ETV Bharat / entertainment

Sidhu Moosewala: ਯੂਟਿਊਬ 'ਤੇ ਸਿੱਧੂ ਮੂਸੇਵਾਲਾ ਦੇ 20 ਮਿਲੀਅਨ ਸਬਸਕ੍ਰਾਈਬਰਸ, ਭਾਰਤ ਦਾ ਪਹਿਲਾਂ ਸੰਗੀਤ ਕਲਾਕਾਰ ਜਿਸ ਨੂੰ ਮਿਲੀ ਇਹ ਪ੍ਰਾਪਤੀ

author img

By

Published : Apr 11, 2023, 1:52 PM IST

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਯੂਟਿਊਬ ਅਕਾਊਂਟ ਉਤੇ 20 ਮਿਲੀਅਨ ਸਬਸਕ੍ਰਾਈਬਰਸ ਹੋ ਗਏ ਹਨ। ਸਿੱਧੂ ਯੂਟਿਊਬ 'ਤੇ ਸਭ ਤੋਂ ਵੱਧ ਸਬਸਕ੍ਰਾਈਬਰਸ ਪ੍ਰਾਪਤ ਕਰਨ ਵਾਲਾ ਇਕਲੌਤਾ ਪੰਜਾਬੀ ਕਲਾਕਾਰ ਹੈ।

Sidhu Moosewala
Sidhu Moosewala

ਚੰਡੀਗੜ੍ਹ: ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਸਾਲ ਪੂਰਾ ਹੋਣ ਵਿੱਚ ਡੇਢ ਕੁ ਮਹੀਨਾ ਬਾਕੀ ਹੈ, ਪਰ ਇਸ ਸਾਲ ਇੱਕ ਵੀ ਅਜਿਹਾ ਦਿਨ ਨਹੀਂ ਹੋਣਾ, ਜਿਸ ਦਿਨ ਪੰਜਾਬ ਦਾ ਇਹ ਦਿੱਗਜ ਗਾਇਕ ਚਰਚਾ ਵਿੱਚ ਨਾ ਆਇਆ ਹੋਵੇ। ਸਿੱਧੂ ਮੂਸੇਵਾਲਾ ਆਪਣੀ ਗਾਇਕੀ ਨੂੰ ਲੈ ਕੇ ਆਏ ਦਿਨ ਸੁਰਖ਼ੀਆਂ ਵਿੱਚ ਰਹਿੰਦਾ ਹੈ। ਹਾਲ ਹੀ ਵਿੱਚ ਗਾਇਕ ਦਾ ਮੌਤ ਤੋਂ ਬਾਅਦ ਤੀਜਾ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਤੋਂ ਬਾਅਦ ਗਾਇਕ ਦੇ ਨਾਂ ਇੱਕ ਹੋਰ ਉਪਲਬੱਧੀ ਹੋ ਗਈ ਹੈ। ਆਓ ਜਾਣੀਏ...

ਸਿੱਧੂ ਮੂਸੇਵਾਲਾ
ਸਿੱਧੂ ਮੂਸੇਵਾਲਾ

ਹੁਣ ਪੰਜਾਬ ਦੇ ਇਸ ਗਾਇਕ ਨਾਲ ਸੰਬੰਧਿਤ ਇੱਕ ਹੋਰ ਖ਼ਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜੀ ਹਾਂ...ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਯੂਟਿਊਬ ਅਕਾਊਂਟ ਦੇ ਸਬਸਕ੍ਰਾਈਬਰਸ ਦੀ ਗਿਣਤੀ 2 ਕਰੋੜ ਤੋਂ ਪਾਰ ਹੋ ਗਈ ਹੈ। ਉਦੋਂ ਤੋਂ ਮੂਸੇਵਾਲਾ ਦੀ ਟੀਮ ਕਾਫੀ ਉਤਸ਼ਾਹਿਤ ਹੈ। ਟੀਮ ਵੱਲੋਂ ਸਿੱਧੂ ਦੇ ਸਾਰੇ ਹਿੱਟ ਗੀਤਾਂ ਦੇ ਪੋਸਟਰਾਂ ਦਾ ਕੋਲਾਜ ਬਣਾ ਕੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਸਫਲਤਾ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਸਿੱਧੂ ਦੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਪੋਸਟ ਵਿੱਚ ਲਿਖਿਆ ਗਿਆ ਹੈ ' “ਨਾ ਮੇਰਾ” ਲੈ ਕੇ ਵਿਊ ਕਾਊਂਟ ਹਾਈ ਕਰਦੀ, ਮੇਰੇ ਸਿਰੋਂ ਚੱਲੇ YouTube ਅੱਜਕੱਲ੍ਹ।' ਟੀਮ ਦਾ ਦਾਅਵਾ ਹੈ ਕਿ ਸਿੱਧੂ ਭਾਰਤ ਦੇ ਸਭ ਤੋਂ ਵੱਧ ਸਬਸਕ੍ਰਾਈਬ ਪ੍ਰਾਪਤ ਕਰਨ ਵਾਲੇ ਪਹਿਲੇ ਕਲਾਕਾਰ ਬਣ ਗਏ ਹਨ। ਉਹ ਯੂਟਿਊਬ 'ਤੇ ਸਭ ਤੋਂ ਵੱਧ ਸਬਸਕ੍ਰਾਈਬਰਸ ਵਾਲਾ ਇਕਲੌਤਾ ਪੰਜਾਬੀ ਕਲਾਕਾਰ ਵੀ ਹੈ। ਉਸ ਦੇ ਕੁੱਲ ਯੂਟਿਊਬ ਵਿਊਜ਼ ਹੁਣ ਤੱਕ 5.7 ਬਿਲੀਅਨ ਤੋਂ ਵੱਧ ਹਨ।

ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪੁਰਾਣੇ ਰਿਕਾਰਡ ਗੀਤ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੇ ਜਾ ਰਹੇ ਹਨ। ਸਾਰੇ ਗੀਤਾਂ ਦੇ ਵਿਊਜ਼ ਲੱਖਾਂ ਕਰੋੜਾਂ 'ਚ ਹੋ ਚੁੱਕੇ ਹਨ। ਹਾਲਾਂਕਿ SYL ਗੀਤ ਯੂਟਿਊਬ 'ਤੇ ਬੈਨ ਕਰ ਦਿੱਤਾ ਗਿਆ ਸੀ। ਹਾਲ ਹੀ ਵਿੱਚ ਰਿਲੀਜ਼ ਕੀਤੇ ਗੀਤ 'ਮੇਰਾ ਨਾਂ' ਵੀ 2.3 ਕਰੋੜ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ ਕਿ ਸਿੱਧੂ ਦੇ ਪ੍ਰਸ਼ੰਸਕਾਂ ਦੀ ਅਜੇ ਵੀ ਕੋਈ ਕਮੀ ਨਹੀਂ ਹੈ। ਉਹ ਵੀ ਚਾਹੁੰਦੇ ਹਨ ਕਿ ਸਿੱਧੂ ਨੂੰ ਇਨਸਾਫ਼ ਮਿਲੇ।

ਇਹ ਵੀ ਪੜ੍ਹੋ: Jodi Trailer Out: ਰਿਲੀਜ਼ ਹੋਇਆ ਦਿਲਜੀਤ ਦੁਸਾਂਝ ਦੀ ਫਿਲਮ 'ਜੋੜੀ' ਦਾ ਮਜ਼ੇਦਾਰ ਟ੍ਰੇਲਰ, ਦੇਖੋ

ETV Bharat Logo

Copyright © 2024 Ushodaya Enterprises Pvt. Ltd., All Rights Reserved.