ETV Bharat / entertainment

Sridevi's 60th Birthday: ਗੂਗਲ Colorful Doodle ਨਾਲ ਮਨਾ ਰਿਹਾ ਸ਼੍ਰੀਦੇਵੀ ਦਾ 60ਵਾਂ ਜਨਮਦਿਨ

author img

By

Published : Aug 13, 2023, 10:57 AM IST

ਅੱਜ ਦਾ ਡੂਡਲ ਬਾਲੀਵੁੱਡ ਦੀ ਅਦਾਕਾਰਾ ਸ਼੍ਰੀਦੇਵੀ ਦਾ 60ਵਾਂ ਜਨਮਦਿਨ ਮਨਾ ਰਿਹਾ ਹੈ। ਇਸ ਮੌਕੇ ਟੇਕ ਦਿੱਗਜ਼ ਨੇ ਇੱਕ ਪਿਆਰਾ ਨੋਟ ਵੀ ਸਾਂਝਾ ਕੀਤਾ ਹੈ।

Sridevi's 60th Birthday
Sridevi's 60th Birthday

ਮੁੰਬਈ: ਸ਼੍ਰੀਦੇਵੀ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। 13 ਅਗਸਤ 2023 ਨੂੰ ਸ਼੍ਰੀਦੇਵੀ ਦਾ 60ਵਾਂ ਜਨਮਦਿਨ ਹੈ। ਉਨ੍ਹਾਂ ਦੇ ਦੇਹਾਂਤ ਤੋਂ 5 ਸਾਲ ਬਾਅਦ ਗੂਗਲ ਡੂਡਲ ਅੱਜ ਵੀ ਉਨ੍ਹਾਂ ਨੂੰ ਯਾਦ ਕਰਦਾ ਹੈ। ਇਸ ਖਾਸ ਮੌਕੇ 'ਤੇ ਗੂਗਲ ਇੱਕ ਕਲਰਫੁੱਲ ਗੂਗਲ ਡੂਡਲ ਨਾਲ ਸ਼੍ਰੀਦੇਵੀ ਦਾ 60ਵਾਂ ਜਨਮਦਿਨ ਮਨਾ ਰਿਹਾ ਹੈ।

ਟੇਕ ਦਿੱਗਜ਼ ਨੇ ਸ਼੍ਰੀਦੇਵੀ ਦੇ ਜਨਮਦਿਨ ਮੌਕੇ ਪਿਆਰਾ ਨੋਟ ਕੀਤਾ ਸਾਂਝਾ: ਗੂਗਲ ਨੇ ਖੂਬਸੂਰਤ ਡੂਡਲ ਤਸਵੀਰ ਦਾ ਸਾਰਾ ਕ੍ਰੇਡਿਟ ਮੁੰਬਈ ਦੀ ਮਹਿਮਾਨ ਕਲਾਕਾਰ ਭੂਮਿਕਾ ਮੁਖਰਜੀ ਨੂੰ ਦਿੱਤਾ ਹੈ। ਸ਼੍ਰੀਦੇਵੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 4 ਸਾਲ ਦੀ ਉਮਰ 'ਚ ਕੀਤੀ ਸੀ। ਗੂਗਲ ਨੇ ਡੂਡਲ ਬਾਰੇ ਦੱਸਦੇ ਹੋਏ ਫਿਲਮ ਇੰਡਸਟਰੀ 'ਚ ਸ਼੍ਰੀਦੇਵੀ ਦੇ ਸਫ਼ਰ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ," ਉਨ੍ਹਾਂ ਨੂੰ ਬਚਪਨ ਤੋਂ ਹੀ ਫਿਲਮਾਂ ਨਾਲ ਪਿਆਰ ਹੋ ਗਿਆ ਅਤੇ ਉਨ੍ਹਾਂ ਨੇ ਚਾਰ ਸਾਲ ਦੀ ਉਮਰ 'ਚ ਤਾਮਿਲ ਫਿਲਮ 'ਕੰਧਨ ਕਰੁਨੈ' ਵਿੱਚ ਅਭਿਨੈ ਕਰਨਾ ਸ਼ੁਰੂ ਕਰ ਦਿੱਤਾ। ਟੇਕ ਦਿੱਗਜ਼ ਨੇ ਅੱਗੇ ਲਿਖਿਆ," ਸ਼੍ਰੀਦੇਵੀ ਨੇ ਕਈ ਸਾਊਥ ਇੰਡੀਅਨ ਭਾਸ਼ਾਵਾਂ ਸਿੱਖੀਆ। ਜਿਸ ਕਰਕੇ ਉਨ੍ਹਾਂ ਨੂੰ ਭਾਰਤ ਦੇ ਹੋਰਨਾਂ ਫਿਲਮ ਇੰਡਸਟਰੀਆਂ 'ਚ ਵੀ ਕੰਮ ਕਰਨ ਦਾ ਮੌਕਾ ਮਿਲਿਆ।

ਸ਼੍ਰੀਦੇਵੀ ਨੇ 2000 ਦੀ ਸ਼ੁਰੂਆਤ 'ਚ ਲਿਆ ਸੀ ਐਕਟਿੰਗ ਤੋਂ ਬ੍ਰੇਕ: ਟੇਕ ਦਿੱਗਜ਼ ਅਨੁਸਾਰ, ਸ਼੍ਰੀਦੇਵੀ ਨੇ 2000 ਦੀ ਸ਼ੁਰੂਆਤ 'ਚ ਐਕਟਿੰਗ ਤੋਂ ਬ੍ਰੇਕ ਲੈ ਲਿਆ ਸੀ। ਇਸ ਤੋਂ ਬਾਅਦ ਸ਼੍ਰੀਦੇਵੀ ਏਸ਼ੀਅਨ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਬੋਰਡ ਆਫ ਡਾਇਰੈਕਟਰਜ਼ ਟੀਮ ਨਾਲ ਜੁੜ ਗਏ। ਲੰਬੇ ਸਮੇਂ ਬਾਅਦ ਅਦਾਕਾਰਾ ਨੇ ਫਿਲਮ 'ਇੰਗਲਿਸ਼ ਵਿੰਗਲਿਸ਼' ਨਾਲ ਵੱਡੇ ਪਰਦੇ 'ਤੇ ਵਾਪਸੀ ਕੀਤੀ ਸੀ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਵਰਗੇ ਵੱਡੇ ਅਵਾਰਡ ਲਈ ਵੀ ਸਨਮਾਨਿਤ ਕੀਤਾ। ਇਸ ਤੋਂ ਬਾਅਦ ਉਹ 2017 ਵਿੱਚ ਕ੍ਰਾਈਮ ਥ੍ਰਿਲਰ 'Mom' ਵਿੱਚ ਇੱਕ ਪ੍ਰੋਟੈਕਟਿਵ ਮਦਰ ਦੀ ਭੂਮਿਕਾ ਨਿਭਾਉਦੀ ਨਜ਼ਰ ਆਈ। ਇਸ ਫਿਲਮ ਲਈ ਉਨ੍ਹਾਂ ਨੂੰ ਨੈਸ਼ਨਲ ਫਿਲਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਸ਼੍ਰੀਦੇਵੀ ਦਾ ਜਨਮ: ਸ਼੍ਰੀਦੇਵੀ ਦਾ ਪੂਰਾ ਨਾਮ ਸ਼੍ਰੀ ਅੰਮਾ ਯੰਗਰ ਅਯੱਪਨ ਸੀ ਅਤੇ ਉਨ੍ਹਾਂ ਦਾ ਜਨਮ 13 ਅਗਸਤ, 1963 ਨੂੰ ਤਾਮਿਲਨਾਡੂ ਦੇ ਇੱਕ ਛੋਟੇ ਪਿੰਡ ਮੀਨਾਮਪੱਟੀ ਵਿੱਚ ਹੋਇਆ ਸੀ। ਸ਼੍ਰੀਦੇਵੀ ਨੇ ਆਪਣੇ ਕਰੀਅਰ ਵਿੱਚ ਲਗਭਗ 300 ਤੋਂ ਜ਼ਿਆਦਾ ਫਿਲਮਾਂ ਕੀਤੀਆ ਹਨ। 2018 'ਚ ਇਸ ਅਦਾਕਾਰਾ ਦਾ ਦੇਹਾਂਤ ਹੋ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.