ETV Bharat / entertainment

ਫਿਲਮ ਰਿਲੀਜ਼ ਤੋਂ ਪਹਿਲਾਂ ਤਾਨੀਆ ਨੇ ਸਾਂਝਾ ਕੀਤਾ ਭਾਵੁਕ ਨੋਟ, ਆਪਣੇ ਪਿਤਾ ਨਾਲ ਸਾਂਝੀ ਕੀਤੀ ਤਸਵੀਰ

author img

By

Published : Jul 15, 2022, 12:55 PM IST

ਅੱਜ 15 ਜੁਲਾਈ ਨੂੰ ਫਿਲਮ ਬਾਜਰੇ ਦਾ ਸਿੱਟਾ ਰਿਲੀਜ਼ ਹੋ ਚੁੱਕੀ ਹੈ, ਫਿਲਮ ਰਿਲੀਜ਼ ਤੋਂ ਪਹਿਲਾਂ ਅਦਾਕਾਰਾ ਤਾਨੀਆ ਨੇ ਇੱਕ ਭਾਵੁਕ ਨੋਟ ਸਾਂਝਾ ਕੀਤਾ ਅਤੇ ਇਸ ਫਿਲਮ ਦੀ ਆਪਣੀ ਜ਼ਿੰਦਗੀ ਵਿੱਚ ਮਹੱਤਤਾ ਵੀ ਦੱਸੀ।

ਫਿਲਮ ਰਿਲੀਜ਼ ਤੋਂ ਪਹਿਲਾਂ ਤਾਨੀਆ ਨੇ ਸਾਂਝਾ ਕੀਤਾ ਭਾਵੁਕ ਨੋਟ, ਆਪਣੇ ਪਿਤਾ ਨਾਲ ਸਾਂਝੀ ਕੀਤੀ ਤਸਵੀਰ
ਫਿਲਮ ਰਿਲੀਜ਼ ਤੋਂ ਪਹਿਲਾਂ ਤਾਨੀਆ ਨੇ ਸਾਂਝਾ ਕੀਤਾ ਭਾਵੁਕ ਨੋਟ, ਆਪਣੇ ਪਿਤਾ ਨਾਲ ਸਾਂਝੀ ਕੀਤੀ ਤਸਵੀਰ

ਚੰਡੀਗੜ੍ਹ: ਭਾਵੇਂ ਕਿ ਪਿਛਲਾ ਸਮਾਂ ਪੰਜਾਬੀ ਸਿਨੇਮਾ ਲਈ ਚੰਗਾ ਨਹੀਂ ਰਿਹਾ ਸੀ, ਕਿਉਂਕਿ ਕੋਰੋਨਾ ਨੇ ਸਾਨੂੰ ਸਭ ਨੂੰ ਜਕੜ ਲਿਆ ਸੀ, ਪਰ ਹੁਣ ਸਿਨੇਮਾ ਦੀਆਂ ਫਿਲਮਾਂ ਅੱਗੇ ਪਿਛੇ ਰਿਲੀਜ਼ ਹੋ ਰਹੀਆਂ ਹਨ। ਪੰਜਾਬੀ ਫਿਲਮ ਨਿਰਮਾਤਾਵਾਂ ਨੇ ਅਜਿਹੀਆਂ ਕਹਾਣੀਆਂ ਲੈ ਕੇ ਆਉਣ ਦੀ ਹਿੰਮਤ ਦਿਖਾਈ ਹੈ, ਜਿੱਥੇ ਸਭ ਤੋਂ ਵੱਧ ਦੁੱਖ ਦਿਖਾਇਆ ਜਾਂਦਾ ਹੈ। ਉਦਾਹਰਨ ਹੈ ਜਲਦੀ ਹੀ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ - 'ਬਾਜਰੇ ਦਾ ਸਿੱਟਾ'।

ਬਾਜਰੇ ਦਾ ਸਿੱਟਾ ਫਿਲਮ ਬਹੁਤ ਸਮੇਂ ਤੋਂ ਉਡੀਕੀ ਜਾ ਰਹੀ ਹੈ, ਆਖੀਰਕਾਰ ਅੱਜ 15 ਜੁਲਾਈ ਨੂੰ ਫਿਲਮ ਰਿਲੀਜ਼ ਹੋ ਚੁੱਕੀ ਹੈ, ਫਿਲਮ ਰਿਲੀਜ਼ ਤੋਂ ਪਹਿਲਾਂ ਅਦਾਕਾਰਾ ਤਾਨੀਆ ਨੇ ਇੱਕ ਭਾਵੁਕ ਨੋਟ ਸਾਂਝਾ ਕੀਤਾ ਅਤੇ ਇਸ ਫਿਲਮ ਦੀ ਮਹੱਤਤਾ ਵੀ ਦੱਸੀ।

ਉਸ ਨੇ ਕਿਹਾ "ਇਹ ਪਹਿਲੀ ਫਿਲਮ ਹੈ ਜੋ ਮੇਰੇ ਲਈ ਮੇਰੇ ਪਾਪਾ ਨੇ ਚੋਣ ਕੀਤੀ ਸੀ। ਮੇਰੇ ਨਾਲੋਂ ਵੱਧ ਉਹ ਇਸ ਫ਼ਿਲਮ ਲਈ ਉਤਸ਼ਾਹਿਤ ਹਨ। ਜਿਸ ਚੀਜ਼ ਵਿੱਚ ਮਾਂ ਪਿਓ ਦੀ ਰਜ਼ਾ, ਖੁਸ਼ੀ ਅਤੇ ਅਸੀਸ ਹੋਵੇ, ਓ ਹਮੇਸ਼ਾ ਵਧੀਆ ਹੀ ਹੁੰਦੀ ਹੈ। ਇਸ ਕਰਕੇ ਮੇਰੀ ਲਈ ਇਹ ਫਿਲਮ ਹਮੇਸ਼ਾ ਤੋਂ ਹੀ ਬਹੁਤ ਵਧੀਆ ਸੀ। 15 ਜੁਲਾਈ ਤੋਂ ਇਹ ਤੁਹਾਡੀ ਹੋ ਜਾਵੇਗੀ"

ਫਿਲਮ ਦੀ ਸਟਾਰ ਕਾਸਟ: ਐਮੀ ਵਿਰਕ, ਤਾਨੀਆ, ਗੁੱਗੂ ਗਿੱਲ, ਨੂਰ ਚਾਹਲ, ਨਿਰਮਲ ਰਿਸ਼ੀ, ਬੀਐਨ ਸ਼ਰਮਾ, ਹੌਬੀ ਧਾਲੀਵਾਲ, ਪ੍ਰਕਾਸ਼ ਗਾਧੂ, ਤਰਸੇਮ ਪਾਲ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਪਰਮਿੰਦਰ ਬਰਨਾਲਾ, ਸਤਵੰਤ ਕੌਰ, ਆਕਾਂਕਸ਼ਾ ਸਰੀਨ, ਵਰਮਾ ਮਲਿਕ, ਹਰਮਨ ਧਾਲੀਵਾਲ, ਗੁਨਵੀਨ ਮਨਚੰਦਾ ਆਦਿ ਹਨ। ਜੱਸ ਗਰੇਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਹੈ।

ਇਹ ਵੀ ਪੜ੍ਹੋ: ਸਿਨੇਮਾਘਰਾਂ ਦੀ ਸ਼ਿੰਗਾਰ ਬਣੀ ਬਾਜਰੇ ਦਾ ਸਿੱਟਾ, ਦੇਖੋ ਕੁੱਝ ਅਣਦੇਖੀਆਂ ਤਸਵੀਰਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.