ETV Bharat / science-and-technology

ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦਾ ਦਾਅਵਾ, ਚੰਨ ਦੇ ਧਰਾਤਲ ਦੇ ਹੋਰ ਨਜ਼ਦੀਕ ਆਇਆ ਚੰਦਰਯਾਨ-3

author img

By

Published : Aug 9, 2023, 6:08 PM IST

ਭਾਰਤੀ ਪੁਲਾੜ ਖੋਜ ਸੰਗਠਨ ਨੇ ਜਾਣਕਾਰੀ ਦਿੱਤੀ ਹੈ ਕਿ ਤੀਜੇ ਚੰਦਰ ਮਿਸ਼ਨ, ਚੰਦਰਯਾਨ-3 ਬੁੱਧਵਾਰ ਨੂੰ ਇੱਕ ਹੋਰ ਸਫਲ ਆਰਬਿਟ ਰਿਡਕਸ਼ਨ ਪ੍ਰਕਿਰਿਆ ਤੋਂ ਗੁਜ਼ਰਿਆ ਹੈ ਅਤੇ ਚੰਦਰਮਾ ਦੇ ਧਰਾਤਲ ਦੇ ਨੇੜੇ ਆ ਗਿਆ ਹੈ।

CHANDRAYAAN 3 CAME CLOSER TO THE MOONS SURFACE ISRO TWEETED INFORMATION
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਦਾਅਵਾ, ਚੰਨ ਦੇ ਧਰਾਤਲ ਦੇ ਹੋਰ ਨਜ਼ਦੀਕ ਆਇਆ ਚੰਦਰਯਾਨ-3

ਬੈਂਗਲੁਰੂ: ਭਾਰਤ ਦਾ ਤੀਜਾ ਚੰਦਰ ਮਿਸ਼ਨ, ਚੰਦਰਯਾਨ-3 ਬੁੱਧਵਾਰ ਨੂੰ ਇੱਕ ਹੋਰ ਸਫਲ ਔਰਬਿਟ ਰਿਡਕਸ਼ਨ ਪ੍ਰਕਿਰਿਆ ਤੋਂ ਬਾਅਦ ਚੰਦਰਮਾ ਦੇ ਤਲ ਦੇ ਨੇੜੇ ਆ ਗਿਆ। ਚੰਦਰਯਾਨ-3 ਨੂੰ 14 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ ਅਤੇ 5 ਅਗਸਤ ਨੂੰ ਇਹ ਚੰਦਰਮਾ ਦੇ ਪੰਧ ਵਿੱਚ ਦਾਖਲ ਹੋਇਆ ਸੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਟਵੀਟ 'ਚ ਕਿਹਾ ਕਿ ਚੰਦਰਮਾ ਦੀ ਸਤ੍ਹਾ ਦੇ ਨੇੜੇ। ਅੱਜ ਹੋਈ ਪ੍ਰਕਿਰਿਆ ਤੋਂ ਬਾਅਦ, ਚੰਦਰਯਾਨ-3 ਦਾ ਔਰਬਿਟ 174 ਕਿਲੋਮੀਟਰ x 1437 ਕਿਲੋਮੀਟਰ ਰਹਿ ਗਿਆ ਹੈ।

ਚੰਦਰਯਾਨ ਕਰੇਗਾ ਲੈਂਡ: ਇਸਰੋ ਨੇ ਕਿਹਾ ਕਿ ਅਗਲੀ ਪ੍ਰਕਿਰਿਆ 14 ਅਗਸਤ 2023 ਨੂੰ ਸਵੇਰੇ 11:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਤੈਅ ਕੀਤੀ ਗਈ ਹੈ। ਜਿਵੇਂ-ਜਿਵੇਂ ਮਿਸ਼ਨ ਅੱਗੇ ਵਧਦਾ ਹੈ, ਇਸਰੋ ਦੁਆਰਾ ਚੰਦਰਯਾਨ-3 ਦੀ ਔਰਬਿਟ ਨੂੰ ਹੌਲੀ-ਹੌਲੀ ਘੱਟ ਕਰਨ ਅਤੇ ਚੰਦਰਮਾ ਦੇ ਧਰੁਵਾਂ ਤੋਂ ਉੱਪਰ ਰੱਖਣ ਲਈ ਅਭਿਆਸਾਂ ਦੀ ਇੱਕ ਲੜੀ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਹੀ ਜਾਣਕਾਰੀ ਸਾਹਮਣੇ ਆਈ ਸੀ ਕਿ ਚੰਦਰਯਾਨ-3 ਦਾ ਲੈਂਡਰ ਵਿਕਰਮ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ 'ਤੇ ਸਾਫਟ-ਲੈਂਡ ਕਰ ਸਕੇਗਾ, ਭਾਵੇਂ ਇਸ ਦੇ ਸਾਰੇ ਸੈਂਸਰ ਅਤੇ ਦੋਵੇਂ ਇੰਜਣ ਕੰਮ ਨਾ ਕਰਨ।

  • Chandrayaan-3 Mission:
    The spacecraft successfully underwent a planned orbit reduction maneuver. The retrofiring of engines brought it closer to the Moon's surface, now to 170 km x 4313 km.

    The next operation to further reduce the orbit is scheduled for August 9, 2023, between… pic.twitter.com/e17kql5p4c

    — ISRO (@isro) August 6, 2023 " class="align-text-top noRightClick twitterSection" data=" ">

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ. ਸੋਮਨਾਥ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਗੈਰ-ਲਾਭਕਾਰੀ ਸੰਗਠਨ ਦਿਸ਼ਾ ਭਾਰਤ ਦੁਆਰਾ ਆਯੋਜਿਤ 'ਚੰਦਰਯਾਨ-3: ਇੰਡੀਆਜ਼ ਪ੍ਰਾਈਡ ਸਪੇਸ ਮਿਸ਼ਨ' 'ਤੇ ਗੱਲਬਾਤ ਦੌਰਾਨ, ਸੋਮਨਾਥ ਨੇ ਦੱਸਿਆ ਕਿ ਲੈਂਡਰ ਵਿਕਰਮ ਦਾ ਪੂਰਾ ਡਿਜ਼ਾਈਨ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਹ ਅਸਫਲਤਾਵਾਂ ਨੂੰ ਸੰਭਾਲਣ ਦੇ ਯੋਗ ਹੋਵੇਗਾ।

ਬੁਰੇ ਹਾਲਾਤ 'ਚ ਵੀ ਚੰਨ 'ਤੇ ਉਤਰੇਗਾ ਚੰਦਰਯਾਨ: ਸੋਮਨਾਥ ਨੇ ਕਿਹਾ ਸੀ ਕਿ ਭਾਵੇਂ ਸਭ ਕੁਝ ਫੇਲ੍ਹ ਹੋ ਜਾਵੇ, ਜੇਕਰ ਸਾਰੇ ਸੈਂਸਰ ਫੇਲ੍ਹ ਹੋ ਜਾਣ, ਕੁਝ ਵੀ ਕੰਮ ਨਹੀਂ ਕਰਦਾ, ਫਿਰ ਵੀ ਇਹ (ਵਿਕਰਮ) ਲੈਂਡ ਕਰੇਗਾ। ਇਹ ਉਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ - ਬਸ਼ਰਤੇ ਪ੍ਰੋਪਲਸ਼ਨ ਸਿਸਟਮ ਚੰਗੀ ਤਰ੍ਹਾਂ ਕੰਮ ਕਰੇ। ਚੰਦਰਯਾਨ-3 ਨੂੰ 14 ਜੁਲਾਈ ਨੂੰ ਪੁਲਾੜ ਵਿੱਚ ਲਾਂਚ ਕੀਤਾ ਗਿਆ ਸੀ ਅਤੇ ਇਹ 5 ਅਗਸਤ ਨੂੰ ਚੰਦਰਮਾ ਦੇ ਪੰਧ ਵਿੱਚ ਦਾਖਲ ਹੋਇਆ ਸੀ। ਇਸ ਨੂੰ ਚੰਦਰਮਾ ਦੇ ਨੇੜੇ ਲਿਆਉਣ ਲਈ ਤਿੰਨ ਹੋਰ ਡੀ-ਓਰਬਿਟਿੰਗ ਅਭਿਆਸ ਹੋਣਗੇ, ਤਾਂ ਜੋ ਵਿਕਰਮ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ 'ਤੇ ਉਤਰ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.