ETV Bharat / science-and-technology

Oppo Pad Neo ਟੈਬਲੇਟ ਹੋਇਆ ਲਾਂਚ, ਜਾਣੋ ਕੀਮਤ

author img

By ETV Bharat Features Team

Published : Jan 11, 2024, 12:21 PM IST

Oppo Pad Neo Tablet Launch: Oppo ਨੇ ਆਪਣੇ ਗ੍ਰਾਹਕਾਂ ਲਈ Oppo Pad Neo ਟੈਬਲੇਟ ਨੂੰ ਲਾਂਚ ਕਰ ਦਿੱਤਾ ਹੈ। ਇਸ ਟੈਬਲੇਟ ਨੂੰ ਮਲੇਸ਼ੀਆਂ 'ਚ ਲਾਂਚ ਕੀਤਾ ਗਿਆ ਹੈ।

Oppo Pad Neo Tablet Launch
Oppo Pad Neo Tablet Launch

ਹੈਦਰਾਬਾਦ: Oppo ਨੇ ਆਪਣੇ ਗ੍ਰਾਹਕਾਂ ਲਈ Oppo Pad Neo ਟੈਬਲੇਟ ਨੂੰ ਲਾਂਚ ਕਰ ਦਿੱਤਾ ਹੈ। ਇਸ ਡਿਵਾਈਸ ਨੂੰ ਅਜੇ ਮਲੇਸ਼ੀਆਂ 'ਚ ਲਾਂਚ ਕੀਤਾ ਗਿਆ ਹੈ। ਇਸ ਟੈਬਲੇਟ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।

Oppo Pad Neo ਦੇ ਫੀਚਰਸ: Oppo Pad Neo ਟੈਬਲੇਟ 'ਚ 11.35 ਇੰਚ ਦੀ LCD ਪੈਨਲ ਡਿਸਪਲੇ ਮਿਲ ਸਕਦੀ ਹੈ। ਇਹ ਡਿਸਪਲੇ 2.4K Resolution ਅਤੇ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਟੈਬਲੇਟ ਦਾ ਭਾਰ 538 ਗ੍ਰਾਮ ਹੈ ਅਤੇ 400nits ਤੱਕ ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Helio G99 ਚਿਪਸੈੱਟ ਮਿਲ ਸਕਦੀ ਹੈ। ਇਸ ਟੈਬਲੇਟ ਨੂੰ ਕੰਪਨੀ ਨੇ 6GB/8GB of LPDDR4x RAM ਅਤੇ 128 GB UFS 2.2 ਸਟੋਰੇਜ ਦੇ ਨਾਲ ਪੇਸ਼ ਕੀਤਾ ਹੈ। ਇਸ ਟੈਬਲੇਟ 'ਚ 8,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33 ਵਾਟ ਦੀ SuperVOOC ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ 'ਚ 8MP ਦਾ ਬੈਕ ਕੈਮਰਾ ਆਟੋਫਾਕਸ ਸਪੋਰਟ ਦੇ ਨਾਲ ਆਫ਼ਰ ਕੀਤਾ ਗਿਆ ਹੈ। ਇਸਦੇ ਨਾਲ ਹੀ 8MP ਦਾ ਫਰੰਟ ਕੈਮਰਾ ਵੀ ਮਿਲਦਾ ਹੈ। ਇਸ ਟੈਬਲੇਟ ਨੂੰ ਕੰਪਨੀ ਨੇ Dolby Atmos ਦੇ ਨਾਲ ਕਵਾਡ ਸਪੀਕਰ ਦੇ ਨਾਲ ਪੇਸ਼ ਕੀਤਾ ਹੈ। Oppo Pad Neo 'ਚ ਸਿਮ ਸਪੋਰਟ, Wi-Fi 5, ਬਲੂਟੁੱਥ 5.2, GPS ਅਤੇ USB-C ਪੋਰਟ ਦੀ ਸੁਵਿਧਾ ਵੀ ਮਿਲਦੀ ਹੈ।

Oppo Pad Neo ਦੀ ਕੀਮਤ: Oppo Pad Neo ਦੇ 6GB+128GB ਵਾਲੇ ਮਾਡਲ ਦੀ ਕੀਮਤ 1,199 ਰੁਪਏ ਅਤੇ 8GB+128GB ਦੀ ਕੀਮਤ 1,399 ਰੁਪਏ ਰੱਖੀ ਗਈ ਹੈ।

POCO X6 ਸੀਰੀਜ਼ ਅੱਜ ਹੋਵੇਗੀ ਲਾਂਚ: ਇਸ ਤੋਂ ਇਲਾਵਾ, POCO ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ POCO X6 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ 'ਚ POCO X6 ਅਤੇ POCO X6 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਸਮਾਰਟਫੋਨ ਨੂੰ ਅੱਜ ਸ਼ਾਮ 5:30 ਵਜੇ ਲਾਂਚ ਕੀਤਾ ਜਾਵੇਗਾ। POCO X6 ਸੀਰੀਜ਼ ਦੀਆਂ ਕੀਮਤਾਂ ਨੂੰ ਲੈ ਕੇ ਅਜੇ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਕਿਹਾ ਜਾ ਰਿਹਾ ਹੈ ਕਿ POCO X6 ਪ੍ਰੋ ਦੇ 12GB ਰੈਮ+512GB ਸਟੋਰੇਜ ਦੀ ਕੀਮਤ 29,500 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ, ਜਦਕਿ POCO X6 ਨੂੰ 15,000 ਤੋਂ 20,000 ਰੁਪਏ ਦੇ ਵਿਚਕਾਰ ਪੇਸ਼ ਕੀਤਾ ਜਾ ਸਕਦਾ ਹੈ। ਇਸ ਸੀਰੀਜ਼ ਨੂੰ ਤੁਸੀਂ ਫਲਿੱਪਕਾਰਟ ਦੇ ਰਾਹੀ ਖਰੀਦ ਸਕੋਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.