ETV Bharat / entertainment

Kade Dade Diyan Kade Pote Diyan: ਸਿੰਮੀ ਚਾਹਲ-ਹਰੀਸ਼ ਵਰਮਾ ਦੀ ਨਵੀਂ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ, ਜੁਲਾਈ ਵਿੱਚ ਹੋਵੇਗੀ ਰਿਲੀਜ਼

author img

By

Published : Apr 24, 2023, 12:34 PM IST

ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਵਿੱਚ ਕੰਮ ਕਰਨ ਤੋਂ ਬਾਅਦ ਪੰਜਾਬੀ ਅਦਾਕਾਰ ਸਿੰਮੀ ਚਾਹਲ ਅਤੇ ਹਰੀਸ਼ ਵਰਮਾ ਇੱਕ ਵਾਰ ਫਿਰ ਤੋਂ ਪਰਦੇ 'ਤੇ ਆਉਣ ਲਈ ਤਿਆਰ ਹਨ। ਉਹਨਾਂ ਨੇ ਆਪਣੀ ਨਵੀਂ ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ।

Kade Dade Diyan Kade Pote Diyan
Kade Dade Diyan Kade Pote Diyan

ਚੰਡੀਗੜ੍ਹ: 2023 ਵਿੱਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਦੀ ਲੰਮੀ ਸੂਚੀ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਸ ਸਾਲ ਮੰਨੋਰੰਜਨ ਦੇ ਲਿਹਾਜ਼ ਨਾਲ ਹੋਰ ਵੀ ਬਹੁਤ ਕੁਝ ਪੇਸ਼ ਹੋਣ ਵਾਲਾ ਹੈ। ਇਸ ਸਾਲ ਜਨਵਰੀ ਵਿੱਚ ਇੱਕ ਦਿਲਚਸਪ ਅਤੇ ਵੱਡੇ ਪੰਜਾਬੀ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ ਸੀ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਿੰਮੀ ਚਾਹਲ ਅਤੇ ਹਰੀਸ਼ ਵਰਮਾ ਦੀ ਫਿਲਮ 'ਕਦੇ ਦਾਦੇ ਦੀਆਂ ਕਰਦੇ ਪੋਤੇ ਦੀਆਂ'।

ਸਿੰਮੀ ਚਾਹਲ ਅਤੇ ਹਰੀਸ਼ ਵਰਮਾ ਦੀ ਜੋੜੀ: ਪੰਜਾਬੀ ਫਿਲਮਾਂ ਦੀ ਸਭ ਤੋਂ ਪਸੰਦ ਦੀ ਜੋੜੀ, ਸਿੰਮੀ ਚਾਹਲ ਅਤੇ ਹਰੀਸ਼ ਵਰਮਾ। ਜੀ ਹਾਂ... ਇਹ ਜੋੜੀ ਆਪਣੀ ਸ਼ਾਨਦਾਰ ਕਾਮੇਡੀ, ਸ਼ਾਨਦਾਰ ਅਦਾਕਾਰੀ ਅਤੇ ਬੇਮਿਸਾਲ ਕੈਮਿਸਟਰੀ ਨਾਲ ਸਾਡਾ ਮੰਨੋਰੰਜਨ ਕਰਨ ਲਈ ਦੁਬਾਰਾ ਵਾਪਸ ਆ ਰਹੀ ਹੈ। ਉਨ੍ਹਾਂ ਦੀ ਜੋੜੀ ਨੂੰ ਪਿਛਲੀ ਹਿੱਟ 'ਗੋਲਕ ਬੁਗਨੀ ਬੈਂਕ ਤੇ ਬਟੂਆ' 'ਚ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਹੁਣ ਇਹ ਜੋੜੀ ਇੱਕ ਵਾਰ ਫਿਰ ਤੋਂ ਆਉਣ ਵਾਲੀ ਨਵੀਂ ਫਿਲਮ ਲਈ ਕੰਮ ਕਰ ਰਹੀ ਹੈ।

ਫਿਲਮ ਦੀ ਰਿਲੀਜ਼ ਡੇਟ: ਕੁਝ ਮਹੀਨੇ ਪਹਿਲਾਂ ਇਸ ਜੋੜੀ ਨੇ ਇਕੱਠੇ ਇੱਕ ਫਿਲਮ ਦਾ ਐਲਾਨ ਕੀਤਾ ਸੀ, ਜਿਸਦਾ ਸਿਰਲੇਖ ਸੀ 'ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ'। ਫਿਲਮ ਭਾਵਨਾਵਾਂ, ਹਾਸੇ ਅਤੇ ਮੰਨੋਰੰਜਨ ਦੀਆਂ ਵੰਨਗੀਆਂ ਦਾ ਵਾਅਦਾ ਕਰਦੀ ਹੈ ਜੋ ਸਿਰਫ ਸਿੰਮੀ ਅਤੇ ਹਰੀਸ਼ ਹੀ ਪ੍ਰਦਾਨ ਕਰ ਸਕਦੇ ਹਨ। ਇਸ ਲਈ ਇਸ ਗਤੀਸ਼ੀਲ ਜੋੜੀ ਨਾਲ ਦੁਬਾਰਾ ਹੱਸਣ, ਰੋਣ ਅਤੇ ਪਿਆਰ ਕਰਨ ਲਈ ਤਿਆਰ ਰਹੋ। ਵਿਅੰਗਮਈ ਟਾਈਟਲ ਵਾਲੀ ਇਹ ਫਿਲਮ 14 ਜੁਲਾਈ, 2023 ਨੂੰ ਰਿਲੀਜ਼ ਹੋਵੇਗੀ।

ਟੀਮ ਨੇ ਪੋਸਟਰ ਸਾਂਝਾ ਕੀਤਾ ਹੈ ਜਿਸ ਵਿੱਚ ਖੂਬਸੂਰਤ ਐਨੀਮੇਟਡ ਤਸਵੀਰਾਂ ਦਿਖਾਈ ਦੇ ਰਹੀਆਂ ਹਨ। ਇਹ ਫਿਲਮ ਵੇਸਟਾ ਵੰਡਰ ਮੋਸ਼ਨ ਪਿਕਚਰਜ਼ ਅਤੇ ਅੰਬਰਸਰੀਏ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋਵੇਗੀ ਅਤੇ ਇਸ ਨੂੰ ਰਿਦਮ ਬੁਆਏਜ਼ ਦੁਆਰਾ ਪੇਸ਼ ਕੀਤਾ ਜਾਵੇਗਾ।

ਫਿਲਮ ਦੀ ਕਾਸਟ: ਸਿੰਮੀ ਅਤੇ ਹਰੀਸ਼ ਤੋਂ ਇਲਾਵਾ 'ਕਦੇ ਦਾਦੇ ਦੀਆਂ ਅਤੇ ਕਦੇ ਪੋਤੇ ਦੀਆਂ' ਵਿੱਚ ਬੀਐਨ ਸ਼ਰਮਾ, ਸੀਮਾ ਕੌਸ਼ਲ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ, ਧੀਰਜ ਕੁਮਾਰ ਅਤੇ ਹੋਰ ਬਹੁਤ ਸਾਰੇ ਹਨ। ਨਾਲ ਹੀ ਫਿਲਮ ਦਾ ਨਿਰਦੇਸ਼ਨ ਲਾਡਾ ਸਿਆਣ ਘੁੰਮਣ ਨੇ ਕੀਤਾ ਹੈ ਅਤੇ ਕਰਨ ਸੰਧੂ ਅਤੇ ਧੀਰਜ ਕੁਮਾਰ ਦੁਆਰਾ ਲਿਖਿਆ ਗਿਆ ਹੈ। ਇਸ ਫਿਲਮ ਨੂੰ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਰਿਲੀਜ਼ ਡੇਟ 'ਚ ਕੁਝ ਮਹੀਨੇ ਬਾਕੀ ਹਨ, ਹੁਣ ਦਰਸ਼ਕ ਇਸ ਦੇ ਟੀਜ਼ਰ, ਟ੍ਰੇਲਰ ਅਤੇ ਸ਼ੂਟ ਦੇ ਹੋਰ ਵੀਡੀਓਜ਼ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ: Diljit Dosanjh Coachella: ਦੂਜੀ ਵਾਰ ਕੋਚੇਲਾ ਦੀ ਸਟੇਜ 'ਤੇ ਆਉਂਦੇ ਹੀ ਦਿਲਜੀਤ ਦੁਸਾਂਝ ਬੋਲੇ- 'ਪੰਜਾਬੀ ਆ ਗੇ ਕੋਚੇਲਾ ਓਏ'

ETV Bharat Logo

Copyright © 2024 Ushodaya Enterprises Pvt. Ltd., All Rights Reserved.