ETV Bharat / science-and-technology

iPhone Hacking: ਸਰਕਾਰ ਨੇ ਐਪਲ ਨੂੰ ਭੇਜਿਆ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

author img

By ETV Bharat Punjabi Team

Published : Nov 2, 2023, 2:05 PM IST

iPhone Hacking
iPhone Hacking

iPhone Hacking: ਸਰਕਾਰ ਨੇ ਆਈਫੋਨ ਹੈਕਿੰਗ ਮਾਮਲੇ 'ਚ ਐਪਲ ਨੂੰ ਨੋਟਿਸ ਭੇਜਿਆ ਹੈ ਅਤੇ ਕੇਦਰ ਸਰਕਾਰ ਐਪਲ ਤੋਂ ਇਸ ਮਾਮਲੇ 'ਚ ਜਵਾਬ ਮੰਗ ਰਹੀ ਹੈ।

ਹੈਦਰਾਬਾਦ: ਸਰਕਾਰ ਨੇ ਆਈਫੋਨ ਹੈਕਿੰਗ ਮਾਮਲੇ 'ਚ ਐਪਲ ਨੂੰ ਨੋਟਿਸ ਭੇਜਿਆ ਹੈ। ਆਈਟੀ ਮੰਤਰਾਲੇ ਨੇ ਐਪਲ ਨੂੰ ਸਵਾਲ ਪੁੱਛਿਆ ਹੈ ਕਿ ਤੁਸੀਂ ਕਿਵੇ ਇਸ ਨਤੀਜੇ 'ਤੇ ਪਹੁੰਚ ਸਕਦੇ ਹੋ ਕਿ ਆਈਫੋਨ ਹੈਕਿੰਗ ਰਾਜ ਸਪਾਂਸਰਡ ਹੈ। ਸਰਕਾਰ ਨੇ ਆਈਫੋਨ ਬਣਾਉਣ ਵਾਲੀ ਕੰਪਨੀ ਤੋਂ ਹੈਕਿੰਗ ਨੂੰ ਲੈ ਕੇ ਸਬੂਤਾਂ ਦੀ ਮੰਗ ਵੀ ਕੀਤੀ ਹੈ।

ਸਰਕਾਰ ਨੇ ਐਪਲ ਨੂੰ ਭੇਜਿਆ ਨੋਟਿਸ: ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੇ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੂੰ ਨੋਟਿਸ ਭੇਜਿਆ ਹੈ। ਇਸ ਨੋਟਿਸ ਦੇ ਨਾਲ ਹੀ ਮੰਤਰਾਲੇ ਨੇ ਕੰਪਨੀ ਤੋਂ ਆਈਫੋਨ ਹੈਕਿੰਗ ਨੂੰ ਲੈ ਕੇ ਸਬੂਤ ਵੀ ਮੰਗੇ ਹਨ ਅਤੇ ਕੰਪਨੀ ਨੂੰ ਤਰੁੰਤ ਜਵਾਬ ਦੇਣ ਲਈ ਕਿਹਾ ਗਿਆ ਹੈ। ਆਈਫੋਨ ਹੈਕਿੰਗ ਮਾਮਲੇ 'ਚ ਹੁਣ ਸੀਆਰਟੀ-ਇਨ (Indian Computer Emergency Response Team) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਈਟੀ ਸਕੱਤਰ ਐਸ ਕ੍ਰਿਸ਼ਨਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੰਪਨੀ ਇਸ ਮਾਮਲੇ 'ਚ ਸੀਆਰਟੀ-ਇਨ ਦੀ ਜਾਂਚ 'ਚ ਸਹਿਯੋਗ ਕਰੇਗੀ।


ਕੀ ਹੈ ਆਈਫੋਨ ਹੈਕਿੰਗ ਮਾਮਲਾ?: ਹਾਲ ਹੀ ਵਿੱਚ ਵਿਰੋਧੀ ਪਾਰਟੀ ਦੇ ਕੁਝ ਲੋਕਾਂ ਨੇ ਐਪਲ ਵੱਲੋ ਉਨ੍ਹਾਂ ਦੇ ਆਈਫੋਨ ਹੈਂਕ ਹੋਣ ਦਾ ਅਲਰਟ ਭੇਜਿਆ ਗਿਆ ਸੀ। ਇਸ ਅਲਰਟ 'ਚ ਕੰਪਨੀ ਵੱਲੋ ਆਈਫੋਨ ਯੂਜ਼ਰਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਡਿਵਾਈਸ ਨੂੰ ਹੈਂਕ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਐਪਲ ਦੇ ਇਸ ਅਲਰਟ 'ਚ ਇਹ ਹੈਕਿੰਗ ਅਟੈਕ ਰਾਜ ਸਪਾਂਸਰਡ ਦੱਸਿਆ ਜਾ ਰਿਹਾ ਹੈ। ਜਿਸ ਕਰਕੇ ਸਰਕਾਰ ਵੱਲੋ ਐਪਲ ਨੂੰ ਨੋਟਿਸ ਭੇਜਿਆ ਗਿਆ ਹੈ। ਐਪਲ ਨੇ ਆਪਣੇ ਕੁਝ ਆਈਫੋਨ ਯੂਜ਼ਰਸ ਨੂੰ ਇਸ ਤਰ੍ਹਾਂ ਦੇ ਅਲਰਟ ਭੇਜੇ ਹਨ, ਜਿਸ 'ਚ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਡਾਟਾ ਚੋਰੀ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ ਹੀ ਐਪਲ ਦਾ ਇਸ ਮਾਮਲੇ 'ਚ ਜਵਾਬ ਆਇਆ ਸੀ। ਜਵਾਬ 'ਚ ਐਪਲ ਨੇ ਕਿਹਾ ਸੀ ਕਿ ਕੰਪਨੀ ਦੁਆਰਾ ਭੇਜਿਆ ਗਿਆ ਇਸ ਤਰ੍ਹਾਂ ਦਾ ਅਲਰਟ ਸਿਸਟਮ 'ਚ ਖਰਾਬੀ ਕਾਰਨ ਹੋ ਸਕਦਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਐਪਲ ਵੱਲੋ ਇਸ ਤਰ੍ਹਾਂ ਦਾ ਅਲਰਟ ਲਗਭਗ 150 ਦੇਸ਼ਾਂ 'ਚ ਭੇਜਿਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.