ETV Bharat / international

WHO ਚੀਫ਼ ਮੁਤਾਬਕ ਭਾਰਤ 'ਚ ਕੋਰੋਨਾ ਦੇ ਅੰਕੜੇ ਚਿੰਤਾਜਨਕ

author img

By

Published : May 11, 2021, 4:27 PM IST

ਵਿਸ਼ਵ ਸਿਹਤ ਸੰਗਠਨ(ਡਬਲਯੂਐਚਓ) ਦੀ ਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ ਨੇ ਭਾਰਤ 'ਚ ਕੋਰੋਨਾ ਦੇ ਅੰਕੜਿਆਂ ਨੂੰ ਹੈਰਾਨ ਕਰਨ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਕੋਰੋਨਾ ਸੰਕਰਮਿਤ ਦਰ ਤੇ ਮੌਤਾਂ ਦੇ ਅੰਕੜੇ ਚਿੰਤਾਜਨਕ ਹਨ।

ਭਾਰਤ 'ਚ ਕੋਵਿਡ-19 ਦੇ ਵੱਧਦੇ ਅੰਕੜੇ ਚਿੰਤਾਜਨਕ
ਭਾਰਤ 'ਚ ਕੋਵਿਡ-19 ਦੇ ਵੱਧਦੇ ਅੰਕੜੇ ਚਿੰਤਾਜਨਕ

ਜੇਨੇਵਾ : ਵਿਸ਼ਵ ਸਿਹਤ ਸੰਗਠਨ(ਡਬਲਯੂਐਚਓ) ਦੀ ਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ ਨੇ ਸੋਮਵਾਰ ਨੂੰ ਭਾਰਤ ਵਿੱਚ ਕੋਰੋਨਾ ਦੇ ਅੰਕੜੇ ਹੈਰਾਨ ਕਰਨ ਵਾਲੇ ਦੱਸੇ ਹਨ। ਉਨ੍ਹਾਂ ਕਿਹਾ ਕਿ ਭਾਰਤ 'ਚ ਕੋਰੋਨਾ ਸੰਕਰਮਿਤਾਂ ਦੀ ਦਰ ਤੇ ਮੌਤਾਂ ਦੇ ਅੰਕੜੇ ਚਿੰਤਾਜਨਕ ਹਨ।

ਉਨ੍ਹਾਂ ਕਿਹਾ ਕਿ ਭਾਰਤ ਸਣੇ ਕੋਰੋਨਾ ਸੰਕਰਮਿਤ ਸਾਰੇ ਹੀ ਦੇਸ਼ਾਂ ਨੂੰ ਅੰਕੜਿਆਂ ਪ੍ਰਤੀ ਨਿਰਪੱਖਤਾ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਕੋਰੋਨਾ ਦੇ ਅਸਲ ਅੰਕੜਿਆਂ ਦੀ ਰਿਪੋਰਟਿੰਗ ਨੂੰ ਉਤਸ਼ਾਹਤ ਕਰਨ ਦੀ ਮੰਗ ਕੀਤੀ ਹੈ।

ਭਾਰਤ 'ਚ ਕੋਵਿਡ-19 ਦੇ ਵੱਧਦੇ ਅੰਕੜੇ ਚਿੰਤਾਜਨਕ

ਡਾ. ਸੌਮਿਆ ਸਵਾਮੀਨਾਥਨ ਨੇ ਹਾਲ ਹੀ 'ਚ ਦਿੱਤੇ ਇੰਟਰਵਿਊ ਵਿੱਚ ਕਿਹਾ , " ਇਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲਯੂਏਸ਼ਨ (IHME) ਵੱਲੋਂ ਅਗਸਤ ਮਹੀਨੇ 'ਚ 10 ਲੱਖ ਮੌਤਾਂ ਦਾ ਅਨੁਮਾਨ ਮਾਡਲ ਤੇ ਉਪਲਬਧ ਅੰਕੜਿਆਂ ਤੇ ਅਧਾਰਤ ਹੈ, ਜਿਸ ਨੂੰ ਭਵਿੱਖ ਉੱਤੇ ਨਾ ਛੱਕ ਕੇ ਬਦਲਿਆ ਜਾ ਸਕਦਾ ਹੈ।"

ਉਨ੍ਹਾਂ ਕਿਹਾ, ਮੈਂ ਇਸ ਸਮੇਂ ਕਹਿਣਾ ਚਾਹੁੰਦੀ ਹਾਂ ਕਿ ਹਲਾਤਾ ਬੇਹਦ ਭਿਆਨਕ ਹਨ। ਭਾਰਤ ਤੇ ਦੱਖਣ -ਪੂਰਬੀ ਖ਼ੇਤਰ ਦੇ ਹੋਰਨਾਂ ਦੇਸ਼ਾਂ ਵਿੱਚ ਕੋਰੋਨਾ ਮਾਮਲਿਆਂ ਦੀ ਰੋਜ਼ਾਨਾ ਗਿਣਤੀ ਤੇ ਮੌਤਾਂ ਸਾਡੇ ਲਈ ਵੱਡੀ ਚਿੰਤਾ ਦਾ ਸਵਾਲ ਹੈ। ਅਸੀਂ ਇਹ ਮਹਿਸੂਸ ਕੀਤਾ ਹੈ ਕਿ ਇਸ ਮੁਸ਼ਕਲ ਸਮੇਂ ਵਿੱਚ ਵੀ ਇਸ ਨੂੰ ਘੱਟ ਗਿਣਿਆ ਜਾ ਰਿਹਾ ਹੈ।

ਦਰਅਸਲ, ਦੁਨੀਆ ਦੇ ਹਰ ਦੇਸ਼ ਵਿੱਚ ਕੋਰੋਨਾ ਕੇਸਾਂ ਤੇ ਮੌਤਾਂ ਦੇ ਅੰਕੜੇ ਸਹੀ ਢੰਗ ਨਾਲ ਪੇਸ਼ ਨਹੀਂ ਕੀਤੇ ਜਾ ਰਹੇ ਹਨ ਤੇ ਨਾਂ ਹੀ ਉਨ੍ਹਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ, ਵਿਸ਼ਵਵਿਆਪੀ ਸਰਕਾਰਾਂ ਨੂੰ ਇਸ ਉੱਤੇ ਵਿਚਾਰ ਕਰਨ ਦੀ ਲੋੜ ਹੈ ਤੇ ਉਨ੍ਹਾਂ ਨੂੰ ਅਸਲ ਰਿਪੋਰਟ ਨੂੰ ਨਿਰਪੱਖ ਤੌਰ 'ਤੇ ਪੇਸ਼ ਕੀਤੇ ਜਾਣ ਦੀ ਕੋਸ਼ਿਸ਼ ਕਰਨ ਦੀ ਲੋੜ ਹੈ।

ਸਵਾਮੀਨਾਥਨ ਨੇ ਸਾਰੇ ਹੀ ਦੇਸ਼ਾਂ ਨੂੰ ਮਹਾਂਮਾਰੀ ਬਾਰੇ ਲਗਾਤਾਰ ਵਿਗਿਆਨ ਤੇ ਡਾਟਾ ਉੱਤੇ ਅਧਾਰਤ ਨੀਤੀਆਂ ਨੂੰ ਅਪਡੇਟ ਕਰਨ ਦਾ ਸੱਦਾ ਦਿੱਤਾ। ਉਥੇ ਹੀ ਮਹਾਂਮਾਰੀ ਵਿਚਾਲੇ ਲੋਕਾਂ ਦੇ ਯਾਤਰਾ ਕਰਨ ਉੱਤੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ , ਅੰਤਰ ਰਾਸ਼ਟਰੀ ਸਿਹਤ ਨਿਯਮਾਂ ਦੀ ਸੱਮੀਖਿਆ ਕਮੇਟੀ (ਆਈਐਚਆਰ) ਨੇ ਕਿਹਾ ਹੈ ਕਿ ਵੈਕਸੀਨ ਪਾਸਪੋਰਟ ਯਾਤਰਾ ਲਈ ਪਹਿਲੀ ਸ਼ਰਤ ਨਹੀਂ ਹੋਣੀ ਚਾਹੀਦੀ ਹੈ।

ਉਨ੍ਹਾਂ ਆਖਿਆ ਕਿ ਕੋਰੋਨਾ ਦੇ ਡਬਲ ਮਯੂਟੇਂਟ ਯਾਨਿ ( ਦੋਹਰੇ ਪਰਿਵਰਤਨ ) ਇਹ ਬੇਹਦ ਸੰਚਾਰਤ ਹਨ ਤੇ ਡਬਲਯੂਐਚਓ ਕਮੇਟੀ ਨੇ ਵੀ ਇਸ ਨੂੰ ਇੱਕ ਚਿੰਤਾ ਵਜੋਂ ਸ਼੍ਰੇਣੀਬੱਧ ਕੀਤਾ ਹੈ। ਵਿਸ਼ਵ ਭਰ ਵਿੱਚ ਵੈਕਸੀਨ ਇਕੁਇਟੀ 'ਤੇ ਬੋਲਦਿਆਂ, ਉਨ੍ਹਾਂ ਕਿਹਾ, ਫਿਲਹਾਲ ਹਲਾਤ ਅਜਿਹੇ ਹਨ ਕਿ ਕੋਰੋਨਾ ਦੇ ਖਿਲਾਉ ਤੇ ਇੱਕਜੁੱਟਤਾ ਦੇ ਸਹਿਯੋਗ ਨਾਲ ਇੱਕ ਵਿਸ਼ਵਵਿਆਪੀ ਰਣਨੀਤੀ ਹੋਣੀ ਚਾਹੀਦੀ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ, ਡਬਲਯੂਐਚਓ ਦੇ ਡਾਇਰੈਕਟਰ ਜਨਰਲ ਟੇਡਰੋਸ ਐਡਮੋਮ ਘੇਬਰਿਯੁਸ ਨੇ ਕਿਹਾ ਕਿ, ਡਬਲਯੂਐਚਓ ਫਾਉਂਡੇਸ਼ਨ ਦੁਨੀਆ ਭਰ 'ਚ ਭਾਰਚ ਵਿੱਚ ਸਿਹਤ ਕਰਮਚਾਰੀਆਂ ਦੇ ਲਈ ਆਕਸੀਜਨ, ਦਵਾਈਆਂ ਤੇ ਸੁਰੱਖਿਆ ਉਪਕਰਣ ਖਰੀਦਣ ਦੇ ਲਈ " ਟੂਗੈਦਰ ਆਫ ਇੰਡੀਆ " ਦੇ ਤਹਿਤ ਫੰਡਾਂ ਦੀ ਅਪੀਲ ਕਰ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.