ETV Bharat / international

Rahul Gandhi At Cambridge: ਕੈਂਬ੍ਰਿਜ 'ਚ ਰਾਹੁਲ ਗਾਂਧੀ ਨੇ ਫਿਰ ਖੋਲ੍ਹੀ ਪੈਗਾਸਸ ਫਾਈਲ, ਕਿਹਾ- ਮੇਰੇ ਫੋਨ ਦੀ ਕੀਤੀ ਗਈ ਸੀ ਜਾਸੂਸੀ

author img

By

Published : Mar 3, 2023, 11:50 AM IST

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੈਂਬ੍ਰਿਜ ਯੂਨੀਵਰਸਿਟੀ 'ਚ ਭਾਸ਼ਣ ਦੌਰਾਨ ਕੇਂਦਰ 'ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਭਾਰਤੀ ਲੋਕਤੰਤਰ ਦੇ ਬੁਨਿਆਦੀ ਢਾਂਚੇ ’ਤੇ ਹਮਲਾ ਹੋਇਆ ਹੈ। ਉਸਨੇ ਇਹ ਵੀ ਦਾਅਵਾ ਕੀਤਾ ਕਿ ਇਜ਼ਰਾਈਲੀ ਸਪਾਈਵੇਅਰ ਪੈਗਾਸਸ ਦੀ ਵਰਤੋਂ ਉਸਦੇ ਫੋਨ 'ਤੇ ਸਨੂਪ ਕਰਨ ਲਈ ਕੀਤੀ ਜਾ ਰਹੀ ਸੀ।

In Cambridge, Rahul Gandhi again opened the Pegasus file, My phone was spied
ਕੈਂਬ੍ਰਿਜ 'ਚ ਰਾਹੁਲ ਗਾਂਧੀ ਨੇ ਫਿਰ ਖੋਲ੍ਹੀ ਪੈਗਾਸਸ ਫਾਈਲ, ਕਿਹਾ- ਮੇਰੇ ਫੋਨ ਦੀ ਕੀਤੀ ਗਈ ਸੀ ਜਾਸੂਸੀ

ਲੰਡਨ : ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਲੰਡਨ 'ਚ ਹਨ, ਜਿਥੇ ਉਨ੍ਹਾਂ ਨੇ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਾਰਤ ਵਿੱਚ ਕੇਂਦਰ ਸਰਕਾਰ ਦੇ ਕੰਮ ਕਰਨ ਦੇ ਤਰੀਕੇ 'ਤੇ ਕਈ ਤਿੱਖੀਆਂ ਟਿੱਪਣੀਆਂ ਕੀਤੀਆਂ। ਕਈ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਅਦਾਰਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ, ਜਿਨ੍ਹਾਂ ਨੂੰ ਆਮ ਤੌਰ ’ਤੇ ਆਜ਼ਾਦ ਰਹਿਣਾ ਚਾਹੀਦਾ ਹੈ। ਉਨ੍ਹਾਂ ਮੋਦੀ ਸਰਕਾਰ 'ਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਪੈਗਾਸਸ ਰਾਹੀਂ ਉਨ੍ਹਾਂ ਦੇ ਫੋਨ ਦੀ ਜਾਸੂਸੀ ਕੀਤੀ।


ਪੈਗਾਸਸ ਨੇ ਮੇਰੇ ਮੋਬਾਈਲ ਦੀ ਜਾਸੂਸੀ ਕੀਤੀ : ਉਹ ਕੈਂਬ੍ਰਿਜ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੀਡੀਆ ਤੇ ਨਿਆਂਪਾਲਿਕਾ ਵੀ ਕੇਂਦਰ ਸਰਕਾਰ ਦੇ ਕੰਟਰੋਲ ਹੇਠ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੈਗਾਸਸ ਨੇ ਮੇਰੇ ਮੋਬਾਈਲ ਦੀ ਜਾਸੂਸੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਸੂਚਨਾ ਉਨ੍ਹਾਂ ਨੂੰ ਖੁਫੀਆ ਅਧਿਕਾਰੀਆਂ ਨੇ ਦਿੱਤੀ ਸੀ। ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਉਨ੍ਹਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਦਰਾਂ-ਕੀਮਤਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਲੋਕਤਾਂਤਰਿਕ ਕਦਰਾਂ-ਕੀਮਤਾਂ ਤੋਂ ਬਿਨਾਂ ਦੁਨੀਆਂ ਦੀ ਉਸਾਰੀ ਹੁੰਦੀ ਨਹੀਂ ਦੇਖ ਸਕਦੇ।

ਇਹ ਵੀ ਪੜ੍ਹੋ : Punjab Budget Session Live Updates: ਪ੍ਰਿੰਸੀਪਲ ਦੇ ਮੁੱਦੇ ਉੱਤੇ ਸਦਨ 'ਚ ਹੰਗਾਮਾ, 2 ਵਜੇ ਮੁੜ ਸ਼ੁਰੂ ਹੋਵੇਗੀ ਸਦਨ ਦੀ ਕਾਰਵਾਈ

ਸਾਨੂੰ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣਾ ਪਵੇਗਾ : ਉਨ੍ਹਾਂ ‘ਇਸ 21ਵੀਂ ਸਦੀ ਵਿੱਚ ਸੁਣਨਾ ਸਿੱਖਣਾ’ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਸਾਨੂੰ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਅਜਿਹੀ ਦੁਨੀਆ ਬਣਾਉਣੀ ਹੈ ਜਿੱਥੇ ਕਿਸੇ 'ਤੇ ਕੁਝ ਨਾ ਥੋਪਿਆ ਜਾਵੇ। ਇਸ ਦੌਰਾਨ ਉਨ੍ਹਾਂ ਨੇ ਦੁਨੀਆ ਦੀਆਂ ਅਰਥਵਿਵਸਥਾਵਾਂ 'ਚ ਆ ਰਹੀ ਗਿਰਾਵਟ 'ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਖਾਸ ਤੌਰ 'ਤੇ ਅਮਰੀਕਾ ਅਤੇ ਭਾਰਤ 'ਚ ਨਿਰਮਾਣ ਖੇਤਰ 'ਚ ਆਈ ਗਿਰਾਵਟ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਤਬਦੀਲੀ ਵੱਡੇ ਪੱਧਰ 'ਤੇ ਅਸਮਾਨਤਾ ਅਤੇ ਨਾਰਾਜ਼ਗੀ ਪੈਦਾ ਕਰ ਰਹੀ ਹੈ। ਇਸ ਬਾਰੇ ਸੋਚਣ ਅਤੇ ਗੱਲ ਕਰਨ ਦੀ ਲੋੜ ਹੈ।

ਸੰਬੋਧਨ ਵਿੱਚ ਭਾਰਤ ਜੋੜੋ ਯਾਤਰਾ ਦਾ ਵੀ ਜ਼ਿਕਰ : ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਵਿੱਚ ਭਾਰਤ ਜੋੜੋ ਯਾਤਰਾ ਦਾ ਵੀ ਜ਼ਿਕਰ ਕੀਤਾ। ਕਸ਼ਮੀਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਸਾਨੂੰ ਹਿੰਸਾ ਪ੍ਰਭਾਵਿਤ ਕਸ਼ਮੀਰ ਵਿੱਚ ਯਾਤਰਾ ਕਰਨ ਬਾਰੇ ਚਿਤਾਵਨੀ ਦਿੱਤੀ ਜਾਂਦੀ ਸੀ, ਪਰ ਜਦੋਂ ਇਹ ਯਾਤਰਾ ਕਸ਼ਮੀਰ ਪਹੁੰਚੀ ਤਾਂ ਹਜ਼ਾਰਾਂ ਲੋਕ ਤਿਰੰਗਾ ਲੈ ਕੇ ਤੁਰ ਪਏ। ਇਕ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਇਕ ਦਿਨ ਇਕ ਵਿਅਕਤੀ ਨੇ ਕੁਝ ਲੜਕਿਆਂ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਉਹ ਕੱਟੜਪੰਥੀ ਹਨ। ਉਸ ਨੇ ਕਿਹਾ ਕਿ ਮੈਂ ਉਨ੍ਹਾਂ ਲੜਕਿਆਂ ਵੱਲ ਦੇਖਿਆ, ਉਹ ਮੇਰੇ ਵੱਲ ਘੂਰ ਰਹੇ ਸਨ। ਪਰ ਉਸਨੇ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੰਵਾਦ ਅਤੇ ਅਹਿੰਸਾ ਵਿੱਚ ਬਹੁਤ ਸ਼ਕਤੀ ਹੁੰਦੀ ਹੈ। ਜਿਸ ਨੂੰ ਸਮਝਣ ਦੀ ਲੋੜ ਹੈ।

ਇਹ ਵੀ ਪੜ੍ਹੋ : Ashwani Sharma on AAP: ਭਾਜਪਾਈਆਂ ਨੇ ਲੱਡੂ ਵੰਡ ਕੇ ਮਨਾਈ ਖੁਸ਼ੀ; ਸੂਬਾ ਸਰਕਾਰ ਨੂੰ ਪਾਈ ਝਾੜ, ਕਿਹਾ- ਇਹ ਲਿਫ਼ਾਫ਼ਾ ਬੰਦ ਸਰਕਾਰ ਐ..

ਰਾਹੁਲ ਦੀ ਭਾਰਤ ਜੋੜੋ ਯਾਤਰਾ ਦੀ ਚਰਚਾ : ਰਾਹੁਲ ਗਾਂਧੀ ਨੇ ਆਪਣੀ ਭਾਰਤ ਜੋੜੋ ਯਾਤਰਾ ਬਾਰੇ ਲੰਮੀ ਚਰਚਾ ਕੀਤੀ। ਕਸ਼ਮੀਰ ਬਾਰੇ ਰਾਹੁਲ ਨੇ ਕਿਹਾ ਕਿ ਜੰਮੂ-ਕਸ਼ਮੀਰ ਕਈ ਸਾਲਾਂ ਤੋਂ ਹਿੰਸਾ ਤੋਂ ਪ੍ਰਭਾਵਿਤ ਹੈ। ਸੁਰੱਖਿਆ ਅਧਿਕਾਰੀਆਂ ਨੇ ਮੈਨੂੰ ਚੇਤਾਵਨੀ ਦਿੱਤੀ। ਪਰ ਇਸ ਸਭ ਦੇ ਉਲਟ ਹਜ਼ਾਰਾਂ ਲੋਕ ਸਾਡੀ ਯਾਤਰਾ ਵਿੱਚ ਤਿਰੰਗਾ ਲੈ ਕੇ ਆਏ। ਇੱਕ ਵਿਅਕਤੀ ਨੇੜੇ ਆਇਆ। ਉਨ੍ਹਾਂ ਕੁਝ ਮੁੰਡਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਕੱਟੜਪੰਥੀ ਹਨ। ਉਹ ਮੁੰਡੇ ਮੇਰੇ ਵੱਲ ਘੂਰ ਰਹੇ ਸਨ। ਪਰ ਉਸਨੇ ਕੁਝ ਨਹੀਂ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.