ETV Bharat / jagte-raho

ਕਾਨਪੁਰ ਪੁਲਿਸ ਹਮਲਾ: ਬਦਮਾਸ਼ ਵਿਕਾਸ ਦੂਬੇ ਖਿਲਾਫ਼ ਯੂਪੀ ਸਰਕਾਰ ਦੀ ਸਖ਼ਤ ਕਾਰਵਾਈ, ਢਾਹਿਆ ਮੁਲਜ਼ਮ ਦਾ ਘਰ

author img

By

Published : Jul 4, 2020, 4:37 PM IST

ਕਾਨਪੁਰ 'ਚ 8 ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਹਿਸਟਰੀ ਸ਼ੀਟਰ ਵਿਕਾਸ ਦੂਬੇ ਦੇ ਖਿਲਾਫ ਯੂਪੀ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ। ਯੂਪੀ ਸਰਕਾਰ ਨੇ ਕਾਰਵਾਈ ਕਰਦੇ ਹੋਏ ਜੇਸੀਬੀ ਨਾਲ ਵਿਕਾਸ ਦੂਬੇ ਦਾ ਘਰ ਢਾਹ ਦਿੱਤਾ ਹੈ।

UP government Strict action against Vikas Dubey
ਵਿਕਾਸ ਦੂਬੇ ਵਿਰੁੱਧ ਯੂਪੀ ਸਰਕਾਰ ਦੀ ਸਖ਼ਤ ਕਾਰਵਾਈ

ਕਾਨਪੁਰ: ਬਦਨਾਮ ਅਪਰਾਧੀ ਅਤੇ 8 ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਮੁੱਖ ਮੁਲਜ਼ਮ ਵਿਕਾਸ ਦੂਬੇ 'ਤੇ ਯੂਪੀ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ। ਸਰਕਾਰ ਨੇ ਸ਼ਨੀਵਾਰ ਨੂੰ ਵਿਕਾਸ ਦੂਬੇ ਦੇ ਆਲੀਸ਼ਾਨ ਘਰ ਨੂੰ ਜੇਸੀਬੀ ਨਾਲ ਢਾਹ ਦਿੱਤਾ ਹੈ।

ਵਿਕਾਸ ਦੂਬੇ ਵਿਰੁੱਧ ਯੂਪੀ ਸਰਕਾਰ ਦੀ ਸਖ਼ਤ ਕਾਰਵਾਈ

ਮੁਲਜ਼ਮ ਦਾ ਮਕਾਨ ਢਾਹੁਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਜੇਸੀਬੀ ਮਸ਼ੀਨ ਲੈ ਕੇ ਕਾਨਪੁਰ ਦੇ ਬਿੱਕਰੂ ਪਿੰਡ ਪੁਜੀ। ਇਸ ਕਾਰਵਾਈ ਦੇ ਦੌਰਾਨ ਪਿੰਡ ਵਿੱਚ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ। ਜਾਣਕਾਰੀ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦੂਬੇ ਦਾ ਘਰ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਗਿਆ ਹੈ। ਜੇਸੀਬੀ ਮਸ਼ੀਨ ਰਾਹੀਂ ਵਿਕਾਸ ਦੂਬੇ ਦਾ ਆਲੀਸ਼ਾਨ ਮਕਾਨ ਪੂਰੀ ਤਰ੍ਹਾਂ ਨਾਲ ਢਾਹ ਦਿੱਤਾ ਗਿਆ ਤੇ ਗੱਡੀਆਂ ਵੀ ਤੋੜ ਦਿੱਤੀਆਂ ਗਈਆਂ। ਇਸ ਦੌਰਾਨ ਪਿੰਡ 'ਚ ਦਹਿਸ਼ਤ ਦਾ ਮਾਹੌਲ ਸੀ।

ਦੱਸਣਯੋਗ ਹੈ ਕਿ ਵਿਕਾਸ ਦੂਬੇ ਤੇ ਉਸ ਦੇ ਸਾਥੀਆਂ ਨੇ ਪਿਛਲੇ ਦਿਨੀਂ ਕਾਨਪੁਰ 'ਚ 8 ਪੁਲਿਸ ਮੁਲਾਜ਼ਮਾਂ ਦਾ ਕਤਲ ਕੀਤਾ ਅਤੇ 6 ਨੂੰ ਗੰਭੀਰ ਜ਼ਖਮੀ ਕਰ ਦਿਤਾ ਸੀ। ਇਸ ਮਗਰੋਂ ਉਨ੍ਹਾਂ ਨੇ ਪੰਜ ਪੁਲਿਸ ਮੁਲਾਜ਼ਮਾਂ ਕੋਲੋਂ ਹਥਿਆਰ ਵੀ ਲੁੱਟ ਲਏ ਸਨ।

ਕਾਨਪੁਰ ਪੁਲਿਸ ਨੇ ਇਸ ਮਾਮਲੇ 'ਚ ਵਿਕਾਸ ਦੂਬੇ ਸਣੇ 35 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਪੁਲਿਸ ਦੀ ਐਸਆਈਟੀ ਟੀਮ ਸਣੇ ਤਕਰੀਬਨ 22 ਪੁਲਿਸ ਟੀਮਾਂ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.