ETV Bharat / international

Sikh for Justice campaigns: ਸਿਡਨੀ 'ਚ "ਸਿੱਖਸ ਫਾਰ ਜਸਟਿਸ" ਪ੍ਰੋਗਰਾਮ ਰੱਦ, ਭਾਜਪਾ ਆਗੂ ਨੇ ਪ੍ਰਗਟਾਈ ਖੁਸ਼ੀ

author img

By

Published : May 12, 2023, 12:38 PM IST

Updated : May 12, 2023, 1:45 PM IST

ਆਸਟ੍ਰੇਲੀਆ ਦੀ ਬਲੈਕਟਾਊਨ ਸਿਟੀ ਕੌਂਸਲ ਨੇ ਸਿਡਨੀ 'ਚ 'ਸਿੱਖਸ ਫਾਰ ਜਸਟਿਸ' ਦੇ ਪ੍ਰਚਾਰ ਰੈਫਰੈਂਡਮ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਫੈਸਲਾ ਇਸ ਪ੍ਰੋਗਰਾਮ ਵਿਰੁੱਧ ਸੈਂਕੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਲਿਆ ਗਿਆ।

Sikh for Justice campaigns referendum program canceled in Sydney RP Singh expressed happiness
Sikh for Justice campaigns: ਸਿਡਨੀ 'ਚ ਸਿੱਖ ਫਾਰ ਜਸਟਿਸ ਮੁਹਿੰਮ ਦਾ ਰੈਫਰੈਂਡਮ ਪ੍ਰੋਗਰਾਮ ਰੱਦ, ਭਾਜਪਾ ਆਗੂ ਨੇ ਪ੍ਰਗਟਾਈ ਖੁਸ਼ੀ

ਚੰਡੀਗੜ੍ਹ : ਲਗਾਤਾਰ ਫੈਲ ਰਹੀਆਂ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਦੇਖਦੇ ਹੋਏ ਆਸਟ੍ਰੇਲੀਆ ਦੀ ਬਲੈਕਟਾਊਨ ਸਿਟੀ ਕੌਂਸਲ ਨੇ ਸਿਡਨੀ ਵਿੱਚ ਸਿੱਖਸ ਫਾਰ ਜਸਟਿਸ ਦੇ ਪ੍ਰਚਾਰ ਰੈਫਰੈਂਡਮ ਸਮਾਗਮ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਇਸ ਸਮਾਗਮ ਦੇ ਖਤਰੇ ਬਾਰੇ ਸੈਂਕੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ। ਇਕ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ।

ਪ੍ਰੋਗਰਾਮ ਵਿਰੁੱਧ ਸੈਂਕੜੇ ਸ਼ਿਕਾਇਤਾਂ ਦਰਜ : ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰਚਾਰ ਸਮਾਗਮ ਬਲੈਕਟਾਊਨ ਲੀਜ਼ਰ ਸੈਂਟਰ ਸਟੈਨਹੋਪ ਵਿਚ ਕਰਵਾਇਆ ਜਾਣਾ ਸੀ, ਪਰ ਸੁਰੱਖਿਆ ਏਜੰਸੀਆਂ ਦੀ ਸਲਾਹ ਤੋਂ ਬਾਅਦ ਹੁਣ ਬੁਕਿੰਗ ਰੱਦ ਕਰ ਦਿੱਤੀ ਗਈ ਹੈ। ਬਲੈਕਟਾਊਨ ਸਿਟੀ ਕੌਂਸਲ ਦੇ ਬੁਲਾਰੇ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ "ਕੌਂਸਲ ਦਾ ਫ਼ੈਸਲਾ ਕਿਸੇ ਵੀ ਤਰ੍ਹਾਂ ਭਾਰਤ ਜਾਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਕਿਸੇ ਵੀ ਰਾਜਨੀਤਿਕ ਸਥਿਤੀ ਦਾ ਸਮਰਥਨ ਜਾਂ ਆਲੋਚਨਾ ਨਹੀਂ ਹੈ ਅਤੇ ਕਿਸੇ ਖਾਸ ਰਾਜਨੀਤਿਕ ਸਥਿਤੀ ਲਈ ਸਮਰਥਨ ਵਜੋਂ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ "। ਅਰਵਿੰਦ ਗੌੜ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਸਿੱਖਸ ਫਾਰ ਜਸਟਿਸ ਦੇ ਪ੍ਰਚਾਰ ਪ੍ਰੋਗਰਾਮ ਰਾਹੀਂ ਪੋਸਟਰਾਂ ਅਤੇ ਬੈਨਰਾਂ ਉਤੇ ਅੱਤਵਾਦੀਆਂ ਦੀ ਪ੍ਰਸ਼ੰਸਾ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ। ਗੌੜ ਨੇ ਦੱਸਿਆ ਕਿ ਉਨ੍ਹਾਂ ਨੂੰ ਕੌਂਸਲ ਦੇ ਸੀਈਓ ਕੈਰੀ ਰੌਬਿਨਸਨ ਤੋਂ ਜਵਾਬ ਮਿਲਿਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕੌਂਸਲ ਅਧਿਕਾਰੀਆਂ ਦੁਆਰਾ ਅਣਅਧਿਕਾਰਤ ਬੈਨਰ ਅਤੇ ਪੋਸਟਰ ਹਟਾਏ ਜਾ ਰਹੇ ਹਨ ਅਤੇ ਉਨ੍ਹਾਂ ਨੇ (ਨਿਊ ਸਾਊਥ ਵੇਲਜ਼) NSW ਪੁਲਿਸ ਤੋਂ ਸਲਾਹ ਮੰਗੀ ਹੈ।

  1. Pakistan Update: ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਗ੍ਰਿਫਤਾਰ
  2. Delhi Police trending: ਪਾਕਿਸਤਾਨ ਦੇ ਹਲਾਤਾਂ ਵਿਚਾਲੇ ਆਇਆ ਇੱਕ ਅਜਿਹਾ ਟਵੀਟ ਕਿ ਦਿੱਲੀ ਪੁਲਿਸ ਬਣੀ ਚਰਚਾ ਦਾ ਵਿਸ਼ਾ
  3. Pakistan Update: ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਗ੍ਰਿਫਤਾਰ

ਆਗੂ ਆਰਪੀ ਸਿੰਘ ਵੱਲੋਂ ਫੈਸਲੇ ਸਵਾਗ : ਉਥੇ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਆਰਪੀ ਸਿੰਘ ਨੇ ਬਲੈਕਟਾਊਨ ਸਿਟੀ ਕੌਂਸਲ ਵੱਲੋਂ ਸਿਡਨੀ ਵਿੱਚ ਖਾਲਿਸਤਾਨ ਰੈਫਰੈਂਡਮ ਸਮਾਗਮ ’ਤੇ ਪਾਬੰਦੀ ਲਾਉਣ ਦੇ ਫੈਸਲੇ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਆਸਟਰੇਲੀਆ ਦੀਆਂ ਹੋਰ ਸਿਟੀ ਕੌਂਸਲਸ ਵੀ ਇਸ ਦੀ ਪਾਲਣਾ ਕਰਨਗੀਆਂ। ਉਹਨਾਂ ਇਕ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਜਿਸ ਵਿਚ ਲਿਖਿਆ ਸੀ ,"ਮੈਂ ਬਲੈਕਟਾਊਨ ਸਿਟੀ ਕੌਂਸਲ, ਸਿਡਨੀ ਵੱਲੋਂ ਖਾਲਿਸਤਾਨ ਰੈਫਰੈਂਡਮ ਸਮਾਗਮ 'ਤੇ ਪਾਬੰਦੀ ਲਗਾਉਣ ਦੇ ਫੈਸਲੇ ਦਾ ਸੁਆਗਤ ਕਰਦਾ ਹਾਂ। ਮੈਨੂੰ ਆਸ ਹੈ ਕਿ ਆਸਟ੍ਰੇਲੀਆ ਦੀਆਂ ਹੋਰ ਸਿਟੀ ਕੌਂਸਲ ਵੀ ਇਸ ਦਾ ਪਾਲਣ ਕਰਨਗੀਆਂ ਅਤੇ ਆਸ ਕਰਦਾ ਹਾਂ ਕਿ ਆਸਟ੍ਰੇਲੀਅਨ ਸਰਕਾਰ ਸਿੱਖ ਫਾਰ ਜਸਟਿਸ ਦੇ ਫੰਡਿੰਗ ਦੇ ਸਰੋਤ ਦੀ ਵੀ ਜਾਂਚ ਕਰੇਗੀ, ਜਿਸ ਨੇ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਹੈ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਆਸਟ੍ਰੇਲੀਆ ਵਿਚ ਖਾਲਿਸਤਾਨੀ ਸਮਰਥਕਾਂ ਵੱਲੋਂ ਭੰਨਤੋੜ ਕੀਤੀ ਗਈ ਸੀ, ਮੰਦਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਨਾਲ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ ਵੀ ਅਪਸ਼ਬਦ ਵਰਤੇ ਗਏ ਸਨ। ਜਿਸ ਦੇ ਚਲਦਿਆਂ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ ਉੱਤੇ ਬੈਨ ਲਗਾਇਆ ਜਾ ਰਿਹਾ ਹੈ।

Last Updated :May 12, 2023, 1:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.