ETV Bharat / entertainment

ਇੱਕ ਪੈਰ ਉਤੇ ਇੱਕ ਕਿਲੋਮੀਟਰ ਪੈਦਲ ਸਕੂਲ ਜਾਣ ਵਾਲੀ ਲੜਕੀ ਦੀ ਸੋਨੂੰ ਸੂਦ ਨੇ ਕੀਤੀ ਮਦਦ, ਕਿਹਾ...

author img

By

Published : May 25, 2022, 4:16 PM IST

ਬਾਲੀਵੁੱਡ ਅਦਾਕਾਰ ਸੋਨੂੰ ਸੂਦ
ਬਾਲੀਵੁੱਡ ਅਦਾਕਾਰ ਸੋਨੂੰ ਸੂਦ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ ਪਰ ਪਿਛਲੇ ਦੋ ਸਾਲਾਂ ਤੋਂ ਉਹ ਆਪਣੀ ਅਦਾਕਾਰੀ ਨਾਲੋਂ ਜ਼ਿਆਦਾ ਸਮਾਜ ਸੇਵਾ ਲਈ ਪ੍ਰਸ਼ੰਸਾ ਲੈ ਰਹੇ ਹਨ। ਫਿਲਮੀ ਪਰਦੇ 'ਤੇ ਖਲਨਾਇਕ ਵਜੋਂ ਦਿਖਾਈ ਦਿੰਦੇ ਸੋਨੂੰ ਸੂਦ, ਅਸਲ ਜ਼ਿੰਦਗੀ ਵਿੱਚ ਇਕ ਹੀਰੋ ਦੀ ਭੂਮਿਕਾ ਵਿੱਚ ਦਿਖਾਈ ਦਿੰਦੇ ਹਨ।

ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ ਪਰ ਪਿਛਲੇ ਦੋ ਸਾਲਾਂ ਤੋਂ ਉਹ ਆਪਣੀ ਅਦਾਕਾਰੀ ਨਾਲੋਂ ਜ਼ਿਆਦਾ ਸਮਾਜ ਸੇਵਾ ਲਈ ਪ੍ਰਸ਼ੰਸਾ ਲੈ ਰਹੇ ਹਨ। ਫਿਲਮੀ ਪਰਦੇ 'ਤੇ ਖਲਨਾਇਕ ਵਜੋਂ ਦਿਖਾਈ ਦਿੰਦੇ ਸੋਨੂੰ ਸੂਦ, ਅਸਲ ਜ਼ਿੰਦਗੀ ਵਿੱਚ ਇਕ ਹੀਰੋ ਦੀ ਭੂਮਿਕਾ ਵਿੱਚ ਦਿਖਾਈ ਦਿੰਦੇ ਹਨ।

ਇਸੇ ਤਰ੍ਹਾਂ ਹੀ ਇੱਕ ਹੋਰ ਅਪਾਹਿਜ ਲਈ ਸੋਨੂੰ ਸੂਦ ਫਰਿਸ਼ਤਾ ਬਣ ਕੇ ਦੌੜੇ ਹਨ, ਤੁਹਾਨੂੰ ਦੱਸ ਦਈਏ ਕਿ ਬਿਹਾਰ ਦੀ ਇੱਕ ਕੁੜੀ ਰੋਜ਼ਾਨਾ ਇੱਕ ਕਿਲੋਮੀਟਰ ਪੈਦਲ ਚੱਲ ਕੇ ਸਕੂਲ ਜਾਂਦੀ ਸੀ, ਬਦਕਿਸਮਤੀ ਦੀ ਗੱਲ ਇਹ ਹੈ ਕਿ ਉਸ ਲੜਕੀ ਦੇ ਇੱਕ ਹੀ ਪੈਰ ਹੈ।

  • अब यह अपने एक नहीं दोनो पैरों पर क़ूद कर स्कूल जाएगी।
    टिकट भेज रहा हूँ, चलिए दोनो पैरों पर चलने का समय आ गया। @SoodFoundation 🇮🇳 https://t.co/0d56m9jMuA

    — sonu sood (@SonuSood) May 25, 2022 " class="align-text-top noRightClick twitterSection" data=" ">

ਜ਼ਿਕਰਯੋਗ ਹੈ ਕਿ ਬਿਹਾਰ ਦੇ ਜਮੁਈ ਦੀ ਰਹਿਣ ਵਾਲੀ ਲੜਕੀ ਸੀਮਾ ਵੱਡੀ ਹੋ ਕੇ ਟੀਚਰ ਬਣਨਾ ਚਾਹੁੰਦੀ ਹੈ। ਪੈਰ ਨਾ ਹੋਣ ਦੇ ਬਾਵਜੂਦ ਮੁਸੀਬਤਾਂ ਨੇ ਵੀ ਉਸ ਦੀ ਹਿੰਮਤ ਅੱਗੇ ਹਾਰ ਮੰਨ ਲਈ। ਸੀਮਾ ਹਰ ਰੋਜ਼ ਇੱਕ ਕਿਲੋਮੀਟਰ ਪੈਦਲ ਚੱਲ ਕੇ ਸਕੂਲ ਜਾਂਦੀ ਹੈ ਅਤੇ ਲਗਨ ਨਾਲ ਪੜ੍ਹਾਈ ਕਰਦੀ ਹੈ। ਉਹ ਅਧਿਆਪਕ ਬਣ ਕੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਸਿੱਖਿਅਤ ਕਰਨਾ ਚਾਹੁੰਦੀ ਹੈ।

ਤੁਹਾਨੂੰ ਦੱਸ ਦਈਏ ਕਿ ਅਦਾਕਾਰ ਸੋਨੂੰ ਸੂਦ ਨੇ ਇਸ ਲੜਕੀ ਦੀ ਵੀਡੀਓ ਸਾਂਝੀ ਕਰਕੇ ਉਸ ਲਈ ਸਹਾਇਤਾ ਦਾ ਹੱਥ ਅੱਗੇ ਵਧਾਇਆ ਹੈ। ਸੋਨੂੰ ਨੇ ਲਿਖਿਆ ਹੈ ਕਿ 'ਹੁਣ ਉਹ ਇਕ ਨਹੀਂ ਸਗੋਂ ਦੋਵੇਂ ਪੈਰਾਂ 'ਤੇ ਛਾਲ ਮਾਰ ਕੇ ਸਕੂਲ ਜਾਵੇਗੀ। ਮੈਂ ਟਿਕਟ ਭੇਜ ਰਿਹਾ ਹਾਂ, ਦੋਵਾਂ ਪੈਰਾਂ 'ਤੇ ਚੱਲਣ ਦਾ ਸਮਾਂ ਆ ਗਿਆ ਹੈ।'

ਇਹ ਵੀ ਪੜ੍ਹੋ:ਕਮੇਡੀਅਨ ਕਰਮਜੀਤ ਅਨਮੋਲ ਨੂੰ ਮਿਲਿਆ ਇਹ ਅਵਾਰਡ, ਦੇਖੋ ਫੋਟੋਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.