ETV Bharat / international

ਪੈਮ ਗੋਸਲ ਸਕਾਟਲੈਂਡ ਦੀ ਸੰਸਦ ਮੈਂਬਰ ਬਣਨ ਵਾਲੀ ਪਹਿਲੀ ਸਿੱਖ ਬੀਬੀ

author img

By

Published : May 9, 2021, 10:41 PM IST

ਪਹਿਲੀ ਸਿੱਖ ਬੀਬੀ ਨੇ ਸਕਾਟਲੈਂਡ ਦੀ ਸੰਸਦ ਮੈਂਬਰ ਬਣ ਕੇ ਇਤਿਹਾਸ ਰਚ ਦਿੱਤਾ ਹੈ।ਉਸਨੇ ਰਾਜਨੀਤਿਕ ਕਰੀਅਰ 2019 ਵਿਚ ਸ਼ੁਰੂ ਕੀਤਾ ਸੀ ਹੁਣ ਉਹ ਪੀਐੱਚਡੀ ਵੀ ਕਰ ਰਹੀ ਹੈ।

ਸਕਾਟਲੈਂਡ ਦੀ ਸੰਸਦ ਮੈਂਬਰ ਬਣਨ ਵਾਲੀ ਪਹਿਲੀ ਸਿੱਖ ਬੀਬੀ
ਸਕਾਟਲੈਂਡ ਦੀ ਸੰਸਦ ਮੈਂਬਰ ਬਣਨ ਵਾਲੀ ਪਹਿਲੀ ਸਿੱਖ ਬੀਬੀ

ਸਕਾਟਲੈਂਡ:ਇਕ ਸਿੱਖ ਬੀਬੀ ਨੇ ਸਕਾਟਲੈਂਡ ਦੀ ਪਹਿਲੀ ਪਾਰਲੀਮੈਂਟ ਦੀ ਮੈਂਬਰ ਬਣ ਕੇ ਇਤਿਹਾਸ ਰਚਿਆ ਹੈ।ਸਕਾਟਲੈਂਡ ਵਿੱਚ ਸਕਾਟਿਸ਼ ਪਾਰਲੀਮੈਂਟ ਚੋਣਾਂ ਦੀ ਗਹਿਮਾ ਗਹਿਮੀ ਨੇ ਠੰਢ ਦੇ ਮਾਹੌਲ ਵਿੱਚ ਵੀ ਗਰਮਾਹਟ ਲਿਆਂਦੀ ਹੋਈ ਹੈ। ਇਹਨਾਂ ਚੋਣਾਂ ਵਿੱਚ ਸਿੱਖ ਭਾਈਚਾਰੇ ਸਿਰ ਇੱਕ ਤਾਜ਼ ਕੰਜਰਵੇਟਿਵ ਪਾਰਟੀ ਦੀ ਉਮੀਦਵਾਰ ਪੈਮ ਗੋਸਲ ਦੀ ਜਿੱਤ ਨਾਲ ਸਜਿਆ ਹੈ। ਪੈਮ ਗੋਸਲ ਵੱਲੋਂ ਕਲਾਈਡਬੈਂਕ ਐਂਡ ਮਿਲਗਵੀ ਇਲਾਕੇ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਉਹ ਸਕਾਟਲੈਂਡ ਵਿੱਚ ਹੁਣ ਤੱਕ ਦੀ ਪਹਿਲੀ ਸਿੱਖ ਔਰਤ ਵਜੋਂ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਿੱਚ ਸਫਲ ਹੋਈ ਹੈ

ਸਕਾਟਲੈਂਡ ਦੀ ਸੰਸਦ ਮੈਂਬਰ ਬਣਨ ਵਾਲੀ ਪਹਿਲੀ ਸਿੱਖ ਬੀਬੀ
ਸਕਾਟਲੈਂਡ ਦੀ ਸੰਸਦ ਮੈਂਬਰ ਬਣਨ ਵਾਲੀ ਪਹਿਲੀ ਸਿੱਖ ਬੀਬੀ

ਰਾਜਨੀਤੀ ਦੀ ਦੁਨੀਆਂ ਵਿੱਚ ਆਪਣਾ ਪਹਿਲਾ ਕਦਮ 2019 ਵਿਚ ਰੱਖਿਆ

ਜਿਸ ਨੇ ਸਕਾਟਿਸ਼ ਪਾਰਲੀਮੈਂਟ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ। ਪੈਮ ਗੋਸਲ ਦਾ ਜਨਮ ਗਲਾਸਗੋ ਵਿੱਚ ਹੋਇਆ ਸੀ ਅਤੇ ਉਸਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਸਕਾਟਲੈਂਡ ਵਿੱਚ ਹੀ ਗੁਜ਼ਾਰਿਆ। ਉਸਨੇ ਰਾਜਨੀਤੀ ਦੀ ਦੁਨੀਆਂ ਵਿੱਚ ਆਪਣਾ ਪਹਿਲਾ ਕਦਮ ਉਸ ਵੇਲੇ ਰੱਖਿਆ ਜਦੋਂ ਉਹ ਸਕਾਟਿਸ਼ ਕੰਜਰਵੇਟਿਵ ਅਤੇ ਯੂਨੀਅਨਿਸਟ ਪਾਰਟੀ ਲਈ 2019 ਦੀਆਂ ਆਮ ਚੋਣਾਂ ਵਿਚ ਈਸਟ ਡਨਬਰਟਨਸ਼ਾਇਰ ਲਈ ਸੰਸਦ ਉਮੀਦਵਾਰ ਵਜੋਂ ਖੜ੍ਹੀ ਹੋਈ ਸੀ। ਪੈਮ ਨੇ ਸਕਾਟਲੈਂਡ ਅਤੇ ਇੰਗਲੈਂਡ ਦੋਵਾਂ ਵਿੱਚ ਆਰਥਿਕ ਵਿਕਾਸ, ਅੰਦਰੂਨੀ ਨਿਵੇਸ਼, ਕਾਰੋਬਾਰ, ਸਭਿਆਚਾਰਕ, ਕਾਨੂੰਨੀ ਅਤੇ ਨਿਯਮਤ ਨੀਤੀਆਂ 'ਤੇ ਕੰਮ ਕਰਦਿਆਂ ਜਨਤਕ, ਨਿਜੀ ਅਤੇ ਸਵੈਇੱਛੁਕ ਖੇਤਰਾਂ ਵਿੱਚ ਤੀਹ ਸਾਲਾਂ ਦੌਰਾਨ ਗਿਆਨ ਅਤੇ ਤਜਰਬਾ ਇਕੱਠਾ ਕੀਤਾ ਹੈ।

ਪੈਮ ਗੋਸਲ ਕਰ ਰਹੀ ਹੈ ਪੀਐੱਚਡੀ

ਪੈਮ ਦਾ ਕੰਮ ਕਾਰੋਬਾਰਾਂ ਦਾ ਸਮਰਥਨ ਕਰਨ ਅਤੇ ਮਹੱਤਵਪੂਰਨ ਅੰਦਰੂਨੀ ਨਿਵੇਸ਼ ਪ੍ਰੋਜੈਕਟਾਂ ਦਾ ਖੇਤਰ ਰਿਹਾ ਹੈ। ਪੈਮ ਨੇ ਉਪਭੋਗਤਾ ਕਾਨੂੰਨ ਵਿੱਚ ਬੀ ਏ, ਐੱਮ ਬੀ ਏ ਅਤੇ ਇਸ ਸਮੇਂ ਉਹ ਪੀ ਐੱਚ ਡੀ ਕਰ ਰਹੀ ਹੈ। ਪੈਮ ਔਰਤਾਂ ਦਾ ਸਮਰਥਨ ਕਰਨ ਲਈ ਹਮੇਸ਼ਾ ਤਤਪਰ ਰਹੀ ਹੈ ਅਤੇ ਉਸ ਨੂੰ 2015 ਦਾ ਮਹਿਲਾ ਲੀਡਰ ਬਿਜ਼ਨਸ ਅਵਾਰਡ ਅਤੇ 2018 ਪਬਲਿਕ ਸਰਵਿਸ ਅਵਾਰਡ ਵੀ ਮਿਲਿਆ ਹੈ। ਪੈਮ ਸਕਾਟਲੈਂਡ ਦੇ ਕੰਜਰਵੇਟਿਵ ਮਹਿਲਾ ਸੰਗਠਨ (ਸੀ ਡਬਲਯੂ ਓ) ਦੀ ਡਿਪਟੀ ਚੇਅਰ ਪਰਸਨ ਹੈ ਜੋ ਕੰਜਰਵੇਟਿਵ ਪੁਰਸ਼ਾਂ ਅਤੇ ਔਰਤਾਂ ਦਾ ਇੱਕ ਰਾਸ਼ਟਰੀ ਸਮੂਹ ਹੈ ਅਤੇ ਉਹ ਔਰਤਾਂ ਨੂੰ ਪਾਰਟੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਤ, ਸਹਾਇਤਾ ਕਰਨ ਵਿੱਚ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਹ ਕੰਜ਼ਰਵੇਟਿਵ ਫ੍ਰੈਂਡਜ਼ ਆਫ਼ ਇੰਡੀਆ ਸਕਾਟਲੈਂਡ (ਸੀ ਐਫ ਆਈ ਐਸ) ਦੀ ਡਾਇਰੈਕਟਰ ਵੀ ਹੈ। ਇਹ ਸੰਗਠਨ ਸਕਾਟਲੈਂਡ ਵਿਚ ਕੰਜਰਵੇਟਿਵ ਪਾਰਟੀ ਅਤੇ ਬ੍ਰਿਟਿਸ਼ ਇੰਡੀਅਨ ਕਮਿਊਨਿਟੀ ਵਿਚਾਲੇ ਮਜ਼ਬੂਤ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਪੈਮ ਨੂੰ ਪੱਕਾ ਵਿਸ਼ਵਾਸ ਹੈ ਕਿ ਉਹ ਬ੍ਰਿਟਿਸ਼, ਸਕਾਟਿਸ਼ ਅਤੇ ਬੀ ਏ ਐਮ ਔਰਤਾਂ ਲਈ ਸਕਾਟਲੈਂਡ ਦੇ ਕੰਜਰਵੇਟਿਵ ਅਤੇ ਯੂਨੀਅਨਿਸਟ ਐਡਵੋਕੇਟ ਵਜੋਂ ਆਪਣੇ ਰਾਜਨੀਤਿਕ ਕੈਰੀਅਰ ਵਿੱਚ ਨਵੀਆਂ ਪੈੜਾਂ ਪਾਵੇਗੀ।

ਇਹ ਵੀ ਪੜੋ:ਗੁਰਦੁਆਰਾ ਸ੍ਰੀ ਰਕਾਬਗੰਜ਼ ਸਾਹਿਬ ਦੇ ਕੋਵਿਡ ਕੇਅਰ ਸੈਂਟਰ 'ਚ ਹਰ ਸਹੂਲਤ ਮੌਜ਼ੂਦ

ETV Bharat Logo

Copyright © 2024 Ushodaya Enterprises Pvt. Ltd., All Rights Reserved.