ETV Bharat / entertainment

Parmish Verma: OMG!...ਗਾਇਕ ਪਰਮੀਸ਼ ਵਰਮਾ ਨੇ ਖਰੀਦੀ ਇੰਨੀ ਮਹਿੰਗੀ ਲਗਜ਼ਰੀ ਕਾਰ, ਦੇਖੋ ਵੀਡੀਓ

author img

By

Published : Feb 22, 2023, 3:47 PM IST

ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਮਰਸਡੀਜ਼ ਗੱਡੀ ਖਰੀਦ ਦੇ ਨਜ਼ਰ ਆ ਰਹੇ ਹਨ, ਆਓ ਇਸ ਗੱਡੀ ਦੀ ਕੀਮਤ ਜਾਣੀਏ...।

Parmish Verma
Parmish Verma

ਚੰਡੀਗੜ੍ਹ: ਪੰਜਾਬੀ ਗਾਇਕ ਜਿੰਨ੍ਹਾਂ ਆਪਣੀ ਗਾਇਕੀ ਕਰਕੇ ਸੁਰਖ਼ੀਆਂ ਵਿੱਚ ਰਹਿੰਦੇ ਹਨ, ਉਹਨਾਂ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਆਏ ਦਿਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ, ਇਸ ਦਾ ਤਾਜ਼ਾ ਉਦਾਹਰਣ ਪੰਜਾਬੀ ਗਾਇਕ ਪਰਮੀਸ਼ ਵਰਮਾ ਹਨ। ਜੀ ਹਾਂ...ਗਾਇਕ ਨੇ ਹਾਲ ਹੀ ਵਿੱਚ ਇੱਕ ਲਗਜ਼ਰੀ ਗੱਡੀ ਖਰੀਦੀ ਹੈ, ਜਿਸ ਕਾਰਨ ਗਾਇਕ ਇੱਕ ਵਾਰ ਵਿੱਚ ਲਾਈਟਮਲਾਈਟ ਵਿੱਚ ਆ ਗਏ ਹਨ। ਗਾਇਕ ਨੇ ਗੱਡੀ ਦੀ ਵੀਡੀਓ ਵੀ ਸਾਂਝੀ ਕੀਤੀ ਹੈ ਅਤੇ ਨਾਲ ਹੀ ਗੱਡੀ ਖਰੀਦਣ ਤੋਂ ਬਾਅਦ ਗੁਰੂਘਰ ਵਿੱਚ ਨਤਮਸਤਕ ਹੋਣ ਲਈ ਵੀ ਪਹੁੰਚੇ ਹਨ।

ਦਰਅਸਲ, ਗਾਇਕ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਸਾਂਝੀ ਕੀਤੀ, ਪੋਸਟ ਵਿੱਚ ਗਾਇਕ ਇੱਕ ਲਗਜ਼ਰੀ ਗੱਡੀ ਖਰੀਦ ਦੇ ਨਜ਼ਰ ਆ ਰਹੇ ਹਨ, ਵੀਡੀਓ ਵਿੱਚ ਇੱਕਲੇ ਗਾਇਕ ਹੀ ਨਹੀਂ ਸਗੋਂ ਉਹਨਾਂ ਦੇ ਛੋਟੇ ਭਰਾ ਵੀ ਨਜ਼ਰ ਆ ਰਹੇ ਹਨ, ਇਸ ਨਾਲ ਸੰਬੰਧੀ ਗਾਇਕ ਨੇ ਵੀਡੀਓ ਵੀ ਸਾਂਝੀ ਕੀਤੀ ਅਤੇ ਲਿਖਿਆ 'ਵਾਹਿਗੁਰੂ ਮੇਹਰ ਕਰੇ, ਰੱਬ ਸਭ ਦੇ ਸੁਪਨੇ ਪੂਰੇ ਕਰੇ। ਮਿਹਨਤਾਂ ਦਾ ਮੁੱਲ ਪੈਂਦਾ ਰਹੇ, ਮੇਰੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ'। ਹੁਣ ਇਸ ਪੋਸਟ ਉਤੇ ਪ੍ਰਸ਼ੰਸਕਾਂ ਤੋਂ ਇਲਾਵਾ ਕਈ ਸਿਤਾਰਿਆਂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰ ਧੀਰਜ ਕੁਮਾਰ ਨੇ ਲਿਖਿਆ 'ਮੁਬਾਰਕਬਾਦ ਦਿਲਾਂ। ਜੌਰਡਨ ਸੰਧੂ ਨੇ ਲਿਖਿਆ 'ਵਧਾਈਆਂ ਬਰੋ'। ਜੇਕਰ ਹੁਣ ਇਸ ਮਰਸਡੀਜ਼ ਦੀ ਜੇਕਰ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਲਗਭਗ 2 ਕਰੋੜ ਤੋਂ ਜਿਆਦਾ ਹੈ। ਤੁਹਾਨੂੰ ਦੱਸ ਦਈਏ ਕਿ ਗਾਇਕ ਪਰਮੀਸ਼ ਵਰਮਾ ਜੋ ਆਏ ਦਿਨ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਗਾਇਕ ਨੂੰ ਗੱਡੀਆਂ ਦਾ ਕਾਫੀ ਸ਼ੌਂਕ ਹੈ।

ਗਾਇਕ ਬਾਰੇ: ਪੰਜਾਬੀ ਫਿਲਮ 'ਪੰਜਾਬ ਬੋਲਦਾ' ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕਰਨ ਵਾਲਾ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਅੱਜ ਇੰਸਟਾਗ੍ਰਾਮ ਉਤੇ 7.4 ਮਿਲੀਅਨ ਲੋਕ ਪਸੰਦ ਕਰਦੇ ਹਨ, ਗਾਇਕ ਦੇ ਕਈ ਅਜਿਹੇ ਗੀਤ ਹਨ ਜੋ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ ਉਤੇ ਹਨ। ਜਿਵੇਂ 'ਛੜਾ'। ਜੇਕਰ ਗਾਇਕ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ਼ ਕਰੀਏ ਤਾਂ ਗਾਇਕ ਨੇ 2021 ਵਿੱਚ ਗੀਤ ਗਰੇਵਾਲ ਨਾਲ ਵਿਆਹ ਕੀਤਾ ਸੀ, ਇਸ ਤੋਂ ਬਾਅਦ ਗਾਇਕ ਸਾਲ 2022 ਵਿੱਚ ਧੀ 'ਸਦਾ' ਦੇ ਪਿਤਾ ਬਣ ਗਏ, ਗਾਇਕ ਨੇ ਇਸ ਨਾਲ ਸੰਬੰਧਿਤ ਕਈ ਵੀਡੀਓ ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਵਰਕਫੰਟ ਦੀ ਗੱਲ਼ ਕਰੀਏ ਤਾਂ ਗਾਇਕ ਦਾ ਦੋ ਹਫ਼ਤੇ ਪਹਿਲਾਂ ਗੀਤ 'ਨੋ ਰੀਜ਼ਨ' ਯੂਟਿਊਬ ਉਤੇ ਰਿਲੀਜ਼ ਕੀਤਾ ਗਿਆ। ਗੀਤ ਨੂੰ ਹੁਣ ਤੱਕ 33 ਲੱਖ ਲੋਕਾਂ ਦੁਆਰਾ ਦੇਖਿਆ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ: Film kali jotta collection: ਲੋਕਾਂ ਦੇ ਦਿਲਾਂ ਉਤੇ ਛਾਅ ਗਈ ਹੈ 'ਕਲੀ ਜੋਟਾ', ਇਥੇ ਪੂਰੀ ਕਮਾਈ ਅਤੇ ਬਜਟ ਜਾਣੋ!

ETV Bharat Logo

Copyright © 2024 Ushodaya Enterprises Pvt. Ltd., All Rights Reserved.