ETV Bharat / international

ਚੀਨੀ ਵਿਗਿਆਨੀ ਦਾ ਦਾਅਵਾ, ਵੁਹਾਨ ਦੀ ਲੈਬ 'ਚ ਬਣਿਆ ਸੀ ਕੋਰੋਨਾ ਵਾਇਰਸ

author img

By

Published : Sep 15, 2020, 7:22 AM IST

ਚੀਨੀ ਵਾਇਰਸ ਵਿਗਿਆਨੀ ਨੇ ਦੱਸਿਆ ਕਿ ਕੋਰੋਨਾ ਚਾਈਨਾ ਮਿਲਟਰੀ ਇੰਸਟੀਚਿਊਟ ਵੱਲੋਂ ਖੋਜੇ ਗਏ ਸਭ ਤੋਂ ਭੈੜੇ ਵਾਇਰਸਾਂ ਸੀਸੀ 45 ਅਤੇ ਜ਼ੇਡਐਕਸਸੀ 41 ਨਾਲ ਮਿਲਦੀ ਜੁਲਦੀ ਹੈ। ਸੀਸੀ 45 ਅਤੇ ਜ਼ੇਡਐਕਸਸੀ 41 ਨੇ ਪ੍ਰਯੋਗਸ਼ਾਲਾਵਾਂ ਵਿੱਚ ਤਬਦੀਲੀਆਂ ਦੌਰਾਨ ਇੱਕ ਕੋਰੋਨਾ ਦਾ ਰੂਪ ਧਾਰਿਆ।

ਚੀਨੀ ਵਿਗਿਆਨੀ ਦਾ ਦਾਅਵਾ, ਵੁਹਾਨ ਦੀ ਲੈਬ 'ਚ ਬਣਿਆ ਸੀ ਕੋਰੋਨਾ ਵਾਇਰਸ
ਚੀਨੀ ਵਿਗਿਆਨੀ ਦਾ ਦਾਅਵਾ, ਵੁਹਾਨ ਦੀ ਲੈਬ 'ਚ ਬਣਿਆ ਸੀ ਕੋਰੋਨਾ ਵਾਇਰਸ

ਨਵੀਂ ਦਿੱਲੀ: ਇੱਕ ਚੀਨੀ ਵਾਇਰਲੋਜਿਸਟ (ਵਾਇਰਸ ਵਿਗਿਆਨੀ) ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਵੁਹਾਨ ਵਿੱਚ ਇੱਕ ਸਰਕਾਰੀ ਨਿਯੰਤਰਿਤ ਪ੍ਰਯੋਗਸ਼ਾਲਾ ਵਿੱਚ ਬਣਾਇਆ ਗਿਆ ਸੀ। ਬ੍ਰਿਟਿਸ਼ ਟਾਕ ਸ਼ੋਅ ਲੂਜ਼ ਵੂਮੈਨ ਵਿੱਚ ਚੀਨੀ ਵਾਇਰਲੋਜਿਸਟ ਡਾ. ਲੀ ਮੇਂਗ ਯਾਨ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਆਪਣੇ ਦਾਅਵਿਆਂ ਨੂੰ ਠੋਸ ਕਰਨ ਦੇ ਵੀ ਸਬੂਤ ਹਨ।

ਵਿਗਿਆਨੀ ਨੇ ਕਿਹਾ ਕਿ ਉਨ੍ਹਾਂ ਨੇ ਵੁਹਾਨ ਵਿੱਚ ਨਵੇਂ ਨਿਮੋਨੀਆ ਦੀ ਜਾਂਚ ਦਾ ਕੰਮ ਸੌਂਪਿਆ ਗਿਆ ਸੀ। ਜਾਂਚ ਦੌਰਾਨ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਗੰਭੀਰਤਾ ਅਤੇ ਚੀਨੀ ਸਰਕਾਰ ਵੱਲੋਂ ਉਸ ਨੂੰ ਲੁਕਾਉਣ ਦੀਆਂ ਕੋਸ਼ਿਸ਼ਾਂ ਬਾਰੇ ਪਤਾ ਲੱਗਿਆ।

ਡਾ. ਲੀ ਮੇਂਗ ਨੇ ਹਾਂਗ ਕਾਂਗ ਦੇ ਸਕੂਲ ਆਫ਼ ਪਬਲਿਕ ਹੈਲਥ ਵਿਚ ਵਾਇਰਲੌਜੀ ਅਤੇ ਇਮਯੂਨੋਜੀ ਵਿੱਚ ਮਹਾਰਤ ਹਾਸਲ ਕੀਤੀ ਹੈ। ਮੇਂਗ ਨੇ ਕਿਹਾ ਕਿ ਉਨ੍ਹਾਂ ਨੇ ਹਾਂਗ ਕਾਂਗ ਤੋਂ ਅਮਰੀਕਾ ਜਾਣ ਤੋਂ ਪਹਿਲਾਂ ਦਸੰਬਰ ਅਤੇ ਜਨਵਰੀ ਦੇ ਅੱਧ ਵਿਚਕਾਰ ਚੀਨ ਵਿੱਚ ਨਿਮੋਨੀਆ ਬਾਰੇ ਦੋ ਖੋਜਾਂ ਕੀਤੀਆਂ ਸਨ।

ਮੈਨੂੰ ਗਾਇਬ ਹੋਣ ਦੀ ਧਮਕੀ ਦਿੱਤੀ ਗਈ ਸੀ

ਡਾ. ਲੀ ਮੇਂਗ ਯਾਨ ਨੇ ਕਿਹਾ ਕਿ ਮੈਂ ਆਪਣੇ ਸੁਪਰਵਾਈਜ਼ਰ ਨੂੰ ਕੋਰੋਨਾ ਵਾਇਰਸ ਦੀ ਜਾਂਚ ਰਿਪੋਰਟ ਦੇਣ ਦਾ ਫੈਸਲਾ ਕੀਤਾ ਹੈ। ਸੁਪਰਵਾਈਜ਼ਰ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦਾ ਸਲਾਹਕਾਰ ਵੀ ਹੈ। ਪਰ ਡਬਲਯੂਐਚਓ ਅਤੇ ਮੇਰੇ ਸੁਪਰਵਾਈਜ਼ਰ ਨੇ ਜਾਂਚ ਰਿਪੋਰਟ 'ਤੇ ਵੀ ਪ੍ਰਤੀਕ੍ਰਿਆ ਨਹੀਂ ਦਿੱਤੀ। ਵਾਰ-ਵਾਰ ਪੁੱਛਣ 'ਤੇ, ਹਰੇਕ ਨੇ ਮੈਨੂੰ ਚੇਤਾਵਨੀ ਦਿੱਤੀ ਕਿ ਇਸ ਮਾਮਲੇ ਵਿੱਚ ਸੀਮਾਵਾਂ ਨੂੰ ਪਾਰ ਨਾ ਕਰੋ ਅਤੇ ਚੁੱਪ ਰਹੋ। ਮੈਨੂੰ ਗਾਇਬ ਕਰਨ ਦੀ ਧਮਕੀ ਵੀ ਦਿੱਤੀ ਗਈ ਸੀ। ਚੀਨੀ ਵਾਇਰਲੌਜੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਸੁਪਰਵਾਈਜ਼ਰ ਸਹੀ ਕੰਮ ਕਰੇਗਾ।

ਅਮਰੀਕਾ ਸਣੇ ਕਈ ਦੇਸ਼ਾਂ ਨੇ ਚੀਨ ਅਤੇ WHO ਦੋਵਾਂ ਦੀ ਅਲੋਚਨਾ ਕੀਤੀ ਸੀ। ਲੀ ਮੇਂਗ ਨੇ ਖੁਲਾਸਾ ਕੀਤਾ ਕਿ ਇਸੇ ਕਾਰਨ ਉਨ੍ਹਾਂ ਨੇ ਅਮਰੀਕਾ ਵਿੱਚ ਇੱਕ ਮਸ਼ਹੂਰ ਚੀਨੀ ਯੂ ਟਿਬਰ ਤੱਕ ਪਹੁੰਚ ਕੀਤੀ ਸੀ। ਐਕਸਪੋਜ਼ ਨਾਮ ਦੇ ਇਸ ਯੂ ਟਿਊਬ ਚੈਨਲ ਨੇ ਦੱਸਿਆ ਕਿ ਚੀਨੀ ਕਮਿਊਨਿਸਟ ਪਾਰਟੀ ਕੋਵਿਡ -19 ਸੰਕਟ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਵਾਇਰਸ ਦਾ ਮਨੁੱਖ-ਤੋਂ-ਮਨੁੱਖੀ ਲਾਗ ਹੈ। ਇਹ ਇੱਕ ਖ਼ਤਰਨਾਕ ਵਾਇਰਸ ਹੈ। ਜਲਦੀ ਹੀ ਇਸ ਦਾ ਪ੍ਰਕੋਪ ਬਣ ਜਾਵੇਗਾ।

ਚੀਨ ਦੇ ਭੈੜੇ ਵਾਇਰਸ ਸੀਸੀ 45 ਅਤੇ ਜ਼ੈਡਐਕਸਸੀ 41 ਨਾਲ ਮਿਲਦਾ ਹੈ ਕੋਰੋਨਾ

ਡਾਕਟਰ ਨੇ ਇੱਕ ਹੋਰ ਹੈਰਾਨੀਜਨਕ ਖੁਲਾਸਾ ਕੀਤਾ ਹੈ ਕਿ ਕੋਰੋਨਾ ਵਾਇਰਸ ਕੁਦਰਤੀ ਨਹੀਂ ਹੈ ਅਤੇ ਵੁਹਾਨ ਵਿੱਚ ਚੀਨੀ ਸਰਕਾਰ ਵੱਲੋ ਨਿਯੰਤਰਿਤ ਇੱਕ ਪ੍ਰਯੋਗਸ਼ਾਲਾ ਵਿੱਚ ਬਣਾਇਆ ਗਿਆ ਹੈ।

ਚੀਨੀ ਵਾਇਰਸ ਵਿਗਿਆਨੀ ਨੇ ਕਿਹਾ ਕਿ ਕੋਰੋਨਾ ਚਾਈਨਾ ਮਿਲਟਰੀ ਇੰਸਟੀਚਿਉਟ ਵੱਲੋਂ ਖੋਜੇ ਗਏ ਸਭ ਤੋਂ ਭੈੜੇ ਵਾਇਰਸਾਂ ਸੀਸੀ 45 ਅਤੇ ਜ਼ੇਡਐਕਸਸੀ 41 ਨਾਲ ਮਿਲਦੀ ਜੁਲਦੀ ਹੈ। ਸੀਸੀ 45 ਅਤੇ ਜ਼ੇਡਐਕਸਸੀ 41 ਨੇ ਪ੍ਰਯੋਗਸ਼ਾਲਾਵਾਂ ਵਿੱਚ ਤਬਦੀਲੀਆਂ ਦੌਰਾਨ ਇੱਕ ਕੋਰੋਨਾ ਦਾ ਰੂਪ ਧਾਰਿਆ।

ਇਸ ਪ੍ਰਗਟਾਵੇ ਦੇ ਵਿਗਿਆਨਕ ਸਬੂਤ ਬਾਰੇ ਪੁੱਛੇ ਜਾਣ 'ਤੇ ਡਾ. ਲੀ ਮੇਂਗ ਨੇ ਕਿਹਾ ਕਿ ਉਸ ਕੋਲ ਚੀਨੀ ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ ਦੀ ਖੁਫ਼ੀਆਂ ਜਾਣਕਾਰੀ ਹੈ। ਇਸਦੇ ਨਾਲ ਹੀ ਸਥਾਨਕ ਚੀਨੀ ਡਾਕਟਰਾਂ ਅਤੇ ਹੋਰਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਕੋਰੋਨਾ ਬਾਰੇ ਜਾਣਕਾਰੀ ਲੁਕੀ ਹੋਈ ਸੀ।

ਸਬੂਤ ਵਜੋਂ ਦੋ ਵਿਗਿਆਨਕ ਰਿਪੋਰਟਾਂ ਪ੍ਰਕਾਸ਼ਤ ਕੀਤੀਆਂ ਜਾਣਗੀਆਂ

ਚੀਨੀ ਵਾਇਰਲੋਜਿਸਟ ਨੇ ਕਿਹਾ ਕਿ ਉਹ ਦੁਨੀਆ ਭਰ ਦੇ ਚੋਟੀ ਦੇ ਵਿਗਿਆਨੀਆਂ ਦੇ ਇੱਕ ਛੋਟੇ ਸਮੂਹ ਨਾਲ ਦੋ ਵਿਗਿਆਨਕ ਰਿਪੋਰਟਾਂ ‘ਤੇ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਇਸ ਨੂੰ ਪ੍ਰਕਾਸ਼ਤ ਕੀਤਾ ਜਾਵੇਗਾ। ਪਹਿਲੀ ਰਿਪੋਰਟ ਕੁਝ ਦਿਨਾਂ ਵਿੱਚ ਆਵੇਗੀ ਅਤੇ ਇਹ ਸਾਰੇ ਸਬੂਤ ਲੋਕਾਂ ਨੂੰ ਦੱਸੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਬਹੁਤ ਹੀ ਛੂਤ ਵਾਲਾ ਅਤੇ ਖ਼ਤਰਨਾਕ ਵਾਇਰਸ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਹਾਂਗ ਕਾਂਗ ਭੱਜਣ ਤੋਂ ਬਾਅਦ ਆਪਣੀ ਸੁਰੱਖਿਆ ਬਾਰੇ ਚਿੰਤਤ ਸੀ?

ਡਾਕਟਰ ਨੇ ਕਿਹਾ ਕਿ ਉਹ ਜਲਦੀ ਤੋਂ ਜਲਦੀ ਕੋਰੋਨਾ ਬਾਰੇ ਦੁਨੀਆ ਨੂੰ ਸੁਨੇਹਾ ਭੇਜਣਾ ਚਾਹੁੰਦੀ ਸੀ। ਉਸ ਵੇਲੇ ਬਹੁਤ ਡਰ ਲੱਗ ਰਿਹਾ ਸੀ ਪਰ ਮੈਨੂੰ ਇਹ ਕਰਨਾ ਪਿਆ ਕਿਉਂਕਿ ਮੈਂ ਇੱਕ ਡਾਕਟਰ ਹਾਂ ਅਤੇ ਮੈਂ ਇਹ ਨਹੀਂ ਦੇਖ ਸਕਦੀ। ਜੇ ਮੈਂ ਦੁਨੀਆਂ ਨੂੰ ਸੱਚਾਈ ਨਹੀਂ ਦੱਸਾਂਗੀ, ਤਾਂ ਮੈਨੂੰ ਇਸਦਾ ਪਛਤਾਵਾ ਹੋਵੇਗਾ। ਇਸ ਲਈ ਨਿਊ ਯਾਰਕ ਫਾਉਂਡੇਸ਼ਨ ਨੇ ਹਾਂਗ ਕਾਂਗ ਛੱਡਣ ਵਿੱਚ ਮੇਰੀ ਗੁਪਤ ਮਦਦ ਕੀਤੀ। ਫਾਉਂਡੇਸ਼ਨ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਚੀਨੀ ਸਰਕਾਰ ਦੇ ਵਿਰੁੱਧ ਹਨ।

ਆਮ ਲੋਕ ਵੀ ਰਿਪੋਰਟ ਪੜ੍ਹ ਸਕਣਗੇ

ਡਾ. ਲੀ ਮੇਂਗ ਨੇ ਆਪਣੀ ਅਪ੍ਰਕਾਸ਼ਿਤ ਵਿਗਿਆਨਕ ਰਿਪੋਰਟ ਬਾਰੇ ਕਿਹਾ ਕਿ ਆਮ ਲੋਕ ਵੀ ਇਸ ਨੂੰ ਪੜ੍ਹ ਸਕਣਗੇ। ਇਹ ਬਹੁਤ ਸੌਖਾ ਹੋਵੇਗਾ। ਜੀਨੋਮ ਕ੍ਰਮ ਸਾਡੇ ਮਨੁੱਖੀ ਫਿੰਗਰਪ੍ਰਿੰਟ ਵਾਂਗ ਹਨ। ਇਸਦੇ ਅਧਾਰ 'ਤੇ, ਮੈਂ ਲੋਕਾਂ ਨੂੰ ਦੱਸਾਂਗੀ ਕਿ ਇਹ ਚੀਨ ਤੋਂ ਕਿਉਂ ਆਇਆ ਅਤੇ ਉਹ ਇਸ ਨੂੰ ਬਣਾਉਣ ਵਾਲੇ ਇਕਲੇ ਕਿਉਂ ਹਨ? ਉਨ੍ਹਾਂ ਨੇ ਅੱਗੇ ਕਿਹਾ ਕਿ ਤੁਹਾਨੂੰ ਵੀ ਜਾਂਚ ਕਰਨੀ ਚਾਹੀਦੀ ਹੈ, ਪਛਾਣੋ ਅਤੇ ਤਸਦੀਕ ਕਰੋ। ਸਾਡੇ ਲਈ ਵਾਇਰਸ ਦੀ ਸ਼ੁਰੂਆਤ ਨੂੰ ਜਾਣਨਾ ਇਕ ਮਹੱਤਵਪੂਰਣ ਪਹਿਲੂ ਹੈ। ਜੇ ਇਹ ਨਹੀਂ ਕੀਤਾ ਜਾਂਦਾ ਤਾਂ ਇਹ ਹਰ ਇੱਕ ਲਈ ਘਾਤਕ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.