ETV Bharat / entertainment

ਸ਼ਾਹਰੁਖ ਖਾਨ ਨੇ ਦਿਖਾਈ 'ਡੰਕੀ' ਦੇ ਨਵੇਂ ਟ੍ਰੈਕ 'ਓ ਮਾਹੀ' ਦੀ ਝਲਕ, ਪ੍ਰਸ਼ੰਸਕਾਂ ਨੂੰ ਦੱਸਿਆ ਫਿਲਮ ਦੇ ਟਾਈਟਲ ਦਾ ਅਸਲ ਅਰਥ

author img

By ETV Bharat Entertainment Team

Published : Dec 11, 2023, 11:22 AM IST

Dunki Drop 5: ਸ਼ਾਹਰੁਖ ਖਾਨ ਨੇ ਆਪਣੀ ਆਉਣ ਵਾਲੀ ਫਿਲਮ 'ਡੰਕੀ' ਦੇ ਨਵੇਂ ਟ੍ਰੇਕ 'ਓ ਮਾਹੀ' ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਫਿਲਮ ਦੇ ਟਾਈਟਲ ਦਾ ਅਸਲ ਅਰਥ ਦੱਸਿਆ।

Dunki Drop 5
Dunki Drop 5

ਮੁੰਬਈ: ਸ਼ਾਹਰੁਖ ਖਾਨ ਦੀ ਸਾਲ ਦੀ ਤੀਜੀ ਸਭ ਤੋਂ ਜ਼ਿਆਦਾ ਇੰਤਜ਼ਾਰ ਕਰਨ ਵਾਲੀ ਫਿਲਮ 'ਡੰਕੀ' ਦਰਸ਼ਕਾਂ ਦੇ ਵਿਚਕਾਰ ਉਤਸ਼ਾਹ ਵਧਾ ਰਹੀ ਹੈ। ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਿਤ ਇਸ ਫਿਲਮ 'ਚ ਤਾਪਸੀ ਪੰਨੂ, ਵਿੱਕੀ ਕੌਸ਼ਲ, ਬੋਮਾਨੀ ਇਰਾਨੀ ਸ਼ਾਮਲ ਹਨ। ਇਸ ਫਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾ ਹੀ ਰਿਲੀਜ਼ ਹੋਇਆ ਸੀ ਅਤੇ ਦਰਸ਼ਕਾਂ ਨੇ ਇਸਨੂੰ ਖੂਬ ਪਸੰਦ ਕੀਤਾ ਹੈ। ਇਸ ਤੋਂ ਇਲਾਵਾ, ਫਿਲਮ ਦਾ ਮਿਊਜ਼ਿਕ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਸ਼ਾਹਰੁਖ ਖਾਨ ਨੇ ਆਪਣੇ ਨਵੇਂ ਟ੍ਰੈਕ 'ਓ ਮਾਹੀ' ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ।

ਸ਼ਾਹਰੁਖ ਖਾਨ ਨੇ 'ਡੰਕੀ' ਦਾ ਦੱਸਿਆ ਅਰਥ: ਹਾਲ ਹੀ ਵਿੱਚ, ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਡੰਕੀ' ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜੋ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਇਆ ਸੀ। ਹੁਣ ਸ਼ਾਹਰੁਖ ਖਾਨ ਨੇ ਫਿਲਮ ਦਾ ਨਵਾਂ ਟ੍ਰੈਕ 'ਓ ਮਾਹੀ' ਦੀ ਝਲਕ ਵੀ ਦਰਸ਼ਕਾਂ ਨੂੰ ਦਿਖਾ ਦਿੱਤੀ ਹੈ। ਇਸਦੇ ਨਾਲ ਹੀ, ਉਨ੍ਹਾਂ ਨੇ 'ਡੰਕੀ' ਦਾ ਅਰਥ ਵੀ ਪ੍ਰਸ਼ੰਸਕਾਂ ਨੂੰ ਦੱਸਿਆ। ਟ੍ਰੈਕ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ," ਸਾਰੇ ਪੁੱਛਦੇ ਹਨ, ਇਸ ਲਈ ਦੱਸ ਰਿਹਾ ਹਾਂ। 'ਡੰਕੀ' ਦਾ ਅਰਥ ਹੁੰਦਾ ਹੈ ਆਪਣਿਆ ਤੋਂ ਦੂਰ ਰਹਿਣਾ ਅਤੇ ਜਦੋ ਆਪਣੇ ਕੋਲ੍ਹ ਹੋਣ, ਤਾਂ ਲੱਗਦਾ ਹੈ ਕਿ ਕਿਆਮਤ ਤੱਕ ਉਸ ਦੇ ਨਾਲ ਰਹਿਣਾ। ਹੇ ਮਾਹੀ ਹੇ ਮਾਹੀ। ਅੱਜ ਸੂਰਜ ਡੁੱਬਣ ਤੋਂ ਪਹਿਲਾਂ ਪਿਆਰ ਨੂੰ ਮਹਿਸੂਸ ਕਰੋ।"

ਫਿਲਮ 'ਡੰਕੀ' ਇਸ ਦਿਨ ਹੋਵੇਗੀ ਰਿਲੀਜ਼: ਪੋਸਟ ਸ਼ੇਅਰ ਕੀਤੇ ਜਾਣ ਦੇ ਕੁਝ ਹੀ ਮਿੰਟਾਂ ਬਾਅਦ ਪ੍ਰਸ਼ੰਸਕਾਂ ਨੇ ਸ਼ਾਹਰੁਖ ਖਾਨ 'ਤੇ ਬਹੁਤ ਪਿਆਰ ਲੁਟਾਇਆ। ਇੱਕ ਪ੍ਰਸ਼ੰਸਕ ਨੇ ਲਿਖਿਆ, "ਦ ਆਈਕੋਨਿਕ SRK ਸਿਗਨੇਚਰ ਸਟੈਪ...ਬਾਹਾਂ ਫਿਲਾ ਕੇ।" ਇੱਕ ਹੋਰ ਯੂਜ਼ਰ ਨੇ ਲਿਖਿਆ," ਵਰਲਡ ਸੂਪਰਸਟਾਰ ਸ਼ਾਹਰੁਖ ਖਾਨ ਦੀ 'ਡੰਕੀ' ਵਿਦੇਸ਼ਾਂ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਭਾਰਤੀ ਫਿਲਮ।" ਇੱਕ ਹੋਰ ਪ੍ਰੰਸ਼ਸਕ ਨੇ ਲਿਖਿਆ," ਹੋਰ ਇੰਤਜ਼ਾਰ ਨਹੀਂ ਕਰ ਸਕਦਾ।" ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 'ਓ ਮਾਹੀ' ਦਾ ਪ੍ਰਮੋਸ਼ਨਲ ਵੀਡੀਓ ਜਲਦ ਹੀ ਆਵੇਗਾ। ਫਿਲਮ 'ਡੰਕੀ' 21 ਦਸੰਬਰ 2023 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।


ਫਿਲਮ 'ਡੰਕੀ' ਬਾਰੇ: ਡੰਕੀ ਦੀ ਗੱਲ ਕਰੀਏ, ਤਾਂ ਸ਼ਾਹਰੁਖ ਖਾਨ ਤੋਂ ਇਲਾਵਾ ਫਿਲਮ ਦੀ ਕਾਸਟ ਵਿੱਚ ਅਨਿਲ ਗਰੋਵਰ, ਵਿੱਕੀ ਕੌਸ਼ਲ, ਤਾਪਸੀ ਪੰਨੂ, ਬੋਮਨ ਇਰਾਨੀ ਅਤੇ ਵਿਕਰਮ ਕੋਚਰ ਵੀ ਸ਼ਾਮਲ ਹਨ। ਇਸ ਨੂੰ ਲੇਖਿਕਾ ਕਨਿਕਾ ਢਿੱਲੋਂ ਦੇ ਨਾਲ ਹਿਰਾਨੀ ਅਤੇ ਅਭਿਜਾਤ ਜੋਸ਼ੀ ਨੇ ਲਿਖਿਆ ਹੈ। ਇਹ ਫਿਲਮ ਉਨ੍ਹਾਂ ਲੋਕਾਂ ਦੇ ਸਮੂਹ ਬਾਰੇ ਹੈ, ਜੋ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਹਨ। ਡੰਕੀ JIO ਸਟੂਡੀਓ, ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਰਾਜਕੁਮਾਰ ਹਿਰਾਨੀ ਫਿਲਮਜ਼ ਦਾ ਨਿਰਮਾਣ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.