ETV Bharat / jagte-raho

ਅਵਾਰਾ ਸਾਨ੍ਹ ਨਾਲ ਟੱਕਰ ਕਾਰਨ ਭਿਆਨਕ ਹਾਦਸਾ, ਦਾਦੇ-ਪੋਤੇ ਦੀ ਮੌਤ

author img

By

Published : Sep 1, 2019, 2:09 PM IST

ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਬਜ਼ੁਰਗ ਸਣੇ 3 ਬੱਚੇ ਅਵਾਰਾ ਸਾਨ੍ਹ ਕਾਰਨ ਦਰਦਨਾਕ ਹਾਦਸੇ ਦੇ ਸ਼ਿਕਾਰ ਹੋ ਗਏ।

ਮ੍ਰਿਤਕ

ਸ੍ਰੀ ਫ਼ਤਿਹਗੜ੍ਹ ਸਾਹਿਬ: ਫ਼ਤਿਹਗੜ੍ਹ ਸਾਹਿਬ ਵਿਖੇ ਅਵਾਰਾ ਸਾਨ੍ਹਾਂ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਸਵਾਰ ਟਰਾਲੇ ਦੇ ਹੇਠਾਂ ਆ ਗਏ। ਇਸ ਹਾਦਸੇ ਵਿੱਚ 2 ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 2 ਬੱਚੇ ਜ਼ਖ਼ਮੀ ਹੋ ਗਏ।

ਵੇਖੋ ਵੀਡੀਓ

ਮੌਕੇ 'ਤੇ ਪਹੁੰਚੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ਼ੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਜ਼ੁਰਗ ਆਪਣੇ 3 ਪੋਤੇ-ਪੋਤਰੀਆਂ ਨਾਲ ਸ੍ਰੀ ਜੋਤੀ ਸਰੂਪ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ। ਮੋਟਰ ਸਾਈਕਲ ਅੱਗੇ ਆ ਕੇ ਅਚਾਨਕ ਆਵਾਰਾ ਸਾਨ੍ਹ ਨੇ ਟੱਕਰ ਮਾਰੀ ਜਿਸ ਕਾਰਨ ਮੋਟਰਸਾਈਕਲ ਉੱਥੇ ਜਾ ਰਹੇ ਟਰਾਲੇ ਥੱਲੇ ਜਾ ਵੜਿਆ। ਇਸ ਦਰਦਨਾਕ ਹਾਦਸੇ ਦੌਰਾਨ ਬਜ਼ੁਰਗ ਅਤੇ ਇਕ ਬੱਚੇ ਦੀ ਮੌਕੇ ਹੋ ਗਈ। 2 ਬੱਚੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਮੌਜੂਦ ਲੋਕਾਂ ਨੇ ਇਸ ਹਾਦਸੇ ਪਿੱਛੇ ਪ੍ਰਸ਼ਾਸਨ ਦੀ ਨਲਾਇਕੀ ਦੱਸੀ ਤੇ ਕਿਹਾ ਕਿ ਵਾਰ-ਵਾਰ ਕਹਿਣ 'ਤੇ ਵੀ ਪ੍ਰਸ਼ਾਸਨ ਦੇ ਅਧਿਕਾਰੀਆ ਨੇ ਕੋਈ ਹੱਲ ਨਹੀਂ ਕੱਢਿਆ। ਉਨ੍ਹਾਂ ਦੱਸਿਆ ਕਿ ਅਵਾਰਾ ਘੁੰਮ ਰਹੇ ਸਾਨ੍ਹਾਂ ਕਾਰਨ ਦਿਨ-ਰਾਤ ਸੜਕਾਂ ਉੱਤੇ ਲੰਘਣਾ ਔਖਾ ਹੋਇਆ ਹੈ।

ਇਹ ਵੀ ਪੜ੍ਹੋ: 5 ਸੁਬਿਆਂ ਵਿੱਚ ਨਵੇਂ ਰਾਜਪਾਲ ਨਿਯੁਕਤ

ਫ਼ਤਿਹਗੜ੍ਹ ਸਹਿਬ ਥਾਣੇ ਦੇ ਥਾਣੇਦਾਰ ਬਲਦੇਵ ਸਿੰਘ ਨੇ ਕਿਹਾ ਕਿ ਜਖ਼ਮੀ ਬੱਚਿਆਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Intro:Anchor:-     ਫਤਹਿਗੜ੍ਹ ਸਾਹਿਬ ਵਿਖੇ  ਅਵਾਰਾ ਸਾਨਾ ਨੇ  ਮੋਟਰਸਾਈਕਲ ਨੂੰ ਮਾਰੀ ਟੱਕਰ ਹਾਦਸੇ ਦੌਰਾਨ 2 ਦੀ ਮੌਕੇ ਤੇ ਮੌਤ ਅਤੇ  2 ਬੱਚੇ ਜਖਮੀ ਹੋ ਗਏ। ਜਾਣਕਾਰੀ ਅਨੁਸਾਰ ਸ੍ਰੀ ਜੋਤੀ ਸਰੂਪ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ 3 ਬੱਚਿਆਂ ਸਮੇਤ ਮੋਟਰਸਾਈਕਲ ਤੇ ਆ ਰਹੇ   ਬੁਜਰਗ ਨੂੰ ਆਵਾਰਾ ਸਾਨ ਨੇ ਮਾਰੀ ਟੱਕਰ ਜਿਸ ਕਾਰਨ ਮੋਟਰਸਾਈਕਲ ਉਥੇ ਜਾਂ ਰਹੇ ਟਰਾਲੇ ਥੱਲੇ ਜਾ ਵੜਿਆ ਜਿਸ ਕਾਰਨ ਇਸ ਹਾਦਸੇ ਦੌਰਾਨ  ਇਕ ਬੁਜਰਗ ਅਤੇ ਇਕ ਬੱਚੇ ਦੀ ਮੌਕੇ ਤੇ ਮੌਤ ਤੇ 2 ਬੱਚੇ ਜਖਮੀ ਮੌਕੇ ਤੇ ਖੜੇ ਲੋਕਾਂ ਨੇ ਨੇ ਹਾਦਸੇ ਦੀ ਵਜ੍ਹਾ ਨੂੰ  ਪ੍ਰਸਾਸਨ ਦੀ ਨਲਾਇਕੀ ਦੱਸਿਆ ਤੇ ਕਿਹਾ ਕਿ ਵਾਰ ਵਾਰ ਕਹਿਣ ਤੇ ਵੀ ਪ੍ਰਸਾਸਨ  ਦੇ ਅਧਕਰੀਆ ਨੇ ਕੋਈ ਹੱਲ ਨਹੀਂ ਕੱਢਿਆ।Body:V/O :- ਮੌਕੇ ਤੇ ਭੁੱਜੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਸ਼ੇਰ ਨੇ ਦੱਸਿਆ ਕਿ ਫਤਹਿਗੜ੍ਹ ਨਿਊਆ ਦਾ ਇਕ ਬੁਜਰਗ ਆਦਮੀ ਅਪਣੇ ਪੋਤੇ ਅਤੇ ਪੋਤੀਆਂ ਨੂੰ ਲੈ ਕੇ ਸ੍ਰੀ ਜੋਤੀ ਸਰੂਪ ਮੱਥਾ ਟੇਕ ਵਾਪਸ ਆ ਰਿਹਾ ਸੀ ਤਾਂ ਇਕ ਆਵਾਰਾ ਸਾਨ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਕਾਰਨ ਮੋਟਰਸਾਈਕਲ ਰੋਡ ਤੇ ਜਾ ਰਹੇ ਟਰਾਲੇ ਥੱਲੇ ਜਾ ਵੜਿਆ ਜਿਸ ਕਾਰਨ ਮੌਕੇ ਤੇ ਹੀ ਬੁਜਰਗ ਅਤੇ ਇਕ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਹਨਾਂ ਦੱਸਿਆ ਕਿ ਅਕਾਲੀ ਸਰਕਾਰ ਵੇਲੇ ਸਰਕਾਰ ਵਲੋਂ 25 ਏਕੜ ਚ ਗਊਸਾਲਾਂ ਫ਼ਤਹਿਗੜ੍ਹ ਜਿਲ੍ਹੇ ਚ ਅਵਾਰਾ ਪਸ਼ੂਆਂ ਲਈ ਬਣਾਈ ਹੋਈ ਹੈ ਫੇਰ ਵੀ ਸਰਕਾਰੀ ਅਧਿਕਾਰੀ ਇਨ੍ਹਾਂ ਨੂੰ ਵਾਰ ਵਾਰ ਕਹਿਣ ਤੇ ਵੀ ਗਊਸਾਲਾ ਵਿਚ ਨਹੀਂ ਫੜ ਕੇ ਲਾਜਦੇ ਪਤਾ ਨਹੀਂ ਇਨ੍ਹਾਂ ਨੇ ਇਹਨਾਂ ਦੀਆਂ ਜਾਨਾਂ ਹੀ ਲੈਣੀਆਂ ਹਨ । ਤੇ ਉਥੇ ਹੀ ਮੌਕੇ ਤੇ ਭੁੱਜੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਵਾਰਾ ਸਾਨਾ1 ਕਰਨ ਇਹ ਰਸਤੇ ਵਿਚ ਦੀ ਲੱਗਣਾ ਵੀ ਔਖਾ ਹੈ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ ਜਿਸ ਚ ਇਕ ਬੁਜਰਗ ਅਤੇ ਇਕ ਬੱਚੀ ਦੀ ਜਾਨ ਚਲੀ ਗਈ ਜਿਸ  ਚ ਸਰਕਾਰ ਦੀ ਨਲਾਇਕੀ ਹੈ।


Byte :- ਸ਼ੇਰ ਸਿੰਘ (ਸਾਬਕਾ ਪ੍ਰਧਾਨ ਨਗਰ ਕੌਂਸਲ)


Byte :- ਗੁਰਪ੍ਰੀਤ ਸਿੰਘ


V/O 2:-      ਮੌਕੇ ਤੇ ਭੁੱਜੇ ਫਤਹਿਗੜ੍ਹ ਸਹਿਬ ਥਾਣੇ ਦੇ ਭੁੱਜੇ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਜੋਤੀ ਸਰੂਪ ਗੁਰਦੁਆਰਾ ਸਾਹਿਬ ਮੋੜ ਤੇ ਸਾਨ ਆਪਸ ਚ ਲੜ ਰਹੇ ਸੀ ਤਾਂ ਲੜਦੇ ਲੜਦੇ ਉਹਨਾਂ ਇਕ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਤੇ ਇਕ ਬੁਜਰਗ ਅਪਣੇ ਪੋਤੇ ਪੋਤੀਆਂ ਨੂੰ ਮੱਥਾ ਟਕਾ ਗੁਰਦਵਾਰਾ ਸਾਹਿਬ ਤੋਂ ਵਾਪਸ ਆ ਰਿਹਾ ਸੀ ਤੇ ਮੋਟਰਸਾਈਕਲ ਚ ਟੱਕਰ ਮਾਰਨ ਕਾਰਨ ਉਥੇ ਜਾ ਰਹੇ ਟਰਾਲੇ ਥੱਲੇ ਜਾ ਵੜਿਆ ਜਿਸ ਕਾਰਨ ਇਕ ਬੁਜਰਗ ਅਤੇ ਇਕ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ। ਤੇ ਦੋ ਬੱਚੇ ਜਖਮੀ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


Byte :- ਬਲਦੇਵ ਸਿੰਘ (ਐਸ ਆਈ ਫਤਹਿਗੜ੍ਹ ਸਾਹਿਬ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.