ETV Bharat / international

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ WHO ਨਾਲ ਸਬੰਧ ਖ਼ਤਮ ਕਰਨ ਦਾ ਕੀਤਾ ਐਲਾਨ

author img

By

Published : May 30, 2020, 8:37 AM IST

Updated : May 30, 2020, 9:32 AM IST

ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨਾਲ ਸਬੰਧ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਡਬਲਿਊਐਚਓ ਨਾਲ ਆਪਣੇ ਸਬੰਧ ਖ਼ਤਮ ਕਰ ਰਿਹਾ ਹੈ।

us terminating relationship with world health organization says trump
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ WHO ਨਾਲ ਸਬੰਧ ਖ਼ਤਮ ਕਰਨ ਦੀ ਕੀਤਾ ਐਲਾਨ

ਵਾਸ਼ਿੰਗਟਨ: ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨਾਲ ਸਬੰਧ ਖ਼ਤਮ ਕਰਨ ਦਾ ਐਲਾਨ ਕੀਤਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਵਿਸ਼ਵ ਸਿਹਤ ਸੰਗਠਨ ਨਾਲ ਆਪਣੇ ਸਬੰਧ ਖ਼ਤਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡਬਲਯੂਐਚਓ ਨਾਵਲ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਫੈਲਣ ਨੂੰ ਸਹੀ ਤਰ੍ਹਾਂ ਰੋਕਣ ਵਿੱਚ ਅਸਫਲ ਰਿਹਾ ਹੈ।

  • We are terminating our relationship with the World Health Organization, which acts at the behest of China. pic.twitter.com/QmTKmsLSbP

    — The White House (@WhiteHouse) May 29, 2020 " class="align-text-top noRightClick twitterSection" data=" ">

ਟਰੰਪ ਨੇ ਪਹਿਲਾਂ ਹੀ ਸੰਯੁਕਤ ਰਾਸ਼ਟਰ ਦੀ ਇਸ ਏਜੰਸੀ ਨੂੰ ਫੰਡ ਦੇਣਾ ਬੰਦ ਕਰ ਦਿੱਤਾ ਸੀ। ਉਸਨੇ ਦੋਸ਼ ਲਾਇਆ ਕਿ ਇਹ ਏਜੰਸੀ ਚੀਨ ਦੀ “ਕਠਪੁਤਲੀ” ਹੈ, ਜਿਸ ਨਾਲ ਵਿਸ਼ਵ ਵਿੱਚ ਸਿਹਤ ਸੰਕਟ ਪੈਦਾ ਹੋ ਰਹੇ ਹਨ।

ਟਰੰਪ ਨੇ ਕਿਹਾ ਕਿ "ਦੁਨੀਆ ਵਾਇਰਸ ਸਬੰਧੀ ਚੀਨ ਤੋਂ ਜਵਾਬ ਚਾਹੁੰਦਾ ਹੈ।" ਅਸੀਂ ਹਰ ਸਥਿਤੀ ਵਿੱਚ ਪਾਰਦਰਸ਼ਤਾ ਚਾਹੁੰਦੇ ਹਾਂ।"

ਇਹ ਵੀ ਪੜ੍ਹੋ: ਕੋਵਿਡ-19: ਪੰਜਾਬ 'ਚ 39 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 2197

ਬੀਜਿੰਗ ਨੇ ਅਮਰੀਕਾ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ ਕਿ ਪਿਛਲੇ ਸਾਲ ਚੀਨ ਦੇ ਸ਼ਹਿਰ ਵੁਹਾਨ ਵਿੱਚ ਜਦੋਂ ਇਹ ਵਾਇਰਸ ਪਹਿਲੀ ਵਾਰ ਦਿਖਾਈ ਦਿੱਤਾ ਸੀ ਤਾਂ ਉਦੋਂ ਖ਼ਤਰਾ ਵੱਧ ਗਿਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਵਾਸ਼ਿੰਗਟਨ ਡਬਲਯੂਐਚਓ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਵਾਇਰਸ ਨੂੰ ਲੈ ਕੇ ਆਪਣੇ ਅਸਪਸ਼ਟ ਪ੍ਰਤੀਕਰਮ ਲਈ ਦੂਜਿਆਂ ਨੂੰ ਦੋਸ਼ੀ ਠਹਿਰਾਉਂਦਾ ਹੈ।

ਜਾਣਕਾਰ ਲਈ ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਦੇ ਫੰਡ ਵਿੱਚ ਅਮਰੀਕਾ ਸੱਭ ਤੋਂ ਵੱਧ ਯੋਗਦਾਨ ਪਾਉਂਦਾ ਸੀ। ਅਮਰੀਕਾ ਨੇ ਪਿਛਲੇ ਸਾਲ ਘੱਟੋ-ਘੱਟ 400 ਮੀਲੀਅਨ ਡਾਲਰ ਦਿੱਤੇ ਸੀ।

Last Updated : May 30, 2020, 9:32 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.