ETV Bharat / entertainment

Film Animal: ਪੰਜਾਬ ਦੇ ਸ਼ਾਹੀ ਸ਼ਹਿਰ ਵਿੱਚ ਸ਼ੂਟ ਹੋ ਰਹੀ ਹੈ ਫਿਲਮ 'ਐਨੀਮਲ', ਰਣਬੀਰ ਕਪੂਰ-ਪ੍ਰੇਮ ਚੋਪੜਾ ਨੇ ਕੀਤੀ ਸ਼ਿਰਕਤ

author img

By

Published : Feb 22, 2023, 3:51 PM IST

ਟੀ-ਸੀਰੀਜ਼ ਦੁਆਰਾ ਬਣਾਈ ਜਾ ਰਹੀ ਬਹੁ-ਚਰਚਿਤ ਹਿੰਦੀ ਫ਼ਿਲਮ ‘ਐਨੀਮਲ’ ਦੇ ਕਈ ਅਹਿਮ ਦ੍ਰਿਸ਼ਾਂ ਦਾ ਫ਼ਿਲਮਾਂਕਣ ਪੰਜਾਬ ਦੇ ਰਜਵਾੜ੍ਹਾਸ਼ਾਹੀ ਸ਼ਹਿਰ ਪਟਿਆਲਾ ਅਤੇ ਨਾਭਾ ਵਿਖੇ ਕੀਤਾ ਜਾ ਰਿਹਾ ਹੈ, ਜਿਸ ਲਈ ਰਣਬੀਰ ਕਪੂਰ, ਪ੍ਰੇਮ ਚੋਪੜ੍ਹਾ ਸਮੇਤ ਕਈ ਹੋਰ ਪ੍ਰਮੁੱਖ ਐਕਟਰ ਇੱਥੇ ਪਹੁੰਚ ਚੁੱਕੇ ਹਨ।

Film Animal
Film Animal

ਚੰਡੀਗੜ੍ਹ: ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਸੰਦੀਪ ਰੈਡੀ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਹਿੰਦੀ ਫ਼ਿਲਮ ‘ਐਨੀਮਲ’ ਨਾਲ ਜੁੜੀ ਇੱਕ ਅਪਡੇਟ ਸਾਹਮਣੇ ਆ ਰਹੀ ਹੈ। ਜੀ ਹਾਂ...ਫਿਲਮ ਦੇ ਕਈ ਅਹਿਮ ਦ੍ਰਿਸ਼ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਸ਼ੂਟ ਕੀਤੇ ਜਾਣਗੇ।

Film Animal
Film Animal

ਰਿਪੋਰਟਾਂ ਮੁਤਾਬਕ ਫ਼ਿਲਮ ਦੇ ਉਕਤ ਸ਼ਡਿਊਲ ਵਿਚ ਪੰਜਾਬੀ ਸਿਨੇਮਾਂ ਦੇ ਵੀ ਕਈ ਕਲਾਕਾਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਵਿਚ ਸੰਨੀ ਸਿੰਘ, ਅਰਵਿੰਦਰ ਭੱਟੀ, ਜਯੋਤੀ ਅਰੋੜਾ, ਬੂਟਾ ਬਡਬਰ ਆਦਿ ਸ਼ਾਮਿਲ ਹਨ।

Film Animal
Film Animal

ਸੂਤਰਾਂ ਅਨੁਸਾਰ ਫ਼ਿਲਮ ਦੀ ਚਾਰ ਰੋਜ਼ਾ ਸ਼ੂਟਿੰਗ ਇੱਥੋਂ ਦੀਆਂ ਰਿਆਸਤੀ ਹਵੇਲੀਆਂ ਅਤੇ ਸਥਾਨਾਂ ਆਦਿ 'ਤੇ ਪੂਰੀ ਕੀਤੀ ਜਾ ਰਹੀ ਹੈ, ਜਿਸ ਦੌਰਾਨ ਫ਼ਿਲਮਾਏ ਜਾ ਰਹੇ ਦ੍ਰਿਸ਼ਾਂ ’ਚ ਰਣਬੀਰ ਕਪੂਰ ਤੋਂ ਇਲਾਵਾ ਪ੍ਰੇਮ ਚੋਪੜ੍ਹਾ ਵੀ ਭਾਗ ਲੈ ਰਹੇ ਹਨ। ਫ਼ਿਲਮ ਲਈ ਰਣਬੀਰ ਕਪੂਰ ਵੱਲੋਂ ਕਾਫ਼ੀ ਵੱਖਰਾ ਅਤੇ ਵਿਲੱਖਣ ਗੈਟਅੱਪ ਪਾਇਆ ਜਾ ਰਿਹਾ ਹੈ, ਜਿੰਨ੍ਹਾਂ ਨਾਲ ਕੰਮ ਕਰਕੇ ਪੰਜਾਬੀ ਕਲਾਕਾਰ ਵੀ ਕਾਫ਼ੀ ਖੁਸ਼ੀ ਮਹਿਸੂਸ ਕਰਦੇ ਨਜ਼ਰ ਆ ਰਹੇ ਹਨ।

Film Animal
Film Animal

ਫ਼ਿਲਮ ਟੀਮ ਅਨੁਸਾਰ ਪੰਜਾਬ ਤੋਂ ਬਾਅਦ ਅਗਲਾ ਸ਼ਡਿਊਲ ਕੁੱਲੂ- ਮਨਾਲੀ ਵਿਖੇ ਸ਼ੁਰੂ ਕੀਤਾ ਜਾਵੇਗਾ, ਜਿਸ ਲਈ ਲੋਕੇਸ਼ਨਜ਼ ਦੀ ਚੋਣ ਅਤੇ ਹੋਰ ਦੂਸਰੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਫ਼ਿਲਮ ਦੇ ਕੈਮਰਾਮੈਨ ਅਮਿਤ ਰਾਏ ਜਦਕਿ ਮਿਊਜ਼ਿਕ ਹਰਸ਼ਵਰਧਨ ਰਮੇਸ਼ਵਰ ਦੁਆਰਾ ਕੀਤਾ ਗਿਆ ਹੈ, ਫ਼ਿਲਮ ਦੇ ਦੂਸਰੇ ਲੀਡ ਐਕਟਰਜ਼ ਵਿਚ ਅਨਿਲ ਕਪੂਰ, ਰਸ਼ਮਿਕਾ ਮੰਡਾਨਾ, ਬੌਬੀ ਦਿਓਲ ਵੀ ਸ਼ਾਮਿਲ ਹਨ। ਇਹ ਫਿਲਮ ਸਾਲ 2023 ਦੀ 11 ਅਗਸਤ ਨੂੰ ਰਿਲੀਜ਼ ਹੋਣ ਤਿਆਰ ਹੋ ਰਹੀ ਹੈ।

Film Animal
Film Animal

ਤੁਹਾਨੂੰ ਦੱਸ ਦਈਏ ਕਿ ਰਣਬੀਰ ਕਪੂਰ ਇੰਨੀਂ ਦਿਨੀਂ ਫਿਲਮ 'ਤੂੰ ਝੂਠੀ ਮੈਂ ਮੱਕਾਰ' ਨੂੰ ਲੈ ਕੇ ਚਰਚਾ ਵਿੱਚ ਹਨ ਅਤੇ ਨਾਲ ਹੀ ਆਏ ਦਿਨ ਫਿਲਮ 'ਐਨੀਮਲ' ਤੋਂ ਰਣਬੀਰ ਦਾ ਲੁੱਕ ਵਾਇਰਲ ਹੁੰਦਾ ਰਹਿੰਦਾ ਹੈ।

ਪਿਛਲੇ ਮਹੀਨੇ ਅਦਾਕਾਰ ਦਾ ਲੀਕ ਵੀਡੀਓ ਸ਼ੋਸਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਸੀ, ਵੀਡੀਓ 'ਚ ਰਣਬੀਰ ਕਪੂਰ ਨੀਲੇ ਰੰਗ ਦੇ ਸੂਟ 'ਚ ਨਜ਼ਰ ਆ ਰਹੇ ਸਨ, ਅਦਾਕਾਰ ਦੇ ਲੰਬੇ ਵਾਲ਼ ਅਤੇ ਦਾੜ੍ਹੀ ਵਾਲਾ ਲੁੱਕ ਉਨ੍ਹਾਂ ਦੀ ਸ਼ਖਸੀਅਤ ਨੂੰ ਹੋਰ ਨਿਖਾਰ ਰਿਹਾ ਹੈ। ਵੀਡੀਓ 'ਚ ਉਹ ਕਿਸੇ ਗੈਂਗਸਟਰ ਵਰਗੇ ਲੱਗ ਰਹੇ ਸਨ। ਕਈ ਯੂਜ਼ਰਸ ਰਣਬੀਰ ਕਪੂਰ ਦੇ ਇਸ ਵੀਡੀਓ ਨੂੰ ਦੇਖ ਕੇ ਅਦਾਕਾਰ ਦੀ ਤੁਲਨਾ ਮਾਫੀਆ 'ਕੇਜੀਐਫ' ਸਟਾਰ ਰੌਕੀ ਭਾਈ ਉਰਫ਼ ਯਸ਼ ਨਾਲ ਕਰ ਰਹੇ ਸਨ।

ਦਿਲਚਸਪ ਗੱਲ਼ ਇਹ ਹੈ ਕਿ ਫਿਲਮ 'ਚ ਰਣਬੀਰ ਕਪੂਰ ਦੇ ਨਾਲ ਦੱਖਣੀ ਅਦਾਕਾਰਾ ਰਸ਼ਮਿਕਾ ਮੰਡਾਨਾ ਨੂੰ ਕਾਸਟ ਕੀਤਾ ਗਿਆ ਹੈ। ਇਹ ਖੂਬਸੂਰਤ ਜੋੜੀ ਪਹਿਲੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਵੇਗੀ।

ਇਹ ਵੀ ਪੜ੍ਹੋ:Film kali jotta collection: ਲੋਕਾਂ ਦੇ ਦਿਲਾਂ ਉਤੇ ਛਾਅ ਗਈ ਹੈ 'ਕਲੀ ਜੋਟਾ', ਇਥੇ ਪੂਰੀ ਕਮਾਈ ਅਤੇ ਬਜਟ ਜਾਣੋ!

ETV Bharat Logo

Copyright © 2024 Ushodaya Enterprises Pvt. Ltd., All Rights Reserved.