ETV Bharat / science-and-technology

Samsung Galaxy S24 ਸੀਰੀਜ਼ ਹੋਈ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ

author img

By ETV Bharat Features Team

Published : Jan 18, 2024, 11:00 AM IST

Samsung Galaxy S24 Series Launch: Samsung ਨੇ ਆਪਣੇ ਗ੍ਰਾਹਕਾਂ ਲਈ Samsung Galaxy S24 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ 'ਚ Samsung Galaxy S24, Samsung Galaxy S24 ਪਲੱਸ ਅਤੇ Samsung Galaxy S24 ਅਲਟ੍ਰਾ ਸਮਾਰਟਫੋਨ ਸ਼ਾਮਲ ਹਨ।

Samsung Galaxy S24 Series Launch
Samsung Galaxy S24 Series Launch

ਹੈਦਰਾਬਾਦ: Samsung ਨੇ ਆਪਣੇ ਗ੍ਰਾਹਕਾਂ ਲਈ Samsung Galaxy S24 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਨੂੰ ਗਲੈਕਸੀ ਅਨਪੈਕਡ ਇਵੈਂਟ 'ਚ ਲਾਂਚ ਕੀਤਾ ਗਿਆ ਹੈ। Samsung Galaxy S24 ਸੀਰੀਜ਼ 'ਚ Samsung Galaxy S24, Samsung Galaxy S24 ਪਲੱਸ ਅਤੇ Samsung Galaxy S24 ਅਲਟ੍ਰਾ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।


Samsung Galaxy S24 ਦੇ ਫੀਚਰਸ:
ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Samsung Galaxy S24 'ਚ 6.2 ਇੰਚ ਦੀ FHD+Dynamic 2x AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਫੋਟੋਗ੍ਰਾਫ਼ੀ ਲਈ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 50MP ਦਾ ਪ੍ਰਾਈਮਰੀ ਸੈਂਸਰ OIS ਸਪੋਰਟ ਦੇ ਨਾਲ, 12MP ਦਾ ਵਾਈਡ ਕੈਮਰਾ ਅਤੇ 10MP ਦਾ ਟੈਲੀਫੋਟੋ ਕੈਮਰਾ 3x ਆਪਟੀਕਲ ਜ਼ੂਮ ਦੇ ਨਾਲ ਦਿੱਤਾ ਗਿਆ ਹੈ। ਇਸਦੇ ਨਾਲ ਹੀ 12MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 4,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ ਫਾਸਟ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰੇਗੀ।

Samsung Galaxy S24 ਪਲੱਸ ਦੇ ਫੀਚਰਸ: ਇਸ ਸਮਾਰਟਫੋਨ 'ਚ 6.7 ਇੰਚ ਦੀ FHD+QHD+ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਅਤੇ 2600nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Exynos 2400 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 12MP+50MP+10MP ਦਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 12MP ਦਾ ਸੈਂਸਰ ਮਿਲਦਾ ਹੈ। Samsung Galaxy S24 ਪਲੱਸ ਸਮਾਰਟਫੋਨ ਨੂੰ 12GB+512GB ਅਤੇ 12GB+256GB ਸਟੋਰੇਜ ਮਾਡਲ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ 'ਚ 4,900mAh ਦੀ ਬੈਟਰੀ ਮਿਲਦੀ ਹੈ।

Samsung Galaxy S24 ਅਲਟ੍ਰਾ ਦੇ ਫੀਚਰਸ: Samsung Galaxy S24 Ultra 'ਚ 6.8 ਇੰਚ ਦੀ QHD+AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 3 SoC ਚਿਪਸੈੱਟ ਮਿਲਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਸਪੋਰਟ ਦੇ ਨਾਲ 200MP ਦਾ ਪ੍ਰਾਈਮਰੀ ਕੈਮਰਾ, 12MP ਦਾ ਅਲਟ੍ਰਾਵਾਈਡ ਕੈਮਰਾ, 50MP ਦਾ ਪੈਰੀਸਕੋਪ ਟੈਲੀਫੋਟੋ ਲੈਂਸ 5x ਆਪਟੀਕਲ ਜ਼ੂਮ ਅਤੇ 10MP ਦਾ ਟੈਲੀਫੋਟੋ ਸੈਂਸਰ 3x ਐਪਟੀਕਲ ਜ਼ੂਮ ਦੇ ਨਾਲ ਮਿਲਦਾ ਹੈ। ਇਸ ਸਮਾਰਟਫੋਨ ਨੂੰ 5,000mAh ਦੀ ਬੈਟਰੀ ਦੇ ਨਾਲ ਪੇਸ਼ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.