ETV Bharat / international

Hate Crime Canada: ਕੈਨੇਡਾ 'ਚ ਹਿੰਦੀ ਫਿਲਮਾਂ ਦੇ ਸ਼ੌਅ ਦੌਰਾਨ ਖਾਲੀ ਕਰਵਾਏ ਗਏ ਥੀਏਟਰ, ਨਕਾਪਬੋਸ਼ਾਂ ਨੇ ਚਲਾਏ ਸਟਿੰਕ ਬੰਬ, ਲੋਕਾਂ ਦੀ ਸਿਹਤ ਵੀ ਵਿਗੜੀ

author img

By ETV Bharat Punjabi Team

Published : Dec 8, 2023, 3:51 PM IST

ਕੈਨੇਡਾ ਦੇ ਵਾਨ,ਬਰੈਂਪਟਨ ਅਤੇ ਸਕਾਰਬਰੋ ਟਾਊਨਵਿਖੇ ਸਥਿਤ ਥੀਏਟਰਾਂ ਵਿੱਚ ਇੱਕ ਨਕਾਬਪੋਸ਼ਾਂ ਨੇ ਸਟਿੰਕ ਬੰਬ ਦਾ ਛਿੜਕਾਅ (Spray the stink bomb) ਕਰ ਦਿੱਤਾ। ਇਸ ਤੋਂ ਬਾਅਦ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਿੰਦੀ ਫਿਲਮਾਂ ਦੇ ਪ੍ਰਸਾਰਣ ਨੂੰ ਰੋਕ ਕੇ ਸਿਨੇਮਾਂ ਘਰਾਂ ਨੂੰ ਖਾਲੀ ਕਰਵਾਇਆ ਗਿਆ।

Stink bombs were sprayed in three theaters of Canada during the screening of Hindi films under hate crime
Hate Crime Canada: ਕੈਨੇਡਾ 'ਚ ਹਿੰਦੀ ਫਿਲਮਾਂ ਦੇ ਸ਼ੌਅ ਦੌਰਾਨ ਅਚਾਨਕ ਖਾਲੀ ਕਰਵਾਏ ਗਏ ਥੀਏਟਰ,ਨਕਾਪਬੋਸ਼ਾਂ ਨੇ ਛਿੜਕਿਆ ਸਟਿੰਕ ਬੰਬ,ਲੋਕਾਂ ਦੀ ਸਿਹਤ ਵੀ ਵਿਹੜੀ

ਚੰਡੀਗੜ੍ਹ: ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਹਿੰਦੀ ਫਿਲਮਾਂ ਦਿਖਾਉਣ ਵਾਲੇ ਥੀਏਟਰਾਂ ਵਿੱਚ ਨਕਾਬਪੋਸ਼ਾਂ ਵੱਲੋਂ ਛਿੜਕਾਅ ਕੀਤੇ ਗਏ ਇੱਕ ਅਣਜਾਣ ਪਦਾਰਥ ਦੇ ਸੰਪਰਕ ਵਿੱਚ ਆਉਣ ਕਾਰਨ ਕਈ ਫਿਲਮ ਦੇਖਣ ਵਾਲਿਆਂ ਨੂੰ ਬਾਹਰ ਕੱਢਿਆ ਗਿਆ ਅਤੇ ਇਲਾਜ ਕੀਤਾ ਗਿਆ। ਇਹ ਘਟਨਾਵਾਂ ਵਾਨ, (Brampton and Scarborough Town Centre) ਬਰੈਂਪਟਨ ਅਤੇ ਸਕਾਰਬਰੋ ਟਾਊਨ ਸੈਂਟਰ ਵਿੱਚ ਵਾਪਰੀਆਂ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵਾਰਦਾਤਾਂ ਨਾਲ ਜੁੜੇ ਹੋਣ ਦੀ ਸੰਭਾਵਨਾ ਦੀ ਜਾਂਚ ਕਰ ਰਹੀ ਹੈ।

ਸ਼ੱਕੀਆਂ ਦੀਆਂ ਤਸਵੀਰਾਂ ਜਾਰੀ: ਸਥਾਨਕ ਪੁਲਿਸ ਮੁਤਾਬਕ ਯੌਰਕ ਤੋਂ ਇਲਾਵਾ ਟੋਰਾਂਟੋ ਅਤੇ ਬਰੈਂਪਟਨ ਵਿੱਚ ਵੀ ਇਹ ਘਟਨਾ ਸਾਹਮਣੇ ਆਈ ਹੈ। ਯੌਰਕ ਰੀਜਨਲ ਪੁਲਿਸ (York Regional Police) ਨੇ 5 ਦਸੰਬਰ ਦੀ ਸ਼ਾਮ ਨੂੰ ਵਾਨ ਸਿਨੇਮਾ ਵਿਖੇ ਅਣਪਛਾਤੇ ਪਦਾਰਥ ਦਾ ਛਿੜਕਾਅ ਕੀਤੇ ਜਾਣ ਤੋਂ ਬਾਅਦ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਤੋਂ ਇਲਾਵਾ ਯੌਰਕ ਰੀਜਨਲ ਪੁਲਿਸ ਨੇ ਬੁੱਧਵਾਰ ਨੂੰ ਇੱਕ ਬਿਆਨ 'ਚ ਕਿਹਾ ਸੀ ਕਿ ਮੰਗਲਵਾਰ ਰਾਤ ਕਰੀਬ 9:20 ਵਜੇ ਵੌਨ ਖੇਤਰ ਵਿੱਚ ਇੱਕ ਸਿਨੇਮਾ ਕੰਪਲੈਕਸ 'ਚ ਅਜਿਹੀ ਹੀ ਘਟਨਾ ਵਾਪਰੀ।

ਲੋਕਾਂ ਦੀ ਸਿਹਤ ਦਾ ਨੁਕਸਾਨ: ਪੁਲਿਸ ਨੇ ਕਿਹਾ ਕਿ ਮਾਸਕ ਅਤੇ ਹੁੱਡ ਪਹਿਨੇ ਦੋ ਨਕਾਬਪੋਸ਼ਾਂ ਨੇ ਇੱਕ ਥੀਏਟਰ ਵਿੱਚ "ਅਣਜਾਣ, ਐਰੋਸੋਲ-ਅਧਾਰਤ, ਜਲਣਸ਼ੀਲ ਪਦਾਰਥ" ਦਾ ਛਿੜਕਾਅ ਕੀਤਾ, ਜਿਸ ਨਾਲ ਕਈ ਫਿਲਮ ਦੇਖਣ ਵਾਲਿਆਂ ਨੂੰ ਖੰਘ ਛਿੜ ਗਈ। ਪੁਲਿਸ ਨੇ ਦੱਸਿਆ ਕਿ ਜਦੋਂ ਹਿੰਦੀ ਫਿਲਮ ਚੱਲ ਰਹੀ ਸੀ ਤਾਂ ਕਰੀਬ 200 ਲੋਕ ਅੰਦਰ ਸਨ। ਪੁਲਿਸ ਨੇ ਕਿਹਾ ਕਿ ਪਦਾਰਥ ਦੇ ਸੰਪਰਕ ਵਿੱਚ ਆਉਣ ਕਾਰਨ ਕਈ ਲੋਕਾਂ ਦਾ ਇਲਾਜ ਕੀਤਾ ਗਿਆ ਅਤੇ ਥੀਏਟਰ ਨੂੰ ਖਾਲੀ (The theater was evacuated) ਕਰਵਾਉਣਾ ਪਿਆ। ਕੋਈ ਗੰਭੀਰ ਸੱਟ ਰਿਪੋਰਟ ਨਹੀਂ ਕੀਤੀ ਗਈ।

ਨਹੀਂ ਹੋਈ ਕੋਈ ਗ੍ਰਿਫ਼ਤਾਰੀ: ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਘਟਨਾ ਸਿਲਵਰਸਿਟੀ ਬਰੈਂਪਟਨ ਸਿਨੇਮਾ, ਸਿਨੇਪਲੈਕਸ ਸਿਨੇਮਾ, ਸਕਾਰਬਰੋ ਅਤੇ ਵੌਨ ਥੀਏਟਰ ਵਿੱਚ ਵਾਪਰੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.