ETV Bharat / international

BIDEN ISRAEL VISIT : ਇਜ਼ਰਾਈਲ-ਹਮਾਸ ਯੁੱਧ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਕਰਨਗੇ ਇਜ਼ਰਾਈਲ ਦਾ ਦੌਰਾ

author img

By ETV Bharat Punjabi Team

Published : Oct 17, 2023, 8:28 AM IST

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ (President Joe Biden) ਬੁੱਧਵਾਰ ਨੂੰ ਇਜ਼ਰਾਈਲ ਦਾ ਦੌਰਾ ਕਰਨ ਵਾਲੇ ਹਨ। ਇਹ ਦੌਰਾ ਅਜਿਹੇ ਸਮੇਂ 'ਚ ਹੋਵੇਗਾ ਜਦੋਂ ਇਜ਼ਰਾਈਲ ਅੱਤਵਾਦੀ ਸਮੂਹ ਹਮਾਸ ਨਾਲ ਆਪਣੀ ਸਭ ਤੋਂ ਖਤਰਨਾਕ ਜੰਗ ਲੜ ਰਿਹਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ।

BIDEN WILL TRAVEL TO ISRAEL WEDNESDAY AMID CONCERN THAT ISRAEL HAMAS CONFLICT COULD EXPAND
BIDEN ISRAEL VISIT : ਇਜ਼ਰਾਈਲ-ਹਮਾਸ ਯੁੱਧ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਕਰਨਗੇ ਇਜ਼ਰਾਈਲ ਦਾ ਦੌਰਾ

ਤੇਲ ਅਵੀਵ: ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਬੁੱਧਵਾਰ ਨੂੰ ਇਜ਼ਰਾਈਲ ਦਾ ਦੌਰਾ ਕਰਨਗੇ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ (US Secretary of State Antony Blinken) ਨੇ ਅੱਜ ਇਹ ਐਲਾਨ ਕੀਤਾ। ਤੁਹਾਨੂੰ ਦੱਸ ਦੇਈਏ ਕਿ (The terrorist group Hamas) ਹਮਾਸ ਦੇ ਇਜ਼ਰਾਇਲ 'ਤੇ ਹਮਲੇ ਤੋਂ ਬਾਅਦ ਇਜ਼ਰਾਇਲ ਨੇ ਗਾਜ਼ਾ ਪੱਟੀ 'ਚ ਜਵਾਬੀ ਕਾਰਵਾਈ ਕੀਤੀ ਹੈ। ਜਿਸ ਤੋਂ ਬਾਅਦ ਗਾਜ਼ਾ ਪੱਟੀ ਵਿੱਚ ਮਨੁੱਖੀ ਸਥਿਤੀ ਹੋਰ ਗੰਭੀਰ ਹੋ ਗਈ ਹੈ। ਇਜ਼ਰਾਈਲ ਹਮਾਸ ਨੂੰ ਜੜ੍ਹੋਂ ਪੁੱਟਣ ਲਈ 141-ਵਰਗ-ਮੀਲ (365-ਵਰਗ-ਕਿਲੋਮੀਟਰ) ਖੇਤਰ 'ਤੇ ਸੰਭਾਵਿਤ ਜ਼ਮੀਨੀ ਹਮਲੇ ਦੀ ਤਿਆਰੀ ਕਰ ਰਿਹਾ ਹੈ।

ਯਹੂਦੀਆਂ ਵਿਰੁੱਧ ਸਭ ਤੋਂ ਘਾਤਕ ਹਮਲਾ: ਅਮਰੀਕੀ ਅਤੇ ਇਜ਼ਰਾਇਲੀ ਅਧਿਕਾਰੀਆਂ ਮੁਤਾਬਕ ਹਮਾਸ ਦਾ ਹਮਲਾ ਨਾਜ਼ੀਆਂ (The Nazi genocide) ਦੀ ਨਸਲਕੁਸ਼ੀ ਤੋਂ ਬਾਅਦ ਯਹੂਦੀਆਂ ਵਿਰੁੱਧ ਸਭ ਤੋਂ ਘਾਤਕ ਹਮਲਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਬੁੱਧਵਾਰ ਨੂੰ ਇਜ਼ਰਾਈਲ ਦਾ ਦੌਰਾ ਕਰਨਗੇ। ਉਹ ਇਜ਼ਰਾਈਲ, ਖੇਤਰ ਅਤੇ ਦੁਨੀਆਂ ਲਈ ਇੱਕ ਨਾਜ਼ੁਕ ਪਲ 'ਤੇ ਇਜ਼ਰਾਈਲ ਦਾ ਹਾਲ ਜਾਣਨ ਲਈ ਆ ਰਹੇ ਹਨ।

ਅਮਰੀਕਾ ਹਰ ਸੰਕਟ ਵਿੱਚ ਇਜ਼ਰਾਈਲ ਨਾਲ: ਬਲਿੰਕਨ ਨੇ ਕਿਹਾ ਕਿ ਰਾਸ਼ਟਰਪਤੀ ਬਾਈਡਨ ਇਜ਼ਰਾਈਲ ਨਾਲ ਅਮਰੀਕਾ ਦੀ ਇਕਮੁੱਠਤਾ ਦੀ ਪੁਸ਼ਟੀ ਕਰਨਗੇ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਬਾਈਡਨ ਫਿਰ ਤੋਂ ਸਪੱਸ਼ਟ ਕਰਨਗੇ ਕਿ ਅਮਰੀਕਾ ਹਰ ਸੰਕਟ ਵਿੱਚ ਇਜ਼ਰਾਈਲ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਹਮਾਸ ਵੱਲੋਂ ਘੱਟੋ-ਘੱਟ 30 ਅਮਰੀਕੀਆਂ ਸਮੇਤ 1,400 ਤੋਂ ਵੱਧ ਲੋਕਾਂ ਦੇ ਕਤਲ ਤੋਂ ਬਾਅਦ ਰਾਸ਼ਟਰਪਤੀ ਬਾਈਡਨ ਇਜ਼ਰਾਈਲੀ ਲੀਡਰਸ਼ਿਪ (Israeli leadership) ਨਾਲ ਸੰਪਰਕ ਵਿੱਚ ਹਨ। ਬਾਈਡਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਜ਼ਰਾਈਲ ਨੂੰ ਹਮਾਸ ਅਤੇ ਹੋਰ ਅੱਤਵਾਦੀਆਂ ਤੋਂ ਆਪਣੇ ਲੋਕਾਂ ਦੀ ਰੱਖਿਆ ਕਰਨ ਅਤੇ ਭਵਿੱਖ ਦੇ ਹਮਲਿਆਂ ਨੂੰ ਰੋਕਣ ਦਾ ਅਧਿਕਾਰ ਹੈ।

ਇਸ ਦੌਰਾਨ ਮੰਗਲਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਬਾਈਡਨ ਹੁਣ ਤੱਕ ਦਾ ਸਭ ਤੋਂ ਮਜ਼ਬੂਤ ​​ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਜ਼ਰਾਈਲ ਦੇ ਪਿੱਛੇ ਅਮਰੀਕਾ ਹੈ। ਤੁਹਾਨੂੰ ਦੱਸ ਦਈਏ ਕਿ ਅਮਰੀਕੀ ਪ੍ਰਸ਼ਾਸਨ ਨੇ ਖੇਤਰ 'ਚ ਫੌਜੀ ਸਹਾਇਤਾ, ਅਮਰੀਕੀ ਜਹਾਜ਼ ਅਤੇ ਸਹਾਇਤਾ ਭੇਜਣ ਦਾ ਵਾਅਦਾ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.