ETV Bharat / science-and-technology

Google 25 Anniversary: ਗੂਗਲ ਮਨਾ ਰਿਹਾ ਆਪਣਾ 25ਵਾਂ ਜਨਮਦਿਨ, Doodle ਰਾਹੀ ਇਸ ਤਰ੍ਹਾਂ ਮਨਾ ਰਿਹਾ ਜਸ਼ਨ

author img

By ETV Bharat Punjabi Team

Published : Sep 27, 2023, 11:47 AM IST

Google Birthday: ਗੂਗਲ ਅੱਜ ਆਪਣਾ 25ਵਾਂ ਜਨਮਦਿਨ ਮਨਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਗੂਗਲ ਦੀ ਖੋਜ 1998 'ਚ ਸਤੰਬਰ ਦੇ ਮਹੀਨੇ ਕੈਲੀਫੋਰਨੀਆਂ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਦੋ ਵਿਦਿਆਰਥੀਆਂ ਦੁਆਰਾ ਕੀਤੀ ਗਈ ਸੀ।

Google 25 Anniversary
Google 25 Anniversary

ਹੈਦਰਾਬਾਦ: ਗੂਗਲ ਅੱਜ ਦੁਨੀਆਂ ਦਾ ਸਭ ਤੋਂ ਵੱਡਾ ਪਲੇਟਫਾਰਮ ਬਣ ਗਿਆ ਹੈ। ਦੁਨੀਆਂ ਭਰ 'ਚ ਕਰੋੜਾਂ ਯੂਜ਼ਰਸ ਗੂਗਲ ਦਾ ਇਸਤੇਮਾਲ ਕਰਦੇ ਹਨ। ਗੂਗਲ ਦੀ ਮਦਦ ਨਾਲ ਤੁਸੀਂ ਕਿਸੇ ਵੀ ਚੀਜ਼ ਬਾਰੇ ਆਸਾਨੀ ਨਾਲ ਸਰਚ ਕਰਕੇ ਪਤਾ ਲਗਾ ਸਕਦੇ ਹੋ। ਅੱਜ ਗੂਗਲ ਆਪਣਾ 25ਵਾਂ ਜਨਮਦਿਨ ਮਨਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੰਪਨੀ ਨੇ ਆਪਣੇ ਡੂਡਲ ਨੂੰ ਅਪਡੇਟ ਕੀਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਗੂਗਲ ਦੀ ਸ਼ੁਰੂਆਤ ਇੱਕ ਰਿਸਰਚ ਪ੍ਰੋਜੈਕਟ ਦੇ ਤੌਰ 'ਤੇ ਹੋਈ ਸੀ, ਪਰ ਅੱਜ ਗੂਗਲ ਬਹੁਤ ਮਸ਼ਹੂਰ ਪਲੇਟਫਾਰਮ ਬਣ ਗਿਆ ਹੈ।

ਗੂਗਲ ਦੀ ਖੋਜ: ਗੂਗਲ ਦੀ ਖੋਜ ਸਤੰਬਰ 1998 'ਚ ਕੈਲੀਫੋਰਨੀਆਂ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਦੋ ਵਿਦਿਆਰਥੀਆਂ Larry Page ਅਤੇ Sergey Brin ਨੇ ਕੀਤੀ ਸੀ। ਦੋਨਾਂ ਨੇ Google.Stanford.edu ਐਂਡਰੈਸ 'ਤੇ ਇੰਟਰਨੈੱਟ ਸਰਚ ਇੰਜ਼ਨ ਬਣਾਇਆ ਸੀ। ਲਾਂਚ ਤੋਂ ਪਹਿਲਾ Larry Page ਅਤੇ Sergey Brin ਨੇ ਇਸਦਾ ਨਾਮ Backrub ਰੱਖਿਆ ਸੀ, ਜਿਸ ਤੋਂ ਬਾਅਦ ਇਸਦਾ ਨਾਮ ਬਦਲ ਕੇ ਗੂਗਲ ਰੱਖ ਦਿੱਤਾ ਗਿਆ।

ਗੂਗਲ ਨੂੰ ਇਸ ਤਰ੍ਹਾਂ ਮਿਲੀ ਸੀ ਸਫ਼ਲਤਾ: ਗੂਗਲ ਦੇ ਮਸ਼ਹੂਰ ਹੋਣ ਪਿੱਛੇ ਦੋ ਕਾਰਨ ਹਨ। ਪਹਿਲਾ ਕਾਰਨ ਕਲੀਨ ਯੂਜ਼ਰ ਇੰਟਰਫੇਸ ਅਤੇ ਦੂਜਾ ਬਿਹਤਰ ਸਰਚ ਰਿਜਲਟ। ਇਨ੍ਹਾਂ ਕਾਰਨਾਂ ਕਰਕੇ ਕੰਪਨੀ ਨੂੰ ਸਫ਼ਲਤਾ ਮਿਲੀ ਸੀ। ਜਦੋ ਗੂਗਲ ਨੂੰ ਸਫ਼ਲਤਾ ਮਿਲਣੀ ਸ਼ੁਰੂ ਹੋ ਗਈ, ਤਾਂ ਗੂਗਲ ਨੇ ਆਪਣੇ ਨਵੇਂ-ਨਵੇਂ ਪ੍ਰੋਡਕਟ ਲਾਂਚ ਕੀਤੇ। ਕੰਪਨੀ ਨੇ ਜੀਮੇਲ, Youtube ਸਮੇਤ ਮੋਬਾਈਲ ਲਈ ਐਂਡਰਾਈਡ ਸਿਸਟਮ ਪੇਸ਼ ਕੀਤਾ ਅਤੇ ਆਪਣੀ ਅਲੱਗ ਪਹਿਚਾਣ ਬਣਾਈ। ਹਾਲ ਹੀ ਵਿੱਚ ਕੰਪਨੀ ਨੇ ਗੂਗਲ Bard ਵੀ ਲਾਂਚ ਕੀਤਾ ਹੈ। ਇਹ ਇੱਕ Ai ਟੂਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.