ETV Bharat / entertainment

28 ਸਾਲ ਦੀ ਅਵਨੀਤ ਕੌਰ ਨਾਲ ਲਿਪਲਾਕ 'ਤੇ ਨਵਾਜ਼ੂਦੀਨ ਸਿੱਦੀਕੀ ਨੇ ਦਿੱਤਾ ਸਪੱਸ਼ਟੀਕਰਨ, ਕਿਹਾ-ਰੁਮਾਂਸ ਦੀ ਕੋਈ ਉਮਰ ਨਹੀਂ ਹੁੰਦੀ

author img

By

Published : Jun 20, 2023, 11:09 AM IST

ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਹੁਣ 'ਟਿਕੂ ਵੈੱਡਸ ਸ਼ੇਰੂ' 'ਚ 28 ਸਾਲ ਛੋਟੀ ਅਵਨੀਤ ਕੌਰ ਨਾਲ ਲਿਪਲਾਕ 'ਤੇ ਸਪੱਸ਼ਟੀਕਰਨ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਰੁਮਾਂਸ ਦੀ ਕੋਈ ਉਮਰ ਨਹੀਂ ਹੁੰਦੀ।

Avneet Kaur in Tiku Weds Sheru
Avneet Kaur in Tiku Weds Sheru

ਹੈਦਰਾਬਾਦ: ਫਿਲਮ 'ਟਿਕੂ ਵੈੱਡਸ ਸ਼ੇਰੂ' ਦੇ ਟ੍ਰੇਲਰ 'ਚ 49 ਸਾਲਾਂ ਨਵਾਜ਼ੂਦੀਨ ਸਿੱਦੀਕੀ ਨੇ 21 ਸਾਲਾਂ ਅਵਨੀਤ ਕੌਰ ਨਾਲ ਲਿਪ-ਲਾਕ ਕੀਤਾ ਸੀ, ਜਿਸ ਨੇ ਸਭ ਦੀਆਂ ਆਲੋਚਨਾਵਾਂ ਦਾ ਸਾਹਮਣਾ ਕੀਤਾ। ਉਮਰ 'ਚ 28 ਸਾਲ ਛੋਟੀ ਅਦਾਕਾਰਾ ਨਾਲ ਰੁਮਾਂਸ ਕਰਨ 'ਤੇ ਲੋਕ ਨਵਾਜ਼ੂਦੀਨ 'ਤੇ ਗੁੱਸੇ 'ਚ ਆਉਣ ਲੱਗੇ। ਹੁਣ ਅਦਾਕਾਰ ਨੇ ਇਸ 'ਤੇ ਆਪਣਾ ਬਚਾਅ ਕੀਤਾ ਹੈ ਅਤੇ ਗਲਤ ਟਿੱਪਣੀਆਂ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।

'ਟਿਕੂ ਵੈੱਡਸ ਸ਼ੇਰੂ' ਵਿੱਚ ਨਵਾਜ਼ੂਦੀਨ ਸਿੱਦੀਕੀ ਇੱਕ ਜੂਨੀਅਰ ਕਲਾਕਾਰ ਦੀ ਭੂਮਿਕਾ ਨਿਭਾਅ ਰਹੇ ਹਨ। ਜਦੋਂਕਿ ਅਵਨੀਤ ਕੌਰ ਇੱਕ ਅਜਿਹੀ ਕੁੜੀ ਦੇ ਕਿਰਦਾਰ ਵਿੱਚ ਹੈ ਜੋ ਅਭਿਲਾਸ਼ੀ ਹੈ ਅਤੇ ਅਦਾਕਾਰਾ ਬਣਨਾ ਚਾਹੁੰਦੀ ਹੈ। ਜਦੋਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਤਾਂ ਨਵਾਜ਼ੂਦੀਨ ਅਤੇ ਅਵਨੀਤ ਕੌਰ ਦੇ ਰੁਮਾਂਸ ਨੂੰ ਦੇਖ ਕੇ ਲੋਕਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ, ਜਿਸ 'ਤੇ ਹੁਣ ਅਦਾਕਾਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਗੱਲਬਾਤ 'ਚ ਨਵਾਜ਼ੂਦੀਨ ਨੇ ਅਵਨੀਤ ਕੌਰ ਨਾਲ ਲਿਪਲਾਕ 'ਤੇ ਕਿਹਾ 'ਇਸ ਨਾਲ ਕੀ ਪਰੇਸ਼ਾਨੀ ਹੋਵੇਗੀ? ਰੁਮਾਂਸ ਦੀ ਕੋਈ ਉਮਰ ਨਹੀਂ ਹੁੰਦੀ। ਸਮੱਸਿਆ ਇਹ ਹੈ ਕਿ ਅੱਜ ਦੇ ਨੌਜਵਾਨਾਂ ਵਿੱਚ ਰੁਮਾਂਸ ਨਹੀਂ ਬਚਿਆ ਹੈ। ਅਸੀਂ ਉਸ ਦੌਰ ਤੋਂ ਹਾਂ ਜਦੋਂ ਰੁਮਾਂਸ ਕੁਝ ਹੋਰ ਹੁੰਦਾ ਸੀ। ਅਸੀਂ ਕਈ ਸਾਲਾਂ ਤੋਂ ਪਿਆਰ ਅਤੇ ਈਰਖਾ ਵਿੱਚ ਡੁੱਬੇ ਰਹਿੰਦੇ ਸੀ। ਅੱਜ ਵੀ ਸ਼ਾਹਰੁਖ ਖਾਨ ਰੁਮਾਂਟਿਕ ਰੋਲ ਕਰ ਰਹੇ ਹਨ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਬਿਲਕੁਲ ਬੇਕਾਰ ਹੈ। ਉਹ ਰੁਮਾਂਸ ਨਹੀਂ ਜਾਣਦੀ'।

ਨਵਾਜ਼ੂਦੀਨ ਸਿੱਦੀਕੀ ਨੇ ਅੱਗੇ ਕਿਹਾ 'ਅੱਜ ਵਟਸਐਪ 'ਤੇ ਸਭ ਕੁਝ ਹੁੰਦਾ ਹੈ, ਚਾਹੇ ਉਹ ਪਿਆਰ ਹੋਵੇ ਜਾਂ ਬ੍ਰੇਕਅੱਪ। ਇਸ ਦੇ ਪਿੱਛੇ ਇੱਕ ਕਾਰਨ ਹੈ। ਜੋ ਰੁਮਾਂਸ ਵਿਚ ਰਹਿ ਚੁੱਕੇ ਹਨ, ਉਹ ਰੁਮਾਂਸ ਕਰ ਸਕਦੇ ਹਨ। ਹੋਰ ਕੌਣ ਕਰੇਗਾ?'

ਦੱਸ ਦਈਏ ਕਿ ਕੰਗਨਾ ਰਣੌਤ ਨੇ 'ਟਿਕੂ ਵੈੱਡਸ ਸ਼ੇਰੂ' ਦਾ ਨਿਰਮਾਣ ਕੀਤਾ ਹੈ, ਜਦਕਿ ਸਾਈਂ ਕਬੀਰ ਨਿਰਦੇਸ਼ਕ ਹਨ। ਇਹ ਫਿਲਮ 2 ਜੂਨ ਨੂੰ ਅਮੈਜ਼ਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ। ਮੁੱਖ ਅਦਾਕਾਰਾ ਵਜੋਂ ਅਵਨੀਤ ਕੌਰ ਦੀ ਇਹ ਪਹਿਲੀ ਫਿਲਮ ਹੈ। ਇਸ ਤੋਂ ਪਹਿਲਾਂ ਉਹ ਬਾਲ ਕਲਾਕਾਰ ਵਜੋਂ ਕਈ ਹਿੰਦੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.