ETV Bharat / international

Pakistan news: ਪਾਕਿਸਤਾਨ ਦੇ ਵਿਗੜੇ ਹਾਲਾਤ, ਇਮਰਾਨ ਖਾਨ ਦੀ ਰਿਹਾਈ ਦੇ ਵਿਰੋਧ 'ਚ ਸੁਪਰੀਮ ਕੋਰਟ 'ਤੇ ਹਮਲਾ

author img

By

Published : May 15, 2023, 2:04 PM IST

Updated : May 15, 2023, 2:36 PM IST

ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਖਿਲਾਫ ਪਹਿਲਾਂ ਪਾਕਿਸਤਾਨ ਵਿੱਚ ਹਿੰਸਕ ਪ੍ਰਦਰਸ਼ਨ ਹੋਇਆ ਸੀ ਅਤੇ ਹੁਣ ਪੀਡੀਐਮ ਦੇ ਵਰਕਰ ਉਸਦੀ ਰਿਹਾਈ ਦੇ ਵਿਰੋਧ ਵਿੱਚ ਸੜਕਾਂ ਉੱਤੇ ਆ ਗਏ ਹਨ। PDM ਵਰਕਰ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਹਨ।

People attacked the Supreme Court against the bad situation of Pakistan, the release of Imran Khan
pakistan news: ਪਾਕਿਸਤਾਨ ਦੇ ਵਿਗੜੇ ਹਲਾਤ, ਇਮਰਾਨ ਖਾਨ ਦੀ ਰਿਹਾਈ ਦੇ ਵਿਰੋਧ 'ਚ ਲੋਕਾਂ ਨੇ ਸੁਪਰ੍ਰੀਮ ਕੋਰਟ 'ਤੇ ਕੀਤਾ ਹਮਲਾ

ਇਸਲਾਮਾਬਾਦ: ਪਾਕਿਸਤਾਨ ਵਿਚ ਲਗਾਤਾਰ ਹੰਗਾਮਾ ਵਧਦਾ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਕਾਨੂੰਨ ਸਖਤ ਹੈ। ਪਰ ਇਸ ਸਖਤੀ ਦੇ ਬਾਵਜੂਦ ਹੰਗਾਮੇ ਵੱਧ ਰਹੇ ਹਨ।ਦਰਅਸਲ ਪਿਛਲੇ ਦਿਨਾਂ ਵਿਚ ਪੀਟੀਆਈ ਮੁਖ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹਾਈਕੋਰਟ ਵਿਚ ਪੇਸ਼ੀ ਦੌਰਾਨ ਗਿਰਫ਼ਤਾਰ ਕੀਤਾ ਗਿਆ ਸੀ।ਜਿਸ ਦਾ ਵਿਰੋਧ ਕਰਨ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਇਸ ਨੂੰ ਨਜਾਇਜ਼ ਕੈਦ ਦਸਦੇ ਹੋਏ ਜ਼ਮਾਨਤ 'ਤੇ ਰਿਹਾ ਕੀਤਾ ਗਿਆ ਸੀ। ਪਰ ਉੱਥੇ ਹੀ ਦੂਜੇ ਪਾਸੇ ਇਮਰਾਨ ਖਾਨ ਦੀ ਰਿਹਾਈ ਦਾ ਵਿਰੋਧ ਵੀ ਪਾਕਿਸਤਾਨ ਵਿੱਚ ਸ਼ੁਰੂ ਹੋ ਗਿਆ ਹੈ। ਸੋਮਵਾਰ ਨੂੰ ਸਰਕਾਰ 'ਚ ਸ਼ਾਮਲ ਪੀਡੀਐਮ ਪਾਰਟੀ ਦੇ ਸਮਰਥਕ ਸੜਕ 'ਤੇ ਉਤਰ ਆਏ ਹਨ ਅਤੇ ਇਸਲਾਮਾਬਾਦ 'ਚ ਸੁਪਰੀਮ ਕੋਰਟ ਦੇ ਸਾਹਮਣੇ ਇਮਰਾਨ ਦੀ ਰਿਹਾਈ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਰਿਹਾਈ ਦਾ ਹੁਕਮ ਦਿੱਤਾ ਸੀ।

ਸੁਪਰੀਮ ਕੋਰਟ ਨੇ ਸਾਬਕਾ ਕੈਦੀ ਨੂੰ 'ਅਣਉਚਿਤ ਸਹੂਲਤ' ਪ੍ਰਦਾਨ ਕੀਤੀ: ਪੀਡੀਐਮ ਦੇ ਵਰਕਰਾਂ ਨੂੰ ਵੀ ਮੁੱਖ ਗੇਟ ਤੋਂ ਛਾਲ ਮਾਰ ਕੇ ਸੁਪਰੀਮ ਕੋਰਟ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਦੇਖਿਆ ਗਿਆ ਹੈ। ਪ੍ਰਦਰਸ਼ਨ ਦੌਰਾਨ ਲੋਕ ਇਮਰਾਨ ਖ਼ਾਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਵੀ ਨਜ਼ਰ ਆਏ। ਪੀਡੀਐਮ ਦਾ ਕਹਿਣਾ ਹੈ ਕਿ ਇਮਰਾਨ ਖ਼ਾਨ ਦੀ ਰਿਹਾਈ ਦਾ ਹੁਕਮ ਦੇ ਕੇ ਸੁਪਰੀਮ ਕੋਰਟ ਨੇ ਸਾਬਕਾ ਕੈਦੀ ਨੂੰ 'ਅਣਉਚਿਤ ਸਹੂਲਤ' ਪ੍ਰਦਾਨ ਕੀਤੀ ਹੈ। ਜੋ ਕਿ ਸਹੀ ਨਹੀਂ ਹੈ ਇਸ ਦੇ ਵਿਰੋਧ ਵਿਚ ਸਥਾਨਕ ਲੋਕਾਂ ਵੱਲੋਂ ਸੁਪਰੀਮ ਕੋਰਟ ਦੇ ਗੇਟ ਦੇ ਬਾਹਰ ਹੰਗਾਮਾ ਕੀਤਾ ਗਿਆ ਅਤੇ ਗੇਟ ਤੋਂ ਅੰਦਰ ਵੜ ਕੇ ਹੰਗਾਮਾ ਕੀਤਾ ਗਿਆ। ਜਿਸ ਦੀ ਚਰਚਾ ਹੁਣ ਸੋਸ਼ਲ ਮੀਡੀਆ ਉੱਤੇ ਬਣੀ ਹੋਈ ਹੈ।

  1. ‘ਪਾਕਿ ਸੈਨਾ ਮੈਨੂੰ 10 ਸਾਲ ਜੇਲ੍ਹ 'ਚ ਰੱਖਣ ਦੀ ਰਚ ਰਹੀ ਹੈ ਸਾਜ਼ਿਸ਼’
  2. Imran Khan on Army: ਪਾਕਿਸਤਾਨੀ ਫੌਜ 'ਤੇ ਵਰ੍ਹੇ ਇਮਰਾਨ ਖਾਨ, ਦੇਸ਼ ਨੂੰ ਤਬਾਹੀ ਕੰਢੇ ਲਿਆਉਣ ਲਈ ਦੱਸਿਆ ਜ਼ਿੰਮੇਵਾਰ
  3. Pakistan Political Crisis: 17 ਮਈ ਤੱਕ ਇਮਰਾਨ ਖਾਨ ਦੀ ਗ੍ਰਿਫ਼ਤਾਰੀ 'ਤੇ ਰੋਕ, ਪਿਛਲੇ ਦਰਵਾਜ਼ੇ ਤੋਂ ਕੱਢਿਆ ਬਾਹਰ

ਪਾਕਿਸਤਾਨੀ ਰੇਂਜਰਾਂ ਨੇ ਮੰਗਲਵਾਰ ਨੂੰ ਇਮਰਾਨ ਖਾਨ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਇਸਲਾਮਾਬਾਦ ਹਾਈ ਕੋਰਟ ਤੋਂ ਬਾਹਰ ਆ ਰਹੇ ਸਨ। ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਖਿਲਾਫ ਪੀਟੀਆਈ ਸਮਰਥਕ ਸੜਕਾਂ 'ਤੇ ਉਤਰ ਆਏ ਅਤੇ ਤਿੰਨ ਦਿਨਾਂ ਤੱਕ ਦੇਸ਼ ਭਰ ਵਿੱਚ ਹਿੰਸਕ ਪ੍ਰਦਰਸ਼ਨ ਹੋਏ। ਇਸਲਾਮਾਬਾਦ ਵਿੱਚ ਫੌਜੀ ਅਧਿਕਾਰੀ ਦਾ ਘਰ ਸਾੜ ਦਿੱਤਾ ਗਿਆ।ਪ੍ਰਦਰਸ਼ਨ 'ਚ ਕਈ ਲੋਕਾਂ ਦੇ ਮਾਰੇ ਜਾਣ ਦੀ ਵੀ ਖਬਰ ਹੈ।ਪੀਡੀਐਮ ਦੇ ਪ੍ਰਦਰਸ਼ਨ ਦੀਆਂ ਕਈ ਵੀਡੀਓਜ਼ ਅਤੇ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਵੀਡੀਓ ਵਿੱਚ ਵੱਡੀ ਗਿਣਤੀ ਵਿੱਚ ਪੀਡੀਐਮ ਵਰਕਰ ਹੱਥਾਂ ਵਿੱਚ ਝੰਡੇ ਲੈ ਕੇ ਸੁਪਰੀਮ ਕੋਰਟ ਦੇ ਸਾਹਮਣੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਕੁਝ ਵਰਕਰ ਸੁਪਰੀਮ ਕੋਰਟ ਦੇ ਮੁੱਖ ਗੇਟ 'ਤੇ ਲਟਕ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਵੀ ਨਜ਼ਰ ਆ ਰਹੇ ਹਨ।

ਇਮਰਾਨ ਖਾਨ ਨੇ ਕੀਤੀ ਹਮਲੇ ਦੀ ਨਿੰਦਾ : ਜ਼ਿਕਰਯੋਗ ਹੈ ਕਿ ਅੱਜ ਸੁਪ੍ਰੀਮ ਕੋਰਟ ਉੱਤੇ ਹੋਏ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕੀਤੀ ਹੈ ਅਤੇ ਇਸ ਦੌਰਾਨ ਉਨ੍ਹਾਂ ਲਿਖਿਆ ਕਿ, ਇਹ ਪਤਾ ਲਗਾਏ ਬਿਨਾਂ ਕਿ ਸਰਕਾਰੀ ਇਮਾਰਤਾਂ ਨੂੰ ਸਾੜਨ ਜਾਂ ਦਰਜਨਾਂ ਨਿਹੱਥੇ ਪ੍ਰਦਰਸ਼ਨਕਾਰੀਆਂ ਦੀਆਂ ਮੌਤਾਂ ਲਈ ਕੌਣ ਜ਼ਿੰਮੇਵਾਰ ਸੀ ਅਤੇ ਪਾਕਿਸਤਾਨ ਦੀ ਸਭ ਤੋਂ ਵੱਡੀ ਅਤੇ ਇਕੋ-ਇਕ ਸਿਆਸੀ ਪਾਰਟੀ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਦੇ ਤਹਿਤ, ਤਹਿਰੀਕ-ਏ-ਇਨਸਾਫ ਦੇ ਲਗਭਗ 7000 ਨੇਤਾਵਾਂ, ਵਰਕਰਾਂ ਅਤੇ ਔਰਤਾਂ ਨੇ. ਜੇਲ ਕੀਤਾ ਗਿਆ। ਇਸ ਦੌਰਾਨ ਸੁਰੱਖਿਆ ਏਜੰਸੀਆਂ ਇਨ੍ਹਾਂ ਠੱਗਾਂ ਨੂੰ ਸੁਪਰੀਮ ਕੋਰਟ 'ਤੇ ਕਬਜ਼ਾ ਕਰਨ ਅਤੇ ਸੰਵਿਧਾਨ ਨੂੰ ਲਤਾੜਨ 'ਚ ਰੁੱਝੀਆਂ ਹੋਈਆਂ ਹਨ। ਸਾਰੇ ਨਾਗਰਿਕਾਂ ਨੂੰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਜੇਕਰ ਸੁਪਰੀਮ ਕੋਰਟ ਅਤੇ ਸੰਵਿਧਾਨ ਨੂੰ ਤਬਾਹ ਕੀਤਾ ਗਿਆ ਤਾਂ ਪਾਕਿਸਤਾਨ ਦਾ ਅਕਸ ਮਰ ਜਾਵੇਗਾ।

ਸੁਪਰੀਮ ਕੋਰਟ ਸਾਹਮਣੇ ਧਰਨੇ ਦਾ ਐਲਾਨ ਕੀਤਾ ਸੀ: ਇਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਦਿਨ ਪਾਕਿਸਤਾਨ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਅਤੇ ਫਿਰ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਸਰਕਾਰ ਹਰਕਤ 'ਚ ਆ ਗਈ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ਨੇ ਸੁਪਰੀਮ ਕੋਰਟ ਸਾਹਮਣੇ ਧਰਨੇ ਦਾ ਐਲਾਨ ਕੀਤਾ ਸੀ,ਪੀਡੀਐਮ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਦੋਸ਼ ਲਾਇਆ ਕਿ ਨਿਆਂਪਾਲਿਕਾ ਇਮਰਾਨ ਖ਼ਾਨ ਦਾ ਪੱਖ ਲੈ ਰਹੀ ਹੈ। ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਦੇ ਅਸਤੀਫ਼ੇ ਤੱਕ ਹੜਤਾਲ ਜਾਰੀ ਰਹੇਗੀ।ਇਸ ਦੌਰਾਨ ਦੇਰ ਰਾਤ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਮੌਲਾਨਾ ਰਹਿਮਾਨ ਨਾਲ ਮੁਲਾਕਾਤ ਕੀਤੀ ਅਤੇ ਧਰਨਾ ਸਥਾਨ ਬਦਲਣ ਦੀ ਮੰਗ ਕੀਤੀ। ਇਸ ਵਿਚਲਾ ਏਵਿਰੋਧੀ ਪਾਰਟੀ ਵੱਲੋਂ ਇਮਰਾਨ ਦੀ ਗਿਰਫਤਾਰੀ ਨੂੰ ਗੈਰ ਕਾਨੂੰਨੀ ਦਸਦਿਆਂ ਸੁਪਰੀਮ ਕੋਰਟ ਖਿਲਾਫ ਹੀ ਇਹ ਬਗਾਵਤ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਹਲਾਤ ਇਸ ਕਦਰ ਵਿਗੜ ਗਏ ਹਨ ਕਿ ਹਰ ਪਾਸੇ ਵਿਰੋਧ ਹੀ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ।

Last Updated : May 15, 2023, 2:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.