ETV Bharat / entertainment

Sidhu Moosewala: ਸੋਨਮ ਬਾਜਵਾ ਤੋਂ ਲੈ ਕੇ ਕੋਰਆਲਾ ਮਾਨ ਤੱਕ, ਸਿੱਧੂ ਦੀ ਬਰਸੀ ਉਤੇ ਇਹਨਾਂ ਸਿਤਾਰਿਆਂ ਦੀਆਂ ਅੱਖਾਂ ਹੋਈਆਂ ਨਮ

author img

By

Published : May 29, 2023, 11:38 AM IST

29 ਮਈ 2022 ਦਾ ਉਹ ਦਿਨ, ਜਿਸ ਨੇ ਪੰਜਾਬ ਦੇ ਇੱਕ ਚਮਕਦੇ ਸਿਤਾਰੇ ਨੂੰ ਸਦਾ ਲਈ ਬੁਝਾ ਦਿੱਤਾ, ਅੱਜ ਦਿਨ ਸਾਲ ਬੀਤ ਜਾਣ ਤੋਂ ਬਾਅਦ ਗਾਇਕ ਦੀ ਪਹਿਲੀ ਬਰਸੀ ਨੇ ਪਾਲੀਵੁੱਡ ਦੇ ਸਿਤਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਸਿਤਾਰਿਆਂ ਨੇ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨ ਲਈ ਇੰਸਟਾਗ੍ਰਾਮ ਦਾ ਸਹਾਰਾ ਲਿਆ।

Sidhu Moosewala
Sidhu Moosewala

ਚੰਡੀਗੜ੍ਹ: ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। 29 ਮਈ ਦੀ ਸ਼ਾਮ ਨੂੰ ਹੀ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਛੇ ਸ਼ੂਟਰਾਂ ਨੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹੁਣ ਅੱਜ ਇਸ ਦਿਨ ਨੇ ਸਭ ਨੂੰ ਫਿਰ ਉਹ ਦਿਨ ਯਾਦ ਕਰਵਾ ਦਿੱਤਾ ਹੈ, ਜਿਸ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

ਗਾਇਕ ਦੀ ਇਸ ਪਹਿਲੀ ਬਰਸੀ ਉਤੇ ਪਾਲੀਵੁੱਡ ਦੇ ਬਹੁਤ ਸਾਰੇ ਗਾਇਕਾਂ-ਅਦਾਕਾਰਾਂ ਨੇ ਸਿੱਧੂ ਨੂੰ ਯਾਦ ਕੀਤਾ ਹੈ ਅਤੇ ਭਾਵੁਕ ਨੋਟ ਸਾਂਝੇ ਕੀਤੇ ਹਨ। ਇਸ ਲੜੀ ਵਿੱਚ ਗਾਇਕ ਕੋਰਆਲਾ ਮਾਨ, ਜੈਨੀ ਜੌਹਲ, ਅਦਾਕਾਰ ਧੀਰਜ ਕੁਮਾਰ, ਸਵੀਤਾਜ ਬਰਾੜ, ਸੋਨਮ ਬਾਜਵਾ ਅਤੇ ਹੋਰ ਬਹੁਤ ਸਾਰੇ ਸਿਤਾਰੇ ਹਨ।

ਗਾਇਕ ਕੋਰਆਲਾ ਮਾਨ: ਗਾਇਕ ਕੋਰਆਲਾ ਮਾਨ ਨੇ ਇੱਕ ਵੀਡੀਓ ਸਾਂਝੀ ਕੀਤੀ, ਇਸ ਵੀਡੀਓ ਰਾਹੀਂ ਗਾਇਕ ਨੇ ਸਿੱਧੂ ਨੂੰ ਯਾਦ ਕੀਤਾ ਅਤੇ ਉਸ ਦੀ ਪ੍ਰਸ਼ੰਸਾ ਕੀਤੀ। ਇਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਹੈ, ' ਸਿੱਧੂਆ ਤੂੰ ਸੱਚੀ ਖੁਦਾ ਹੋ ਗਿਆ ਓਏ।'

ਗਾਇਕਾ ਜੈਨੀ ਜੌਹਲ: ਪੰਜਾਬੀ ਗਾਇਕਾ ਜੈਨੀ ਜੌਹਲ ਨੇ ਅੱਜ ਦੇ ਦਿਨ ਨੂੰ ਬਲੈਕ ਦਿਨ ਦੱਸਿਆ ਹੈ ਅਤੇ ਇੱਕ ਗੀਤ ਵੀ ਸਾਂਝਾ ਕੀਤਾ ਹੈ। ਨਾਲ ਹੀ ਲਿਖਿਆ ਹੈ 'ਕਾਲਾ ਦਿਨ #justiceforsidhumoosewala।'

  1. Sidhu Moose Wala Death Anniversary: ਮੈਂਡੀ ਤੱਖਰ ਤੋਂ ਲੈ ਕੇ ਸਵੀਤਾਜ ਬਰਾੜ ਤੱਕ, ਇਹਨਾਂ ਸੁੰਦਰੀਆਂ ਨਾਲ ਕੰਮ ਕਰ ਚੁੱਕੇ ਸਨ ਗਾਇਕ ਸਿੱਧੂ ਮੂਸੇਵਾਲਾ
  2. Sidhu Moose Wala 1st Death Anniversary: OMG...ਇੰਨੀ ਮਹਿੰਗੀ ਘੜੀ ਅਤੇ ਇੰਨੀ ਮਹਿੰਗੀ ਗੱਡੀ ਲੈ ਕੇ ਚੱਲਦੇ ਸਨ ਗਾਇਕ ਸਿੱਧੂ ਮੂਸੇਵਾਲਾ, ਕੀਮਤ ਸੁਣਕੇ ਉੱਡ ਜਾਣਗੇ ਹੋਸ਼
  3. Sidhu Moosewala Death Anniversary: ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਰਿਲੀਜ਼ ਹੋਏ ਤਿੰਨ ਗੀਤ, ਹੁਣ ਤੱਕ ਮਿਲੇ ਇੰਨੇ ਵਿਊਜ਼

ਸੋਨਮ ਬਾਜਵਾ: ਪੰਜਾਬ ਦੀ 'ਬੋਲਡ ਬਿਊਟੀ' ਸੋਨਮ ਬਾਜਵਾ ਨੇ ਸਿੱਧੂ ਮੂਸੇਵਾਲਾ ਦੀ ਫੋਟੋ ਸਾਂਝੀ ਕੀਤੀ ਹੈ ਅਤੇ ਕੈਪਸ਼ਨ ਵਿੱਚ ਇੱਕ ਕਬੂਤਰ ਦਿੱਤਾ।

ਧੀਰਜ ਕੁਮਾਰ: ਧੀਰਜ ਕੁਮਾਰ ਨੇ ਆਪਣੀ ਇੱਕ ਫੋਟੋ ਸਾਂਝੀ ਕੀਤੀ, ਇਸ ਫੋਟੋ ਦੇ ਪਿਛੇ ਇੱਕ ਦੀਵਾਰ ਹੈ, ਦੀਵਾਰ ਉਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਫੋਟੋ ਬਣੀ ਹੋਈ ਹੈ। ਕੈਪਸ਼ਨ ਵਿੱਚ ਕੁਮਾਰ ਨੇ ਟੁੱਟੇ ਦਿਲ ਨਾਲ 29/5 ਸਾਂਝਾ ਕੀਤਾ ਹੈ।

ਸਵੀਤਾਜ ਬਰਾੜ: ਅਦਾਕਾਰਾ ਸਵੀਤਾਜ ਬਰਾੜ ਨੇ ਸਿੱਧੂ ਨਾਲ ਇੱਕ ਫਿਲਮ ਵਿੱਚ ਵੀ ਕੰਮ ਕੀਤਾ ਸੀ, ਹੁਣ ਅੱਜ ਅਦਾਕਾਰਾ ਨੇ ਗਾਇਕ ਬਾਰੇ ਭਾਵੁਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ 'ਯਕੀਨ ਨਹੀਂ ਆਉਂਦਾ 1 ਸਾਲ ਹੋਗਿਆ…ਮੈਂ ਤੁਹਾਡੇ ਨਾਲ ਕੁਝ ਖੂਬਸੂਰਤ ਯਾਦਾਂ ਬਣਾਈਆਂ ਹਨ ਸ਼ੁਭ ਵੀਰ ਜੀ…ਇੰਡਸਟਰੀ ਵਿੱਚ ਹਮੇਸ਼ਾ ਤੁਹਾਡੀ ਮੌਜੂਦਗੀ ਦੀ ਘਾਟ ਰਹੇਗੀ, ਪਰ ਤੁਹਾਡੀ ਆਵਾਜ਼ ਹਮੇਸ਼ਾ ਗੂੰਜਦੀ ਰਹੇਗੀ, ਬੋਲਣ 'ਚ ਵੀ ਅਤੇ ਸਭ ਦੇ ਦਿਲਾਂ 'ਚ ਵੀ।'

ETV Bharat Logo

Copyright © 2024 Ushodaya Enterprises Pvt. Ltd., All Rights Reserved.