ETV Bharat / international

ਰੂਸ ਦਾ ਯੂਕਰੇਨ ’ਤੇ ਹਮਲਾ ਕਰਨ ਦੇ ਪਿੱਛੇ ਦੀ ਕੀ ਹੈ ਅਸਲ ਵਜ੍ਹਾ ?

author img

By

Published : Feb 24, 2022, 2:28 PM IST

Updated : Feb 24, 2022, 3:19 PM IST

ਰੂਸ ਦੇ ਪੁਤਿਨ ਨੇ ਯੂਕਰੇਨ ਵਿੱਚ ਫੌਜੀ ਕਾਰਵਾਈ ਦਾ ਐਲਾਨ ਕਰ ਦਿੱਤਾ ਹੈ ਤੇ ਫੌਜ ਨੂੰ 'ਹਥਿਆਰ ਰੱਖਣ' ਲਈ ਕਿਹਾ ਗਿਆ ਹੈ। ਰੂਸ ਅਤੇ ਯੂਕਰੇਨ ’ਚ ਚੱਲ ਰਹੇ ਵਿਵਾਦ ਤੋਂ ਬਾਅਦ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਪੁਤਿਨ ਯੂਕਰੇਨ ਤੇ ਹਮਲਾ ਕਰਕੇ ਕੀ ਹਾਸਿਲ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਇਸ ਹਮਲੇ ਪਿੱਛੇ ਦੇ ਕੀ ਕਾਰਨ ਹਨ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ

ਚੰਡੀਗੜ੍ਹ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਖਿਲਾਫ ਫੌਜੀ ਕਾਰਵਾਈ ਦਾ ਹੁਕਮ ਦੇ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਊਜ਼ ਏਜੰਸੀ ਏਐਫਪੀ ਨੇ ਦੱਸਿਆ ਕਿ ਯੂਕਰੇਨ ਦੀ ਫੌਜ ਨੂੰ ਹਥਿਆਰ ਸੁੱਟਣ ਲਈ ਵੀ ਕਿਹਾ ਗਿਆ ਹੈ। ਪੁਤਿਨ ਨੇ ਕਿਹਾ ਹੈ ਕਿ ਰੂਸ ਦੀ ਯੂਕਰੇਨ ਨੂੰ ਆਪਣੇ ਨਾਲ ਜੋੜਨ ਦੀ ਕੋਈ ਯੋਜਨਾ ਨਹੀਂ ਹੈ, ਪਰ ਰੂਸ ਕਿਸੇ ਵੀ ਬਾਹਰੀ ਖਤਰੇ ਦਾ ਤੁਰੰਤ ਜਵਾਬ ਦੇਵੇਗਾ।

ਇਸ ਦੌਰਾਨ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਧਮਾਕੇ ਦੀ ਜਾਣਕਾਰੀ ਸਾਹਮਣੇ ਆਈ ਹੈ। ਸੰਕਟ ਦੇ ਵਿਚਕਾਰ, ਯੂਕਰੇਨ ਨੇ ਬੁੱਧਵਾਰ ਨੂੰ ਦੇਸ਼ ਵਿਆਪੀ ਐਮਰਜੈਂਸੀ ਐਲਾਨ ਕਰ ਦਿੱਤੀ ਸੀ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਇਸ ਸਮੇਂ ਯੂਕਰੇਨ ਸੰਕਟ ਨੂੰ ਲੈ ਕੇ ਯੂਕਰੇਨ 'ਤੇ ਐਮਰਜੈਂਸੀ ਸੈਸ਼ਨ ਕਰ ਰਹੀ ਹੈ। ਇਸ ਹਫ਼ਤੇ ਇਹ ਦੂਜੀ ਵਾਰ ਹੋਵੇਗਾ ਜਦੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਯੂਕਰੇਨ 'ਤੇ ਚਰਚਾ ਕਰਨ ਲਈ ਬੈਠਕ ਕਰ ਰਹੀ ਹੈ।

ਹੁਣ ਇਸ ਤੋਂ ਬਾਅਦ ਸਵਾਲ ਇਹ ਹੈ ਕਿ ਕੀ ਵਾਕਈ ਪੁਤਿਨ ਰੂਸ ਨੂੰ ਸੋਵੀਅਤ ਯੂਨੀਅਨ ਵਾਂਗ ਮਹਾਂਸ਼ਕਤੀ ਬਣਾਉਣਾ ਚਾਹੁੰਦਾ ਹੈ। ਜਾਂ ਫਿਰ ਉਹ ਮਾਸਕੋ ਦੀ ਸੱਤਾ ’ਤੇ ਆਪਣੀ 23 ਸਾਲ ਪੁਰਾਣੀ ਪਕੜ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਆਖਿਰ ਇਸ ਲੜਾਈ ਦੇ ਪਿੱਛੇ ਕੀ ਕਾਰਨ ਹੈ। ਕੀ ਇਹ ਅਸਲ ’ਚ ਹੀ ਸੁਰੱਖਿਅਤ ਨੂੰ ਧਿਆਨ ਚ ਰੱਖਦੇ ਹੋਏ ਯੂਕਰੇਨ ਨੂੰ ਨਾਟੋ ਤੋਂ ਦੂਰ ਰੱਖਣਾ ਉਨ੍ਹਾਂ ਦਾ ਉਦੇਸ਼ ਹੈ?

ਰੂਸ ਅਤੇ ਯੂਕਰੇਨ ’ਚ ਚੱਲ ਰਹੇ ਵਿਵਾਦ ਤੋਂ ਬਾਅਦ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਪੁਤਿਨ ਯੂਕਰੇਨ ਤੇ ਹਮਲਾ ਕਰਕੇ ਕੀ ਹਾਸਿਲ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਇਸ ਹਮਲੇ ਪਿੱਛੇ ਦੇ ਕੀ ਕਾਰਨ ਹਨ। ਇਸ ਪਿੱਛੇ ਕੁਝ ਗੱਲਾਂ ਸਾਹਮਣੇ ਆਈਆਂ ਹਨ ਕੀ ਸ਼ਾਇਦ ਰੂਸ ਦਾ ਯੂਕਰੇਨ ’ਤੇ ਹਮਲਾ ਕਰਨ ਦੀ ਵਜਾ ਇਹ ਹੋ ਸਕਦੀ ਹੈ।

ਰੂਸ ਹਮੇਸ਼ਾ ਤੋਂ ਆਪਣੇ ਕੋਲ ਚਾਹੁੰਦਾ ਸੀ ਯੂਕਰੇਨ

ਜੇਕਰ ਗੱਲ ਕੀਤੀ ਜਾਵੇ ਸਾਲ 1991 ਦੀ ਤਾਂ ਉਸ ਸਮੇਂ ਸੋਵੀਅਤ ਯੂਨੀਅਨ ਦੇ ਵੱਖ ਹੋਣ ਤੋਂ ਬਾਅਦ ਰੂਸ ਹਮੇਸ਼ਾ ਤੋਂ ਹੀ ਯੂਕਰੇਨ ਨੂੰ ਆਪਣੇ ਹਿੱਸੇ ਚ ਕਰਨਾ ਚਾਹੁੰਦੇ ਸੀ। ਇਸ ਲਈ ਉਹ ਹਮੇਸ਼ਾ ਤੋਂ ਹੀ ਕੋਸ਼ਿਸ਼ਾਂ ਵੀ ਕਰਦਾ ਆਇਆ ਹੈ। ਪਰ ਇਸਦੇ ਉਲਟ ਯੂਕਰੇਨ ਹਮੇਸ਼ਾ ਖੁਦ ਨੂੰ ਬਚਾਉਣ ਦੇ ਲਈ ਉਸਦਾ ਝੁਕਾਅ ਪੱਛਮ ਦੇਸ਼ਾਂ ਵੱਲ ਰਿਹਾ ਹੈ।

ਸਾਲ 2021 ਦਸਬੰਰ ’ਚ ਯੂਕਰੇਨ ਨੇ ਅਮਰਿਕਾ ਦੇ ਦਬਾਅ ਵਾਲੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਫੌਜ ਗਠਜੋੜ ਨਾਟੋ ਨਾਲ ਹਮੇਸ਼ਾ ਤੋਂ ਹੀ ਜੁੜਨ ਦੀ ਇੱਛਾ ਜਾਹਿਰ ਕੀਤੀ ਹੈ। ਦੂਜੇ ਪਾਸੇ ਰੂਸ ਦਾ ਮੰਨਣਾ ਹੈ ਕਿ ਜੇਕਰ ਯੂਕਰੇਨ ਨਾਟੋ ਨਾਲ ਜੁੜਦਾ ਹੈ ਤਾਂ ਉਸਦੀਆਂ ਫੌਜ ਯੂਕਰੇਨ ਦੇ ਸਹਾਰੇ ਰੂਸ ਚ ਦਾਖਲ ਹੋ ਜਾਣਗੀਆਂ। ਦੂਜੇ ਪਾਸੇ ਅਮਰੀਕਾ ਵੀ ਚਾਹੁੰਦਾ ਹੈ ਕਿ ਯੂਕਰੇਨ ਨੂੰ ਵੀ ਨਾਟੋ ਚ ਸ਼ਾਮਲ ਹੋਵੇ।

ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਣੇ ਸੀ 15 ਨਵੇਂ ਦੇਸ਼

ਦੱਸ ਦਈਏ ਕਿ ਸਾਲ 1991 ’ਚ ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ 15 ਨਵੇਂ ਦੇਸ਼ ਬਣੇ ਸੀ, ਜਿਨ੍ਹਾਂ ਚ ਯੂਕਰੇਨ ਵੀ ਸ਼ਾਮਲ ਸੀ। ਜਿਵੇਂ ਹੀ ਵਲਾਦੀਮੀਰ ਪੁਤਿਨ ਰੂਸ ਦੇ ਰਾਸ਼ਟਰਪਤੀ ਬਣੇ ਉਨ੍ਹਾਂ ਨੇ ਕਿਹਾ ਕਿ ਉਹ ਰੂਸ ਦੇ ਸੋਵੀਅਤ ਯੂਨੀਅਨ ਵਾਲੇ ਦਿਨ ਵਾਪਸ ਲਿਆਉਣਾ ਚਾਹੁੰਦੇ ਹਨ।

ਇਸੇ ਦੀ ਇੱਛਾ ਜਾਹਿਰ ਕਰਦੇ ਹੋਏ ਪੁਤਿਨ ਨੇ ਸਾਲ 2015 ਚ ਆਪਣੇ ਇੱਕ ਭਾਸ਼ਣ ਦੌਰਾਨ ਪੁਤਿਨ ਨੇ ਯੂਕਰੇਨ ਨੂੰ ਰੂਸ ਦਾ ਮੁਕੁਟ ਕਿਹਾ ਸੀ। ਸੱਤਾ ਹਾਸਿਲ ਕਰਦੇ ਹੀ ਪੁਤਿਨ ਨੇ ਸਭ ਤੋਂ ਯੂਕਰੇਨ ਦਾ ਹਿੱਸਾ ਰਹੇ ਕ੍ਰੀਮਿਆ ਤੇ ਹਮਲਾ ਕਰਕੇ ਉਸ ਨੂੰ ਆਪਣੇ ਕਬਜ਼ੇ ਚ ਕਰ ਲਿਆ ਸੀ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ਓਸੇਸ਼ੀਆ ਅਤੇ ਅਬਖਾਜ ਨੂੰ ਸੁਤੰਰਤਾ ਐਲਾਨ ਕਰਦੇ ਹੋਏ ਉੱਥੇ ਰੂਸ ਦੀ ਫੌਜ ਤੈਨਾਤ ਕਰ ਦਿੱਤੀ ਸੀ।

ਪੁਤਿਨ ਚਾਹੁੰਦੇ ਹਨ ਸੱਤਾ ’ਤੇ ਪਕੜ

ਦੱਸ ਦਈਏ ਕਿ 1999 ਤੋਂ ਰੂਸ ਦੇ ਰਾਸ਼ਟਰਪਤੀ ਬਣੇ ਵਲਾਦੀਮੀਰ ਪੁਤਿਨ ਆਪਣਾ ਸੱਤਾ ਤੇ ਮਜਬੂਤੀ ਚਾਹੁੰਦੇ ਆਏ ਹਨ। ਇਸ ਦੇ ਲਈ ਉਨ੍ਹਾਂ ਨੇ ਕਈ ਕੋਸ਼ਿਸ਼ਾਂ ਕੀਤੀਆਂ ਹਨ। ਵਲਾਦੀਮੀਰ ਪੁਤਿਨ ਰਾਜਨੇਤਾ ਬਣਨ ਤੋਂ ਪਹਿਲਾਂ 16 ਸਾਲ ਤੱਕ ਰੂਸੀ ਖੁਫੀਆ ਏਜੰਸੀ ਚ ਕੰਮ ਕਰਦੇ ਸੀ। ਇਸ ਤੋਂ ਬਾਅਦ ਸਾਲ 1999 ਚ ਉਹ ਬੋਰਿਸ ਯੇਲਤਸੀਨ ਦੇ ਅਹੁਦਾ ਛੱਡਣ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਬਣੇ। 2004 ਚ ਉਹ ਮੁੜ ਤੋਂ ਰੂਸ ਦੇ ਰਾਸ਼ਟਰਪਤੀ ਬਣੇ ਪਰ ਸਵਿੰਧਾਨ ਚ ਲਗਾਤਾਰ ਦੋ ਵਾਰ ਤੋਂ ਜਿਆਦਾ ਰਾਸ਼ਟਰਪਤੀ ਨਹੀਂ ਬਣਨ ਦੇ ਨਿਯਮ ਤੋਂ ਬਾਅਦ ਉਹ 2008 ਤੋਂ ਲੈ ਕੇ 2012 ਤੱਰ ਪ੍ਰਧਾਨਮੰਤਰੀ ਰਹੇ। ਸਾਲ 2012 ਚ ਉਹ ਮੁੜ ਤੋਂ ਰੂਸ ਦੇ ਰਾਸ਼ਟਰਪਤੀ ਬਣੇ ਉਨ੍ਹਾਂ ਦਾ ਇਹ ਅਹੁਦਾ ਅਜੇ ਵੀ ਕਾਇਮ ਹੈ। ਆਪਣੀ ਸੱਤਾ ਤੇ ਪਕੜ ਅਤੇ ਲੋਕਾਂ ਦੀ ਪਸੰਦ ਨੂੰ ਕਾਇਮ ਰੱਖਣ ਦੇ ਲਈ ਉਨ੍ਹਾਂ ਵੱਲੋਂ ਯੂਕਰੇਨ ਦੇ ਹਿੱਸਾ ਰਹੇ ਕ੍ਰਿਮੀਆ ਤੇ ਹਮਲਾ ਕੀਤਾ ਅਤੇ ਉਸ ਨੂੰ ਆਪਣੇ ਕਬਜ਼ੇ ਚ ਲਿਆ ਇਸ ਤੋਂ ਬਾਅਦ ਲੋਕਾਂ ਵੱਲੋਂ ਉਨ੍ਹਾਂ ਤੇ ਭਰੋਸਾ ਵਧਿਆ। ਆਪਣੀ ਇਸ ਹਰਮਨਪਿਆਰੇ ਵਾਲੀ ਸਾਖ ਨੂੰ ਕਾਇਮ ਰੱਖਣ ਦੇ ਲਈ ਵੀ ਅਜੇ ਵੀ ਬਹੁਤ ਕੋਸ਼ਿਸ਼ਾ ਕਰ ਰਹੇ ਹਨ। ਯੂਕਰੇਨ ਦੇ ਨਾਲ ਹੋ ਰਿਹਾ ਵਿਵਾਦ ਵੀ ਇਸੇ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ।

ਨਾਟੋ ਦੇ ਵਿਸਤਾਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਧਮਾਕੇ ਦੀ ਜਾਣਕਾਰੀ ਸਾਹਮਣੇ ਆਈ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਯੂਕਰੇਨ ਵਿੱਚ ਇੱਕ ਫੌਜੀ ਕਾਰਵਾਈ ਦਾ ਐਲਾਨ ਕਰਦੇ ਹੋਏ ਦਾਅਵਾ ਕੀਤਾ ਕਿ ਇਸਦਾ ਉਦੇਸ਼ ਨਾਗਰਿਕਾਂ ਦੀ ਰੱਖਿਆ ਕਰਨਾ ਹੈ। ਇੱਕ ਟੈਲੀਵਿਜ਼ਨ ਸੰਬੋਧਨ ਵਿੱਚ, ਪੁਤਿਨ ਨੇ ਕਿਹਾ ਕਿ ਇਹ ਕਾਰਵਾਈ ਯੂਕਰੇਨ ਤੋਂ ਆ ਰਹੀਆਂ ਧਮਕੀਆਂ ਦੇ ਜਵਾਬ ਵਿੱਚ ਕੀਤੀ ਗਈ ਹੈ।

ਦੱਸ ਦਈਏ ਕਿ ਰੂਸ ਨੇ ਸਾਫ ਤੌਰ ਤੇ ਕਿਹਾ ਹੈ ਕਿ ਉਸ ਦੀਆਂ ਫੌਜਾਂ ਉਸ ਸਮੇਂ ਤੱਕ ਪਿੱਛੇ ਨਹੀਂ ਹੱਟਣਗੀਆਂ ਜਦੋ ਤੱਕ ਯੂਕਰੇਨ ਇਸ ਗੱਲ ਦੀ ਗਰੰਟੀ ਨਹੀਂ ਦਿੰਦਾ ਕਿ ਉਹ ਨਾਟੋ ਨਾਲ ਕਦੇ ਵੀ ਕੋਈ ਸਬੰਧ ਨਹੀਂ ਰੱਖੇਗਾ। ਦੱਸ ਦਈਏ ਕਿ ਨਾਟੋ ’ਚ ਇਸ ਸਮੇਂ ਅਮਰੀਕਾ, ਬ੍ਰਿਟੇਨ, ਫਰਾਂਸ ਅਤੇ ਕਈ ਹੋਰ ਯੂਰੋਪ ਦੇਸ਼ਾਂ ਸਣੇ 30 ਦੇਸ਼ ਸ਼ਾਮਲ ਹਨ। ਰੂਸ ਵੱਲੋਂ ਇਹੀ ਗੱਲ ਆਖੀ ਜਾ ਰਹੀ ਹੈ ਕਿ ਯੂਕਰੇਨ ਨਾਟੋ ਚ ਸ਼ਾਮਲ ਨਾ ਹੋਵੇ। ਨਾਲ ਹੀ ਇਸ ਨੂੰ ਰੋਕਣ ਦੀ ਅਸਲ ਅਮਰੀਕਾ ਦਾ ਯੂਰੋਪ ਦੇਸ਼ਾਂ ਚ ਮਾਲਕਾਨਾ ਹੱਕ ਨੂੰ ਰੋਕਣਾ ਹੈ। ਰੂਸ ਨੇ ਇਹ ਵੀ ਮੰਗ ਕੀਤੀ ਹੈ ਕਿ ਨਾਯੋ ਆਪਣੀ ਪਹਿਲੀ ਵਾਲੀ ਸਥਿਤੀ ਚ ਵਾਪਸ ਆ ਜਾਵੇ ਅਤੇ ਯੂਰੋਪ ਚ ਜਿਹੜੇ ਵੀ ਫੌਜ ਠਿਕਾਣੇ ਹਨ ਉਨ੍ਹਾਂ ਨੂੰ ਹਟਾ ਲਵੇ।

ਯੁਰੋਪੀਅਨ ਦੇਸ਼ਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਉਣਾ

ਕਾਬਿਲੇਗੌਰ ਹੈ ਕਿ ਰੂਸ ’ਤੇ ਯੁਰੋਪ ਤੇਲ ਅਤੇ ਗੈਸ ਦੀ ਲੋੜਾਂ ਨੂੰ ਲੈ ਕੇ ਉਸ ’ਤੇ ਨਿਰਭਰ ਹੈ। ਇਹ ਵੀ ਵਜ੍ਹਾਂ ਹੈ ਕਿ ਰੂਸ ਤੇ ਨਾਟੋ ਦੇ ਕਈ ਯੁਰੋਪੀਅਨ ਦੇਸ਼ ਜਿਵੇਂ ਕਿ ਫਰਾਂਸ ਬ੍ਰਿਟੇਨ ਅਤੇ ਜਰਮਨੀ ਵਰਗੇ ਦੇਸ਼ ਰੂਸ ’ਤੇ ਸਖਤ ਰੋਕ ਨਹੀਂ ਲਗਾ ਪਾ ਰਹੇ ਹਨ। ਸ਼ਾਇਦ ਇਸੇ ਕਾਰਨ ਵੀ ਰੂਸ ਹੁਣ ਇਸ ਵਿਵਾਦ ਦੇ ਨਾਲ ਅਮਰੀਕਾ ਦੇ ਨਾਲ ਨਾਲ ਹੋਰ ਯੁਰੋਨੀਅਨ ਦੇਸ਼ਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਉਣਾ ਚਾਹੁੰਦਾ ਹੈ।

ਇਹ ਵੀ ਪੜੋ: Ukraine Crisis: ਪੁਤਿਨ ਨੇ ਯੂਕਰੇਨ ਵਿਰੁੱਧ ਛੇੜੀ ਜੰਗ, ਫੌਜੀ ਕਾਰਵਾਈ ਦਾ ਐਲਾਨ

Last Updated : Feb 24, 2022, 3:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.