ETV Bharat / international

Saudi Arabia working visas: ਭਾਰਤੀਆਂ ਨੂੰ ਝਟਕਾ, ਸਾਊਦੀ ਅਰਬ ਨੇ ਵਰਕਿੰਗ ਵੀਜ਼ਾ ਦੇਣ ਦੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ

author img

By ETV Bharat Punjabi Team

Published : Nov 29, 2023, 12:55 PM IST

Major change in working visas policy: ਸਾਊਦੀ ਅਰਬ ਵਲੋਂ ਵਰਕ ਵੀਜ਼ਾ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ, ਜਿਸ ਨਾਲ ਸਾਊਦੀ ਅਰਬ ਜਾਣ ਵਾਲੇ ਭਾਰਤ ਦੀ ਲੇਬਰ ਮਾਰਕੀਟ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।

Saudi Arabia working visas
Saudi Arabia working visas

ਚੰਡੀਗੜ੍ਹ: ਸਾਊਦੀ ਅਰਬ ਨੇ ਵਰਕਿੰਗ ਵੀਜ਼ਾ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ। ਸਾਲ 2024 ਤੋਂ ਇੱਥੇ ਕੰਮ ਕਰਨ ਵਾਲੇ ਵਿਦੇਸ਼ੀਆਂ ਲਈ ਨਵਾਂ ਨਿਯਮ ਤਿਆਰ ਕੀਤਾ ਗਿਆ ਹੈ। ਸਾਊਦੀ ਸਰਕਾਰ ਦੇ ਮਨੁੱਖੀ ਸੰਸਾਧਨ ਅਤੇ ਸਮਾਜਿਕ ਵਿਕਾਸ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ 2024 ਤੋਂ 24 ਸਾਲ ਤੋਂ ਘੱਟ ਉਮਰ ਦਾ ਕੋਈ ਨਾਗਰਿਕ ਘਰੇਲੂ ਮਦਦ ਲਈ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ 'ਤੇ ਨਹੀਂ ਰੱਖ ਸਕਦਾ ਹੈ।

ਘਰੇਲੂ ਲੇਬਰ ਮਾਰਕੀਟ ਨੂੰ ਕੰਟਰੋਲ ਕਰਨ ਲਈ ਨਿਯਮ: ਨਵੇਂ ਨਿਯਮਾਂ ਮੁਤਾਬਕ ਸਾਊਦੀ ਅਰਬ ਦਾ ਕੋਈ ਵੀ ਨਾਗਰਿਕ, ਨਾਗਰਿਕਾਂ ਦੀਆਂ ਵਿਦੇਸ਼ੀ ਪਤਨੀਆਂ, ਉਨ੍ਹਾਂ ਦੀਆਂ ਮਾਵਾਂ ਅਤੇ ਘਰੇਲੂ ਕੰਮ ਲਈ ਸਾਊਦੀ ਪ੍ਰੀਮੀਅਮ ਪਰਮਿਟ ਧਾਰਕ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਲਈ ਸਰਕਾਰ ਨੂੰ ਅਰਜ਼ੀ ਦੇ ਸਕਣਗੇ। ਇਹ ਨਿਯਮ ਘਰੇਲੂ ਲੇਬਰ ਮਾਰਕੀਟ ਨੂੰ ਕੰਟਰੋਲ ਕਰਨ ਲਈ ਲਾਗੂ ਕੀਤੇ ਗਏ ਹਨ। ਸਾਊਦੀ ਸਰਕਾਰ ਨੇ STC Pay ਅਤੇ Urpay ਐਪ ਵਰਗੇ ਡਿਜੀਟਲ ਪਲੇਟਫਾਰਮਾਂ ਰਾਹੀਂ ਵਿਦੇਸ਼ੀ ਨਾਗਰਿਕਾਂ ਨੂੰ ਤਨਖਾਹ ਟ੍ਰਾਂਸਫਰ ਕਰਨ ਲਈ ਨਿਯਮ ਬਣਾਏ ਹਨ। ਇਸ ਦਾ ਮਕਸਦ ਪਾਰਦਰਸ਼ਤਾ ਲਿਆਉਣਾ ਹੈ।

ਭਾਰਤ ਨੂੰ ਇੰਝ ਹੋਵੇਗਾ ਨੁਕਸਾਨ : ਨਵੇਂ ਨਿਯਮਾਂ ਤਹਿਤ ਕੀਤੇ ਗਏ ਬਦਲਾਅ ਕਾਰਨ ਭਾਰਤ ਦੀ ਲੇਬਰ ਮਾਰਕੀਟ ਨੂੰ ਕਾਫੀ ਨੁਕਸਾਨ ਹੋਵੇਗਾ। ਸਾਊਦੀ ਅਰਬ 'ਚ ਵੱਡੀ ਗਿਣਤੀ 'ਚ ਨੌਜਵਾਨ ਇਕੱਲੇ ਰਹਿੰਦੇ ਹਨ ਪਰ ਨਵੇਂ ਨਿਯਮਾਂ ਕਾਰਨ 24 ਸਾਲ ਤੋਂ ਘੱਟ ਉਮਰ ਦੇ ਨਾਗਰਿਕ ਕੋਈ ਵੀ ਕਰਮਚਾਰੀ ਨਹੀਂ ਰੱਖ ਸਕਣਗੇ, ਜਿਸ ਨਾਲ ਰੋਜ਼ਗਾਰ 'ਚ ਕਮੀ ਆਵੇਗੀ। ਸਾਊਦੀ 'ਚ ਡਰਾਈਵਰ, ਕੁੱਕ, ਗਾਰਡ, ਮਾਲੀ, ਨਰਸ, ਦਰਜ਼ੀ ਅਤੇ ਨੌਕਰ ਨੂੰ ਘਰੇਲੂ ਰੁਜ਼ਗਾਰ ਦੀ ਸ਼੍ਰੇਣੀ 'ਚ ਸ਼ਾਮਲ ਕੀਤਾ ਗਿਆ ਹੈ। ਸਾਊਦੀ ਅਰਬ ਵਿੱਚ ਕਰੀਬ 26 ਲੱਖ ਭਾਰਤੀ ਕੰਮ ਕਰਦੇ ਹਨ।

ਸਾਊਦੀ ਅਰਬ ਵਿੱਚ ਵਰਕਿੰਗ ਵੀਜ਼ਾ ਲੈਣ ਦੇ ਨਿਯਮ: ਸਾਊਦੀ ਅਰਬ ਦੇ ਵਿੱਤੀ ਸਮਰੱਥਾ ਨਿਯਮਾਂ ਅਨੁਸਾਰ ਜੇਕਰ ਪਹਿਲਾ ਵੀਜ਼ਾ ਜਾਰੀ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਸਿਰਫ਼ ਆਪਣੀ ਤਨਖ਼ਾਹ ਦੀ ਜਾਣਕਾਰੀ ਦੇਣ ਦੀ ਲੋੜ ਹੈ ਅਤੇ ਵੀਜ਼ਾ ਜਾਰੀ ਕਰਨ ਲਈ ਤੁਹਾਡੇ ਕੋਲ ਬੈਂਕ ਵਿੱਚ 40000 ਸਾਊਦੀ ਰਿਆਲ ਹੋਣੇ ਚਾਹੀਦੇ ਹਨ, ਜਦੋਂ ਕਿ ਦੂਜਾ ਵੀਜ਼ਾ ਜਾਰੀ ਕਰਨ ਦੀ ਸੂਰਤ ਵਿੱਚ ਘੱਟੋ-ਘੱਟ ਤਨਖਾਹ 7000 ਸਾਊਦੀ ਰਿਆਲ ਜਮ੍ਹਾ ਹੋਣੀ ਚਾਹੀਦੀ ਹੈ ਅਤੇ ਬੈਂਕ ਵਿੱਚ 60000 ਸਾਊਦੀ ਰਿਆਲ ਹੋਣੇ ਚਾਹੀਦੇ ਹਨ। ਤੀਜਾ ਵੀਜ਼ਾ ਜਾਰੀ ਕਰਨ ਲਈ ਲੋੜੀਂਦੀ ਘੱਟੋ-ਘੱਟ ਤਨਖਾਹ 25000 ਸਾਊਦੀ ਰਿਆਲ ਹੈ ਅਤੇ ਬੈਂਕ ਵਿੱਚ 200000 ਸਾਊਦੀ ਰਿਆਲ ਹੋਣੇ ਚਾਹੀਦੇ ਹਨ।

ਕੰਮ ਦੀ ਵੈਧਤਾ ਦੇ ਸਬੰਧ ਵਿੱਚ ਬਦਲਾਅ: ਇਸ ਦੇ ਨਾਲ ਹੀ ਮਈ 'ਚ ਸਾਊਦੀ ਅਰਬ ਨੇ ਨਿੱਜੀ ਖੇਤਰ 'ਚ ਕੰਮ ਕਰਨ ਵਾਲੇ ਵਿਦੇਸ਼ੀਆਂ ਲਈ ਨਿਯਮਾਂ 'ਚ ਬਦਲਾਅ ਕੀਤਾ ਸੀ ਅਤੇ ਵਰਕ ਵੀਜ਼ਾ ਦੀ ਵੈਧਤਾ 2 ਸਾਲ ਤੋਂ ਘਟਾ ਕੇ ਇਕ ਸਾਲ ਕਰ ਦਿੱਤੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.