ETV Bharat / international

ਕੈਨੇਡਾ ਵਿੱਚ ਛੁਰਾ ਮਾਰਨ ਦੀਆਂ ਘਟਨਾਵਾਂ ਦਾ ਆਖਰੀ ਸ਼ੱਕੀ ਵੀ ਮਾਰਿਆ ਗਿਆ

author img

By

Published : Sep 8, 2022, 1:24 PM IST

ਰਾਇਲ ਕੈਨੇਡਾ ਮਾਉਂਟਿਡ ਪੁਲਿਸ ਨੇ ਕਿਹਾ ਕਿ ਕੈਨੇਡਾ ਦੇ ਸਸਕੈਚਵਨ ਅਤੇ ਆਸ ਪਾਸ ਦੇ 10 ਲੋਕਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਵਾਲੇ ਤੇਜ਼ਧਾਰ ਅਖੀਰਲੇ ਸ਼ੱਕੀ ਦੀ ਵੀ ਮੌਤ ਹੋ (death of the last suspect in the murder) ਗਈ ਹੈ।

LAST SUSPECT OF STABBING INCIDENTS IN CANADA ALSO KILLED
ਕੈਨੇਡਾ ਵਿੱਚ ਛੁਰਾ ਮਾਰਨ ਦੀਆਂ ਘਟਨਾਵਾਂ ਦੇ ਆਖਰੀ ਛੱਕੀ ਦੀ ਮੌਤ

ਰੋਸਟਰਨ (ਸਸਕੈਚਵਨ): ਕੈਨੇਡਾ ਦੇ ਸ਼ਹਿਰ ਸਸਕੈਚਵਨ 'ਚ ਤੇਜ਼ਧਾਰ ਹਥਿਆਰ ਨਾਲ 10 ਲੋਕਾਂ ਦਾ ਕਤਲ (10 people killed) ਕਰਨ ਵਾਲੇ ਆਖਰੀ ਸ਼ੱਕੀ ਦੀ ਵੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਬੁੱਧਵਾਰ ਨੂੰ ਉਸ ਦੀ ਕਾਰ ਨੂੰ ਇਕ ਸੜਕ 'ਤੇ ਘੇਰ ਲਿਆ ਸੀ ਪਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੂੰ ਇਹ ਸੱਟਾਂ ਕਦੋਂ ਲੱਗੀਆਂ ਜਾਂ ਉਸ ਦੀ ਮੌਤ ਕਦੋਂ ਹੋਈ। ਪੁਲੀਸ ਤਿੰਨ ਦਿਨਾਂ ਤੋਂ ਉਸ ਦੀ ਭਾਲ ਕਰ ਰਹੀ ਸੀ।

ਰਾਇਲ ਕੈਨੇਡਾ ਮਾਊਂਟਿਡ ਪੁਲਿਸ ਨੇ ਕਿਹਾ ਕਿ 32 ਸਾਲਾ ਮੁਲਜ਼ਮ ਮਾਈਲਸ ਸੈਂਡਸਰਨ ਸਸਕੈਚਵਨ ਪ੍ਰਾਂਤ ਦੇ ਰੋਸਟਰਨ ਸ਼ਹਿਰ ਦੇ ਨੇੜੇ ਮਿਲਿਆ (death of the last suspect in the murder) ਸੀ। ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਚਾਕੂ ਨਾਲ ਲੈਸ ਇੱਕ ਵਿਅਕਤੀ ਚੋਰੀ ਦੀ ਗੱਡੀ ਚਲਾ ਰਿਹਾ ਹੈ। ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਅਧਿਕਾਰੀਆਂ ਨੇ ਸੜਕ ਉੱਤੇ ਸੈਂਡਰਸਨ ਦੀ ਗੱਡੀ ਨੂੰ ਘੇਰ ਲਿਆ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਨੂੰ ਕਦੋਂ ਸੱਟਾਂ ਲੱਗੀਆਂ ਜਾਂ ਉਸ ਦੀ ਮੌਤ ਕਦੋਂ ਹੋਈ। ਘਟਨਾ ਵਾਲੀ ਥਾਂ ਤੋਂ ਵੀਡੀਓਜ਼ ਅਤੇ ਫੋਟੋਆਂ ਵਿੱਚ ਇੱਕ ਚਿੱਟੇ ਰੰਗ ਦੀ SUV ਕਾਰ ਨੂੰ ਸੜਕ ਦੇ ਕਿਨਾਰੇ ਖੜ੍ਹੀ ਅਤੇ ਪੁਲਿਸ ਵਾਹਨਾਂ ਨਾਲ ਘਿਰਿਆ ਦਿਖਾਇਆ ਗਿਆ ਹੈ।

ਸੈਂਡਰਸਨ ਦੀ ਮੌਤ ਤੋਂ ਦੋ ਦਿਨ ਪਹਿਲਾਂ, ਉਸ ਦਾ ਭਰਾ 30 ਸਾਲਾ ਡੈਮਿਅਨ ਸਾਲ ਦਾ ਸੈਂਡਰਸਨ, ਉਸ ਜਗ੍ਹਾ ਦੇ ਨੇੜੇ ਖੇਤ ਵਿੱਚ ਮ੍ਰਿਤਕ ਪਾਇਆ ਗਿਆ ਸੀ ਜਿੱਥੇ ਚਾਕੂ ਮਾਰੇ ਗਏ ਸਨ। ਇਨ੍ਹਾਂ ਘਟਨਾਵਾਂ ਵਿੱਚ 18 ਲੋਕ ਜ਼ਖਮੀ ਵੀ ਹੋਏ ਹਨ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਮਾਈਲਸ ਸੈਂਡਰਸਨ ਨੇ ਆਪਣੇ ਭਰਾ ਦਾ ਕਤਲ ਕੀਤਾ ਹੈ। ਇਨ੍ਹਾਂ ਘਟਨਾਵਾਂ ਦਾ ਸ਼ਿਕਾਰ ਹੋਏ ਕੁਝ ਪਰਿਵਾਰਕ ਮੈਂਬਰ ਬੁੱਧਵਾਰ ਨੂੰ ਮੌਕੇ ਉੱਤੇ (Canada crime) ਪਹੁੰਚੇ। ਉਨ੍ਹਾਂ ਵਿਚ ਬ੍ਰਾਇਨ ਬਰਨਜ਼ ਵੀ ਸੀ, ਜਿਸ ਦੀ ਪਤਨੀ ਅਤੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਅਸੀਂ ਇਸ ਦੁੱਖ ਤੋਂ ਉਭਰਨਾ ਸ਼ੁਰੂ ਕਰ ਸਕਦੇ ਹਾਂ। ਅੱਜ ਤੋਂ ਜ਼ਖਮ ਭਰਨੇ ਸ਼ੁਰੂ ਹੋ ਗਏ ਹਨ।

ਛੁਰੇਬਾਜ਼ੀ (stabbing) ਦੀਆਂ ਇਨ੍ਹਾਂ ਘਟਨਾਵਾਂ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕਿਵੇਂ ਅਪਰਾਧਿਕ ਪਿਛੋਕੜ ਵਾਲਾ ਮਾਈਲਸ ਸੈਂਡਰਸਨ ਕੈਨੇਡਾ ਦੀਆਂ ਸੜਕਾਂ ਉੱਤੇ ਖੁੱਲ੍ਹੇਆਮ ਘੁੰਮ ਰਿਹਾ ਸੀ। ਉਸ ਨੂੰ 59 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਹਿੰਸਾ ਦਾ ਲੰਬਾ ਇਤਿਹਾਸ (Canada crime) ਰਿਹਾ ਹੈ। ਉਸ ਨੂੰ ਫਰਵਰੀ ਵਿੱਚ ਪੈਰੋਲ ਉੱਤੇ ਰਿਹਾਅ ਕੀਤਾ ਗਿਆ ਸੀ। ਉਸ ਸਮੇਂ ਉਹ ਕੁੱਟਮਾਰ ਅਤੇ ਲੁੱਟ-ਖੋਹ ਦੇ ਦੋਸ਼ ਵਿੱਚ ਚਾਰ ਸਾਲ ਦੀ ਸਜ਼ਾ ਕੱਟ ਰਿਹਾ ਸੀ

ਇਹ ਵੀ ਪੜ੍ਹੋ: ਦੇਖੋ ਕਿਵੇਂ ਨਿਊਯਾਰਕ ਵਿਚ ਦਿਨ ਦਿਹਾੜੇ ਹੋਈ ਲੁੱਟ ਦੀ ਵਾਰਦਾਤ, ਮਰਸਡੀਜ਼ ਵਿੱਚ ਸਵਾਰ ਸੀ ਚੋਰ

ETV Bharat Logo

Copyright © 2024 Ushodaya Enterprises Pvt. Ltd., All Rights Reserved.