ETV Bharat / international

‘ਨਾਗਰਿਕਾਂ ਨੂੰ ਸੁਰੱਖਿਅਤ ਜਾਣ ਦੇਣ ’ਤੇ ਰਾਜੀ ਹੋਇਆ ਤਾਲਿਬਾਨ’

author img

By

Published : Aug 18, 2021, 10:57 AM IST

ਨਾਗਰਿਕਾਂ ਨੂੰ ਸੁਰੱਖਿਅਤ ਜਾਣ ਦੇਣ ’ਤੇ ਰਾਜੀ ਹੋਇਆ ਤਾਲਿਬਾਨ
ਨਾਗਰਿਕਾਂ ਨੂੰ ਸੁਰੱਖਿਅਤ ਜਾਣ ਦੇਣ ’ਤੇ ਰਾਜੀ ਹੋਇਆ ਤਾਲਿਬਾਨ

ਤਾਲਿਬਾਨ ਕਾਬੁਲ ਤੋਂ ਅਮਰੀਕਾ ਦੇ ਜਹਾਜ਼ ਤੋਂ ਬਾਹਰ ਜਾਣ ਦੇ ਲਈ ਨਾਗਰੀਕਾਂ ਨੂੰ ਸੁਰੱਖਿਅਤ ਜਾਣ ਦੇਣ ਦੇ ਲਈ ਤਿਆਰ ਹੋ ਗਿਆ ਹੈ। ਇਹ ਜਾਣਕਾਰੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਮੰਗਲਵਾਰ ਨੂੰ ਦਿੱਤੀ।

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਤਾਲਿਬਾਨ ਅਮਰੀਕੀ ਜਹਾਜ਼ਾਂ ਦੁਆਰਾ ਕਾਬੁਲ ਤੋਂ ਬਾਹਰ ਨਿਕਲਣ ਲਈ ਸੰਘਰਸ਼ ਕਰ ਰਹੇ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ 'ਸੁਰੱਖਿਅਤ ਜਾਣ' ਦੇਣ ਦੇ ਲਈ ਰਾਜੀ ਹੋ ਗਿਆ ਹੈ। ਹਾਲਾਂਕਿ ਅਮਰੀਕੀ, ਅਫਗਾਨ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਕੱਢਣ ਦੀ ਅੰਤਿਮ ਤਾਰੀਖ ਦੇਸ਼ ਦੇ ਨਵੇਂ ਸ਼ਾਸਕਾਂ ਨਾਲ ਗੱਲਬਾਤ ਨਹੀਂ ਕੀਤੀ ਗਈ ਹੈ।

ਜੈਕ ਸੁਲੀਵਾਨ ਨੇ ਉਨ੍ਹਾਂ ਰਿਪੋਰਟਾਂ ਦਾ ਹਵਾਲਾ ਦਿੱਤਾ ਕਿ ਕੁਝ ਨਾਗਰਿਕਾਂ ਨੂੰ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ ਦੀ ਕੋਸ਼ਿਸ਼ ਦੌਰਾਨ ਰੋਕਿਆ ਗਿਆ, ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਜਾਂ ਕੁਝ ਨਾਲ ਕੁੱਟਮਾਰ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕ ਏਅਰਪੋਰਟ ਪਹੁੰਚ ਰਹੇ ਹਨ।

ਪੈਂਟਾਗਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਸੋਮਵਾਰ ਨੂੰ ਰੁਕਾਵਟਾਂ ਤੋਂ ਬਾਅਦ ਲੋਕਾਂ ਨੂੰ ਜਹਾਜ਼ਾਂ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਮੌਸਮ ਦੀ ਸਮੱਸਿਆ ਦੇ ਬਾਵਜੂਦ ਇਸਨੂੰ ਤੇਜ਼ ਕਰ ਦਿੱਤਾ ਗਿਆ ਹੈ। ਵਾਧੂ ਅਮਰੀਕੀ ਫ਼ੌਜਾਂ ਪਹੁੰਚ ਗਈਆਂ ਹਨ ਅਤੇ ਹੋਰ ਫ਼ੌਜਾਂ ਰਸਤੇ ਵਿੱਚ ਹਨ। ਆਉਣ ਵਾਲੇ ਦਿਨਾਂ ਵਿੱਚ ਹਵਾਈ ਅੱਡੇ ਦੀ ਸੁਰੱਖਿਆ ਲਈ 6,000 ਤੋਂ ਵੱਧ ਸੈਨਿਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਪੈਂਟਾਗਨ ਦੇ ਬੁਲਾਰੇ ਜੌਹਨ ਕਿਬਰੀ ਨੇ ਕਿਹਾ ਕਿ ਅਮਰੀਕੀ ਕਮਾਂਡਰਾਂ ਨੇ ਹਵਾਈ ਅੱਡੇ 'ਤੇ ਝੜਪਾਂ ਤੋਂ ਬਚਣ ਲਈ ਤਾਲਿਬਾਨ ਕਮਾਂਡਰਾਂ ਨਾਲ 'ਇੱਕ ਦਿਨ ’ਚ ਕਈ ਵਾਰ' ਗੱਲਬਾਤ ਕੀਤੀ। ਇਹ ਸੰਕੇਤ ਦਿੰਦਾ ਹੈ ਕਿ ਅਫਗਾਨਿਸਤਾਨ ਦੇ ਨਵੇਂ ਸ਼ਾਸਕ, ਜੋ ਅਮਰੀਕਾ ਦੀ ਹਮਾਇਤ ਵਾਲੀ ਕਾਬੁਲ ਸਰਕਾਰ ਖਿਲਾਫ 20 ਸਾਲਾਂ ਦੀ ਲੜਾਈ ਤੋਂ ਬਾਅਦ ਸੱਤਾ ਵਿੱਚ ਆਏ ਹਨ, ਦੀ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਪ੍ਰੀਕ੍ਰਿਆ ਨੂੰ ਰੋਕਣ ਦੀ ਬਿਲਕੁੱਲ ਵੀ ਯੋਜਨਾ ਨਹੀਂ ਹੈ।

ਸੁਲੀਵਾਨ ਨੇ ਕਿਹਾ ਕਿ ਤਾਲਿਬਾਨ ਲੋਕਾਂ ਨੂੰ ਬਾਹਰ ਕੱਢਣ ਲਈ ਕਿੰਨਾ ਸਮਾਂ ਦੇਵੇਗਾ ਇਸ ਬਾਰੇ ਅਜੇ ਗੱਲਬਾਤ ਚੱਲ ਰਹੀ ਹੈ। ਬਾਇਡੇਨ ਨੇ ਕਿਹਾ ਕਿ ਉਹ ਇਸ ਨੂੰ 31 ਅਗਸਤ ਤੱਕ ਪੂਰਾ ਕਰਨਾ ਚਾਹੁੰਦੇ ਹਨ।

ਕਾਬੁਲ ਵਿੱਚ ਅਮਰੀਕੀ ਫੌਜ ਦੇ ਕਮਾਂਡਰ ਜਨਰਲ ਫਰੈਂਕ ਮੈਕੈਂਜ਼ੀ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਦਾ ਇੱਕ ਅਚਾਨਕ ਦੌਰਾ ਕੀਤਾ। ਉਨ੍ਹਾਂ ਨੇ ਦੋਹਾ ਵਿੱਚ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਸਮਝੌਤੇ 'ਤੇ ਐਤਵਾਰ ਨੂੰ ਤਾਲਿਬਾਨ ਨੇਤਾਵਾਂ ਨਾਲ ਗੱਲਬਾਤ ਕੀਤੀ।

ਇਹ ਪੁੱਛੇ ਜਾਣ 'ਤੇ ਕਿ ਕੀ ਬਾਇਡੇਨ ਪ੍ਰਸ਼ਾਸਨ ਤਾਲਿਬਾਨ ਨੂੰ ਅਫਗਾਨਿਸਤਾਨ ਦੇ ਜਾਇਜ਼ ਸ਼ਾਸਕ ਵਜੋਂ ਮਾਨਤਾ ਦਿੰਦਾ ਹੈ। ਇਸ ’ਤੇ ਸੁਲੀਵਾਨ ਨੇ ਕਿਹਾ ਕਿ ਇਸ ’ਚ ਬਹੁਤ ਜਲਦਬਾਜ਼ੀ ਹੋਵੇਗੀ ਅਤੇ ਤਾਲਿਬਾਨ ਦਾ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਮਾਪਦੰਡਾਂ ਦਾ ਪਾਲਣ ਕਰਨ ਦਾ ਰਿਕਾਰਡ ਚੰਗਾ ਨਹੀਂ ਰਿਹਾ।

ਫੌਜ ਦੇ ਮੇਜਰ ਜਨਰਲ ਵਿਲੀਅਮ ਟੇਲਰ ਨੇ ਪੈਂਟਾਗਨ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਉਪਕਰਣ ਲੈ ਕੇ ਆਏ 9 ਸੀ -17 ਏਅਰ ਫੋਰਸ ਦੇ ਜਹਾਜ਼ ਅਤੇ ਲਗਭਗ 1,000 ਸਿਪਾਹੀ ਰਾਤੋ ਰਾਤ ਹਵਾਈ ਅੱਡੇ ’ਤੇ ਪਹੁੰਚੇ ਅਤੇ ਸੱਤ ਸੀ -17 ਜਹਾਜ਼ 700-800 ਨਾਗਰਿਕਾਂ ਨੂੰ ਲੈ ਕੇ ਆਏ।

ਇਸ ਦੌਰਾਨ, ਕੁਝ ਅਮਰੀਕੀ ਜੋੜੇ ਅਫਗਾਨ ਬੱਚਿਆਂ ਨੂੰ ਗੋਦ ਲੈਣ ਅਤੇ ਉਨ੍ਹਾਂ ਨੂੰ ਆਪਣੇ ਨਾਲ ਅਮਰੀਕਾ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਦੇਸ਼ ਵਿਭਾਗ ਦੇ ਮੁਤਾਬਿਕ ਬੱਚੇ ਨੂੰ ਗੋਦ ਲੈਣ ਲਈ ਅਫਗਾਨ ਫੈਮਿਲੀ ਕੋਰਟ ਤੋਂ ਮਨਜ਼ੂਰੀ ਦੀ ਲੋੜ ਹੁੰਦੀ ਹੈ ਅਤੇ ਉਸ ਤੋਂ ਬਾਅਦ ਬੱਚੇ ਨੂੰ ਅਮਰੀਕਾ ਲਿਆਂਦਾ ਜਾ ਸਕਦਾ ਹੈ, ਪਰ ਤਾਲਿਬਾਨ ਦੇ ਅਧੀਨ ਇਹ ਮੁਸ਼ਕਲ ਜਾਪਦਾ ਹੈ।

ਅਜਿਹਾ ਹੀ ਇੱਕ ਜੋੜਾ ਬਹਾਉਦੀਨ ਮੁਜਤਬਾ ਅਤੇ ਉਸਦੀ ਪਤਨੀ ਲੀਸਾ ਇੱਕ 10 ਸਾਲ ਦੇ ਅਫਗਾਨ ਲੜਕੇ ਨੂੰ ਗੋਦ ਲੈਣਾ ਚਾਹੁੰਦੇ ਹਨ। ਉਹ ਪੰਜ ਸਾਲ ਪਹਿਲਾਂ ਇਸ ਬੱਚੇ ਨੂੰ ਮਿਲੇ ਸਨ ਅਤੇ ਉਸਦੀ ਮਾਂ ਦੀ ਕੈਂਸਰ ਨਾਲ ਮੌਤ ਹੋ ਗਈ ਸੀ ਅਤੇ ਉਸਦੇ ਪਿਤਾ ਉਸਦੀ ਦੇਖਭਾਲ ਕਰਨ ਵਿੱਚ ਅਸਮਰੱਥ ਸੀ।

ਵਿਦੇਸ਼ ਵਿਭਾਗ ਦੇ ਅੰਕੜਿਆਂ ਅਨੁਸਾਰ ਅਫਗਾਨਿਸਤਾਨ ਤੋਂ ਬੱਚਿਆਂ ਨੂੰ ਗੋਦ ਲੈਣ ਦੀ ਦਰ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ। 1999 ਤੋਂ 2019 ਤੱਕ, ਅਮਰੀਕੀ ਪਰਿਵਾਰਾਂ ਨੇ 41 ਅਫਗਾਨ ਬੱਚਿਆਂ ਨੂੰ ਗੋਦ ਲਿਆ।

ਇਹ ਵੀ ਪੜੋ: ਅਫ਼ਗਾਨਿਸਤਾਨ ਨੂੰ ਲੈ ਕੇ ਬਾਇਡੇਨ ਨੇ ਬ੍ਰਿਟੇਨ ਦੇ PM ਨਾਲ ਕੀਤੀ ਗੱਲਬਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.