ETV Bharat / science-and-technology

Apple Watch Series 9 ਨੂੰ ਲਾਲ ਕਲਰ ਆਪਸ਼ਨ 'ਚ ਕੀਤਾ ਗਿਆ ਪੇਸ਼, ਜਾਣੋ ਫੀਚਰਸ ਅਤੇ ਕੀਮਤ ਬਾਰੇ

author img

By ETV Bharat Tech Team

Published : Dec 3, 2023, 12:17 PM IST

Apple Watch Series 9
Apple Watch Series 9

Apple Watch Series 9: ਐਪਲ ਦੀ Apple Watch Series 9 ਨੂੰ ਲਾਲ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਇਸ ਵਾਚ ਦਾ ਨਵਾਂ ਕਲਰ HIV ਅਤੇ AIDS ਦੇ ਵਿਰੁੱਧ ਗਲੋਬਲ ਲੜਾਈ ਨੂੰ ਸਪੋਰਟ ਕਰਨ ਲਈ ਲਿਆਂਦਾ ਗਿਆ ਹੈ।

ਹੈਦਰਾਬਾਦ: ਐਪਲ ਨੇ ਆਪਣੀ ਨਵੀਂ ਸਮਾਰਟਵਾਚ Apple Watch Series 9 ਨੂੰ ਇੱਕ ਨਵੇਂ ਕਲਰ ਆਪਸ਼ਨ 'ਚ ਪੇਸ਼ ਕੀਤਾ ਹੈ। ਇਸ ਵਾਚ ਨੂੰ ਲਾਲ ਕਲਰ ਆਪਸ਼ਨ 'ਚ ਲਿਆਂਦਾ ਗਿਆ ਹੈ। ਕੰਪਨੀ ਵੱਲੋ Apple Watch Series 9 ਦਾ ਨਵਾਂ ਕਲਰ ਕਿਸੇ ਉਦੇਸ਼ ਲਈ ਲਿਆਂਦਾ ਗਿਆ ਹੈ। ਇਸ ਕਲਰ ਦਾ ਉਦੇਸ਼ HIV ਅਤੇ AIDS ਦੇ ਵਿਰੁੱਧ ਗਲੋਬਲ ਲੜਾਈ ਨੂੰ ਸਪੋਰਟ ਕਰਨਾ ਹੈ।

Apple Watch Series 9 ਨੂੰ ਨਵੇਂ ਕਲਰ 'ਚ ਕੀਤਾ ਗਿਆ ਪੇਸ਼: Apple Watch Series 9 ਨੂੰ ਲਾਲ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਇਸ ਵਾਚ ਦਾ ਨਵਾਂ ਕਲਰ HIV ਅਤੇ AIDS ਦੇ ਵਿਰੁੱਧ ਗਲੋਬਲ ਲੜਾਈ ਨੂੰ ਸਪੋਰਟ ਕਰਨ ਲਈ ਲਿਆਂਦਾ ਗਿਆ ਹੈ। ਲਾਲ ਕਲਰ ਦੇ ਐਪਲ ਪ੍ਰੋਡਕਟ ਦਾ ਪੈਸਾ ਐਚਆਈਵੀ ਏਡਜ਼ ਪ੍ਰੋਗਰਾਮ ਦੇ ਗਲੋਬਲ ਫੰਡ ਨੂੰ ਦਾਨ ਕੀਤਾ ਜਾਵੇਗਾ। ਇਸਦੇ ਨਾਲ ਹੀ Apple Watch Series 9 'ਚ ਲਾਲ ਅਲਮੀਨੀਅਮ ਕੇਸ ਅਤੇ ਇੱਕ ਮੇਲ ਖਾਂਦਾ ਲਾਲ ਸਪੋਰਟ ਬੈਂਡ ਵੀ ਮਿਲਦਾ ਹੈ। ਇਸ ਵਾਚ 'ਚ ਲਾਲ ਕਲਰ ਆਪਸ਼ਨ ਦੇ ਨਾਲ ਹੀ ਰੈੱਡ ਵਾਚ ਫੇਸ ਵੀ ਪੇਸ਼ ਕੀਤੇ ਗਏ ਹਨ। World AIDS Day ਲਈ ਵਾਚ 'ਚ ਇੱਕ ਅਨੁਕੂਲਿਤ ਸੋਲਰ ਐਨਾਲਾਗ ਵਾਚ ਫੇਸ ਵੀ ਮਿਲਦਾ ਹੈ।

Apple Watch Series 9 ਦੇ ਫੀਚਰਸ: Apple Watch Series 9 ਨੂੰ ਲਾਲ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਇਸ ਵਾਚ ਨੂੰ ਮਿਆਰੀ ਮਾਡਲ ਵਰਗੇ ਫੀਚਰਸ ਦੇ ਨਾਲ ਲਿਆਂਦਾ ਗਿਆ ਹੈ। ਇਸ ਵਾਚ 'ਚ ਇੱਕ ਨਵਾਂ S9 ਚਿਪ ਅਤੇ ਕਵਾਡ ਕੋਰ ਨਿਊਰਲ ਇੰਜਣ ਮਿਲਦਾ ਹੈ। Apple Watch Series 9 'ਚ ਫਾਸਟ ਪ੍ਰੋਸੈਸਰ ਅਤੇ ਬਿਹਤਰ ਪ੍ਰਦਰਸ਼ਨ ਦਿੱਤਾ ਗਿਆ ਹੈ। ਐਪਲ ਦੀ ਇਸ ਵਾਚ ਨੂੰ 18 ਘੰਟੇ ਦੀ ਬੈਟਰੀ ਲਾਈਫ਼ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਾਚ 'ਚ ਡਬਲ ਟੈਪ ਗੈਸਚਰ ਫੀਚਰ ਵੀ ਦਿੱਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਸਕ੍ਰੀਨ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਟਾਸਕ ਪੂਰੇ ਕਰ ਸਕੋਗੇ।

Apple Watch Series 9 ਦੀ ਕੀਮਤ: Apple Watch Series 9 ਦੀ ਭਾਰਤ 'ਚ ਸ਼ੁਰੂਆਤੀ ਕੀਮਤ 41,900 ਰੁਪਏ ਹੈ। ਨਵੇਂ ਕਲਰ 'ਚ ਇਸ ਵਾਚ ਨੂੰ ਤੁਸੀਂ ਐਪਲ ਦੇ ਆਨਲਾਈਨ ਸਟੋਰ ਤੋਂ ਖਰੀਦ ਸਕਦੇ ਹੋ। ਇਸ ਤੋਂ ਇਲਾਵਾ, ਐਪਲ ਦੇ ਰਿਟੇਲ ਸਟੋਰ ਤੋਂ ਵੀ ਨਵੇਂ ਕਲਰ 'ਚ Apple Watch Series 9 ਖਰੀਦਣ ਲਈ ਉਪਲਬਧ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.