ETV Bharat / science-and-technology

Instagram New Feature: ਇੰਸਟਾਗ੍ਰਾਮ ਨੇ ਨਵਾਂ ਫੀਚਰ ਕੀਤਾ ਰੋਲਆਓਟ, ਹੁਣ ਯੂਜ਼ਰਸ ਲਈ ਰੀਲ ਐਡਿਟ ਕਰਨਾ ਹੋਵੇਗਾ ਆਸਾਨ

author img

By

Published : May 19, 2023, 4:52 PM IST

Instagram New Feature
Instagram New Feature

ਇੰਸਟਾਗ੍ਰਾਮ ਨੇ ਰੀਲਜ਼ ਲਈ ਨਵੇਂ ਐਡੀਟਿੰਗ ਟੂਲਸ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸਦੇ ਚਲਦਿਆ ਹੁਣ ਤੁਹਾਨੂੰ ਆਪਣੀਆਂ ਰੀਲਜ਼ ਨੂੰ ਐਡਿਟ ਕਰਨ ਲਈ ਹੋਰ ਐਪਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ। ਹੁਣ ਤੁਸੀਂ Instagram ਐਡਿਟ ਸਾਧਨਾਂ ਦੀ ਵਰਤੋਂ ਕਰਕੇ ਆਪਣੀ ਰੀਲ ਨੂੰ ਐਡਿਟ ਕਰ ਸਕਦੇ ਹੋ।

ਹੈਦਰਾਬਾਦ: ਮੈਟਾ-ਮਲਕੀਅਤ ਵਾਲੇ ਫੋਟੋ ਅਤੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਨੇ ਰੀਲਜ਼ ਲਈ ਨਵੇਂ ਐਡੀਟਿੰਗ ਟੂਲਸ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇੰਸਟਾਗ੍ਰਾਮ ਨੇ ਰੀਲਜ਼ ਲਈ ਸਪਲਿਟ, ਸਪੀਡ ਅਤੇ ਰੀਪਲੇਸ ਟੂਲ ਲਾਂਚ ਕੀਤੇ ਹਨ। ਇਸ ਨਵੇਂ ਫੀਚਰ ਨਾਲ ਯੂਜ਼ਰਸ ਪਲੇਟਫਾਰਮ 'ਤੇ ਆਪਣੀਆਂ ਰੀਲਾਂ ਨੂੰ ਹੋਰ ਵੀ ਬਿਹਤਰ ਤਰੀਕੇ ਨਾਲ ਐਡਿਟ ਕਰ ਸਕਣਗੇ। ਹੁਣ ਯੂਜ਼ਰਸ ਇੰਸਟਾਗ੍ਰਾਮ ਐਪ ਨੂੰ ਬੰਦ ਕੀਤੇ ਬਿਨਾਂ ਕਿਸੇ ਹੋਰ ਐਪ ਦੀ ਮਦਦ ਤੋਂ ਬਿਨਾਂ ਆਪਣੀ ਪੋਸਟ ਐਡਿਟ ਕਰ ਸਕਣਗੇ।

ਇੰਸਟਾਗ੍ਰਾਮ ਵੀਡੀਓ ਐਡਿਟ ਕਰਨ ਲਈ ਇਨ੍ਹਾਂ ਟੂਲਸ ਦੀ ਕਰ ਸਕੋਗੇ ਵਰਤੋਂ:

ਸਪਲਿਟ ਫੀਚਰ: ਇਸ ਟੂਲ ਦੀ ਮਦਦ ਨਾਲ ਯੂਜ਼ਰਸ ਨੂੰ ਵੀਡੀਓ ਕਲਿੱਪ ਨੂੰ ਦੋ ਵੱਖ-ਵੱਖ ਹਿੱਸਿਆਂ 'ਚ ਵੰਡਣ ਦੀ ਸਹੂਲਤ ਮਿਲੇਗੀ।

ਰੀਪਲੇਸ: ਰਿਪਲੇਸ ਫੀਚਰ ਯੂਜ਼ਰਸ ਨੂੰ ਇਕ ਕਲਿੱਪ ਤੋਂ ਦੂਜੀ 'ਤੇ ਸਵੈਪ ਕਰਨ ਦੀ ਇਜਾਜ਼ਤ ਦਿੰਦਾ ਹੈ।

ਸਪੀਡ: ਸਪੀਡ ਟੂਲ ਦੇ ਜ਼ਰੀਏ ਯੂਜ਼ਰਸ ਵੀਡੀਓ ਦੀ ਸਪੀਡ ਨੂੰ ਕਸਟਮਾਈਜ਼ ਕਰ ਸਕਣਗੇ। ਯੂਜ਼ਰਸ ਨੂੰ ਵੀਡੀਓ ਕਲਿੱਪ ਦੀ ਸਪੀਡ ਵਧਾਉਣ ਜਾਂ ਘਟਾਉਣ ਦਾ ਵਿਕਲਪ ਮਿਲੇਗਾ।

  1. Samsung Galaxy: ਸੈਮਸੰਗ ਗਲੈਕਸੀ ਸੀਰੀਜ਼ ਸਮਾਰਟਫੋਨ ਬਹੁਤ ਜਲਦ ਹੋਵੇਗਾ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ
  2. Amazon: ਇਸ ਤਰੀਕ ਤੋਂ Amazon 'ਤੇ ਸਮਾਨ ਖਰੀਦਣਾ ਹੋਵੇਗਾ ਮਹਿੰਗਾ, ਜਾਣੋ ਕੀਮਤਾਂ ਵਿੱਚ ਕਿੰਨੇ ਫੀਸਦੀ ਹੋਇਆ ਵਾਧਾ
  3. Twitter Blue Tick: ਐਲੋਨ ਮਸਕ ਨੇ ਟਵਿਟਰ ਬਲੂ ਟਿੱਕ ਗਾਹਕਾਂ ਲਈ ਕੀਤਾ ਐਲਾਨ, ਹੁਣ 2 ਘੰਟੇ ਦੀ ਵੀਡੀਓ ਕੀਤੀ ਜਾ ਸਕੇਗੀ ਅਪਲੋਡ

ਇਸ ਐਡਿਟ ਟੂਲ ਦੀ ਇਸ ਤਰ੍ਹਾਂ ਕੀਤੀ ਜਾ ਸਕਦੀ ਵਰਤੋਂ:

  • ਆਪਣੇ ਫ਼ੋਨ 'ਤੇ Instagram ਐਪ ਨੂੰ ਅੱਪਡੇਟ ਕਰੋ ਅਤੇ ਖੋਲ੍ਹੋ।
  • ਫ਼ਿਰ ਹੇਠਲੇ ਪਾਸੇ '+' ਆਈਕਨ 'ਤੇ ਟੈਪ ਕਰੋ ਅਤੇ ਰੀਲਜ਼ ਵਿਕਲਪ 'ਤੇ ਹੇਠਾਂ ਸਕ੍ਰੋਲ ਕਰੋ।
  • ਇੱਥੇ ਸਟੋਰੇਜ ਤੋਂ ਪ੍ਰੀ-ਰਿਕਾਰਡ ਵੀਡੀਓ ਫਾਈਲ ਦੀ ਚੋਣ ਕਰੋ।
  • ਹੁਣ ਐਡਿਟ ਬਟਨ 'ਤੇ ਟੈਪ ਕਰੋ।
  • ਫ਼ਿਰ ਤੁਸੀਂ ਆਪਣੀ ਵੀਡੀਓ ਲਈ ਜਿਸ ਟੂਲ ਨੂੰ ਵਰਤਣਾ ਚਾਹੁੰਦੇ ਹੋ ਉਸਨੂੰ ਚੁਣੋ ਅਤੇ ਟੈਪ ਕਰੋ।
  • ਇਸ ਤਰ੍ਹਾਂ ਰੀਲ ਐਡਿਟ ਹੋ ਜਾਵੇਗੀ ਅਤੇ ਫ਼ਿਰ ਰੀਲ ਨੂੰ ਪੋਸਟ ਕਰ ਦਿਓ।

ਇੰਸਟਾਗ੍ਰਾਮ ਨੇ ਹਾਲ ਹੀ ਲਾਂਚ ਕੀਤੇ ਸੀ ਇਹ ਫੀਚਰ: ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇੰਸਟਾਗ੍ਰਾਮ ਨੇ ਹਾਲ ਹੀ ਵਿੱਚ ਪੋਸਟ GIF ਇਨ ਕਮੈਂਟ ਫੀਚਰ ਲਾਂਚ ਕੀਤਾ ਸੀ। ਇਸ ਅਪਡੇਟ ਤੋਂ ਬਾਅਦ ਯੂਜ਼ਰਸ ਹੁਣ ਕੰਮੇਟ ਬਾਕਸ ਵਿੱਚ GIF ਪੋਸਟ ਕਰ ਸਕਦੇ ਹਨ। ਕੰਪਨੀ ਨੇ ਲਾਂਚਿੰਗ ਦੌਰਾਨ ਦੱਸਿਆ ਸੀ ਕਿ ਇਸ ਫੀਚਰ ਦੀ ਕਾਫੀ ਮੰਗ ਸੀ। ਇਹੀ ਕਾਰਨ ਹੈ ਕਿ ਹੁਣ ਪੋਸਟ GIF ਇਨ ਕਮੈਂਟ ਫੀਚਰ ਨੂੰ ਸਾਰਿਆਂ ਲਈ ਰੋਲਆਊਟ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਮਲਟੀਪਲ ਲਿੰਕਸ ਇਨ ਬਾਇਓ ਫੀਚਰ ਨੂੰ ਪੇਸ਼ ਕੀਤਾ ਸੀ। ਇਸ ਅਪਡੇਟ ਤੋਂ ਬਾਅਦ ਯੂਜ਼ਰਸ ਹੁਣ ਆਪਣੇ ਬਾਇਓ ਵਿੱਚ 5 ਲਿੰਕ ਜੋੜ ਸਕਦੇ ਹਨ। ਇਹ ਫੀਚਰ ਸਭ ਤੋਂ ਵੱਧ ਕਾਰੋਬਾਰ ਚਲਾਉਣ ਵਾਲੇ ਯੂਜ਼ਰਸ ਅਤੇ ਪ੍ਰਭਾਵਕਾਂ ਲਈ ਉਪਯੋਗੀ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.