ETV Bharat / international

PM Modi In 20th ASEAN Indian Summit: ਪ੍ਰਵਾਸੀ ਭਾਰਤੀਆਂ ਨੇ ਇੰਡੋਨੇਸ਼ੀਆ 'ਚ ਪੀਐੱਮ ਮੋਦੀ ਦਾ ਕੀਤਾ ਜ਼ੋਰਦਾਰ ਸੁਆਗਤ

author img

By ETV Bharat Punjabi Team

Published : Sep 7, 2023, 8:54 AM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ 20ਵੇਂ ਆਸੀਆਨ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਜਕਾਰਤਾ ਪਹੁੰਚ ਗਏ ਹਨ। ਉੱਥੇ ਭਾਰਤੀ ਪ੍ਰਵਾਸੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦੇ ਸੱਦੇ 'ਤੇ ਇੰਡੋਨੇਸ਼ੀਆ ਪਹੁੰਚੇ ਹਨ। (20th ASEAN Indian Summit)

On the occasion of the 20th ASEAN Indian Summit, PM Modi was welcomed by the Indian diaspora in Indonesia
PM Modi In 20th ASEAN Indian Summit: ਪ੍ਰਵਾਸੀ ਭਾਰਤੀਆਂ ਨੇ ਇੰਡੋਨੇਸ਼ੀਆ 'ਚ ਪੀਐੱਮ ਮੋਦੀ ਦਾ ਕੀਤਾ ਜ਼ੋਰਦਾਰ ਸੁਆਗਤ

ਜਕਾਰਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 20ਵੇਂ ਆਸੀਆਨ ਸੰਮੇਲਨ 'ਚ ਸ਼ਾਮਲ ਹੋਣ ਲਈ ਵੀਰਵਾਰ ਸਵੇਰੇ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਪਹੁੰਚੇ। ਰਿਟਜ਼ ਕਾਰਲਟਨ ਹੋਟਲ 'ਚ ਉਨ੍ਹਾਂ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਭਾਰਤੀ ਪ੍ਰਵਾਸੀਆਂ ਨੇ 'ਵੰਦੇ ਮਾਤਰਮ' ਅਤੇ 'ਮੋਦੀ-ਮੋਦੀ' ਦੇ ਨਾਅਰਿਆਂ ਵਿਚਕਾਰ ਪੀਐੱਮ ਮੋਦੀ ਦਾ ਸ਼ਾਨਦਾਰ ਸਵਾਗਤ (Migrant Indians welcomed Modi in Indonesia) ਕੀਤਾ। ਤਿਰੰਗਾ ਲਹਿਰਾਉਣ ਦੇ ਨਾਲ-ਨਾਲ ਪ੍ਰਵਾਸੀ ਭਾਰਤੀਆਂ ਨੇ ਮੋਦੀ-ਮੋਦੀ, ਵੰਦੇ ਮਾਤਰਮ, ਹਮਾਰਾ ਨੇਤਾ ਕੈਸਾ ਹੋ, ਨਰਿੰਦਰ ਮੋਦੀ ਜੀ ਜੈਸਾ ਹੋ, ਹਰ-ਹਰ ਮੋਦੀ, ਹਰ ਘਰ ਮੋਦੀ ਦੇ ਨਾਅਰੇ ਲਗਾ ਕੇ ਆਪਣੇ ਜੋਸ਼ ਦਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਪ੍ਰਵਾਸੀ ਭਾਰਤੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪਰਵਾਸੀ ਭਾਰਤੀਆਂ ਵਿੱਚ ਕਈ ਬੱਚੇ ਵੀ ਮੌਜੂਦ ਸਨ।

ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ: ਪ੍ਰਧਾਨ ਮੰਤਰੀ ਮੋਦੀ ਨੇ ਬੱਚਿਆਂ ਸਮੇਤ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਸੈਲਫੀਆਂ ਵੀ ਲਈਆਂ। ਇੱਕ ਪ੍ਰਵਾਸੀ ਭਾਰਤੀ ਨੇ ਕਿਹਾ ਕਿ ਪੀਐੱਮ ਮੋਦੀ ਇੱਕ ਮਹਾਨ ਨੇਤਾ ਹਨ ਪਰ ਉਹ ਧਰਤੀ ਨਾਲ ਜੁੜੇ ਹੋਏ ਇਨਸਾਨ ਹਨ ਕਿਉੰਕਿ ਉਨ੍ਹਾਂ ਨੇ ਸਾਡੇ ਸਾਰਿਆਂ ਨਾਲ ਹੱਥ ਮਿਲਾਇਆ ਅਤੇ ਸਾਡੇ ਵਿੱਚੋਂ ਹਰ ਇੱਕ ਨੂੰ ਸਮਾਂ ਦਿੱਤਾ। ਬਾਕੀਆਂ ਨੇ ਕਿਹਾ ਕਿ ਪੀਐੱਮ ਮੋਦੀ ਦੀ ਵਜ੍ਹਾ ਨਾਲ ਭਾਰਤ ਨੂੰ ਮਾਨਤਾ ਮਿਲ ਰਹੀ ਹੈ। ਇਹ ਮੋਦੀ ਦੀ ਬਦੌਲਤ ਹੀ ਸੰਭਵ ਹੋਇਆ ਹੈ।

ਭਾਰਤ ਦੀ ਐਕਟ ਈਸਟ ਨੀਤੀ: ਧਿਆਨ ਦੇਣ ਯੋਗ ਹੈ ਕਿ ਪੀਐੱਮ ਮੋਦੀ 18ਵੇਂ ਪੂਰਬੀ ਏਸ਼ੀਆ ਸੰਮੇਲਨ ਅਤੇ 20ਵੇਂ ਆਸੀਆਨ-ਭਾਰਤ ਸੰਮੇਲਨ ਵਿੱਚ ਹਿੱਸਾ ਲੈਣ ਲਈ ਇੰਡੋਨੇਸ਼ੀਆ ਪਹੁੰਚੇ ਸਨ। ਜਕਾਰਤਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੀਐਮ ਮੋਦੀ ਦਾ ਰਸਮੀ ਸਵਾਗਤ ਕੀਤਾ ਗਿਆ। ਮਹਿਲਾ ਸਸ਼ਕਤੀਕਰਨ ਅਤੇ ਬਾਲ ਸੁਰੱਖਿਆ ਮੰਤਰੀ ਆਈ. ਗੁਸਤੀ ਆਯੂ ਬਿਨਤਾਂਗ ਡਰਮਾਵਤੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਬੁੱਧਵਾਰ ਨੂੰ ਇੰਡੋਨੇਸ਼ੀਆ ਲਈ ਰਵਾਨਾ ਹੋਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਸਮੂਹਿਕ ਤੌਰ 'ਤੇ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਵਿਹਾਰਕ ਸਹਿਯੋਗ ਦੇ ਉਪਾਵਾਂ 'ਤੇ ਹੋਰ ਨੇਤਾਵਾਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਉਤਸੁਕ ਹਨ। ਪੀਐੱਮ ਨੇ ਆਸੀਆਨ ਸਮੂਹ ਨਾਲ ਸ਼ਮੂਲੀਅਤ ਨੂੰ ਭਾਰਤ ਦੀ ਐਕਟ ਈਸਟ ਨੀਤੀ ਦਾ ਇੱਕ ਮਹੱਤਵਪੂਰਨ ਥੰਮ੍ਹ ਦੱਸਿਆ।

ਜਕਾਰਤਾ ਪਹੁੰਚਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਸੀ, 'ਇਹ ਮੇਰਾ ਪਹਿਲਾ ਪ੍ਰੋਗਰਾਮ ਹੋਵੇਗਾ, 20ਵਾਂ ਆਸੀਆਨ-ਭਾਰਤ ਸੰਮੇਲਨ। ਮੈਂ ਆਸੀਆਨ ਨੇਤਾਵਾਂ ਨਾਲ ਸਾਡੀ ਸਾਂਝੇਦਾਰੀ ਦੇ ਭਵਿੱਖ ਦੇ ਰੋਡਮੈਪ 'ਤੇ ਚਰਚਾ ਕਰਨ ਲਈ ਉਤਸੁਕ ਹਾਂ, ਜੋ ਆਪਣੇ ਚੌਥੇ ਦਹਾਕੇ ਵਿੱਚ ਦਾਖਲ ਹੋ ਚੁੱਕੀ ਹੈ। ਆਸੀਆਨ ਨਾਲ ਸ਼ਮੂਲੀਅਤ ਭਾਰਤ ਦੀ 'ਐਕਟ ਈਸਟ' ਨੀਤੀ ਦਾ ਇੱਕ ਮਹੱਤਵਪੂਰਨ ਥੰਮ ਹੈ। ਪਿਛਲੇ ਸਾਲ ਸਥਾਪਿਤ ਕੀਤੀ ਗਈ ਵਿਆਪਕ ਰਣਨੀਤਕ ਭਾਈਵਾਲੀ ਨੇ ਸਾਡੇ ਸਬੰਧਾਂ ਵਿੱਚ ਨਵੀਂ ਗਤੀਸ਼ੀਲਤਾ ਲਿਆਂਦੀ ਹੈ।

ਗਲੋਬਲ ਚੁਣੌਤੀਆਂ: ਪੀਐੱਮ ਮੋਦੀ ਨੇ ਅੱਗੇ ਕਿਹਾ, 'ਇਸ ਤੋਂ ਬਾਅਦ ਮੈਂ 18ਵੇਂ ਪੂਰਬੀ ਏਸ਼ੀਆ ਸੰਮੇਲਨ 'ਚ ਹਿੱਸਾ ਲਵਾਂਗਾ। ਫੋਰਮ ਭੋਜਨ ਅਤੇ ਊਰਜਾ ਸੁਰੱਖਿਆ, ਵਾਤਾਵਰਣ, ਸਿਹਤ ਅਤੇ ਡਿਜੀਟਲ ਪਰਿਵਰਤਨ ਸਮੇਤ ਖੇਤਰ ਲਈ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ ਕਰਨ ਦਾ ਇੱਕ ਲਾਭਦਾਇਕ ਮੌਕਾ ਪ੍ਰਦਾਨ ਕਰਦਾ ਹੈ। ਮੈਂ ਇਹਨਾਂ ਗਲੋਬਲ ਚੁਣੌਤੀਆਂ ਨੂੰ ਸਮੂਹਿਕ ਤੌਰ 'ਤੇ ਹੱਲ ਕਰਨ ਲਈ ਵਿਹਾਰਕ ਸਹਿਯੋਗ ਦੇ ਉਪਾਵਾਂ 'ਤੇ ਹੋਰ EAS ਨੇਤਾਵਾਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦੀ ਉਮੀਦ ਕਰਦਾ ਹਾਂ। ਪ੍ਰਧਾਨ ਮੰਤਰੀ ਮੋਦੀ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਨਵੀਂ ਦਿੱਲੀ ਪਰਤਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.