ETV Bharat / entertainment

Sunny Malton New Song: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜਨਮਦਿਨ 'ਤੇ ਗੀਤ 'ਸਾਨ ਜੱਟ' ਰਿਲੀਜ਼ ਕਰਨਗੇ ਸੰਨੀ ਮਾਲਟਨ, ਦੇਖੋ ਪੋਸਟਰ

author img

By

Published : May 5, 2023, 10:57 AM IST

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜਨਮਦਿਨ (11 ਜੂਨ) ਉਤੇ ਗਾਇਕ ਸੰਨੀ ਮਾਲਟਨ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਗੀਤ ਲੈ ਕੇ ਆ ਰਹੇ ਹਨ, ਇਸ ਗੀਤ ਦਾ ਨਾਂ 'ਸਾਨ ਜੱਟ' ਹੈ।

Sunny Malton New Song
Sunny Malton New Song

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਏ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ, ਇਸ ਦੇ ਨਾਲ ਹੀ ਗਾਇਕ ਦਾ ਜਨਮਦਿਨ ਵੀ ਨਜ਼ਦੀਕ ਆ ਰਿਹਾ ਹੈ। ਇਸੇ ਤਰ੍ਹਾਂ ਗਾਇਕ ਸੰਨੀ ਮਾਲਟਨ ਇਸ ਮੌਕੇ ਉਤੇ ਮਰਹੂਮ ਗਾਇਕ ਲਈ ਇੱਕ ਗੀਤ ਗਾਉਣ ਜਾ ਰਹੇ ਹਨ।

ਜੀ ਹਾਂ, ਪੰਜਾਬੀ ਕਲਾਕਾਰ ਸੰਨੀ ਮਾਲਟਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੇ ਅਤੇ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ਬਰ ਸਾਂਝੀ ਕੀਤੀ ਹੈ। ਉਹ ਆਪਣਾ ਅਗਲਾ ਗੀਤ 'ਸਾਨ ਜੱਟ' ਸਿੱਧੂ ਮੂਸੇ ਵਾਲਾ ਦੇ ਜਨਮਦਿਨ 'ਤੇ ਯਾਨੀ 11 ਜੂਨ ਨੂੰ ਰਿਲੀਜ਼ ਕਰਨਗੇ। ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਸੰਨੀ ਨੇ ਲਿਖਿਆ '11 ਜੂਨ। ਮੇਰੇ ਭਰਾ ਲਈ ਜਨਮਦਿਨ ਦਾ ਤੋਹਫ਼ਾ। @sidhu_moosewala।' ਇਸ ਦੇ ਨਾਲ ਹੀ ਗਾਇਕ ਨੇ ਗੀਤ ਦਾ ਪਹਿਲਾਂ ਪੋਸਟਰ ਵੀ ਸਾਂਝਾ ਕੀਤਾ ਹੈ, ਇਸ ਪੋਸਟਰ ਵਿੱਚ ਮਰਹੂਮ ਗਾਇਕ ਪਿਛਲੇ ਪਾਸੇ ਤੋਂ ਦਿਖਾਈ ਦੇ ਰਿਹਾ ਹੈ।




ਅਕਸਰ ਦੇਖਿਆ ਗਿਆ ਹੈ ਕਿ ਸੰਨੀ ਮਾਲਟਨ ਸਿੱਧੂ ਬਾਰੇ ਗੱਲ ਕਰਦਾ ਹੈ ਅਤੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਮਾਰੇ ਗਏ ਗਾਇਕ ਲਈ ਇਨਸਾਫ਼ ਦੀ ਮੰਗ ਕਰਦਾ ਹੈ। ਇੱਥੋਂ ਤੱਕ ਕਿ ਆਪਣੇ ਹਾਲ ਹੀ ਦੇ ਗਾਣੇ 'ਵੀ ਮੇਡ ਇਟ' ਵਿੱਚ ਵੀ ਉਹ ਸਿੱਧੂ ਬਾਰੇ ਗੱਲ ਕਰਦਾ ਹੈ, ਜੋ ਕਿ ਪਰਮੀਸ਼ ਵਰਮਾ ਨਾਲ ਹੈ।

ਗਾਇਕ ਨੇ ਗੀਤ ਰਾਹੀਂ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਉਸਨੇ ਟੀ-ਸ਼ਰਟ 'ਤੇ ਸਿੱਧੂ ਦਾ ਪ੍ਰਿੰਟ ਬਣਾਇਆ ਹੋਇਆ ਹੈ ਅਤੇ ਗੀਤ ਦੇ ਵੀਡੀਓ ਵਿੱਚ ਮੂਸੇ ਵਾਲਾ ਦਾ 'ਥਾਪੀ' ਸਟੈਪ ਵੀ ਦਿਖਾਇਆ ਗਿਆ। ਪਰਮੀਸ਼ ਵਰਮਾ ਅਤੇ ਸੰਨੀ ਮਾਲਟਨ ਨੇ ਆਪਣੇ ਨਵੇਂ ਗੀਤ 'ਵੀ ਮੇਡ ਇਟ' ਨਾਲ ਸੰਗੀਤ ਚਾਰਟ 'ਤੇ ਵੀ ਜਗ੍ਹਾ ਬਣਾਈ ਹੈ। ਇਹ ਗੀਤ ਉਨ੍ਹਾਂ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਬਾਰੇ ਗੱਲ ਕਰਦਾ ਹੈ ਜੋ ਵਿਦੇਸ਼ੀ ਧਰਤੀ 'ਤੇ ਆਪਣੀ ਜ਼ਿੰਦਗੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

'ਸਾਨ ਜੱਟ' ਗੀਤ ਦੀ ਗੱਲ ਕਰੀਏ ਤਾਂ ਇਸ ਨੂੰ ਸੰਨੀ ਮਾਲਟਨ ਵੱਲੋਂ ਪੇਸ਼ ਕੀਤਾ ਗਿਆ ਹੈ, ਬਾਕੀ ਗੀਤ ਦੇ ਬੋਲ ਅਤੇ ਰਚਨਾ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

ਦੱਸ ਦਈਏ ਕਿ ਸਿੱਧੂ ਦੀ ਮੌਤ ਤੋਂ ਬਾਅਦ ਸੰਨੀ ਆਏ ਦਿਨ ਸਿੱਧੂ ਲਈ ਪੋਸਟ ਸਾਂਝੀਆਂ ਕਰਦਾ ਰਹਿੰਦਾ ਹੈ ਅਤੇ ਆਪਣੀਆਂ ਭਾਵਨਾਵਾਂ ਵਿਅਕਤ ਕਰਦੀ ਰਹਿੰਦਾ ਹੈ, ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸੰਨੀ ਨੇ ਲਿਖਿਆ ਸੀ ਕਿ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਉਹ ਕਿੰਨਾ ਇਕੱਲਾ ਮਹਿਸੂਸ ਕਰ ਰਿਹਾ ਹੈ। ਉਹ ਸ਼ਬਦਾਂ ਵਿੱਚ ਦੱਸ ਨਹੀਂ ਸਕਦਾ। ਉਹ ਜ਼ਾਹਰ ਕਰਦਾ ਹੈ ਕਿ ਉਨ੍ਹਾਂ ਦੇ ਇਕੱਠੇ ਬਹੁਤ ਸਾਰੇ ਸੁਪਨੇ ਸਨ ਜੋ ਅਜੇ ਤੱਕ ਪੂਰੇ ਨਹੀਂ ਹੋਏ ਸਨ, ਇੰਨੀਆਂ ਲੜਾਈਆਂ ਉਨ੍ਹਾਂ ਨੂੰ ਇਕੱਠੇ ਲੜਨੀਆਂ ਪਈਆਂ ਸਨ, ਪਰ ਹੁਣ ਉਹ ਬਿਲਕੁਲ ਇਕੱਲਾ ਹੈ। ਫਿਰ ਵੀ ਉਹ ਉਸ ਨੂੰ ਮਾਣ ਮਹਿਸੂਸ ਕਰਵਾਏਗਾ।

ਇਹ ਵੀ ਪੜ੍ਹੋ:Babbu Maan: OMG!...ਬੱਬੂ ਮਾਨ ਦਾ ਫੇਸਬੁੱਕ ਅਕਾਊਂਟ ਹੋਇਆ ਹੈਕ, ਗਾਇਕ ਨੇ ਖੁਦ ਦਿੱਤੀ ਜਾਣਕਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.