ETV Bharat / entertainment

ਆਸਟ੍ਰੇਲੀਆਂ ’ਚ ਵੱਡਾ ਸੋਅ ਕਰਨ ਜਾ ਰਹੇ ਨੇ ਗਾਇਕ ਤਰਸੇਮ ਜੱਸੜ੍ਹ, ਇਸ ਦਿਨ ਹੋਵੇਗਾ ਸ਼ੁਰੂ

author img

By

Published : Jun 18, 2023, 2:11 PM IST

ਪੰਜਾਬੀ ਮਿਊਜ਼ਿਕ ਅਤੇ ਫ਼ਿਲਮਾਂ ‘ਚ ਪਹਿਚਾਣ ਸਥਾਪਿਤ ਕਰ ਚੁੱਕੇ ਗਾਇਕ-ਅਦਾਕਾਰ ਤਰਸੇਮ ਜੱਸੜ੍ਹ ਹੁਣ ਆਸਟ੍ਰੇਲੀਆਂ ’ਚ ਇਕ ਵੱਡਾ ਸੋਅ ਕਰਨ ਜਾ ਰਹੇ ਹਨ, ਜੋ 29 ਜੁਲਾਈ ਨੂੰ ਹੋਵੇਗਾ।

Singer Tarsem Jassar
Singer Tarsem Jassar

ਫਰੀਦਕੋਟ: ਪੰਜਾਬੀ ਮਿਊਜ਼ਿਕ ਅਤੇ ਫ਼ਿਲਮਾਂ ‘ਚ ਪਹਿਚਾਣ ਸਥਾਪਿਤ ਕਰ ਚੁੱਕੇ ਗਾਇਕ-ਅਦਾਕਾਰ ਤਰਸੇਮ ਜੱਸੜ੍ਹ ਹੁਣ ਆਸਟ੍ਰੇਲੀਆਂ ’ਚ ਇਕ ਵੱਡਾ ਸੋਅ ਕਰਨ ਜਾ ਰਹੇ ਹਨ, ਜੋ 29 ਜੁਲਾਈ ਨੂੰ ਹੋਵੇਗਾ। ਜੇਕਰ ਹਿੰਦੀ ਅਤੇ ਪੰਜਾਬੀ ਸਿਨੇਮਾਂ ਦੀ ਗੱਲ ਕੀਤੀ ਜਾਵੇ, ਤਾਂ ਸੰਗੀਤ ਜਗਤ ਨਾਲ ਸਬੰਧਤ ਜਿਆਦਾਤਰ ਹਸਤੀਆਂ ਉਹ ਚਾਹੇ ਐਕਟਰਜ਼ ਹੋਣ ਜਾਂ ਫ਼ਿਰ ਕਾਮੇਡੀਅਨ, ਅੱਜਕਲ ਵਿਦੇਸ਼ਾ ਦਾ ਰੁੱਖ ਕਰਦੇ ਅਤੇ ਉਥੇ ਸਟੇਜ਼ੀ ਸੋਅਜ਼ ਦਾ ਹਿੱਸਾ ਬਣਨ ਵਿਚ ਖਾਸੀ ਦਿਲਚਸਪੀ ਦਿਖਾ ਰਹੇ ਹਨ। ਜਿਸਦੇ ਚਲਦਿਆਂ ਹੁਣ ਇੱਕ ਹੋਰ ਪਾਲੀਵੁੱਡ ਨਾਲ ਜੁੜੇ ਗਾਇਕ-ਅਦਾਕਾਰ ਤਰਸੇਮ ਜੱਸੜ੍ਹ ਵੀ ਆਸਟ੍ਰੇਲੀਆਂ ਦਾ ਵਿਸ਼ੇਸ਼ ਟੂਰ ਕਰਨ ਜਾ ਰਹੇ ਹਨ, ਜੋ ਮੈਲਬੋਰਨ ਸਮੇਤ ਉਥੇ ਹੋਣ ਵਾਲੇ ਕਈ ਲਾਈਵ ਪ੍ਰੋਫੋਰਮੈੱਸ ਦਾ ਹਿੱਸਾ ਬਣਨਗੇ।

ਤਰਸੇਮ ਜੱਸੜ੍ਹ ਦਾ ਆਸਟ੍ਰੇਲੀਆਂ ’ਚ ਵੱਡਾ ਸੋਅ
ਤਰਸੇਮ ਜੱਸੜ੍ਹ ਦਾ ਆਸਟ੍ਰੇਲੀਆਂ ’ਚ ਵੱਡਾ ਸੋਅ

ਸਾਰੇ ਪੰਜਾਬੀਆਂ ਦੇ ਦਿਲਾਂ 'ਚ ਜਗ੍ਹਾਂ ਬਣਾਉਣ 'ਚ ਰਹੇ ਕਾਮਯਾਬ ਤਰਸੇਮ ਜੱਸੜ: ਮੈਲਬੋਰਨ ਵਿਖੇ ਹੋਣ ਵਾਲੇ ਇਸ ਸੰਗੀਤਕ ਸਮਾਰੋਹ ਦੇ ਪ੍ਰਬੰਧਕਾਂ ਵਿਚੋਂ ਜਤਿੰਦਰ ਸਿੰਘ ਅਨੁਸਾਰ ਕੇਪੀਜੀ ਟੈਕਸ਼ੇਸ਼ਨ ਅਤੇ ਕਲਾਸਿਸ ਰਿਕਾਰਡਜ਼ ਵੱਲੋਂ ਜੱਗੀ ਕਲਾਈਨਿੰਗ ਸਰਵਿਸਜ਼ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸੋਅ ਦੀਆਂ ਸਾਰੀਆਂ ਤਿਆਰੀਆਂ ਤਕਰੀਬਨ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪੰਜਾਬੀਆਂ ਚਾਹੇ ਉਹ ਦੇਸ਼ ਵਿਚ ਵਸਦੇ ਹੋਣ ਜਾਂ ਫ਼ਿਰ ਵਿਦੇਸ਼ੀ ਧਰਤੀ ਤੇ, ਉਨ੍ਹਾਂ ਦੇ ਮਨ੍ਹਾਂ ਵਿਚ ਤਰਸੇਮ ਜੱਸੜ੍ਹ ਆਪਣੀ ਖਾਸ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੇ ਹਨ। ਜਿਸ ਦਾ ਕਾਰਨ ਉਨਾਂ ਵੱਲੋਂ ਗੁਣਵੱਤਾ ਅਤੇ ਅਰਥਭਰਪੂਰ ਗਾਇਕੀ ਅਤੇ ਫ਼ਿਲਮਾਂ ਨੂੰ ਹੀ ਤਰਜ਼ੀਹ ਦੇਣਾ ਮੁੱਖ ਮੰਨਿਆਂ ਜਾ ਸਕਦਾ ਹੈ।

ਤਰਸੇਮ ਜੱਸੜ੍ਹ ਦਾ ਆਸਟ੍ਰੇਲੀਆਂ ’ਚ ਵੱਡਾ ਸੋਅ
ਤਰਸੇਮ ਜੱਸੜ੍ਹ ਦਾ ਆਸਟ੍ਰੇਲੀਆਂ ’ਚ ਵੱਡਾ ਸੋਅ

ਆਸਟ੍ਰੇਲੀਆਂ ਦੇ ਲੋਕਾਂ 'ਚ ਭਾਰੀ ਉਤਸ਼ਾਹ: ਉਨ੍ਹਾਂ ਕਿਹਾ ਕਿ ਰੱਬ ਦਾ ਰੇਡਿਓ ਤੋਂ ਰੱਬ ਦਾ ਰੇਡਿਓ 2, ਅਫ਼ਸਰ, ਖਾਓ ਪੀਓ ਐਸ਼ ਕਰੋ, ਲਾਡਲਾ ਆਦਿ। ਤਰਸੇਮ ਜੱਸੜ੍ਹ ਦੀ ਹਰ ਫ਼ਿਲਮ ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਉਸਾਰੂ ਸੇਧ ਦੇਣ ਦੇ ਨਾਲ ਨਾਲ ਟੁੱਟ ਰਹੇ ਸਮਾਜਿਕ ਅਤੇ ਆਪਸੀ ਰਿਸ਼ਤਿਆਂ ਨੂੰ ਮੁੜ ਸੁਰਜੀਤੀ ਦੇਣ ਵਿਚ ਵੀ ਪੂਰੀ ਸਫ਼ਲ ਰਹੀ ਹੈ। ਇਹੀ ਕਾਰਨ ਹੈ ਕਿ ਹਰ ਮੁਲਕ ਦੀ ਤਰ੍ਹਾਂ ਆਸਟ੍ਰੇਲੀਆਂ ਵਿਚ ਵੀ ਉਨਾਂ ਦੇ ਚਾਹੁਣ ਵਾਲਿਆਂ ਵੱਲੋਂ ਉਨ੍ਹਾਂ ਨੂੰ ਸੁਣਨ ਨੂੰ ਲੈ ਕੇ ਭਾਰੀ ਉਤਸ਼ਾਹ ਅਤੇ ਉਤਸੁਕਤਾ ਪਾਈ ਜਾ ਰਹੀ ਹੈ। ਪੰਜਾਬੀ ਸਿਨੇਮਾਂ ਖੇਤਰ ਵਿਚ ਪੜ੍ਹਾਅ ਦਰ ਪੜ੍ਹਾਅ ਮਜ਼ਬੂਤ ਪੈੜ੍ਹਾ ਸਿਰਜ ਰਹੇ ਅਤੇ ਪੰਜਾਬੀ ਸਿਨੇਮਾਂ ਅਤੇ ਗਾਇਕੀ ਨੂੰ ਪ੍ਰਫੁੱਲਤ ਕਰਨ ਅਤੇ ਦੇਸ਼-ਵਿਦੇਸ਼ ਵਿਚ ਹੋਰ ਮਾਣ ਦਵਾਉਣ ਲਈ ਲਗਾਤਾਰ ਯਤਨਸ਼ੀਲ ਤਰਸੇਮ ਜੱਸੜ੍ਹ ਆਉਣ ਵਾਲੇ ਦਿਨ੍ਹਾਂ ਵਿਚ ‘ਮਸਤਾਨੇ’ ਜਿਹੀਆਂ ਕਈ ਮਲਟੀਸਟਾਰਰ ਅਤੇ ਸ਼ਾਨਦਾਰ ਫ਼ਿਲਮਾਂ ਦਾ ਹਿੱਸਾ ਬਣਨ ਜਾ ਰਹੇ ਹਨ।




ETV Bharat Logo

Copyright © 2024 Ushodaya Enterprises Pvt. Ltd., All Rights Reserved.