ETV Bharat / science-and-technology

ਇਸ ਦਿਨ ਲਾਂਚ ਹੋਵੇਗਾ Nokia C22 ਸਮਾਰਟਫ਼ੋਨ, ਮਿਲਣਗੇ ਇਹ ਸ਼ਾਨਦਾਰ ਫੀਚਰਸ

author img

By

Published : May 10, 2023, 4:05 PM IST

Nokia C22 ਸਮਾਰਟਫੋਨ ਨੂੰ ਭਾਰਤ 'ਚ 11 ਮਈ ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

Nokia C22 smartphone
Nokia C22 smartphone

ਹੈਦਰਾਬਾਦ: ਜੇਕਰ ਤੁਸੀਂ ਸਮਾਰਟਫੋਨ ਲੈਣ ਬਾਰੇ ਸੋਚ ਰਹੇ ਹੋ, ਤਾਂ ਨੋਕੀਆ ਜਲਦ ਹੀ Nokia C22 ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਦਰਅਸਲ, ਕੰਪਨੀ ਨੋਕੀਆ ਸੀ22 ਸਮਾਰਟਫੋਨ ਨੂੰ 11 ਮਈ ਨੂੰ ਭਾਰਤ 'ਚ ਲਾਂਚ ਕਰਨ ਜਾ ਰਹੀ ਹੈ। ਇਸ ਸਮਾਰਟਫੋਨ ਦੀ ਸਭ ਤੋਂ ਖਾਸ ਗੱਲ ਇਸ ਦੀ ਲੰਬੇ ਸਮੇਂ ਤੱਕ ਚੱਲਣ ਵਾਲੀ ਬੈਟਰੀ ਹੈ। Nokia C22 'ਚ ਗਾਹਕਾਂ ਨੂੰ 5000 mAh ਦੀ ਬੈਟਰੀ ਮਿਲੇਗੀ ਜੋ ਫੁੱਲ ਚਾਰਜ ਹੋਣ 'ਤੇ ਤਿੰਨ ਦਿਨ ਚੱਲੇਗੀ। ਕੰਪਨੀ ਨੇ ਖੁਦ ਇਸ ਗੱਲ ਦਾ ਦਾਅਵਾ ਕੀਤਾ ਹੈ।

ਫ਼ੋਨ 'ਚ ਇਹ ਫੀਚਰਸ ਹੋਣਗੇ ਉਪਲਬਧ: ਕੰਪਨੀ ਇਸ ਸਮਾਰਟਫੋਨ ਨੂੰ ਯੂਰਪੀ ਬਾਜ਼ਾਰ 'ਚ ਪਹਿਲਾਂ ਹੀ ਲਾਂਚ ਕਰ ਚੁੱਕੀ ਹੈ। ਉੱਥੇ ਲਾਂਚ ਕੀਤੇ ਗਏ ਇਸ ਸਮਾਰਟਫੋਨ 'ਚ 6.5-ਇੰਚ HD ਪਲੱਸ ਡਿਸਪਲੇਅ, Octacore Unisoc SC9863A ਪ੍ਰੋਸੈਸਰ ਅਤੇ 2GB ਰੈਮ ਸਪੋਰਟ ਹੈ। ਇਹ ਇਕ ਬਜਟ ਸਮਾਰਟਫੋਨ ਹੋਵੇਗਾ ਜਿਸ ਨੂੰ ਭਾਰਤ 'ਚ 10 ਹਜ਼ਾਰ ਦੇ ਕਰੀਬ ਲਾਂਚ ਕੀਤਾ ਜਾ ਸਕਦਾ ਹੈ। ਇਸ ਨੂੰ ਯੂਰਪ ਵਿੱਚ ਤਿੰਨ ਰੰਗਾਂ ਵਿੱਚ ਲਾਂਚ ਕੀਤਾ ਗਿਆ ਹੈ ਜਿਸ ਵਿੱਚ ਚਾਰਕੋਲ, ਪਰਪਲ ਅਤੇ ਸੈਂਡ ਕਲਰ ਸ਼ਾਮਲ ਹਨ। ਫੋਟੋਗ੍ਰਾਫੀ ਲਈ ਇਸ ਦੇ ਪਿਛਲੇ ਪਾਸੇ ਡਿਊਲ ਕੈਮਰਾ ਸੈੱਟਅਪ ਮਿਲੇਗਾ ਜਿਸ ਵਿੱਚ 13MP ਮੁੱਖ ਕੈਮਰਾ ਅਤੇ 2MP ਮੈਕਰੋ ਕੈਮਰਾ ਹੋਵੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ 'ਚ 8MP ਕੈਮਰਾ ਮੌਜੂਦ ਹੈ। ਫੋਨ 64GB ਇੰਟਰਨਲ ਸਟੋਰੇਜ ਅਤੇ 10W ਚਾਰਜਿੰਗ ਦੇ ਨਾਲ 5000 mAh ਬੈਟਰੀ ਦੇ ਨਾਲ ਆਉਂਦਾ ਹੈ।

  1. WhatsApp News: ਜਾਣੋ ਵਟਸਐਪ ਤੋਂ ਕਿਉਂ ਪਰੇਸ਼ਾਨ ਕਈ ਭਾਰਤੀ ਯੂਜ਼ਰਸ
  2. Calls on Twitter: ਐਲੋਨ ਮਸਕ ਨੇ ਕੀਤਾ ਵੱਡਾ ਐਲਾਨ, ਜਲਦ ਹੀ ਟਵਿਟਰ 'ਤੇ ਕਰ ਸਕੋਗੇ ਚੈਟਿੰਗ ਅਤੇ ਵੀਡੀਓ ਕਾਲ
  3. Quad HD+ Laptop: ਧਮਾਕੇਦਾਰ ਗੇਮਿੰਗ ਲਈ QHD ਪਲੱਸ ਡਿਸਪਲੇ ਵਾਲਾ ਲੈਪਟਾਪ ਲਾਂਚ

ਯੂਰਪ ਵਿੱਚ ਇੰਨੀ ਹੈ Nokia C22 ਸਮਾਰਟਫ਼ੋਨ ਦੀ ਕੀਮਤ: Nokia C22 ਨੂੰ ਫਰਵਰੀ 2023 ਵਿੱਚ ਯੂਰਪ ਵਿੱਚ ਉਪਲਬਧ ਕਰਵਾਇਆ ਗਿਆ ਸੀ। ਯੂਰਪ ਵਿੱਚ ਇਸਦੀ ਕੀਮਤ 109 ਯੂਰੋ ਹੈ। ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ ਲਗਭਗ 9,500 ਰੁਪਏ ਹੈ।

ਨੋਕੀਆ ਤੋਂ ਇਲਾਵਾ ਗੂਗਲ ਵੀ ਇਸ ਦਿਨ ਲਾਂਚ ਕਰੇਗਾ ਆਪਣਾ ਸਮਾਰਟਫ਼ੋਨ: 11 ਮਈ ਨੂੰ ਨੋਕੀਆ ਤੋਂ ਇਲਾਵਾ ਗੂਗਲ ਵੀ ਭਾਰਤ 'ਚ ਨਵਾਂ ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਇਸ ਦਿਨ Google Pixel 7a ਨੂੰ ਭਾਰਤ 'ਚ ਲਾਂਚ ਕਰੇਗੀ। ਇਸ ਫੋਨ 'ਚ ਗਾਹਕਾਂ ਨੂੰ Pixel 6a ਤੋਂ ਬਿਹਤਰ ਕੈਮਰਾ, ਰਿਫ੍ਰੈਸ਼ ਰੇਟ, ਪ੍ਰੋਸੈਸਰ ਅਤੇ ਬੈਟਰੀ ਸਪੋਰਟ ਮਿਲੇਗਾ। Google Pixel 7a ਦੀ ਕੀਮਤ 45 ਤੋਂ 48 ਹਜ਼ਾਰ ਰੁਪਏ ਦੇ ਵਿਚਕਾਰ ਹੋ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.