ETV Bharat / international

UNSC ਨੇ ਯੂਕਰੇਨ ਸੰਕਟ 'ਤੇ ਬੁਲਾਇਆ ਵਿਸ਼ੇਸ਼ ਸੈਸ਼ਨ, ਭਾਰਤ-ਚੀਨ ਨੇ ਵੋਟਿੰਗ ਤੋਂ ਫਿਰ ਬਣਾਈ ਦੂਰੀ

author img

By

Published : Feb 28, 2022, 8:16 AM IST

4 ਦਹਾਕਿਆਂ ਵਿੱਚ ਪਹਿਲੀ ਵਾਰ UNSC ਨੇ UNGA ਵਿੱਚ ਯੂਕਰੇਨ 'ਤੇ ਇੱਕ ਐਮਰਜੈਂਸੀ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਹੈ। 15 ਮੈਂਬਰ ਦੇਸ਼ਾਂ 'ਚੋਂ 11 ਨੇ ਇਸ ਦੇ ਪੱਖ 'ਚ ਵੋਟ ਕੀਤਾ ਜਦਕਿ ਸਿਰਫ ਰੂਸ ਨੇ ਇਸ ਦੇ ਖਿਲਾਫ ਵੋਟ ਕੀਤਾ। ਚੀਨ, ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਨੇ ਹਿੱਸਾ ਨਹੀਂ ਲਿਆ।

UNSC ਨੇ ਯੂਕਰੇਨ ਸੰਕਟ 'ਤੇ ਬੁਲਾਇਆ ਵਿਸ਼ੇਸ਼ ਸੈਸ਼ਨ
UNSC ਨੇ ਯੂਕਰੇਨ ਸੰਕਟ 'ਤੇ ਬੁਲਾਇਆ ਵਿਸ਼ੇਸ਼ ਸੈਸ਼ਨ

ਸੰਯੁਕਤ ਰਾਸ਼ਟਰ: ਯੂਕਰੇਨ (Ukraine) 'ਤੇ ਰੂਸ (Russia) ਦੇ ਹਮਲੇ ਦੇ ਮੁੱਦੇ 'ਤੇ ਸੰਯੁਕਤ ਰਾਸ਼ਟਰ ਦੀ 193 ਮੈਂਬਰੀ ਜਨਰਲ ਅਸੈਂਬਲੀ (The 193 member General Assembly of the United Nations) ਦਾ 'ਐਮਰਜੈਂਸੀ ਵਿਸ਼ੇਸ਼ ਸੈਸ਼ਨ' ਬੁਲਾਉਣ 'ਤੇ ਸੁਰੱਖਿਆ ਪ੍ਰੀਸ਼ਦ 'ਚ ਵੋਟ ਕਰੇਗੀ। ਇਸ ਤੋਂ ਦੋ ਦਿਨ ਪਹਿਲਾਂ ਮਾਸਕੋ ਨੇ ਕੀਵ 'ਤੇ ਹਮਲੇ ਦੇ ਪ੍ਰਸਤਾਵ ਨੂੰ ਰੋਕਣ ਲਈ ਵੀਟੋ ਦੀ ਵਰਤੋਂ ਕੀਤੀ ਸੀ।

  • Correction: For the first time in 4 decades, the UNSC has decided to call for an emergency special session in the UNGA on Ukraine; 11 of the 15 member states voted in favor while only Russia voted against it. China, India, and the United Arab Emirates abstained. pic.twitter.com/XThAn9BUDz

    — ANI (@ANI) February 27, 2022 " class="align-text-top noRightClick twitterSection" data=" ">

ਵਿਸ਼ੇਸ਼ ਸੈਸ਼ਨ ਬੁਲਾਉਣ 'ਤੇ ਵੋਟ ਪਾਉਣ ਲਈ 15 ਮੈਂਬਰੀ ਸੁਰੱਖਿਆ ਪ੍ਰੀਸ਼ਦ (ਸਥਾਨਕ ਸਮੇਂ ਅਨੁਸਾਰ) ਐਤਵਾਰ ਦੁਪਹਿਰ ਨੂੰ ਬੈਠਕ ਕਰੇਗੀ। 1950 ਤੋਂ ਲੈ ਕੇ ਹੁਣ ਤੱਕ ਜਨਰਲ ਅਸੈਂਬਲੀ ਦੇ ਅਜਿਹੇ ਸਿਰਫ਼ 10 ਸੈਸ਼ਨ ਬੁਲਾਏ ਗਏ ਹਨ। ਸੈਸ਼ਨ ਬੁਲਾਉਣ ਲਈ ਵੋਟਿੰਗ ਪ੍ਰਕਿਰਿਆ ਦੌਰਾਨ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਅਮਰੀਕਾ ਆਪਣੇ ਵੀਟੋ ਪਾਵਰ ਦੀ ਵਰਤੋਂ ਨਹੀਂ ਕਰ ਸਕਣਗੇ।

ਇਹ ਵੀ ਪੜ੍ਹੋ : Russia-Ukraine War:ਯੂਕਰੇਨ ਰੂਸ ਨਾਲ ਗੱਲਬਾਤ ਲਈ ਰਾਜ਼ੀ, ਪੁਤਿਨ ਨੇ ਪਰਮਾਣੂ ਬਲਾਂ ਨੂੰ ਕੀਤਾ ਅਲਰਟ

ਅਬਦੁੱਲਾ ਸ਼ਾਹਿਦ, ਜਨਰਲ ਅਸੈਂਬਲੀ ਦੇ 76ਵੇਂ ਸੈਸ਼ਨ ਦੇ ਪ੍ਰਧਾਨ, ਜਿਨੇਵਾ ਵਿੱਚ ਮਨੁੱਖੀ ਅਧਿਕਾਰ ਕੌਂਸਲ ਦੇ 49ਵੇਂ ਨਿਯਮਤ ਸੈਸ਼ਨ ਵਿੱਚ ਸ਼ਾਮਲ ਹੋਣ ਵਾਲੇ ਸਨ ਪਰ "ਯੂਕਰੇਨ ਵਿੱਚ ਮੌਜੂਦਾ ਸਥਿਤੀ ਅਤੇ ਸੁਰੱਖਿਆ ਪ੍ਰੀਸ਼ਦ ਵਿੱਚ ਵਾਪਰ ਰਹੀਆਂ ਘਟਨਾਵਾਂ ਦੇ ਕਾਰਨ" ਆਪਣਾ ਦੌਰਾ ਰੱਦ ਕਰ ਦਿੱਤਾ ਹੈ। ਉਸਨੇ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਵਿੱਚ ਯੂਕਰੇਨ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਸਰਗੇਈ ਕਿਸਲਿਤਸੀਆ ਨਾਲ ਵੀ ਮੁਲਾਕਾਤ ਕੀਤੀ।

ਪੀਟੀਆਈ- ਭਾਸ਼ਾ

ETV Bharat Logo

Copyright © 2024 Ushodaya Enterprises Pvt. Ltd., All Rights Reserved.