ETV Bharat / science-and-technology

OnePlus Pad ਅਤੇ OnePlus Pad Go 'ਤੇ ਮਿਲ ਰਿਹਾ ਹੈ ਸ਼ਾਨਦਾਰ ਡਿਸਕਾਊਂਟ, ਦਸੰਬਰ ਦੀ ਇਸ ਤਰੀਕ ਤੱਕ ਉਠਾ ਸਕੋਗੇ ਆਫ਼ਰਾਂ ਦਾ ਮਜ਼ਾ

author img

By ETV Bharat Tech Team

Published : Dec 12, 2023, 10:17 AM IST

Updated : Dec 12, 2023, 12:06 PM IST

OnePlus Pad and OnePlus Pad Go: OnePlus ਆਪਣੇ ਗ੍ਰਾਹਕਾਂ ਨੂੰ OnePlus Pad ਅਤੇ OnePlus Pad Go 'ਤੇ ਸ਼ਾਨਦਾਰ ਡਿਸਕਾਊਂਟ ਆਫ਼ਰ ਕਰ ਰਿਹਾ ਹੈ। ਤੁਸੀਂ 31 ਦਸੰਬਰ ਤੱਕ OnePlus.in, OnePlus Store App, Amazon.in, Flipkart.com, OnePlus Experience Stores ਅਤੇ ਕੁਝ ਪਾਰਟਨਰ ਸਟੋਰਸ ਤੋਂ ਚੁਣੇ ਹੋਏ ਬੈਂਕ ਕਾਰਡਸ ਦੇ ਰਾਹੀ ਖਰੀਦਦਾਰੀ ਕਰਕੇ ਡਿਸਕਾਊਂਟ ਪਾ ਸਕਦੇ ਹੋ।

OnePlus Pad and OnePlus Pad Go
OnePlus Pad and OnePlus Pad Go

ਹੈਦਰਾਬਾਦ: OnePlus ਆਪਣੇ ਗ੍ਰਾਹਕਾਂ ਨੂੰ OnePlus Pad ਅਤੇ OnePlus Pad Go 'ਤੇ ਡਿਸਕਾਊਂਟ ਆਫ਼ਰ ਕਰ ਰਿਹਾ ਹੈ। ਇਹ ਡਿਸਕਾਊਂਟ 31 ਦਸੰਬਰ ਤੱਕ ਉਪਲਬਧ ਹੈ। OnePlus.in, OnePlus Store App, Amazon.in, Flipkart.com, OnePlus Experience Stores ਅਤੇ ਕੁਝ ਪਾਰਟਨਰ ਸਟੋਰਸ ਤੋਂ ਚੁਣੇ ਹੋਏ ਬੈਂਕ ਕਾਰਡਸ ਰਾਹੀ ਤੁਸੀਂ OnePlus Pad 'ਤੇ 5,000 ਰੁਪਏ ਅਤੇ OnePlus Pad Go 'ਤੇ 2,000 ਰੁਪਏ ਤੱਕ ਦੀ ਛੋਟ ਪਾ ਸਕਦੇ ਹੋ। ਇਨ੍ਹਾਂ ਦੋਨੋ ਡਿਵਾਈਸਾਂ 'ਚ ਕਈ ਸ਼ਾਨਦਾਰ ਫੀਚਰਸ ਮਿਲਦੇ ਹਨ।

OnePlus Pad ਦੇ ਫੀਚਰਸ: OnePlus Pad 'ਚ 7:5 ਸਕ੍ਰੀਨ ਦੇ ਨਾਲ 11.61 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜੋ ਕਿ 144Hz Read-Fit ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 9000 ਚਿਪਸੈੱਟ ਦਿੱਤੀ ਗਈ ਹੈ। OnePlus Pad 'ਚ 9,510mAh ਦੀ ਬੈਟਰੀ ਮਿਲਦੀ ਹੈ, ਜੋ ਕਿ ਵੱਡੀ ਅਤੇ ਲੰਬੇ ਸਮੇਂ ਤੱਕ ਚਲਦੀ ਹੈ। ਇਸ ਟੈਬਲੇਟ ਨੂੰ 8GB ਰੈਮ+128GB ਸਟੋਰੇਜ ਅਤੇ 12GB ਰੈਮ+256GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ।

OnePlus Pad ਦੀ ਕੀਮਤ: OnePlus Pad ਦੇ 8GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 35,499 ਰੁਪਏ ਹੈ, ਜਦਕਿ 12GB ਰੈਮ+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 37,499 ਰੁਪਏ ਹੈ।

OnePlus Pad 'ਤੇ ਮਿਲ ਰਹੇ ਆਫ਼ਰਸ: ਤੁਸੀਂ 31 ਦਸੰਬਰ ਤੱਕ OnePlus.in, OnePlus Store App, Amazon.in, Flipkart.com, OnePlus Experience Stores ਅਤੇ ਕੁਝ ਪਾਰਟਨਰ ਸਟੋਰਾਂ ਤੋਂ ਚੁਣੇ ਹੋਏ ਬੈਂਕ ਕਾਰਡਸ ਰਾਹੀ ਖਰੀਦਦਾਰੀ ਕਰਨ 'ਤੇ OnePlus Pad 'ਤੇ 5,000 ਰੁਪਏ ਦੀ ਛੋਟ ਪਾ ਸਕਦੇ ਹੋ। ਇਸਦੇ ਨਾਲ ਹੀ 12 ਮਹੀਨੇ ਤੱਕ ਦੀ No Cost EMI ਦਾ ਲਾਭ ਵੀ ਲੈ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਗ੍ਰਾਹਕਾਂ ਨੂੰ 8 ਤੋਂ 17 ਦਸੰਬਰ ਤੱਕ 2,500 ਦਾ ਸਪੈਸ਼ਲ ਪ੍ਰਾਈਸ ਡਿਸਕਾਊਂਟ ਵੀ ਮਿਲ ਰਿਹਾ ਹੈ।

OnePlus Pad Go ਦੇ ਫੀਚਰਸ: OnePlus Pad Go 'ਚ ਤੁਹਾਨੂੰ 11.6 ਇੰਚ ਦੀ 2.4K LCD ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਦੇ ਨਾਲ, ਐਂਡਰਾਈਡ 13, Dolby Atmos ਅਤੇ Wifi ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ 'ਚ 4GB ਰੈਮ ਅਤੇ 128GB ਦੀ ਇੰਟਰਨਲ ਸਟੋਰੇਜ ਮਿਲਦੀ ਹੈ। OnePlus Pad Go ਟੈਬਲੇਟ 'ਚ ਡਿਸਪਲੇ ਨੂੰ 500nits ਦੇ ਬ੍ਰਾਈਟਨੈਸ ਦਾ ਸਪੋਰਟ ਮਿਲ ਰਿਹਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ MediaTek Dimensity 9000 ਚਿਪਸੈਟ ਮਿਲਦੀ ਹੈ। ਇਸ ਟੈਬਲੇਟ 'ਚ 8GB LPDDR5 ਰੈਮ ਅਤੇ 128GB UFS 3.1 ਸਟੋਰੇਜ ਦਿੱਤੀ ਗਈ ਹੈ। ਬੈਟਰੀ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 67 ਵਾਟ SuperVOOC ਫਾਸਟ ਚਾਰਜਿੰਗ ਸਪੋਰਟ ਦੇ ਨਾਲ 9510mAh ਦੀ ਬੈਟਰੀ ਮਿਲਦੀ ਹੈ।

OnePlus Pad Go ਦੀ ਕੀਮਤ: OnePlus Pad Go ਦੇ 8GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 21,999 ਰੁਪਏ ਹੈ, 8GB ਰੈਮ+256GB ਸਟੋਰੇਜ ਦੀ ਕੀਮਤ 23,999 ਰੁਪਏ ਅਤੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਰੁਪਏ ਹੈ।

OnePlus Pad Go 'ਤੇ ਮਿਲ ਰਹੇ ਆਫ਼ਰਸ: OnePlus Pad Go 'ਤੇ 31 ਦਸੰਬਰ ਤੱਕ OnePlus.in, OnePlus Store App, Amazon.in, Flipkart.com, OnePlus Experience Stores ਅਤੇ ਕੁਝ ਪਾਰਟਨਰ ਸਟੋਰਾਂ ਤੋਂ ਚੁਣੇ ਹੋਏ ਬੈਂਕ ਕਾਰਡਸ ਰਾਹੀ ਖਰੀਦਦਾਰੀ ਕਰਨ 'ਤੇ ਤੁਸੀਂ 2,000 ਰੁਪਏ ਤੱਕ ਦੀ ਛੋਟ ਪਾ ਸਕਦੇ ਹੋ। ਇਸਦੇ ਨਾਲ ਹੀ 12 ਤੋਂ 17 ਦਸੰਬਰ ਤੱਕ 1,000 ਦੀ ਵਿਸ਼ੇਸ਼ ਛੋਟ ਦਾ ਲਾਭ ਲੈ ਸਕਦੇ ਹੋ।

Last Updated : Dec 12, 2023, 12:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.