ETV Bharat / science-and-technology

Flipkart ਅਤੇ Amazon ਦੀ ਸੇਲ ਸ਼ੁਰੂ ਹੋਣ 'ਚ ਸਿਰਫ਼ 2 ਦਿਨ ਬਾਕੀ, ਇਨ੍ਹਾਂ ਡਿਵਾਈਸਾਂ 'ਤੇ ਮਿਲਣਗੇ ਭਾਰੀ ਡਿਸਕਾਊਂਟ

author img

By ETV Bharat Punjabi Team

Published : Oct 6, 2023, 12:26 PM IST

Flipkart And Amazon Sale 2023: ਫਲਿੱਪਕਾਰਟ ਅਤੇ ਐਮਾਜ਼ਾਨ ਦੀ ਸੇਲ 8 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਸੇਲ ਦੌਰਾਨ ਕਈ ਡਿਵਾਈਸਾਂ 'ਤੇ ਭਾਰੀ ਡਿਸਕਾਊਂਟ ਮਿਲੇਗਾ। ਇਸ ਸੇਲ 'ਚ ਤੁਸੀਂ ਕਈ ਸਮਾਰਟਫੋਨਾਂ ਨੂੰ ਸਸਤੇ 'ਚ ਖਰੀਦ ਸਕਦੇ ਹੋ।

Flipkart And Amazon Sale 2023
Flipkart And Amazon Sale 2023

ਹੈਦਰਾਬਾਦ: Flipkart Big Billion Days ਸੇਲ ਅਤੇ Amazon Great indian Freedom Festival ਸੇਲ 8 ਅਕਤੂਬਰ ਤੋਂ ਸੁਰੂ ਹੋਣ ਵਾਲੀ ਹੈ। ਇਸ ਸੇਲ ਦੌਰਾਨ ਐਮਾਜ਼ਾਨ ਅਤੇ ਫਲਿੱਪਕਾਰਟ ਵੱਲੋ ਗ੍ਰਾਹਕਾਂ ਨੂੰ ਕਈ ਡਿਸਕਾਊਂਟ ਆਫ਼ਰਸ ਦਿੱਤੇ ਜਾਣਗੇ। ਇਸ ਸੇਲ ਦੌਰਾਨ ਤੁਹਾਨੂੰ ਮੋਬਾਈਲ, ਸਮਾਰਟਵਾਚ ਸਮੇਤ ਕਈ ਪ੍ਰੋਡਕਟਸ 'ਤੇ ਭਾਰੀ ਛੋਟ ਮਿਲੇਗੀ।

ਸੇਲ ਦੌਰਾਨ ਇਨ੍ਹਾਂ ਡਿਵਾਈਸਾਂ 'ਤੇ ਮਿਲੇਗਾ ਭਾਰੀ ਡਿਸਕਾਊਂਟ:

Poco M5 ਸਮਾਰਟਫੋਨ 'ਤੇ ਡਿਸਕਾਊਂਟ: Flipkart Big Billion ਸੇਲ 'ਚ Poco M5 ਸਮਾਰਟਫੋਨ ਲਿਸਟ ਕੀਤਾ ਗਿਆ ਹੈ। ਇਸ ਮੋਬਾਈਲ ਫੋਨ ਦੀ ਅਸਲੀ ਕੀਮਤ 15,999 ਰੁਪਏ ਹੈ। ਪਰ ਇਸ ਸੇਲ ਦੌਰਾਨ ਤੁਸੀਂ ਇਸ ਸਮਾਰਟਫੋਨ ਨੂੰ 7,777 ਰੁਪਏ 'ਚ ਖਰੀਦ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ 'ਚ 4GB ਰੈਮ ਅਤੇ 64GB ਤੱਕ ਦੀ ਸਟੋਰੇਜ ਦਿੱਤੀ ਗਈ ਹੈ। ਇਸ ਆਫ਼ਰ ਤੋਂ ਇਲਾਵਾ ਤੁਹਾਨੂੰ ਇਸ ਸਮਾਰਟਫੋਨ 'ਤੇ ਬੈਂਕ ਡਿਸਕਾਊਂਟ ਵੀ ਮਿਲਣਗੇ।

Fire-Boltt Epic ਪਲੱਸ ਸਮਾਰਟਵਾਚ 'ਤੇ ਡਿਸਕਾਊਂਟ: ਸੇਲ ਦੌਰਾਨ Fire-Boltt Epic ਪਲੱਸ ਸਮਾਰਟਵਾਚ ਨੂੰ ਵੀ ਲਿਸਟ ਕੀਤਾ ਗਿਆ ਹੈ। ਇਸਦੀ ਅਸਲੀ ਕੀਮਤ 9,999 ਰੁਪਏ ਹੈ। ਪਰ ਸੇਲ ਦੌਰਾਨ ਤੁਸੀਂ ਇਸ ਵਾਚ ਨੂੰ 999 ਰੁਪਏ 'ਚ ਖਰੀਦ ਸਕਦੇ ਹੋ। Fire-Boltt Epic ਪਲੱਸ 'ਚ ਤੁਹਾਨੂੰ 1.83 ਇੰਚ ਦਾ 2.5D ਗਲਾਸ ਮਿਲਦਾ ਹੈ। ਇਸ ਸਮਾਰਟਵਾਚ 'ਚ ਤੁਹਾਨੂੰ ਹਾਰਟ ਰੇਟਿੰਗ ਮਾਨੀਟਰ, SPO2 ਸੈਂਸਰ ਵੀ ਮਿਲਦਾ ਹੈ।

ਗੂਗਲ ਪਿਕਸਲ ਬਡਸ ਪ੍ਰੋ 'ਤੇ ਡਿਸਕਾਊਂਟ: ਗੂਗਲ ਨੇ ਪਿਕਸਲ ਪ੍ਰੋ ਨੂੰ ਹਾਲ ਹੀ ਵਿੱਚ ਲਾਂਚ ਕੀਤਾ ਹੈ ਅਤੇ ਇਸਦੀ ਅਸਲੀ ਕੀਮਤ 19,990 ਰੁਪਏ ਹੈ। ਐਮਾਜ਼ਾਨ ਸੇਲ ਰਾਹੀ ਖਰੀਦਣ 'ਤੇ ਤੁਹਾਨੂੰ ਇਸ 'ਤੇ 5 ਫੀਸਦੀ ਤੱਕ ਦਾ ਡਿਸਕਾਊਂਟ ਮਿਲੇਗਾ। ਜਿਸ ਤੋਂ ਬਾਅਦ ਤੁਸੀਂ ਗੂਗਲ ਪਿਕਸਲ ਬਡਸ ਪ੍ਰੋ ਨੂੰ ਸਿਰਫ਼ 18,990 ਰੁਪਏ 'ਚ ਖਰੀਦ ਸਕਦੇ ਹੋ।

Redmi Note 12 'ਤੇ ਡਿਸਕਾਊਂਟ: ਸੇਲ ਦੌਰਾਨ Redmi Note 12 'ਤੇ ਵੀ ਡਿਸਕਾਊਂਟ ਮਿਲ ਰਿਹਾ ਹੈ। ਇਸ ਸਮਾਰਟਫੋਨ ਦੀ ਅਸਲੀ ਕੀਮਤ 18,999 ਰੁਪਏ ਹੈ। ਪਰ ਐਮਾਜਾਨ ਸੇਲ ਰਾਹੀ ਤੁਸੀਂ ਇਸ ਸਮਾਰਟਫੋਨ ਨੂੰ 11,998 'ਚ ਖਰੀਦ ਸਕਦੇ ਹੋ। Redmi Note 12 'ਚ 6GB ਰੈਮ ਅਤੇ 64GB ਤੱਕ ਦੀ ਸਟੋਰੇਜ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ ਸਨੈਪਡ੍ਰੈਗਨ ਪ੍ਰੋਸੈਸਰ ਅਤੇ 6.67 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.