ETV Bharat / international

WHO ਚੀਨ ਪੱਖੀ, ਅਮਰੀਕਾ ਫੰਡਿਗ ਰੋਕਣ ਲਈ ਕਰੇਗਾ ਵਿਚਾਰ: ਟਰੰਪ

author img

By

Published : Apr 8, 2020, 10:14 AM IST

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਜਿੱਠਣ ਦੇ ਮਾਮਲੇ ’ਚ ਵਿਸ਼ਵ ਸਿਹਤ ਸੰਗਠਨ (WHO) ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ WHO ਨੂੰ ਲੈ ਕੇ ਚੀਨ ਉੱਤੇ ਵੱਧ ਧਿਆਨ ਦੇਣ ਦਾ ਦੋਸ਼ ਲਾਇਆ ਹੈ।

donald trump
ਫੋਟੋ

ਵਾਸ਼ਿੰਗਟਨ: ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਮਾਮਲੇ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਕਾਰ ਵਖਰੀ ਤਕਰਾਰ ਸ਼ੁਰੂ ਹੋ ਚੁੱਕੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (WHO) ਨੂੰ ਅਮਰੀਕਾ ਤੋਂ ਵੱਡੇ ਪੱਧਰ ਉੱਤੇ ਫੰਡਿਗ ਮਿਲਦੀ ਹੈ। ਉਨ੍ਹਾਂ ਕਿਹਾ ਕਿ, ਜਦੋਂ ਚੀਨ ਲਈ ਯਾਤਰਾ ’ਤੇ ਪਾਬੰਦੀ ਲਗਾਈ, ਤਾਂ WHO ਮੇਰੇ ਨਾਲ ਅਸਹਿਮਤ ਰਹੇ ਤੇ ਮੇਰੇ ਫੈਸਲੇ ਦੀ ਆਲੋਚਨਾ ਕੀਤੀ।

  • The W.H.O. really blew it. For some reason, funded largely by the United States, yet very China centric. We will be giving that a good look. Fortunately I rejected their advice on keeping our borders open to China early on. Why did they give us such a faulty recommendation?

    — Donald J. Trump (@realDonaldTrump) April 7, 2020 " class="align-text-top noRightClick twitterSection" data=" ">

WHO ਦੀ ਰੁਕੇਗੀ ਫੰਡਿੰਗ
ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ WHO ਦਾ ਚੀਨ ਵੱਲ ਜ਼ਿਆਦਾ ਧਿਆਨ ਹੈ। ਉਹ ਵਿਸ਼ਵ ਸਿਹਤ ਸੰਗਠਨ ’ਤੇ ਵੱਡੀ ਰੋਕ ਲਾਉਣ ਜਾ ਰਹੇ ਹਨ। ਸੰਯੁਕਤ ਰਾਸ਼ਟਰ ਦੀ ਇਸ ਇਕਾਈ ਦੀ ਫੰਡਿਗ ਦਾ ਵੱਡਾ ਸਰੋਤ ਅਮਰੀਕਾ ਹੈ। ‘ਅਮਰੀਕਾ ਫ਼ਸਟ’ (ਅਮਰੀਕਾ ਪਹਿਲਾਂ) ਦਾ ਨਾਅਰਾ ਦੇਣ ਵਾਲੇ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ WHO ਉੱਤੇ ਖ਼ਰਚ ਕੀਤੇ ਜਾਣ ਵਾਲੇ ਪੈਸੇ ਉੱਤੇ ਰੋਕ ਲਗਾਉਣ ਜਾ ਰਹੇ ਹਾਂ।

ਜ਼ਿਕਰਯੋਗ ਹੈ ਕਿ ਟਰੰਪ ਪਹਿਲਾਂ ਵੀ ਸੰਯੁਕਤ ਰਾਸ਼ਟਰ ਅਧੀਨ ਕੰਮ ਕਰਨ ਵਾਲੀਆਂ ਏਜੰਸੀਆਂ ਨੂੰ ਆਪਣੇ ਨਿਸ਼ਾਨੇ ’ਤੇ ਲੈ ਚੁੱਕੇ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਡੋਨਾਲਡ ਟਰੰਪ ਨੇ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਹ WHO ਲਈ ਖ਼ਰਚ ਕੀਤੇ ਜਾਣ ਵਾਲੇ ਕਿੰਨੀ ਰਕਮ ਉੱਤੇ ਰੋਕ ਲਗਾਉਣਗੇ। ਉਨ੍ਹਾਂ ਕਿਹਾ ਕਿ ਅਸੀਂ ਫੰਡਿਗ ਖ਼ਤਮ ਕਰਨ ਬਾਰੇ ਵਿਚਾਰ ਕਰਾਂਗੇ। WHO ਦਾ ਚੀਨ ਪੱਖੀ ਹੋਣਾ ਪੱਖਪਾਤੀ ਹੈ ਤੇ ਇਹ ਸਹੀ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.