ETV Bharat / entertainment

Pathaan in Parliament : ਸੰਸਦ 'ਚ ਵੀ ਗੂੰਜੀ 'ਪਠਾਨ', TMC ਸੰਸਦ ਡੇਰੇਕ ਓਬ੍ਰਾਇਨ ਨੇ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦੀ ਕੀਤੀ ਤਾਰੀਫ

author img

By

Published : Feb 8, 2023, 5:58 PM IST

ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਲਗਾਤਾਰ ਵਿਰੋਧ ਹੋਣ ਤੋਂ ਬਾਅਦ ਵੀ ਹਿੱਟ ਸਾਬਿਤ ਹੋਈ ਅਤੇ ਇਸਦੀ ਕਾਮਯਾਬੀ ਦਾ ਡੰਕਾ ਭਾਰਤੀ ਸੰਸਦ ਵਿੱਚ ਵੀ ਵੱਜਿਆ। ਇਸਦੇ ਨਾਲ ਹੀ ਸ਼ਾਹਰੁਖ ਖਾਨ ਦੀ ਦਿਲ ਖੋਲ੍ਹ ਕੇ ਤਾਰੀਫ ਕੀਤੀ ਗਈ।

Pathaan in Parliament
Pathaan in Parliament

ਨਵੀ ਦਿੱਲੀ: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਐਕਸ਼ਨ ਪੈਕਡ ਫਿਲਮ ' 'ਪਠਾਨ' ਨੂੰ ਰਿਲੀਜ਼ ਹੋਏ 14 ਦਿਨ ਹੋ ਚੁੱਕੇ ਹਨ ਅਤੇ ਦੁਨੀਆ ਭਰ ਵਿੱਚ ਇਸਦਾ ਡੰਕਾ ਅਜੇ ਤੱਕ ਵੱਜ ਰਿਹਾ ਹੈ। ਫਿਲਮ ਦੁਨੀਆ ਭਰ ਵਿੱਚ 800 ਕਰੋੜ ਰੁਪਏ ਅਤੇ ਬਾਕਸ ਆਫਿਸ 'ਤੇ 400 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਦੇਸ਼ ਭਰ ਵਿੱਚ ਭਾਰੀ ਵਿਰੋਧ ਬਰਦਾਸ਼ਤ ਕਰਕੇ ਵੀ 'ਪਠਾਨ' ਵਿਰੋਧੀਆ ਨੂੰ ਕੁੱਚਲਦੇ ਹੋਏ ਦੁਨੀਆ ਭਰ ਵਿੱਚ 8 ਹਜ਼ਾਰ ਸਕਰੀਨ 'ਤੇ ਰਿਲੀਜ਼ ਹੋਈ ਅਤੇ ਇਤਿਹਾਸ ਰਚ ਗਈ। ਫਿਲਮ ਨੂੰ ਲੈ ਕੇ ਦੇਸ਼ ਭਰ ਵਿੱਚ ਜੋ ਵਿਰੋਧ ਹੋਇਆ ਸੀ ਉਹ ਸਾਰਾ ਧਰਿਆ ਦਾ ਧਰਿਆ ਰਹਿ ਗਿਆ। ਹੁਣ ਭਾਰਤੀ ਸੰਸਦ ਵਿੱਚ ਵੀ 'ਪਠਾਨ' ਦੀ ਤਾਰੀਫ ਕੀਤੀ ਗਈ।

ਪਾਰਲੀਮੈਂਟ ਵਿੱਚ ਵੱਜਿਆ 'ਪਠਾਨ' ਦਾ ਡੰਕਾ - ਜੀ ਹਾਂ, ਤ੍ਰਿਣਮੂਲ ਕਾਂਗਰਸ (TMC) ਦੇ ਰਾਜ ਸਭਾ ਸੰਸਦ ਡੇਰੇਕ ਓਬ੍ਰਾਇਨ ਨੇ ਭਰੇ ਸਦਨ ਵਿੱਚ ਫਿਲਮ 'ਪਠਾਨ' ਦੀ ਤਾਰੀਫ ਵਿੱਚ ਕਿਹਾ ਬਹੁਤ ਖੂਬ ਸ਼ਾਹਰੁਖ ਖਾਨ ਅਤੇ ਬਹੁਤ ਖੂਬ ਸਿਧਾਰਥ। ਡੇਰੇਕ ਨੇ ਆਪਣੀ ਸਪੀਚ ਨੂੰ ਅੱਗੇ ਵਧਾਉਦੇ ਹੋਏ ਕਿਹਾ,' ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਇੱਕ ਸ਼ਾਨਦਾਰ ਸੁਨੇਹਾ ਦਿੰਦੀ ਹੈ, ਬਹੁਤ ਖੂਬ ਭਾਰਤ ਦੇ ਗਲੋਬਲ ਰਾਜਦੂਤ, ਬਹੁਤ ਖੂਬ ਜਿਨ੍ਹਾਂ ਨੇ ਪਠਾਨ ਬਣਾਈ, ਜੋ ਅਸੀ ਨਹੀ ਕਰ ਸਕੇ ਉਹ ਸ਼ਾਹਰੁਖ ਖਾਨ , ਡਿੰਪਲ ਕਪਾੜੀਆ ਅਤੇ ਜੌਨ ਅਬ੍ਰਾਹਮ ਨੇ ਕਰ ਦਿਖਾਇਆ, ਜੋ ਰਾਜਨੀਤੀ ਨਹੀ ਕਰ ਸਕੀ ਉਹ ਤੁਸੀ ਕਰ ਦਿਖਾਇਆ।

ਪਠਾਨ ਦੀ 14ਵੇ ਦਿਨ ਦੀ ਕਮਾਈ - ਦੱਸ ਦਈਏ, ਫਿਲਮ 'ਪਠਾਨ' ਆਪਣੇ ਰਿਲੀਜ਼ ਦੇ 15ਵੇ ਦਿਨ ਵਿੱਚ ਚੱਲ ਰਹੀ ਹੈ। ਫਿਲਮ ਨੇ 14ਵੇ ਦਿਨ 7 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ, ਜਿਸ ਤੋਂ ਫਿਲਮ ਦਾ ਘਰੇਲੂ ਬਾਕਸ ਆਫਿਸ 'ਤੇ ਗਰਾਸ ਕਲੈਕਸ਼ਨ 523 ਕਰੋੜ ਅਤੇ ਨੈੱਟ ਕਲੈਕਸ਼ਨ 438.45 ਕਰੋੜ ਰੁਪਏ ਹੋ ਗਿਆ ਹੈ। ਫਿਲਮ ਨੇ ਵਿਦੇਸ਼ਾਂ ਵਿੱਚ 323 ਕਰੋੜ ਅਤੇ ਦੁਨੀਆ ਭਰ ਵਿੱਚ 849 ਕਰੋੜ ਰੁਪਏ ਦਾ ਗਰਾਸ ਕਲੈਕਸ਼ਨ ਕਰ ਲਿਆ ਹੈ। ਫਿਲਮ 25 ਜਨਵਰੀ ਨੂੰ ਰਿਲੀਜ਼ ਹੋਈ ਸੀ ਅਤੇ ਹੁਣ ਤੱਕ ਇਸਦਾ ਜਲਵਾ ਕਾਇਮ ਹੈ।

ਇਹ ਵੀ ਪੜ੍ਹੋ;-Sid Kiara Wedding Wishes: ਆਲੀਆ ਭੱਟ ਤੋਂ ਲੈ ਕੇ ਵਰੁਣ ਧਵਨ ਸਮੇਤ ਇਨ੍ਹਾਂ ਸਿਤਾਰਿਆਂ ਨੇ ਦਿੱਤੀ ਸਿਧਾਰਥ-ਕਿਆਰਾ ਨੂੰ ਵਿਆਹ ਦੀ ਵਧਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.