ETV Bharat / science-and-technology

Google New Feature: ਗੂਗਲ ਸਰਚ 'ਚ ਆਇਆ Grammer Check ਫੀਚਰ, ਮਿਲੇਗਾ ਇਹ ਫਾਇਦਾ

author img

By

Published : Aug 7, 2023, 1:00 PM IST

Grammer Check ਫੀਚਰ ਦੀ ਮਦਦ ਨਾਲ ਇਹ ਦੇਖਿਆ ਜਾ ਸਕੇਗਾ ਕਿ ਕੋਈ ਵਾਕ ਸਹੀ ਤਰੀਕੇ ਨਾਲ ਲਿਖਿਆ ਗਿਆ ਹੈ ਜਾਂ ਇਸਨੂੰ ਕਿਵੇਂ ਠੀਕ ਕੀਤਾ ਜਾਵੇ।

Google New Feature
Google New Feature

ਹੈਦਰਾਬਾਦ: ਕੰਪਨੀ ਗੂਗਲ ਨੇ ਯੂਜ਼ਰਸ ਲਈ ਆਪਣੇ ਗੂਗਲ ਸਰਚ ਪਲੇਟਫਾਰਮ 'ਤੇ ਇੱਕ ਨਵਾਂ Grammer Check ਫੀਚਰ ਐਡ ਕੀਤਾ ਹੈ। ਫਿਲਹਾਲ ਇਹ ਫੀਚਰ ਅੰਗ੍ਰੇਜ਼ੀ ਭਾਸ਼ਾ 'ਚ ਉਪਲਬਧ ਹੈ। ਆਉਣ ਵਾਲੇ ਸਮੇਂ 'ਚ ਇਸ ਫੀਚਰ ਨੂੰ ਹੋਰ ਭਾਸ਼ਾਵਾਂ 'ਚ ਵੀ ਰੋਲਆਊਟ ਕੀਤਾ ਜਾ ਸਕਦਾ ਹੈ। 9to5Google ਦੀ ਰਿਪੋਰਟ ਅਨੁਸਾਰ, ਕੰਪਨੀ ਦਾ ਕਹਿਣਾ ਹੈ ਕਿ ਉਸਦਾ Grammer Check ਫੀਚਰ ਇਹ ਦੇਖੇਗਾ ਕਿ ਕੋਈ ਵਾਕ ਸਹੀ ਤਰੀਕੇ ਨਾਲ ਲਿਖਿਆ ਗਿਆ ਹੈ ਜਾਂ ਇਸਨੂੰ ਠੀਕ ਕਿਵੇਂ ਕੀਤਾ ਜਾਵੇ।

ਗੂਗਲ ਸਰਚ ਦੇ Grammer Check ਫੀਚਰ ਦਾ ਇਸਤੇਮਾਲ: ਰਿਪੋਰਟ ਅਨੁਸਾਰ, ਇਸ ਫੀਚਰ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਸਿਰਫ਼ Grammer Check ਦੇ ਨਾਲ ਸਰਚ 'ਚ ਇੱਕ ਵਾਕ ਦਰਜ ਕਰਨਾ ਹੋਵੇਗਾ। ਜੇਕਰ ਵਾਕ ਵਿੱਚ ਕੋਈ ਸਮੱਸਿਆਂ ਨਹੀਂ ਹੈ, ਤਾਂ Grammer Check ਸੈਕਸ਼ਨ 'ਚ ਗ੍ਰੀਨ ਚੈਕਮਾਰਕ ਦਿਖਾਇਆ ਜਾਵੇਗਾ। ਜੇਕਰ ਵਾਕ ਵਿੱਚ ਕੋਈ ਸਮੱਸਿਆਂ ਹੈ, ਤਾਂ ਗੂਗਲ ਵਾਕ ਵਿੱਚ ਬਦਲਾਅ ਕਰਨ ਲਈ ਤੁਹਾਨੂੰ ਉਜਾਗਰ ਕਰੇਗਾ। ਇਸ ਟੂਲ ਦਾ ਇਸਤੇਮਾਲ ਕਰਕੇ ਵਾਕ ਸੰਬੰਧੀ ਗਲਤੀਆਂ ਨੂੰ ਠੀਕ ਕੀਤਾ ਜਾ ਸਕੇਗਾ।

ਗੂਗਲ ਸਰਚ ਦਾ Grammer Check ਫੀਚਰ ਅਜੇ ਪੂਰੀ ਤਰ੍ਹਾਂ ਸਹੀ ਨਹੀਂ: ਗੂਗਲ ਨੇ ਚਿਤਾਵਨੀ ਦਿੱਤੀ ਹੈ ਕਿ Grammer Check ਫੀਚਰ ਅਜੇ 100 ਫੀਸਦੀ ਸਹੀਂ ਨਹੀਂ ਹੈ। ਜੇਕਰ ਯੂਜ਼ਰਸ ਨੂੰ ਇਸ ਸੰਬੰਧੀ ਕੋਈ ਸਮੱਸਿਆਂ ਹੁੰਦੀ ਹੈ, ਤਾਂ ਉਹ ਆਪਣੀ ਪ੍ਰਤੀਕਿਰੀਆਂ ਵੀ ਦੇ ਸਕਦੇ ਹਨ।

ਕੰਪਨੀ ਗੂਗਲ ਬਾਰੇ: Google ਇੱਕ ਅਮਰੀਕੀ ਬਹੁ-ਰਾਸ਼ਟਰੀ ਤਕਨਾਲੋਜੀ ਕੰਪਨੀ ਹੈ, ਜੋ AI, ਔਨਲਾਈਨ ਵਿਗਿਆਪਨ, ਸਰਚ ਇੰਜਨ ਤਕਨਾਲੋਜੀ, ਕਲਾਉਡ ਕੰਪਿਊਟਿੰਗ, ਕੰਪਿਊਟਰ ਸੌਫਟਵੇਅਰ, ਈ-ਕਾਮਰਸ ਅਤੇ ਖਪਤਕਾਰ ਇਲੈਕਟ੍ਰੋਨਿਕਸ 'ਤੇ ਕੇਂਦਰਿਤ ਹੈ। ਇਸ ਨੂੰ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਕੰਪਨੀ ਅਤੇ AI ਦੇ ਖੇਤਰ ਵਿੱਚ ਇਸਦੇ ਮਾਰਕੀਟ ਦਬਦਬੇ, ਡੇਟਾ ਇਕੱਤਰ ਕਰਨ ਅਤੇ ਤਕਨੀਕੀ ਫਾਇਦਿਆਂ ਦੇ ਕਾਰਨ ਦੁਨੀਆ ਦੇ ਸਭ ਤੋਂ ਕੀਮਤੀ ਬ੍ਰਾਂਡਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਗੂਗਲ ਦੀ ਮੂਲ ਕੰਪਨੀ ਅਲਫਾਬੇਟ, ਐਮਾਜ਼ਾਨ, ਐਪਲ, ਮੈਟਾ ਪਲੇਟਫਾਰਮ ਅਤੇ ਮਾਈਕ੍ਰੋਸਾਫਟ ਦੇ ਨਾਲ ਪੰਜ ਵੱਡੀਆਂ ਤਕਨੀਕੀ ਕੰਪਨੀਆਂ ਵਿੱਚੋਂ ਇੱਕ ਹੈ। ਗੂਗਲ ਦੀ ਸਥਾਪਨਾ 4 ਸਤੰਬਰ 1998 ਨੂੰ ਕੰਪਿਊਟਰ ਵਿਗਿਆਨੀ ਲੈਰੀ ਪੇਜ ਅਤੇ ਸਰਗੇਈ ਬ੍ਰਿਨ ਦੁਆਰਾ ਕੀਤੀ ਗਈ ਸੀ, ਜਦੋਂ ਉਹ ਕੈਲੀਫੋਰਨੀਆ ਵਿੱਚ ਸਟੈਨਫੋਰਡ ਯੂਨੀਵਰਸਿਟੀ 'ਚ ਪੀਐਚਡੀ ਦੇ ਵਿਦਿਆਰਥੀ ਸਨ। ਕੰਪਨੀ 2004 ਵਿੱਚ ਇੱਕ IPO ਰਾਹੀਂ ਜਨਤਕ ਹੋਈ। 2015 ਵਿੱਚ Google ਨੂੰ Alphabet Inc ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਵਜੋਂ ਪੁਨਰਗਠਿਤ ਕੀਤਾ ਗਿਆ ਸੀ। Google Alphabet ਦੀ ਸਭ ਤੋਂ ਵੱਡੀ ਸਹਾਇਕ ਕੰਪਨੀ ਹੈ ਅਤੇ ਅਲਫਾਬੇਟ ਦੀਆਂ ਇੰਟਰਨੈੱਟ ਵਿਸ਼ੇਸ਼ਤਾਵਾਂ ਅਤੇ ਹਿੱਤਾਂ ਲਈ ਇੱਕ ਹੋਲਡਿੰਗ ਕੰਪਨੀ ਹੈ। ਸੁੰਦਰ ਪਿਚਾਈ ਨੂੰ 24 ਅਕਤੂਬਰ 2015 ਨੂੰ ਗੂਗਲ ਦਾ ਸੀਈਓ ਨਿਯੁਕਤ ਕੀਤਾ ਗਿਆ ਸੀ। ਉਹ ਲੈਰੀ ਪੇਜ ਦੀ ਥਾਂ ਲੈ ਕੇ ਐਲਫਾਬੇਟ ਦੇ ਸੀਈਓ ਬਣੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.