ਚੰਡੀਗੜ੍ਹ: ਪੰਜਾਬ ਦੇ ਦੁਆਬੇ ਖਿੱਤੇ ਅਧੀਨ ਆਉਂਦੇ ਜ਼ਿਲ੍ਹੇ ਪਠਾਨਕੋਟ ਨਾਲ ਸੰਬੰਧਤ ਪ੍ਰਤਿਭਾਸ਼ਾਲੀ ਅਦਾਕਾਰਾ ਸ਼੍ਰੇਆ ਸ਼ਰਮਾ ਬਾਲੀਵੁੱਡ ਵਿੱਚ ਮਜ਼ਬੂਤ ਪੈੜ੍ਹਾਂ ਸਥਾਪਿਤ ਕਰਨ ਵੱਲ ਵੱਧ ਰਹੀ ਹੈ, ਜੋ ਰਿਲੀਜ਼ ਹੋਣ ਵਾਲੇ ਕੁਝ ਅਹਿਮ ਪ੍ਰੋਜੈਕਟਸ਼ ਵਿੱਚ ਕਾਫ਼ੀ ਪ੍ਰਭਾਵੀ ਭੂਮਿਕਾਵਾਂ ਵਿੱਚ ਨਜ਼ਰ ਆਵੇਗੀ। ਬਤੌਰ ਬਾਲ ਕਲਾਕਾਰਾ ਵਜੋਂ ਆਪਣੇ ਅਦਾਕਾਰੀ ਕਰੀਅਰ ਦਾ ਆਗਾਜ਼ ਕਰਨ ਵਾਲੀ ਇਹ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿੱਚ ਵੀ ਆਪਣੀ ਸ਼ਾਨਦਾਰ ਅਦਾਕਾਰੀ ਦਾ ਮੁਜ਼ਾਹਰਾ ਕਰਨ ਵਿੱਚ ਸਫ਼ਲ ਰਹੀ ਹੈ।
ਮੁੰਬਈ ਨਗਰੀ ਵਿੱਚ ਰਹਿੰਦੇ ਕਈ ਨਾਮੀ ਨਿਰਦੇਸ਼ਕਾਂ ਨਾਲ ਕੰਮ ਕਰ ਚੁੱਕੀ ਇਸ ਬੇਹਤਰੀਨ ਅਦਾਕਾਰਾ ਨੇ ਗਲੈਮਰ ਦੀ ਦੁਨੀਆਂ ਨਾਲ ਆਪਣੇ ਜੁੜ੍ਹਨ ਅਤੇ ਹੁਣ ਤੱਕ ਦੇ ਸਫ਼ਰ ਵੱਲ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ‘‘ਐਕਟਿੰਗ ਵਾਲੇ ਪਾਸੇ ਉਸ ਦਾ ਝੁਕਾਅ ਬਚਪਨ ਤੋਂ ਹੀ ਰਿਹਾ, ਜਿਸ ਸੰਬੰਧੀ ਉਸ ਦੇ ਇਸ ਸ਼ੌਂਕ ਨੂੰ ਹੋਰ ਪਰਪੱਕਤਾ ਦੇਣ ਵਿੱਚ ਉਸ ਦੇ ਮਾਤਾ-ਪਿਤਾ ਸ੍ਰੀਮਤੀ ਨੀਤੂ ਸ਼ਰਮਾ ਅਤੇ ਵਰਿੰਦਰ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ ਅਤੇ ਹਰ ਕਦਮ 'ਤੇ ਅੱਗੇ ਵਧਣ ਦਾ ਹੌਂਸਲਾ ਵਧਾਉਂਦਿਆਂ ਮਾਰਗ ਦਰਸ਼ਨ ਵੀ ਕੀਤਾ।
ਪੰਜਾਬੀ ਸੰਗੀਤ ਜਗਤ ਨਾਲ ਜੁੜੇ ਕਈ ਉਮਦਾ ਅਤੇ ਨਾਮਵਰ ਫ਼ਨਕਾਰਾਂ ਦੇ ਗਾਣਿਆਂ ਸੰਬੰਧਤ ਮਿਊਜ਼ਿਕ ਵੀਡੀਓਜ਼ ਵਿੱਚ ਫ਼ੀਚਰਿੰਗ ਕਰ ਚੁੱਕੀ ਇਸ ਬਹੁਮੁਖੀ ਅਦਾਕਾਰਾ ਨੇ ਦੱਸਿਆ ਕਿ ਸੁਖਜਿੰਦਰ ਸ਼ਿੰਦਾ ਦੇ ‘ਆਓ ਗਿੱਧਾ ਪਾ ਲਈਏ’, ਜਗਮੀਤ ਬੱਲ ਨਿਰਦੇਸ਼ਿਤ ‘ਧੀਆਂ’ ਆਦਿ ਜਿਹੇ ਮਿਆਰੀ ਵੀਡੀਓਜ਼ ਨੇ ਉਸ ਦੇ ਕਰੀਅਰ ਨੂੰ ਹੁਲਾਰਾ ਦੇਣ ਵਿਚ ਖਾਸਾ ਯੋਗਦਾਨ ਦਿੱਤਾ ਹੈ।
- Aamir Khan Meets Fans: ਪ੍ਰਸ਼ੰਸਕਾਂ ਨਾਲ ਹੱਥ ਮਿਲਾ ਕੇ ਆਮਿਰ ਖਾਨ ਨੇ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ
- Sukesh-Mika Singh: ਜੈਕਲੀਨ ਦੀ ਤਸਵੀਰ 'ਤੇ ਟਿੱਪਣੀ ਕਰਨਾ ਮੀਕਾ ਸਿੰਘ ਨੂੰ ਪਿਆ ਮਹਿੰਗਾ, ਸੁਕੇਸ਼ ਚੰਦਰਸ਼ੇਖਰ ਨੇ ਗਾਇਕ ਨੂੰ ਭੇਜਿਆ ਕਾਨੂੰਨੀ ਨੋਟਿਸ
- First Shooting Day Experience Of Suhana: ਸ਼ਾਹਰੁਖ ਦੀ ਲਾਡਲੀ ਨੇ 'ਦਿ ਆਰਚੀਜ਼' ਦੇ ਸੈੱਟ ਦਾ ਸਾਂਝਾ ਕੀਤਾ ਆਪਣਾ ਅਨੁਭਵ, ਸ਼ੂਟਿੰਗ ਦੇ ਪਹਿਲੇ ਦਿਨ ਹੀ ਕਰਨਾ ਪਿਆ ਸੀ ਇਸ ਸਮੱਸਿਆ ਦਾ ਸਾਹਮਣਾ
ਇਹ ਅਦਾਕਾਰਾ ਬਾਲੀਵੁੱਡ ਸਟਾਰਜ ਜਿੰਮੀ ਸ਼ੇਰਗਿੱਲ-ਕੁਲਰਾਜ ਰੰਧਾਵਾ ਸਟਾਰਰ ਨਿਰਦੇਸ਼ਕ ਨਵਨੀਅਤ ਸਿੰਘ ਦੀ ‘ਤੇਰਾ ਮੇਰਾ ਕੀ ਰਿਸ਼ਤਾ’ ਤੋਂ ਇਲਾਵਾ ‘ਜੈ ਬਾਬਾ ਬਾਲਕ ਨਾਥ’ ਆਦਿ ਵਿੱਚ ਵੀ ਪ੍ਰਭਾਵਸ਼ਾਲੀ ਕਿਰਦਾਰ ਅਦਾ ਕਰ ਚੁੱਕੀ ਹੈ। ਅਦਾਕਾਰਾ ਇੰਟਰਨੈਸ਼ਨਲ ਫੈਸਟੀਵਲ ਵਿੱਚ ਆਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾਉਣ ਵਿੱਚ ਵੀ ਸਫ਼ਲ ਰਹੀ ਹੈ, ਜਿਸ ਨੂੰ ਮੁੰਬਈ ਵਿਖੇ ਬੀਤੇ ਦਿਨੀਂ ਸੰਪੰਨ ਹੋਏ ਫਿਲਮ ਫੈਸਟੀਵਲ ਵਿੱਚ ਵੀ ਕਾਫ਼ੀ ਸਲਾਹੁਤਾ ਮਿਲੀ ਹੈ।
ਪੰਜਾਬੀ ਸਿਨੇਮਾ ਨਾਲ ਪਿਛਲੇ ਲੰਮੇਂ ਸਮੇਂ ਤੋਂ ਜੁੜੇ ਜਤਿੰਦਰ ਸਾਈਰਾਜ ਵੱਲੋਂ ਨਿਰਦੇਸ਼ਿਤ ਕੀਤੀ ਇਸ ਲਘੂ ਫਿਲਮ ਵਿੱਚ ਲੀਡ ਭੂਮਿਕਾ ਨਿਭਾਉਣ ਵਾਲੀ ਇਹ ਅਦਾਕਾਰਾ ਇੰਨ੍ਹੀਂ ਦਿਨ੍ਹੀਂ ਭਾਰਤ ਸਰਕਾਰ ਵੱਲੋਂ ਬਣਾਈ ਜਾ ਰਹੀ ਇੱਕ ਵੱਡੀ ਡਾਕਊਮੈਂਟਰੀ ਫਿਲਮ ਦਾ ਵੀ ਅਹਿਮ ਹਿੱਸਾ ਬਣਨ ਜਾ ਰਹੀ ਹੈ, ਜਿਸ ਦੀ ਸ਼ੂਟਿੰਗ ਹੈਦਰਾਬਾਦ ਅਤੇ ਮੁੰਬਈ ਆਦਿ ਦੇ ਇਲਾਕਿਆਂ ਵਿੱਚ ਤੇਜ਼ੀ ਨਾਲ ਮੁਕੰਮਲ ਕੀਤੀ ਜਾ ਰਹੀ ਹੈ।
ਮੁੰਬਈ ਨਗਰੀ ਵਿੱਚ ਪੜ੍ਹਾਅ ਦਰ ਪੜ੍ਹਾਅ ਵਿਲੱਖਣ ਪਹਿਚਾਣ ਅਤੇ ਮੁਕਾਮ ਬਣਾਉਣ ਦਾ ਰਾਹ ਤੇਜ਼ੀ ਨਾਲ ਸਰ ਕਰ ਰਹੀ ਇਸ ਅਦਾਕਾਰਾ ਨੇ ਦੱਸਿਆ ਕਿ ਜਲਦ ਹੀ ਉਹ ਆਪਣੇ ਅਸਲ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਬਤੌਰ ਲੀਡ ਐਕਟ੍ਰੈਸ ਆਪਣੇ ਇੱਕ ਹੋਰ ਨਵੇਂ ਸਫ਼ਰ ਦਾ ਆਗਾਜ਼ ਕਰਨ ਜਾ ਰਹੀ ਹੈ, ਜਿਸ ਦੌਰਾਨ ਉਸ ਦੀ ਤਰਜ਼ੀਹ ਅਰਥ-ਭਰਪੂਰ ਅਤੇ ਪੰਜਾਬੀਅਤ ਵੰਨਗੀਆਂ ਦੀ ਤਰਜ਼ਮਾਨੀ ਕਰਦੀਆਂ ਫਿਲਮਾਂ ਦਾ ਹਿੱਸਾ ਬਣਨ ਦੀ ਹੀ ਰਹੇਗੀ।