung Galaxy S24 Ultra ਸਮਾਰਟਫੋਨ ਅਗਲੇ ਸਾਲ ਲਾਂਚ ਹੋ ਸਕਦਾ ਹੈ। ਲਾਂਚ ਤੋਂ ਪਹਿਲਾ ਹੀ ਇਸ ਸਮਾਰਟਫੋਨ ਕਈ ਫੀਚਰਸ ਲੀਕ ਹੋ ਗਏ ਹਨ। ਸੈਮਸੰਗ ਦੇ ਇਸ ਫੋਨ 'ਚ ਫੋਟੋਗ੍ਰਾਫੀ ਲਈ ਵਧੀਆਂ ਫੀਚਰਸ ਦਿੱਤੇ ਗਏ ਹਨ। ਲੀਕਸ ਰਿਪੋਰਟ ਦੀ ਮੰਨੀਏ, ਤਾਂ Samsung Galaxy S24 Ultra ਫੋਨ 'ਚ 200MP ਦਾ ਪ੍ਰਾਈਮਰੀ ਕੈਮਰਾ 0.6 ਮਾਈਕ੍ਰੋਮੀਟਰ ਪਿਕਸਲ Dimension ਦੇ ਨਾਲ ਆਉਦਾ ਹੈ।

  • Samsung Galaxy S24 Ultra.
    Suspected images of Galaxy S24 Ultra from Samsung YouTube channel.

    Specifications
    📱6.8" WQHD M13 LTPO OLED display 120Hz refresh rate, 2500 nits peak brightness
    🔳 Qualcomm Snapdragon 8 Gen 3 Chipset, Adreno 750 GPU
    LPDDR5x RAM and UFS 4.0 storage… pic.twitter.com/9TIqXLbD6y

    — Abhishek Yadav (@yabhishekhd) October 28, 2023 " class="align-text-top noRightClick twitterSection" data=" ">

Samsung Galaxy S24 Ultra ਸਮਾਰਟਫੋਨ ਦੇ ਫੀਚਰਸ ਲੀਕ: Samsung Galaxy S24 Ultra ਸਮਾਰਟਫੋਨ ਦੇ ਕੁਝ ਫੀਚਰਸ ਲੀਕ ਹੋ ਗਏ ਹਨ। ਲੀਕਸ ਰਿਪੋਰਟ ਅਨੁਸਾਰ, Samsung Galaxy S24 Ultra ਸਮਾਰਟਫੋਨ 'ਚ 200MP ਪ੍ਰਾਈਮਰੀ ਕੈਮਰੇ ਤੋਂ ਇਲਾਵਾ 12MP ਦਾ ਅਲਟ੍ਰਾਵਾਈਡ ਕੈਮਰਾ ਦਿੱਤਾ ਜਾਵੇਗਾ, ਜਿਸ 'ਚ ਤੁਹਾਨੂੰ IMX564 ਸੈਂਸਰ ਮਿਲੇਗਾ, ਜੋ 1.4 ਮਾਈਕ੍ਰੋਮੀਟਰ ਪਿਕਸਲ ਸਾਈਜ ਦੇ ਨਾਲ ਆਵੇਗਾ ਅਤੇ ਤੁਸੀਂ ਵਾਈਡ ਐਂਗਲ ਸ਼ਾਰਟਸ ਨੂੰ ਬਿਹਤਰ ਤਰੀਕੇ ਨਾਲ ਕੈਪਚਰ ਕਰ ਸਕੋਗੇ। ਇਸਦੇ ਨਾਲ ਹੀ ਇਸ ਫੋਨ 'ਚ 10 ਮੈਗਾਪਿਕਸਲ ਦਾ ਟੈਲੀਫੋਟੋ ਸੈਂਸਰ ਦਿੱਤਾ ਜਾਵੇਗਾ, ਜੋ 3x ਜੂਮ ਦੇ ਨਾਲ ਆਵੇਗਾ। ਕਿਹਾ ਜਾ ਰਿਹਾ ਹੈ ਕਿ Samsung Galaxy S24 Ultra ਸਮਾਰਟਫੋਨ ਸਮਾਰਟਫੋਨ 'ਚ ਪੈਰੀਸਕੋਪ ਟੈਲੀਫੋਟੋ ਕੈਮਰਾ ਵੀ ਮਿਲੇਗਾ, ਜੋ 5x ਜੂਮ ਦੇ ਨਾਲ ਆ ਸਕਦਾ ਹੈ। ਇਸ 'ਚ GMU ਸੈਂਸਰ ਹੈ। ਇਸ ਸਮਾਰਟਫੋਨ ਰਾਹੀ ਤੁਸੀਂ ਸ਼ਾਨਦਾਰ ਤਸਵੀਰਾਂ ਕੈਪਚਰ ਕਰ ਸਕੋਗੇ। ਇਸ ਤੋਂ ਇਲਾਵਾ Samsung Galaxy S24 Ultra ਸਮਾਰਟਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਜਾ ਸਕਦੀ ਹੈ ਅਤੇ 12GB ਰੈਮ ਮਿਲੇਗੀ। ਫਿਲਹਾਲ ਇਸ ਸਮਾਰਟਫੋਨ ਨੂੰ ਲੈ ਕੇ ਕੋਈ ਹੋਰ ਲੀਕਸ ਸਾਹਮਣੇ ਨਹੀਂ ਆਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.