ETV Bharat / science-and-technology

Sega Acquire Angry Birds: ਇਹ ਜਾਪਾਨੀ ਕੰਪਨੀ ਖਰੀਦੇਗੀ 'Angry Birds', ਇੰਨੇ ਵਿੱਚ ਹੋਇਆ ਸੌਦਾ

author img

By

Published : Apr 16, 2023, 2:07 PM IST

Sega Acquire Angry Birds
Sega Acquire Angry Birds

ਮਸ਼ਹੂਰ ਮੋਬਾਈਲ ਗੇਮ 'ਐਂਗਰੀ ਬਰਡਜ਼' ਬਣਾਉਣ ਵਾਲੀ ਕੰਪਨੀ ਨੂੰ ਜਾਪਾਨੀ ਗੇਮ ਕੰਪਨੀ ਸੇਗਾ ਖਰੀਦਣ ਜਾ ਰਹੀ ਹੈ। ਸੌਦਾ ਕੁਝ ਦਿਨਾਂ ਵਿੱਚ ਪੂਰਾ ਹੋ ਜਾਵੇਗਾ। ਦੱਸ ਦਈਏ ਕਿ 'ਐਂਗਰੀ ਬਰਡਜ਼' ਗੇਮ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਵੀ ਦਰਜ ਹੈ।

ਸਾਨ ਫਰਾਂਸਿਸਕੋ: ਮਸ਼ਹੂਰ ਮੋਬਾਇਲ ਗੇਮ ਐਂਗਰੀ ਬਰਡਜ਼ ਫਰੈਂਚਾਇਜ਼ੀ ਦੇ ਨਿਰਮਾਤਾ ਰੋਵੀਓ ਐਂਟਰਟੇਨਮੈਂਟ ਨੂੰ ਜਪਾਨੀ ਵੀਡੀਓ ਗੇਮ ਅਤੇ ਮਨੋਰੰਜਨ ਕੰਪਨੀ ਸੇਗਾ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਇਹ ਸੌਦਾ 1 ਅਰਬ ਡਾਲਰ ਵਿੱਚ ਹੋ ਸਕਦਾ ਹੈ। ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਦਿ ਵਾਲ ਸਟਰੀਟ ਜਰਨਲ ਦੇ ਅਨੁਸਾਰ, ਸੇਗਾ ਰੋਵੀਓ ਨੂੰ ਖਰੀਦਣ ਦੇ ਕਰੀਬ ਹੈ ਅਤੇ ਇਹ ਸੌਦਾ ਅਗਲੇ ਹਫਤੇ ਦੇ ਸ਼ੁਰੂ ਵਿੱਚ ਬੰਦ ਹੋ ਸਕਦਾ ਹੈ।

ਐਂਗਰੀ ਬਰਡਜ਼ ਗੇਮ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ: ਐਂਗਰੀ ਬਰਡਜ਼ ਗੇਮ ਸਾਲ 2009 ਵਿੱਚ ਸ਼ੁਰੂ ਹੋਈ ਸੀ। 5 ਸਾਲਾਂ ਲਈ ਮੋਬਾਈਲ ਗੇਮਿੰਗ 'ਤੇ ਰਾਜ ਕੀਤਾ। ਗੇਮਿੰਗ 2014 ਵਿੱਚ ਪ੍ਰਸਿੱਧੀ ਦੇ ਸਿਖਰ 'ਤੇ ਪਹੁੰਚ ਗਈ। ਪਰ ਇਸ ਤੋਂ ਬਾਅਦ ਹੌਲੀ-ਹੌਲੀ ਫਰੈਂਚਾਇਜ਼ੀ ਦੇ ਯੂਜ਼ਰਸ ਦੀ ਗਿਣਤੀ ਘਟਣ ਲੱਗੀ। ਐਂਗਰੀ ਬਰਡਜ਼ ਗੇਮ ਪਹਿਲੀ ਮੋਬਾਈਲ ਗੇਮ ਸੀ ਜਿਸ ਨੂੰ 1 ਅਰਬ ਯੂਜ਼ਰਸ ਦੁਆਰਾ ਡਾਊਨਲੋਡ ਕੀਤਾ ਗਿਆ ਸੀ। ਜੋ ਕਿ ਗਿਨੀਜ਼ ਵਰਲਡ ਰਿਕਾਰਡ ਦੁਆਰਾ ਪ੍ਰਮਾਣਿਤ ਰਿਕਾਰਡ ਹੈ।

ਸਭ ਤੋਂ ਵੱਧ ਕਮਾਈ ਕਰਨ ਵਾਲੀ ਵੀਡੀਓ ਗੇਮ 'ਤੇ ਐਂਗਰੀ ਬਰਡਜ਼ ਫਿਲਮ ਬਣੀ: ਐਂਗਰੀ ਬਰਡਜ਼ ਮੂਵੀ ਬਾਕਸ-ਆਫਿਸ 'ਤੇ ਸਫਲ ਰਹੀ ਅਤੇ ਅਜੇ ਵੀ ਇਹ ਹੁਣ ਤੱਕ ਦੀ ਸੱਤਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਵੀਡੀਓ ਗੇਮ ਫਿਲਮ ਹੈ। 2019 'ਚ ਇਸ ਦਾ ਸੀਕਵਲ 'ਦਿ ਐਂਗਰੀ ਬਰਡਜ਼ ਮੂਵੀ 2 ਨੂੰ ਹਾਲਾਂਕਿ ਓਨੀ ਸਫਲਤਾ ਨਹੀਂ ਮਿਲੀ। ਰੋਵੀਓ ਨੇ ਇਸ ਸਾਲ ਫਰਵਰੀ ਵਿੱਚ ਗੂਗਲ ਪਲੇ ਸਟੋਰ ਤੋਂ ਆਪਣੀ ਅਸਲ ਐਂਗਰੀ ਬਰਡਜ਼ ਗੇਮ ਨੂੰ ਹਟਾ ਦਿੱਤਾ ਸੀ। ਕੰਪਨੀ ਨੇ ਕਿਹਾ ਕਿ ਅਸੀਂ Rovio Classics Angry Birds ਦੇ ਕਾਰੋਬਾਰੀ ਮਾਮਲੇ ਦੀ ਸਮੀਖਿਆ ਕੀਤੀ ਹੈ ਅਤੇ ਸਾਡੇ ਵਿਸਤ੍ਰਿਤ ਗੇਮ ਪੋਰਟਫੋਲੀਓ 'ਤੇ ਗੇਮ ਦੇ ਪ੍ਰਭਾਵ ਦੇ ਕਾਰਨ Google Play Store ਤੋਂ Rovio Classics Angry Birds ਨੂੰ 23 ਫਰਵਰੀ ਤੋਂ ਹਟਾ ਦਿੱਤਾ ਜਾਵੇਗਾ।

ਪਹਿਲਾ ਇਜ਼ਰਾਈਲੀ ਡਿਵੈਲਪਰ ਨਾਲ ਐਂਗਰੀ ਬਰਡਜ਼ ਨੂੰ ਖਰੀਦਣ ਲਈ ਇੰਨੇ ਵਿੱਚ ਹੋਇਆ ਸੀ ਸੌਦਾ : Rovio Classics Angry Birds ਗੇਮ ਅਜੇ ਵੀ ਉਨ੍ਹਾਂ ਡੀਵਾਈਸਾਂ 'ਤੇ ਖੇਡਣ ਯੋਗ ਰਹੇਗੀ ਜਿਨ੍ਹਾਂ ਨੇ ਗੇਮ ਡਾਊਨਲੋਡ ਕੀਤੀ ਹੈ। ਇਸ ਤੋਂ ਪਹਿਲਾਂ, ਇਜ਼ਰਾਈਲੀ ਡਿਵੈਲਪਰ ਪਲੇਟਿਕਾ ਨੇ ਰੋਵੀਓ ਨੂੰ ਲਗਭਗ 800 ਮਿਲੀਅਨ ਡਾਲਰ ਵਿੱਚ ਪ੍ਰਾਪਤ ਕਰਨ ਦੀ ਰਿਪੋਰਟ ਕੀਤੀ ਸੀ, ਪਰ ਇਹ ਸੌਦਾ ਪੂਰਾ ਨਹੀਂ ਹੋ ਪਾਇਆ ਸੀ।

ਇਹ ਵੀ ਪੜ੍ਹੋ:- Implantable Device: ਖੋਜਕਰਤਾਵਾ ਨੇ ਪੈਨਕ੍ਰੀਆਟਿਕ ਕੈਂਸਰ ਨੂੰ ਕਾਬੂ ਕਰਨ ਲਈ ਇਸ ਯੰਤਰ ਦੀ ਕੀਤੀ ਖੋਜ

ETV Bharat Logo

Copyright © 2024 Ushodaya Enterprises Pvt. Ltd., All Rights Reserved.