ETV Bharat / science-and-technology

ਨਵੰਬਰ ਵਿੱਚ ਲਾਂਚ ਹੋ ਸਕਦਾ ਹੈ ਨੋਕੀਆ 10 ਪਿਓਰਵਿਊ

author img

By

Published : Nov 4, 2020, 6:42 PM IST

Updated : Feb 16, 2021, 7:52 PM IST

ਕਥਿਤ ਤੌਰ 'ਤੇ ਐਚਐਮਡੀ ਗਲੋਬਲ ਅਗਲੇ ਸਾਲ ਕੁਆਲਕਾਮ ਦੇ ਆਉਣ ਵਾਲੇ ਸਨੈਪਡ੍ਰੈਗਨ 875 ਪ੍ਰੋਸੈਸਰ ਦੇ ਨਾਲ ਇੱਕ ਨਵਾਂ ਫਲੈਗਸ਼ਿਪ ਸਮਾਰਟਫੋਨ ਨੋਕੀਆ 10 ਪਿਓਰਵਿਊ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਨੋਕੀਆ 10 ਵਿੱਚ ਜੀਸ ਆਪਟਿਕਸ ਦੇ ਨਾਲ ਇੱਕ ਮਲਟੀ ਕੈਮਰਾ ਸੈੱਟਅਪ, 5ਜੀ ਦੇ ਨਾਲ 90 ਹਰਟਜ਼ ਡਿਸਪਲੇਅ ਆਦਿ ਸ਼ਾਮਲ ਹੋ ਸਕਦੇ ਹਨ।

nokia-10-pureview-reportedly-to-arrive-this-month
ਨਵੰਬਰ ਵਿੱਚ ਲਾਂਚ ਹੋ ਸਕਦਾ ਹੈ ਨੋਕੀਆ 10 ਪਿਓਰਵਿਊ

ਨਵੀਂ ਦਿੱਲੀ: ਪੋਰਟਲ ਨੋਕੀਆ ਪਾਵਰ ਯੂਜ਼ਰ ਦੀ ਇੱਕ ਰਿਪੋਰਟ ਮੁਤਾਬਕ ਸਮਾਰਟਫੋਨ ਸੈਫਾਇਅਰ ਗਲਾਸ ਡਿਸਪਲੇਅ ਦੇ ਨਾਲ ਆਵੇਗਾ ਅਤੇ ਨੋਕੀਆ 8 ਸਿਰਾਕੋ ਵਰਗਾ ਸਟੇਨਲੈਸ ਸਟੀਲ ਫਰੇਮ ਹੋਵੇਗਾ। ਸਮਾਰਟਫੋਨ 'ਚ ਕੁਆਲਕਾਮ ਦਾ ਆਉਣ ਵਾਲਾ ਸਨੈਪਡ੍ਰੈਗਨ 875 ਪ੍ਰੋਸੈਸਰ ਨਾਲ 5ਜੀ ਸਪੋਰਟ ਦੇ ਹੋਣ ਦੀ ਉਮੀਦ ਹੈ। ਨੋਕੀਆ 10 ਪਿਓਰਵਿਊ ਦੀਆਂ ਕੁਝ ਲੀਕ ਹੋਈਆਂ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ।

nokia-10-pureview-reportedly-to-arrive-this-month
ਨਵੰਬਰ ਵਿੱਚ ਲਾਂਚ ਹੋ ਸਕਦਾ ਹੈ ਨੋਕੀਆ 10 ਪਿਓਰਵਿਊ

ਨੋਕੀਆ 10 ਵਿੱਚ Zeiss ਆਪਟਿਕਸ ਦੇ ਨਾਲ ਮਲਟੀ-ਕੈਮਰਾ ਸੈਟਅਪ ਸ਼ਾਮਲ ਹੋ ਸਕਦਾ ਹੈ ਜਿਵੇਂ ਕਿ ਪਿਛਲੇ ਨੋਕੀਆ ਫਲੈਗਸ਼ਿਪਾਂ ਵਿੱਚ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਇਸ 'ਚ 5ਜੀ ਦੇ ਨਾਲ 90Hz ਡਿਸਪਲੇਅ ਵੀ ਹੋ ਸਕਦੀ ਹੈ।

ਨੋਕੀਆ 10 ਪਿਓਰਵਿਊ ਅਣ-ਘੋਸ਼ਿਤ ਨੋਕੀਆ 9.3 ਪਿਓਰਵਿਊ ਦਾ ਉਤਰਾਧਿਕਾਰੀ ਹੋਵੇਗਾ। ਐਚਐਮਡੀ ਗਲੋਬਲ ਨੇ ਨੋਕੀਆ 10 ਪਿਓਰਵਿਊ ਬਾਰੇ ਅਧਿਕਾਰਤ ਤੌਰ 'ਤੇ ਐਲਾਨ ਕਰਨਾ ਅਜੇ ਬਾਕੀ ਹੈ।

ਕਥਿਤ ਤੌਰ 'ਤੇ ਨੋਕੀਆ ਪਿਓਰਵਿਊ ਇਸ ਮਹੀਨੇ ਆਵੇਗਾ। ਨੋਕੀਆ 9.3 ਪਿਓਰਵਿਊ ਤੋਂ ਇਲਾਵਾ ਨੋਕੀਆ 7.3 5ਜੀ ਅਤੇ ਨੋਕੀਆ 6.3 ਸਮਾਰਟਫੋਨ ਵੀ ਲਾਂਚ ਕੀਤੇ ਜਾਣ ਦੀ ਉਮੀਦ ਹੈ।

ਚਿੱਪ ਬਣਾਉਣ ਵਾਲੀ ਕੁਆਲਕਾਮ ਤੋਂ 1 ਦਸੰਬਰ ਨੂੰ ਸਨੈਪਡ੍ਰੈਗਨ 875 ਐਸਓਸੀ ਦੀ ਘੋਸ਼ਣਾ ਕਰਨ ਦੀ ਉਮੀਦ ਹੈ ਅਤੇ ਇਸ ਤੋਂ 5ਜੀ ਸਮਰਥਨ ਦੇ ਨਾਲ ਇੱਕ ਨਵਾਂ ਸਨੈਪਡ੍ਰੈਗਨ 7 ਸੀਰੀਜ਼ ਪ੍ਰੋਸੈਸਰ ਦਾ ਉਦਘਾਟਨ ਵੀ ਕੀਤਾ ਜਾਵੇਗਾ।

Last Updated : Feb 16, 2021, 7:52 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.