ETV Bharat / entertainment

Sunanda Sharma: ਵੀਡੀਓ ਸਾਂਝੀ ਕਰਕੇ ਸੁਨੰਦਾ ਸ਼ਰਮਾ ਨੇ ਦਿੱਤੀ ਕੁੜੀਆਂ ਨੂੰ ਇਹ ਮਜ਼ੇਦਾਰ ਸਲਾਹ, ਤੁਸੀਂ ਵੀ ਹੱਸ-ਹੱਸ ਕੇ ਹੋ ਜਾਵੋਗੇ ਦੂਹਰੇ

author img

By ETV Bharat Punjabi Team

Published : Sep 28, 2023, 12:39 PM IST

Sunanda Sharma Funny Video: ਹਾਲ ਹੀ ਵਿੱਚ ਪੰਜਾਬੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉਤੇ ਵੀਡੀਓ ਸਾਂਝੀ ਕੀਤੀ ਹੈ, ਵੀਡੀਓ ਦੇ ਨਾਲ ਜੋ ਅਦਾਕਾਰਾ ਨੇ ਕੈਪਸ਼ਨ ਦਿੱਤਾ ਹੈ, ਉਹ ਸਭ ਦਾ ਧਿਆਨ ਖਿੱਚ ਰਿਹਾ ਹੈ ਅਤੇ ਪ੍ਰਸ਼ੰਸਕ ਆਪਣੀ ਹਾਸੀ ਰੋਕ ਨਹੀਂ ਪਾ ਰਹੇ ਹਨ।

Sunanda Sharma
Sunanda Sharma

ਚੰਡੀਗੜ੍ਹ: 'ਬਿੱਲੀ ਅੱਖ', 'ਪਟਾਕੇ', 'ਮੰਮੀ ਨੂੰ ਪਸੰਦ ਨਹੀਂ ਤੂੰ' ਵਰਗੇ ਗੀਤਾਂ ਨਾਲ ਲੱਖਾਂ ਦਿਲਾਂ ਉਤੇ ਰਾਜ ਕਰਨ ਵਾਲੀ ਪੰਜਾਬੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਇੰਨੀ ਦਿਨੀਂ ਸ਼ੋਸਲ ਮੀਡੀਆ ਉਤੇ ਕਾਫੀ ਐਕਟਿਵ ਹੈ। ਅਦਾਕਾਰਾ ਆਏ ਦਿਨ ਨਵੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਅਦਾਕਾਰਾ-ਗਾਇਕਾ ਨੇ ਹਾਲ ਹੀ ਵਿੱਚ ਇੱਕ ਨਵੀਂ ਵੀਡੀਓ (Sunanda Sharma Funny Video) ਸਾਂਝੀ ਕੀਤੀ ਹੈ। ਇਹ ਵੀਡੀਓ ਹੁਣ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।

ਦਰਅਸਲ, ਹਾਲ ਹੀ ਵਿੱਚ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉਤੇ ਵੀਡੀਓ (Sunanda Sharma Funny Video) ਸਾਂਝੀ ਕੀਤੀ ਹੈ, ਇਸ ਵੀਡੀਓ ਵਿੱਚ ਅਦਾਕਾਰਾ ਮਸਤੀ ਅਤੇ ਬੇਪ੍ਰਵਾਹ ਨਾਲ ਗਿੱਧਾ ਪਾਉਂਦੀ ਨਜ਼ਰ ਆ ਰਹੀ ਹੈ, ਹੋਰ ਵੀ ਕਾਫੀ ਕੁੜੀਆਂ ਹਨ, ਜੋ ਅਦਾਕਾਰਾ ਦੇ ਨਾਲ ਇਸ ਵਿੱਚ ਸਹਿਯੋਗ ਦੇ ਰਹੀਆਂ ਹਨ। ਇਸ ਵੀਡੀਓ ਵਿੱਚ ਸੁਨੰਦਾ ਸ਼ਰਮਾ ਨੇ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਹੈ ਕਿ 'ਰਿਸ਼ਤੇਦਾਰਾਂ ਦੇ ਫੰਕਸ਼ਨ ਵਿੱਚ ਅਜਿਹਾ ਡਾਂਸ ਕਰੋ ਤਾਂ ਕਿ ਜੋ 4 ਰਿਸ਼ਤੇ ਆਉਣੇ ਨੇ, ਉਹ ਵੀ ਨਾ ਆਉਣ।' ਇਹ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਜਦੋਂ ਕਿਸੇ ਦੀ ਕੁੜੀ ਦੀ ਉਮਰ ਵਿਆਹ ਵਾਲੀ ਹੋ ਜਾਂਦੀ ਹੈ ਤਾਂ ਰਿਸ਼ਤੇਦਾਰ ਉਸ ਲਈ ਰਿਸ਼ਤੇ ਲੈ ਕੇ ਆਉਣ ਲੱਗ ਜਾਂਦੇ ਹਨ, ਆਪਣੇ ਰਿਸ਼ਤੇਦਾਰਾਂ ਤੋਂ ਪਰੇਸ਼ਾਨ ਇਹਨਾਂ ਕੁੜੀਆਂ ਨੂੰ ਸੁਨੰਦਾ ਸ਼ਰਮਾ ਦੀ ਇਹ ਮਜ਼ਾਕੀਆ ਸਲਾਹ ਹੈ।

ਹੁਣ ਪ੍ਰਸ਼ੰਸਕ ਲਗਾਤਾਰ ਇਸ ਵੀਡੀਓ ਵੱਲ ਖਿੱਚੇ ਜਾ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ 'ਤੁਸੀਂ ਤਾਂ ਮੈਮ ਡਾਂਸ ਵਿੱਚ ਵੀ ਅੱਤ ਕਰੀ ਜਾਣੇ ਓ, ਤੁਸੀਂ ਹਮੇਸ਼ਾ ਮੇਰੇ ਪਸੰਦ ਦੇ ਹੋ।' ਇੱਕ ਹੋਰ ਨੇ ਲਿਖਿਆ 'ਓਏ ਹੋਏ ਪਾ ਦੋ ਪੂਰੇ ਖਿਲਾਰੇ।' ਇਸ ਤੋਂ ਇਲਾਵਾ ਕਈਆਂ ਨੇ ਇਸ ਵੀਡੀਓ ਲਈ ਲਾਲ ਦਿਲ ਦਾ ਇਮੋਜੀ ਸਾਂਝਾ ਕੀਤਾ ਹੈ।

ਸੁਨੰਦਾ ਸ਼ਰਮਾ (Sunanda Sharma Funny Video) ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਇੰਨੀਂ ਦਿਨੀਂ ਫਿਲਮ 'ਰਜਨੀ' ਨੂੰ ਲੈ ਕੇ ਚਰਚਾ ਵਿੱਚ ਹੈ, ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਅਦਾਕਾਰਾ ਨੇ 'ਸੱਜਣ ਸਿੰਘ ਰੰਗਰੂਟ' ਵਿੱਚ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨਾਲ ਕੰਮ ਕੀਤਾ ਹੈ। ਇਹ ਉਸਦੀ ਪਹਿਲੀ ਫਿਲਮ ਸੀ। ਇਸ ਤੋਂ ਇਲਾਵਾ ਸੁਨੰਦਾ ਗੀਤਾਂ ਨੂੰ ਲੈ ਕੇ ਕਾਫੀ ਸਰਗਰਮ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.