ETV Bharat / science-and-technology

Tecno Pop 8 ਸਮਾਰਟਫੋਨ ਦੀ ਅੱਜ ਪਹਿਲੀ ਸੇਲ, ਇਸ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ

author img

By ETV Bharat Tech Team

Published : Jan 9, 2024, 11:21 AM IST

Tecno Pop 8 First Sale: Tecno ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Tecno Pop 8 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ।

Tecno Pop 8 First Sale
Tecno Pop 8 First Sale

ਹੈਦਰਾਬਾਦ: Tecno ਨੇ ਇਸ ਮਹੀਨੇ ਵਿੱਚ ਹੀ ਆਪਣੇ ਗ੍ਰਾਹਕਾਂ ਲਈ Tecno Pop 8 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਸ ਫੋਨ ਨੂੰ ਤੁਸੀਂ 6 ਹਜ਼ਾਰ ਰੁਪਏ ਤੋਂ ਘਟ 'ਚ ਖਰੀਦ ਸਕੋਗੇ। ਅੱਜ ਦੁਪਹਿਰ 12 ਵਜੇ Tecno Pop 8 ਸਮਾਰਟਫੋਨ ਦੀ ਸੇਲ ਲਾਈਵ ਹੋ ਜਾਵੇਗੀ। ਪਹਿਲੀ ਸੇਲ 'ਚ ਇਸ ਸਮਾਰਟਫੋਨ ਨੂੰ 5,999 ਰੁਪਏ 'ਚ ਤੁਸੀਂ ਖਰੀਦ ਸਕੋਗੇ।

Tecno Pop 8 ਸਮਾਰਟਫੋਨ ਦੀ ਕੀਮਤ: Tecno Pop 8 ਸਮਾਰਟਫੋਨ ਨੂੰ 4GB+64GB ਸਟੋਰੇਜ ਵਾਲੇ ਮਾਡਲ 'ਚ ਲਾਂਚ ਕੀਤਾ ਗਿਆ ਹੈ। ਇਸ ਮਾਡਲ ਦੀ ਕੀਮਤ 6,499 ਰੁਪਏ ਰੱਖੀ ਗਈ। ਵਾਧੂ ਬੈਂਕ ਆਫ਼ਰ ਮਿਲਣ 'ਤੇ ਇਸ ਸਮਾਰਟਫੋਨ ਦੀ ਕੀਮਤ 5,999 ਰੁਪਏ ਹੋ ਜਾਵੇਗੀ। ਤੁਸੀਂ ਇਸ ਡਿਵਾਈਸ ਨੂੰ ਅੱਜ ਐਮਾਜ਼ਾਨ ਤੋਂ ਖਰੀਦ ਸਕਦੇ ਹੋ।

Tecno Pop 8 ਦੇ ਫੀਚਰਸ: Tecno Pop 8 ਸਮਾਰਟਫੋਨ 'ਚ 6.56 ਇੰਚ ਦੀ HD+ਡਾਟ-ਇਨ IPS ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਚ ਫੋਨ 'ਚ Unisoc T606 ਆਕਟਾ ਕੋਰ ਚਿਪਸੈੱਟ ਦਿੱਤੀ ਗਈ ਹੈ। ਇਹ ਸਮਾਰਟਫੋਨ 8GB ਤੱਕ LPDDR4x ਰੈਮ ਅਤੇ 64GB UFS 2.2 ਸਟੋਰੇਜ ਦੇ ਨਾਲ ਆਉਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 12MP ਦੋਹਰਾ AI ਰਿਅਰ ਕੈਮਰਾ ਅਤੇ 8MP AI ਸੈਲਫ਼ੀ ਕੈਮਰਾ ਸ਼ਾਮਲ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 10 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Tecno Pop 8 ਦੀ ਖਰੀਦਦਾਰੀ: Tecno Pop 8 ਸਮਾਰਟਫੋਨ ਦੀ ਖਰੀਦਦਾਰੀ ਤੁਸੀਂ ਐਮਾਜ਼ਾਨ ਤੋਂ ਕਰ ਸਕਦੇ ਹੋ। ਇਸ ਫੋਨ ਦੀ ਅੱਜ ਪਹਿਲੀ ਸੇਲ ਦੁਪਹਿਰ 12 ਵਜੇ ਲਾਈਵ ਹੋ ਜਾਵੇਗੀ। ਇਸ ਸਮਾਰਟਫੋਨ ਨੂੰ ਤੁਸੀਂ ਬੈਂਕ ਆਫ਼ਰ ਦੇ ਨਾਲ 5,999 ਰੁਪਏ 'ਚ ਖਰੀਦ ਸਕੋਗੇ।

Motorola G34 5G ਸਮਾਰਟਫੋਨ ਦੀ ਲਾਂਚ ਡੇਟ: ਇਸ ਤੋਂ ਇਲਾਵਾ, Motorola ਅੱਜ ਭਾਰਤੀ ਗ੍ਰਾਹਕਾਂ ਲਈ Motorola G34 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸਮਾਰਟਫੋਨ ਨੂੰ ਅੱਜ ਦੁਪਹਿਰ 12 ਵਜੇ ਲਾਂਚ ਕਰ ਦਿੱਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Motorola G34 5G ਸਮਾਰਟਫੋਨ ਨੂੰ ਚੀਨ 'ਚ ਲਾਂਚ ਕਰ ਦਿੱਤਾ ਗਿਆ ਹੈ। ਲਾਂਚਿੰਗ ਤੋਂ ਪਹਿਲਾ ਹੀ ਇਸ ਸਮਾਰਟਫੋਨ ਦੇ ਕਈ ਫੀਚਰਸ ਸਾਹਮਣੇ ਆ ਚੁੱਕੇ ਹਨ, ਪਰ Motorola G34 5G ਦੀ ਭਾਰਤੀ ਕੀਮਤ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.